1. ਮੁੱਖ ਪੰਨਾ
  2. ਸਮਾਜ
  3. ਅਰਥ-ਵਿਵਸਥਾ

ਗ੍ਰੋਸਰੀ ਕੀਮਤਾਂ ਵਿੱਚ ਸਥਿਰਤਾ ਬਾਬਤ ਯੋਜਨਾਵਾਂ ਉੱਪਰ ਐਨਡੀਪੀ ਵੱਲੋਂ ਨਾਖੁਸ਼ੀ ਜ਼ਾਹਰ

ਗ੍ਰੋਸਰੀ ਸੈਕਟਰ ਵਿਚ ਹੋਰ ਮੁਕਾਬਲੇਬਾਜ਼ੀ ਹੋਣ ਦੀ ਗੱਲ ਕਹਿ ਚੁੱਕੇ ਹਨ ਵਿੱਤ ਮੰਤਰੀ ਫ਼੍ਰੀਲੈਂਡ

ਅਗਸਤ ਦੌਰਾਨ ਸਟੋਰਾਂ ਤੋਂ ਖ਼ਰੀਦੇ ਗਏ ਫ਼ੂਡ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 6.9% ਵਧੇਰੇ ਦਰਜ ਹੋਈ ਸੀ।

ਅਗਸਤ ਦੌਰਾਨ ਸਟੋਰਾਂ ਤੋਂ ਖ਼ਰੀਦੇ ਗਏ ਫ਼ੂਡ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 6.9% ਵਧੇਰੇ ਦਰਜ ਹੋਈ ਸੀ।

ਤਸਵੀਰ: CBC News / Darius Mahdavi

RCI

ਗ੍ਰੋਸਰੀ ਕੰਪਨੀਆਂ ਵੱਲੋਂ ਭੋਜਨ ਦੀਆਂ ਕੀਮਤਾਂ ਨੂੰ ਸਥਿਰ ਕਰਨ ਦੀਆਂ ਯੋਜਨਾਵਾਂ ਉੱਪਰ ਨਿਊ ਡੈਮੋਕਰੇਟ ਸੰਸਦ ਮੈਂਬਰ ਅਲਿਸਟੇਅਰ ਮੈਕਗ੍ਰੇਗਰ ਨੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ I ਮੈਕਗ੍ਰੇਗਰ ਐਨਡੀਪੀ ਦੇ ਖੇਤੀਬਾੜੀ ਆਲੋਚਕ ਵੀ ਹਨ I

ਦੱਸਣਯੋਗ ਹੈ ਕਿ ਸਤੰਬਰ ਮਹੀਨੇ ਦੌਰਾਨ ਸਰਕਾਰ ਨੇ ਲੌਬਲੌਜ਼, ਸੋਬੀਜ਼, ਮੈਟਰੋ, ਕੌਸਕੋ ਅਤੇ ਵੌਲਮਾਰਟ ਦੇ ਮੁਖੀਆਂ ਨਾਲ ਬੈਠਕ ਕੀਤੀ ਸੀ ਜਿਸ ਵਿਚ ਇਨ੍ਹਾਂ ਕੰਪਨੀਆਂ ਨੂੰ ਥੈਂਕਸਗਿਵਿੰਗ ਤੱਕ ਕੀਮਤਾਂ ਵਿਚ ਸਥਿਰਤਾ ਬਾਬਤ ਯੋਜਨਾ ਪੇਸ਼ ਕਰਨ ਲਈ ਆਖਿਆ ਗਿਆ ਸੀ। 

ਅਗਸਤ ਦੌਰਾਨ ਸਟੋਰਾਂ ਤੋਂ ਖ਼ਰੀਦੇ ਗਏ ਫ਼ੂਡ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 6.9% ਵਧੇਰੇ ਦਰਜ ਹੋਈ ਸੀ। 

ਇੰਡਸਟਰੀ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਘੋਸ਼ਣਾ ਕੀਤੀ ਸੀ ਕਿ ਲੌਬਲੌਜ਼, ਮੈਟਰੋ, ਕੌਸਕੋ ਅਤੇ ਵੌਲਮਾਰਟ ਸਮੇਤ ਵੱਡੀਆਂ ਕੰਪਨੀਆਂ ਨੇ ਵਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਯੋਜਨਾਵਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਛੋਟ, ਕੀਮਤ ਫ੍ਰੀਜ਼ ਅਤੇ ਕੀਮਤ ਦੀ ਬਰਾਬਰੀ ਜਿਹੀ ਮੁਹਿੰਮ ਸ਼ਾਮਲ ਸੀ।

ਮੈਕਗ੍ਰੇਗਰ ਨੇ ਕਿਹਾ ਕਿ ਗ੍ਰੋਸਰੀ ਸਟੋਰਜ਼ ਨੇ ਹਾਊਸ ਆਫ ਕਾਮਨਜ਼ ਐਗਰੀਕਲਚਰ ਕਮੇਟੀ ਦੇ ਮੈਂਬਰਾਂ ਨਾਲ ਯੋਜਨਾਵਾਂ ਸਾਂਝੀਆਂ ਕਰਨ ਲਈ ਸਹਿਮਤੀ ਦਿੱਤੀ ਅਤੇ ਬਦਲੇ ਵਿੱਚ ਕਮੇਟੀ ਨੇ ਉਨ੍ਹਾਂ ਦੀ ਸਮੱਗਰੀ ਨੂੰ ਗੁਪਤ ਰੱਖਣ ਦਾ ਵਾਅਦਾ ਕੀਤਾ।   ਪਰ ਸੰਸਦ ਮੈਂਬਰ ਨੇ ਕਿਹਾ ਕਿ ਯੋਜਨਾਵਾਂ ਵਿੱਚ ਬਹੁਤ ਸਾਰੀ ਜਾਣਕਾਰੀ ਸ਼ਾਮਲ ਹੈ ਜੋ ਪਹਿਲਾਂ ਹੀ ਜਨਤਕ ਹੈ।

ਮੈਕਗ੍ਰੇਗਰ ਨੇ ਕਿਹਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਮੈਂ ਬਹੁਤ ਪ੍ਰਭਾਵਿਤ ਨਹੀਂ ਹੋਇਆ ਹਾਂ I

ਮੈਕਗ੍ਰੇਗਰ ਦਾ ਕਹਿਣਾ ਹੈ ਕਿ ਇਹਨਾਂ ਕਥਿਤ ਗੁਪਤ ਦਸਤਾਵੇਜ਼ਾਂ ਵਿੱਚ ਸ਼ਾਮਲ ਬਹੁਤ ਸਾਰੀ ਜਾਣਕਾਰੀ ਗੂਗਲ ਸਰਚ ਨਾਲ ਉਪਲਬਧ ਹੋ ਸਕਦੀ ਹੈ। 

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਕਹਿ ਚੁੱਕੇ ਹਨ ਕਿ ਮੁਲਕ ਦੇ ਗ੍ਰੋਸਰੀ ਸੈਕਟਰ ਵਿਚ ਹੋਰ ਮੁਕਾਬਲੇਬਾਜ਼ੀ ਦੀ ਲੋੜ ਹੈ।

ਨੋਜੌਦ ਅਲ ਮੱਲੀਸ , ਕੈਨੇਡੀਅਨ ਪ੍ਰੈਸ

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ