1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡੀਅਨ ਆਰਥਿਕਤਾ ਤੀਸਰੀ ਤਿਮਾਹੀ ਦੌਰਾਨ 0.3% ਸੁੰਘੜੀ: ਸਟੈਟਿਸਟਿਕਸ ਕੈਨੇਡਾ

ਪਿਛਲੀ ਤਿਮਾਹੀ ਦੇ ਅੰਕੜੇ ਰਿਵਾਈਜ਼ ਕੀਤੇ

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡੀਅਨ ਜੀਡੀਪੀ ਤੀਸਰੀ ਤਿਮਾਹੀ ਵਿਚ 0.3% ਸੁੰਘੜੀ ਹੈ।

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡੀਅਨ ਜੀਡੀਪੀ ਤੀਸਰੀ ਤਿਮਾਹੀ ਵਿਚ 0.3% ਸੁੰਘੜੀ ਹੈ।

ਤਸਵੀਰ: Radio-Canada / Raphaël Tremblay

RCI

ਸਤੰਬਰ ਤੱਕ ਦੀ ਤਿਮਾਹੀ ਵਿਚ ਕੈਨੇਡੀਅਨ ਅਰਥਚਾਰਾ ਸੁੰਘੜਿਆ, ਘਰੇਲੂ ਖ਼ਰਚ ਵਿਚ ਖੜੋਤ ਰਹੀ ਅਤੇ ਨਿਰਯਾਤ ਵਿਚ ਕਮੀ ਦਰਜ ਕੀਤੀ ਗਈ।

ਸਟੈਟਿਸਟਿਕਸ ਕੈਨੇਡਾ ਦੇ ਵੀਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿਚ ਕੈਨੇਡਾ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) 0.3% ਸੁੰਘੜਿਆ।

ਸਟੈਟਕੈਨ ਨੇ ਪਹਿਲਾਂ ਰਿਪੋਰਟ ਕੀਤਾ ਸੀ ਕਿ ਜੂਨ ਤੱਕ ਦੀ ਤਿਮਾਹੀ ਵਿਚ ਹਲਕੀ ਗਿਰਾਵਟ ਆਈ ਸੀ ਅਤੇ ਵੀਰਵਾਰ ਦੇ ਤਾਜ਼ਾ ਅੰਕੜਿਆਂ ਦਾ ਮਤਲਬ ਲਗਾਤਾਰ ਦੂਸਰੀ ਵਾਰੀ ਕਿਸੇ ਤਿਮਾਹੀ ਵਿਚ ਆਰਥਿਕਤਾ ਵਿਚ ਘਾਟਾ ਹੁੰਦਾ, ਜੋਕਿ ਕੁਝ ਮਾਹਰਾਂ ਮੁਤਾਬਕ ਮੰਦੀ ਦੀ ਸਥਿਤੀ ਹੋਣ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ।

ਪਰ ਸਟੈਟਿਸਟਿਕਸ ਕੈਨੇਡਾ ਨੇ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਦੇ ਅੰਕੜਿਆਂ ਨੂੰ ਰਿਵਾਈਜ਼ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਤਿਮਾਹੀ ਦੌਰਾਨ ਆਰਥਿਕਤਾ ਵਿਚ 0.3% ਵਾਧਾ ਹੋਇਆ ਸੀ।

ਤਿਮਾਹੀ ਅਧਾਰ 'ਤੇ ਜੀਡੀਪੀ ਵਿਚ ਤਦਬੀਲੀ ਦਰਸਾਉਂਦਾ ਚਿੱਤਰਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਤਿਮਾਹੀ ਅਧਾਰ 'ਤੇ ਜੀਡੀਪੀ ਵਿਚ ਤਦਬੀਲੀ ਦਰਸਾਉਂਦਾ ਚਿੱਤਰ

ਤਸਵੀਰ: CBC

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ