1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਰੁਜ਼ਗਾਰ

ਜਨਵਰੀ ਦੌਰਾਨ ਕੈਨੇਡਾ ਵਿਚ ਪੈਦਾ ਹੋਈਆਂ 37,000 ਨਵੀਆਂ ਨੌਕਰੀਆਂ

ਬੇਰੁਜ਼ਗਾਰੀ ਦਰ ਘਟਕੇ 5.7% ਦਰਜ 

ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡੀਅਨ ਅਰਥਚਾਰੇ ਵਿਚ ਜਨਵਰੀ ਦੌਰਾਨ 37,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਹਨ।

ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡੀਅਨ ਅਰਥਚਾਰੇ ਵਿਚ ਜਨਵਰੀ ਦੌਰਾਨ 37,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਹਨ।

ਤਸਵੀਰ: (Luke Sharrett/Bloomberg)

RCI

ਕੈਨੇਡੀਅਨ ਅਰਥਚਾਰੇ ਵਿਚ ਜਨਵਰੀ ਦੌਰਾਨ 37,000 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ।

ਸ਼ੁੱਕਰਵਾਰ ਨੂੰ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਆਂ ਅਨੁਸਾਰ ਮੁਲਕ ਦੀ ਬੇਰੁਜ਼ਗਾਰੀ ਦਰ ਵੀ ਘਟਕੇ 5.7% ਦਰਜ ਕੀਤੀ ਗਈ।

ਰੁਜ਼ਗਾਰ ਦਰ ਵਿਚ ਤਿੰਨ ਮਹੀਨਿਆਂ ਤੱਕ ਲਗਾਤਾਰ ਖੜੋਤ ਤੋਂ ਬਾਅਦ, ਜਨਵਰੀ ਦੇ ਅੰਕੜੇ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨਾਲੋਂ ਬਿਹਤਰ ਰਹੇ, ਹਾਲਾਂਕਿ ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਦਰਜ ਹੋਈਆਂ। ਦੂਸਰੇ ਪਾਸੇ 12,000 ਫੁਲ ਟਾਈਮ ਨੌਕਰੀਆਂ ਖ਼ਤਮ ਵੀ ਹੋਈਆਂ।

ਪਿਛਲੇ ਇੱਕ ਸਾਲ ਦੀ ਤੁਲਨਾ ਵਿਚ ਵਰਕਰਾਂ ਦੀ ਵੇਜ ਵਿਚ 5.3% ਦਾ ਵਾਧਾ ਵੀ ਦਰਜ ਹੋਇਆ।

ਸੀਆਈਬੀਸੀ ਦੇ ਸੀਨੀਅਰ ਅਰਥਸ਼ਾਸਤਰੀ, ਐਂਡਰੂ ਗ੍ਰੈਂਥਮ ਦਾ ਕਹਿਣਾ ਹੈ ਕਿ ਨਵੇਂ ਅੰਕੜੇ ਸੁਝਾਅ ਦਿੰਦੇ ਹਨ ਕਿ ਬੈਂਕ ਔਫ਼ ਕੈਨੇਡਾ ਵਿਆਜ ਦਰਾਂ ਘਟਾਉਣ ਵਿਚ ਬਹੁਤੀ ਤੇਜ਼ੀ ਨਹੀਂ ਦਿਖਾਵੇਗਾ, ਅਤੇ ਉਨ੍ਹਾਂ ਨੇ ਜੂਨ ਮਹੀਨੇ ਵਿਚ ਵਿਆਜ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਜਤਾਈ।

ਜੈਨਾ ਬੈਂਚੈਟਰਿਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ