1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਦੁਰਘਟਨਾਵਾਂ ਅਤੇ ਆਫ਼ਤ

17 ਦਿਨਾਂ ਤੋਂ ਉੱਤਰਾਖੰਡ ਦੀ ਇੱਕ ਸੁਰੰਗ ਚ ਫਸੇ 41 ਮਜ਼ਦੂਰਾਂ ਨੂੰ ਕੱਢਿਆ ਗਿਆ ਬਾਹਰ

ਮਜ਼ਦੂਰਾਂ ਨੂੰ ਇੱਕ ਪਾਈਪ ਰਾਹੀਂ ਭੋਜਨ, ਪਾਣੀ, ਆਕਸੀਜਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ

ਉੱਤਰਕਾਸ਼ੀ ਦੀ ਇੱਕ ਸੁਰੰਗ ਵਿਚ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਅੱਜ ਬਾਹਰ ਕੱਢ ਲਿਆ ਗਿਆ ਹੈ।

ਉੱਤਰਕਾਸ਼ੀ ਦੀ ਇੱਕ ਸੁਰੰਗ ਵਿਚ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਅੱਜ ਬਾਹਰ ਕੱਢ ਲਿਆ ਗਿਆ ਹੈ।

ਤਸਵੀਰ: (Uttarkashi District Information Officer/Reuters)

RCI

ਮੰਗਲਵਾਰ ਨੂੰ ਭਾਰਤੀ ਬਚਾਅ ਕਰਮੀਆਂ ਨੇ ਉਤਰਕਾਸ਼ੀ ਵਿੱਚ ਢਹਿ-ਢੇਰੀ ਹੋਈ ਸੁਰੰਗ ਵਿੱਚ 17 ਦਿਨਾਂ ਤੋਂ ਫਸੇ ਸਾਰੇ 41 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਹੈ।

12 ਨਵੰਬਰ ਨੂੰ ਉੱਤਰਾਖੰਡ ਸੂਬੇ ਦੇ ਉੱਤਰਕਾਸ਼ੀ ਵਿਚ ਇਕ ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਕਾਰਨ 41 ਮਜ਼ਦੂਰ ਇਸ ਸੁਰੰਗ ਵਿਚ ਫਸ ਗਏ ਸਨ।

ਮਜ਼ਦੂਰਾਂ ਨੂੰ 90-ਸੈਂਟੀਮੀਟਰ ਚੌੜੀ ਸਟੀਲ ਪਾਈਪ ਰਾਹੀਂ ਪਹੀਏ ਵਾਲੇ ਸਟਰੈਚਰ 'ਤੇ ਬਾਹਰ ਕੱਢਿਆ ਗਿਆ, ਜਿਸ ਨਾਲ ਸਾਰੀ ਪ੍ਰਕਿਰਿਆ ਲਗਭਗ ਇੱਕ ਘੰਟੇ ਵਿੱਚ ਪੂਰੀ ਹੋ ਗਈ।

ਇਸ ਬਚਾਅ ਕਾਰਜ ਦੀ ਜਿੱਤ ਦੌਰਾਨ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰ ਦੇ ਡਿਪਟੀ ਹਾਈਵੇਜ਼ ਮੰਤਰੀ ਵੀ ਕੇ ਸਿੰਘ ਵੀ ਮੌਜੂਦ ਸਨ।

ਬਚਾਅ ਮੁਹਿੰਮ ਦੌਰਾਨ ਸੁਰੰਗ ਨਜ਼ਦੀਕ ਫਿਰਦੀਆਂ ਐਂਬੁਲੈਂਸਾਂ।

ਬਚਾਅ ਮੁਹਿੰਮ ਦੌਰਾਨ ਸੁਰੰਗ ਨਜ਼ਦੀਕ ਫਿਰਦੀਆਂ ਐਂਬੁਲੈਂਸਾਂ।

ਤਸਵੀਰ: Reuters / Francis Mascarenhas

ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਇੱਕ ਪਾਈਪ ਰਾਹੀਂ ਭੋਜਨ, ਪਾਣੀ, ਆਕਸੀਜਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ, ਪਰ ਇੱਕ ਟਨਲ ਬਣਾਕੇ ਉਨ੍ਹਾਂ ਨੂੰ ਕੱਢ ਕੇ ਲਿਆਉਣ ਦੇ ਯਤਨਾਂ ਵਿਚ ਲਗਾਤਾਰ ਮੁਸ਼ਕਿਲਾਂ ਆ ਰਹੀਆਂ ਸਨ।

ਇਹ ਸੁਰੰਗ 1.5 ਬਿਲੀਅਨ ਡਾਲਰ ਦੇ ਚਾਰ ਧਾਮ ਹਾਈਵੇਅ ਪ੍ਰੋਜੈਕਟ ਦਾ ਹਿੱਸਾ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਅਭਿਲਾਸ਼ੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜਿਸਦਾ ਉਦੇਸ਼ ਚਾਰ ਹਿੰਦੂ ਤੀਰਥ ਸਥਾਨਾਂ ਨੂੰ ਸੜਕਾਂ ਦੇ 890 ਕਿਲੋਮੀਟਰ ਦੇ ਨੈੱਟਵਰਕ ਰਾਹੀਂ ਜੋੜਨਾ ਹੈ।

ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਹੈ ਕਿ ਸੁਰੰਗ ਦਾ ਇਹ ਹਿੱਸਾ ਕਿਵੇਂ ਢਹਿ ਗਿਆ ਸੀ, ਪਰ ਇਹ ਖੇਤਰ ਜ਼ਮੀਨ ਖਿਸਕਣ, ਭੂਚਾਲ ਅਤੇ ਹੜ੍ਹਾਂ ਦੇ ਖ਼ਤਰੇ ਵਾਲੇ ਇਲਾਕੇ ਵਿਚ ਪੈਂਦਾ ਹੈ।

ਮੰਗਲਵਾਰ ਨੂੰ ਸੁਰੰਗ ਨਜ਼ਦੀਕ ਸਥਾਨਕ ਲੋਕ ਬਚਾਅ ਕਾਰਜਾਂ ਨੂੰ ਦੇਖਦੇ ਹੋਏ।

ਮੰਗਲਵਾਰ ਨੂੰ ਸੁਰੰਗ ਨਜ਼ਦੀਕ ਸਥਾਨਕ ਲੋਕ ਬਚਾਅ ਕਾਰਜਾਂ ਨੂੰ ਦੇਖਦੇ ਹੋਏ।

ਤਸਵੀਰ: Reuters / Francis Mascarenhas

ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ