1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਪਨਾਹਗੀਰਾਂ ਨੂੰ ਸਿਹਤ ਸੰਭਾਲ ਖ਼ੇਤਰ ਵਿੱਚ ਭਰਤੀ ਕਰਨਾ ਚਾਹੁੰਦਾ ਹੈ ਕਿਊਬੈਕ

3 ਸਾਲਾਂ ਵਿੱਚ 1,500 ਨੌਕਰੀਆਂ ਲਈ ਭਰਤੀ ਦੀ ਉਦੇਸ਼

ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿਹਤ ਪ੍ਰਣਾਲੀ ਵਿੱਚ ਰੱਖਣ ਲਈ ਦੋ ਕਮਿਊਨਿਟੀ ਸੰਸਥਾਵਾਂ ਵਿੱਚੋਂ ਇੱਕ ਮੌਂਟਰੀਅਲ ਵਿੱਚ ਅਤੇ ਦੂਜੀ ਕਿਊਬੈਕ ਸਿਟੀ ਵਿੱਚ ਕੰਮ ਕਰੇਗੀ।

ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿਹਤ ਪ੍ਰਣਾਲੀ ਵਿੱਚ ਰੱਖਣ ਲਈ ਦੋ ਕਮਿਊਨਿਟੀ ਸੰਸਥਾਵਾਂ ਵਿੱਚੋਂ ਇੱਕ ਮੌਂਟਰੀਅਲ ਵਿੱਚ ਅਤੇ ਦੂਜੀ ਕਿਊਬੈਕ ਸਿਟੀ ਵਿੱਚ ਕੰਮ ਕਰੇਗੀ।

ਤਸਵੀਰ:  (Chris Young/The Canadian Press)

RCI

ਕਿਊਬੈਕ ਸਰਕਾਰ ਸਿਹਤ-ਸੰਭਾਲ ਪ੍ਰਣਾਲੀ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਅਗਲੇ ਤਿੰਨ ਸਾਲਾਂ ਵਿੱਚ ਲਗਭਗ 1,500 ਪਨਾਹ ਮੰਗਣ ਵਾਲਿਆਂ ਦੀ ਭਰਤੀ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ।

ਰੋਜ਼ਗਾਰ ਮੰਤਰੀ ਕੈਟੇਰੀ ਸ਼ੈਂਪੇਨ ਜੌਰਡੇਨ ਨੇ ਸੋਮਵਾਰ ਨੂੰ ਮੌਂਟਰੀਅਲ ਵਿੱਚ ਇਹ ਐਲਾਨ ਕੀਤਾ। ਇੱਕ ਨਿਊਜ਼ ਰਿਲੀਜ਼ ਵਿੱਚ, ਸ਼ੈਂਪੇਨ ਜੌਰਡੇਨ ਨੇ ਕਿਹਾ ਕਿ ਬਹੁਤ ਸਾਰੇ ਸ਼ਰਨਾਰਥੀਆਂ ਕੋਲ ਵਰਕ ਪਰਮਿਟ ਹਨ ਅਤੇ ਉਹ ਕਿਊਬੈਕ ਸਮਾਜ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। 

ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿਹਤ ਪ੍ਰਣਾਲੀ ਵਿੱਚ ਰੱਖਣ ਲਈ ਦੋ ਕਮਿਊਨਿਟੀ ਸੰਸਥਾਵਾਂ ਵਿੱਚੋਂ ਇੱਕ ਮੌਂਟਰੀਅਲ ਵਿੱਚ ਅਤੇ ਦੂਜੀ ਕਿਊਬੈਕ ਸਿਟੀ ਵਿੱਚ ਕੰਮ ਕਰੇਗੀ। 

ਪ੍ਰੋਵਿੰਸ ਵੱਲੋਂ ਮਰੀਜ਼ਾਂ ਦੀ ਦੇਖਭਾਲ ਲਈ ਸਹਾਇਕ, ਰਸੋਈ ਅਤੇ ਰੱਖ-ਰਖਾਅ ਦੇ ਸਟਾਫ਼ ਅਤੇ ਪ੍ਰਬੰਧਕਾਂ ਵਰਗੀਆਂ ਅਹੁਦਿਆਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ I 

ਇਹਨਾਂ ਇਨ-ਡਿਮਾਂਡ ਨੌਕਰੀਆਂ ਲਈ ਕੁਝ ਯੋਗਤਾਵਾਂ ਦੀ ਲੋੜ ਹੁੰਦੀ ਹੈ I ਪਾਇਲਟ ਪ੍ਰੋਜੈਕਟ ਵਿੱਚ ਸ਼ਾਮਲ ਖੇਤਰ ਹਨ ਮੌਂਟਰੀਅਲ, ਕਿਊਬੈਕ ਸਿਟੀ, ਅਤੇ ਚੌਡੀਅਰ-ਐਪਲੇਸ਼ ਜਿਹੇ ਇਲਾਕੇ ਸ਼ਾਮਿਲ ਹਨ I 

ਯੋਗ ਉਮੀਦਵਾਰਾਂ ਕੋਲ ਇੱਕ ਵੈਧ ਵਰਕ ਪਰਮਿਟ ਅਤੇ ਉਹਨਾਂ ਫ੍ਰੈਂਚ ਦਾ ਲੋੜੀਂਦਾ ਪੱਧਰ ਹੋਣਾ ਚਾਹੀਦਾ ਹੈ। 

ਸ਼ੈਂਪੇਨ ਜੌਰਡੇਨ ਦੇ ਦਫ਼ਤਰ ਨੇ ਕਿਹਾ ਕਿ ਸੈਰ-ਸਪਾਟਾ ਖੇਤਰ ਵਿੱਚ ਸ਼ਰਣ ਮੰਗਣ ਵਾਲਿਆਂ ਨੂੰ ਨੌਕਰੀਆਂ ਨਾਲ ਜੋੜਨ ਵਾਲੇ ਇੱਕ ਸਮਾਨ ਪ੍ਰੋਗਰਾਮ ਵਿੱਚ ਪਿਛਲੇ ਮਈ ਵਿੱਚ ਇਸਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ 1,098 ਸ਼ਰਨਾਰਥੀਆਂ ਅਤੇ 120 ਮਾਲਕ ਦਿਲਚਸਪੀ ਦਿਖਾ ਚੁੱਕੇ ਹਨ। 

ਕੈਨੇਡੀਅਨ ਪ੍ਰੈਸ , ਸੀਬੀਸੀ ਨਿਊਜ਼ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ