1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ 7ਵੀਂ, 8ਵੀਂ ਅਤੇ 10ਵੀਂ ਕਲਾਸ ਦੇ ਪਾਠਕ੍ਰਮ ਵਿਚ ਬਲੈਕ ਹਿਸਟਰੀ ਨੂੰ ਕਰੇਗਾ ਲਾਜ਼ਮੀ

ਸਤੰਬਰ 2025 ਤੋਂ ਸ਼ੁਰੂ ਹੋਵੇਗੀ ਨਵੀਂ ਤਬਦੀਲੀ

ਓਨਟੇਰਿਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ

ਓਨਟੇਰਿਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ

ਤਸਵੀਰ: (Chris Young/The Canadian Press)

RCI

ਓਨਟੇਰਿਓ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਸੂਬਾ 7ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਇਤਿਹਾਸ ਦੇ ਕੋਰਸਾਂ ਵਿੱਚ ਬਲੈਕ ਕੈਨੇਡੀਅਨਜ਼ ਦੇ ਯੋਗਦਾਨ ਬਾਰੇ ਲਾਜ਼ਮੀ ਪੜ੍ਹਾਈ ਦੀ ਸ਼ੁਰੂਆਤ ਕਰ ਰਿਹਾ ਹੈ।

ਸਟੀਫ਼ਨ ਲੈਚੇ ਨੇ ਕਿਹਾ ਕਿ ਬਲੈਕ ਭਾਈਚਾਰੇ ਦਾ ਇਤਿਹਾਸ ਕੈਨੇਡੀਅਨ ਇਤਿਹਾਸ ਹੈ ਅਤੇ ਇਸ ਨੂੰ ਪਾਠਕ੍ਰਮ ਦੇ ਲਾਜ਼ਮੀ ਹਿੱਸੇ ਵਜੋਂ ਸ਼ਾਮਲ ਕਰਨ ਨਾਲ ਇਹ ਯਕੀਨੀ ਹੋ ਸਕੇਗਾ ਕਿ ਅਗਲੀ ਪੀੜ੍ਹੀ ਬਲੈਕ ਕੈਨੇਡੀਅਨਜ਼ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਵਚਨਬੱਧਤਾਵਾਂ ਦੀ ਬਿਹਤਰ ਕਦਰ ਕਰੇਗੀ।

ਸੂਬਾ ਸਰਕਾਰ ਪਾਠਕ੍ਰਮ ਵਿਚ ਇਸ ਵਾਧੇ ਲਈ ਇਤਿਹਾਸਕਾਰਾਂ, ਸਿੱਖਿਅਕਾਂ ਅਤੇ ਬਲੈਕ ਭਾਈਚਾਰੇ ਨਾਲ ਸਲਾਹ-ਮਸ਼ਵਰਾ ਸ਼ੁਰੂ ਕਰ ਰਹੀ ਹੈ। ਇਤਿਹਾਸ ਵਿਚ ਇਹ ਨਵਾਂ ਐਡੀਸ਼ਨ ਸਤੰਬਰ 2025 ਤੋਂ ਸ਼ੁਰੂ ਹੋਵੇਗਾ।

ਸਿੱਖਿਆ ਮੰਤਰੀ ਦੀ ਪਾਰਲੀਮਾਨੀ ਸਹਾਇਕ ਪੈਟਰਿਸ ਬਾਰਨਜ਼ ਨੇ ਪਾਠਕ੍ਰਮ ਵਿੱਚ ਤਬਦੀਲੀ ਦੀ ਅਗਵਾਈ ਕੀਤੀ ਅਤੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਇਹ ਤਬਦੀਲੀ ਦੇਸ਼ ਦੀ ਵਿਭਿੰਨ ਅਤੇ ਜੀਵੰਤ ਵਿਰਾਸਤ ਬਾਰੇ ਵਿਦਿਆਰਥੀਆਂ ਦੀ ਸਮਝ ਨੂੰ ਡੂੰਘਾ ਕਰੇ।

ਹਾਲ ਹੀ ਵਿਚ ਸੂਬਾ ਸਰਕਾਰ ਨੇ ਗਣਿਤ, ਭਾਸ਼ਾ, ਵਿਗਿਆਨ ਅਤੇ ਟੈਕਨੋਲੌਜੀ ਦਾ ਵੀ ਨਵਾਂ ਪਾਠਕ੍ਰਮ ਸ਼ੁਰੂ ਕੀਤਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ