1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਰੁਜ਼ਗਾਰ

ਕੈਨੇਡਾ ‘ਚ ਨਵੰਬਰ ਮਹੀਨੇ ਪੈਦਾ ਹੋਈਆਂ 25,000 ਨਵੀਆਂ ਨੌਕਰੀਆਂ: ਸਟੈਟਿਸਟਿਕਸ ਕੈਨੇਡਾ

ਬੇਰੁਜ਼ਗਾਰੀ ਦਰ ਵਧ ਕੇ 5.8%

ਸਟੈਟਿਸਟਿਕਸ ਕੈਨੇਡਾ ਅਨੁਸਾਰ ਕੈਨੇਡੀਅਨ ਅਰਥਚਾਰੇ ਵਿਚ ਪਿਛਲੇ ਮਹੀਨੇ 25,000 ਨਵੀਆਂ ਨੌਕਰੀਆਂ ਪੈਦਾ ਹੋਈਆਂ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਕੈਨੇਡੀਅਨ ਅਰਥਚਾਰੇ ਵਿਚ ਪਿਛਲੇ ਮਹੀਨੇ 25,000 ਨਵੀਆਂ ਨੌਕਰੀਆਂ ਪੈਦਾ ਹੋਈਆਂ।

ਤਸਵੀਰ: Reuters / Brian Snyder

RCI

ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹੋਏ ਨਵੇਂ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਕੈਨੇਡਾ ਵਿਚ 25,000 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ।

ਨੌਕਰੀਆਂ ਵਿਚ ਇਸ ਹਲਕੇ ਵਾਧੇ ਦੇ ਬਾਵਜੂਦ, ਬੇਰੁਜ਼ਗਾਰੀ ਦਰ ਵਧ ਕੇ 5.8% ਦਰਜ ਕੀਤੀ ਗਈ, ਕਿਉਂਕੀ ਵਧੇਰੇ ਲੋਕ ਕੰਮ ਦੀ ਤਲਾਸ਼ ਵਿਚ ਸਨ।

ਕੈਨੇਡਾ ਦੀ ਬੇਰੁਜ਼ਗਾਰੀ ਦਰ ਅਪ੍ਰੈਲ ਤੋਂ 0.8% ਅੰਕ ਵਧ ਚੁੱਕੀ ਹੈ, ਭਾਵੇਂ ਅਰਥਚਾਰੇ ਵਿਚ ਨਵੀਆਂ ਨੌਕਰੀਆਂ ਵੀ ਸ਼ਾਮਲ ਹੋ ਰਹੀਆਂ ਹਨ।

ਨਵੰਬਰ ਦੌਰਾਨ ਪੈਦਾ ਹੋਈਆਂ ਨਵੀਆਂ ਨੌਕਰੀਆਂ ਦੀ ਗਿਣਤੀ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨਾਲੋਂ ਵਧੇਰੇ ਰਹੀ।

ਨਵੰਬਰ ਦੌਰਾਨ ਤਕਰੀਬਨ 60,000 ਨਵੇਂ ਫ਼ੁਲ-ਟਾਈਮ ਰੁਜ਼ਗਾਰ ਦੇ ਮੌਕੇ ਪੈਦਾ ਹੋਏ, ਪਰ ਇਹ ਵਾਧਾ 34,000 ਪਾਰਟ-ਟਾਈਮ ਨੌਕਰੀਆਂ ਖ਼ਤਮ ਹੋਣ ਕਰਕੇ ਹੇਠਾਂ ਆਇਆ।

ਮੈਨੂਫ਼ੈਕਚਰਿੰਗ ਸੈਕਟਰ ਵਿਚ 28,000 ਅਤੇ ਕੰਸਟਰਕਸ਼ਨ ਸੈਕਟਰ ਵਿਚ 16,000 ਨਵੀਆਂ ਨੌਕਰੀਆਂ ਪੈਦਾ ਹੋਈਆਂ। ਦੂਸਰੇ ਪਾਸੇ ਪਰਚੂਨ ਅਤੇ ਥੋਕ ਵਪਾਰ ਉਦਯੋਗ ਵਿਚ 27,000 ਨੌਕਰੀਆਂ ਖ਼ਤਮ ਹੋਈਆਂ ਅਤੇ ਫ਼ਾਈਨੈਂਸ, ਇੰਸ਼ੋਰੈਂਸ, ਰੀਅਲ ਅਸਟੇਟ, ਰੈਂਟਲ ਅਤੇ ਲੀਜ਼ਿੰਗ ਸੈਕਟਰ ਵਿਚ 18,000 ਨੌਕਰੀਆਂ ਖ਼ਤਮ ਹੋਈਆਂ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ