1. ਮੁੱਖ ਪੰਨਾ
  2. ਰਾਜਨੀਤੀ
  3. ਸਿਹਤ

ਸਸਕੈਚਵਨ ਵੱਲੋਂ ਕੈਂਸਰ ਮਰੀਜ਼ਾਂ ਨੂੰ ਟੈਸਟਿੰਗ ਲਈ ਐਲਬਰਟਾ ਭੇਜਣ ਵਾਲੀ ਨੀਤੀ ਦੀ ਵਿਰੋਧੀ ਧਿਰ ਵੱਲੋਂ ਆਲੋਚਨਾ

ਪ੍ਰੋਵਿੰਸ਼ੀਅਲ ਹੈਲਥ ਮਨਿਸਟਰ ਵੱਲੋਂ ਕਦਮ ਆਰਜ਼ੀ ਹੱਲ ਕਰਾਰ

ਐਨਡੀਪੀ ਲੀਡਰ ਕਾਰਲਾ ਬੇਕ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਯੋਜਨਾ ਮੁਤਾਬਿਕ ਪ੍ਰਤੀ ਸਕੈਨ $2,000 ਦੀ ਲਾਗਤ ਆਵੇਗੀ ਜੋ ਕਿ ਸੂਬੇ ਵਿੱਚ ਹੋਣ 'ਤੇ $206.20 ਰਹਿ ਜਾਵੇਗੀ I

ਐਨਡੀਪੀ ਲੀਡਰ ਕਾਰਲਾ ਬੇਕ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਯੋਜਨਾ ਮੁਤਾਬਿਕ ਪ੍ਰਤੀ ਸਕੈਨ $2,000 ਦੀ ਲਾਗਤ ਆਵੇਗੀ ਜੋ ਕਿ ਸੂਬੇ ਵਿੱਚ ਹੋਣ 'ਤੇ $206.20 ਰਹਿ ਜਾਵੇਗੀ I

ਤਸਵੀਰ: Legassembly.sk.ca

RCI

ਸਸਕੈਚਵਨ ਵਿੱਚ ਵਿਰੋਧੀ ਧਿਰ ਐਨਡੀਪੀ ਵੱਲੋਂ ਸੂਬਾਈ ਸਰਕਾਰ ਦੀ ਮਰੀਜ਼ਾਂ ਨੂੰ ਮੈਮੋਗ੍ਰਾਮ ਲਈ ਐਲਬਰਟਾ ਭੇਜਣ ਦੀ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸਰਕਾਰ 10 ਗੁਣਾ ਜ਼ਿਆਦਾ ਖ਼ਰਚਾ ਕਰ ਰਹੀ ਹੈ I

ਦੱਸਣਯੋਗ ਹੈ ਕਿ ਸਸਕੈਚਵਨ ਦੇ ਸਿਹਤ ਮੰਤਰੀ ਐਵਰੇਟ ਹਿੰਡਲੇ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਛਾਤੀ ਦੇ ਕੈਂਸਰ ਦੀ ਜਾਂਚ ਪ੍ਰਕਿਰਿਆ ਲਈ ਮਰੀਜ਼ਾਂ ਨੂੰ ਸਰਕਾਰ, ਸੂਬੇ ਤੋਂ ਬਾਹਰ ਕੈਲਗਰੀ ਭੇਜੇਗੀ।

ਪ੍ਰੋਵਿੰਸ਼ੀਅਲ ਹੈਲਥ ਮਨਿਸਟਰ ਦਾ ਕਹਿਣਾ ਹੈ ਕਿ ਨਿਜੀ ਕੰਪਨੀ ਕਲੀਅਰਪੁਆਇੰਟ ਨਾਲ ਇਕਰਾਰਨਾਮਾ 1,000 ਮਰੀਜ਼ਾਂ ਨੂੰ ਕਵਰ ਕਰਦਾ ਹੈ ਜੋ ਕਿ ਮਾਰਚ 2025 ਤੱਕ ਲਾਗੂ ਹੈ। ਪ੍ਰੋਵਿੰਸ ਦੀ ਇਸ ਪਹਿਲਕਦਮੀ 'ਤੇ ਲਗਭਗ 3.5 ਮਿਲੀਅਨ ਡਾਲਰ ਖ਼ਰਚਣ ਦੀ ਯੋਜਨਾ ਹੈ, ਜਿਸ ਵਿੱਚ ਮਰੀਜ਼ਾਂ ਦੇ ਮੈਡੀਕਲ ਅਤੇ ਯਾਤਰਾ ਦੇ ਖ਼ਰਚਿਆਂ ਦਾ ਭੁਗਤਾਨ ਵੀ ਸ਼ਾਮਲ ਹੈ।

ਸਿਹਤ ਮੰਤਰੀ ਐਵਰੇਟ ਹਿੰਡਲੇ ਨੇ ਇਸ ਯੋਜਨਾ ਨੂੰ ਪ੍ਰੋਵਿੰਸ ਵਿੱਚ ਸਕੈਨ ਅਤੇ ਬਾਇਓਪਸੀ ਆਦਿ ਲਈ ਅਸਵੀਕਾਰਨਯੋਗ ਉਡੀਕ ਸਮੇਂ ਘਟਾਉਣ ਲਈ ਇੱਕ ਆਰਜ਼ੀ ਹੱਲ ਕਰਾਰ ਦਿੱਤਾ ਹੈ I

ਹਿੰਡਲੇ ਮੁਤਾਬਿਕ ਸਸਕੈਚਵਨ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਲਈ 350 ਲੋਕ ਔਸਤਨ 10-ਹਫ਼ਤੇ ਤੱਕ ਦੀ ਉਡੀਕ ਕਰ ਰਹੇ ਹਨ ਜੋ ਕਿ ਤਿੰਨ ਹਫ਼ਤੇ ਹੋਣੀ ਚਾਹੀਦੀ ਹੈ I

ਐਨਡੀਪੀ ਲੀਡਰ ਕਾਰਲਾ ਬੇਕ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਯੋਜਨਾ ਮੁਤਾਬਿਕ ਪ੍ਰਤੀ ਸਕੈਨ $2,000 ਦੀ ਲਾਗਤ ਆਵੇਗੀ ਜੋ ਕਿ ਸੂਬੇ ਵਿੱਚ ਹੋਣ 'ਤੇ $206.20 ਰਹਿ ਜਾਵੇਗੀ I

ਕਾਰਲਾ ਬੇਕ ਨੇ ਕਿਹਾ ਅਸੀਂ ਸੂਬੇ ਵਿੱਚ ਸਕੈਨ ਕਰਨ ਦੀ ਸਮਰੱਥਾ ਵਧਾਉਣ ਦੀ ਬਜਾਏ ਕੈਲਗਰੀ ਵਿੱਚ ਸਕੈਨ ਕਰਵਾਉਣ ਲਈ ਔਰਤਾਂ ਨੂੰ ਲਗਭਗ 10 ਗੁਣਾ ਜ਼ਿਆਦਾ ਭੁਗਤਾਨ ਕਿਉਂ ਕਰ ਰਹੇ ਹਾਂ?

ਇੱਕ ਈਮੇਲ ਵਿੱਚ, ਇੱਕ ਐਨਡੀਪੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਬੇਕ ਦੀਆਂ ਟਿੱਪਣੀਆਂ ਵਿੱਚ ਯਾਤਰਾ ਅਤੇ ਰਿਹਾਇਸ਼ ਦੀ ਅਦਾਇਗੀ ਵਿੱਚ ਲਗਭਗ $ 1.5 ਮਿਲੀਅਨ ਸ਼ਾਮਲ ਨਹੀਂ ਸਨ।

ਉਧਰ ਹਿੰਡਲੇ ਨੇ ਕਿਹਾ ਕਿ ਵਿਰੋਧੀ ਧਿਰ ਦਾ ਧਿਆਨ ਸੂਬੇ ਦੇ ਲੋਕਾਂ ਦੀ ਸਿਹਤ ਨਾਲੋਂ ਪੈਸੇ 'ਤੇ ਜ਼ਿਆਦਾ ਹੈ।

ਹਿੰਡਲੇ ਨੇ ਕਿਹਾ ਕਿ ਪ੍ਰੋਵਿੰਸ ਵਿਸ਼ੇਸ਼ ਛਾਤੀ ਦੇ ਰੇਡੀਓਲੋਜਿਸਟਾਂ ਦੀਆਂ ਅਸਾਮੀਆਂ ਨੂੰ ਹੱਲ ਕਰਨ ਲਈ ਪਹਿਲਕਦਮੀਆਂ ਕਰ ਰਿਹਾ ਹੈ।

ਹਿੰਡਲੇ ਨੇ ਕਿਹਾ ਕਿ ਲੋਕਾਂ ਨੇ ਟੈਸਟਿੰਗ ਲਈ ਕੈਲਗਰੀ ਜਾਣ ਲਈ ਪੇਸ਼ਕਸ਼ਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਬੇਕ ਦਾ ਕਹਿਣਾ ਹੈ ਕਿ ਇਸਤੋਂ ਇਹ ਸਾਬਤ ਨਹੀਂ ਹੁੰਦਾ ਕਿ ਇਹ ਪ੍ਰਭਾਵਸ਼ਾਲੀ ਹੈ।

ਡੇਨ ਪੈਟਰਸਨ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ