1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਹਾਊਸ ਔਫ਼ ਕੌਮਨਜ਼ ਦੇ ਨਵੇਂ ਸਪੀਕਰ ਦੀ ਚੋਣ ਜਾਰੀ

ਸੱਤ ਉਮੀਦਵਾਰ ਮੈਦਾਨ ਚ

ਹਾਊਸ ਔਫ਼ ਕੌਮਨਜ਼ ਦੀ ਫ਼ਾਈਲ ਤਸਵੀਰ

ਹਾਊਸ ਔਫ਼ ਕੌਮਨਜ਼ ਦੀ ਫ਼ਾਈਲ ਤਸਵੀਰ

ਤਸਵੀਰ:  (Adrian Wyld/The Canadian Press)

RCI

ਅੱਜ ਹਾਊਸ ਔਫ਼ ਕੌਮਨਜ਼ ਵਿਚ ਸਪੀਕਰ ਦੇ ਅਹੁਦੇ ਲਈ 7 ਉਮੀਦਵਾਰ ਕਤਾਰ ਵਿਚ ਹਨ।

ਐਂਥਨੀ ਰੋਟਾ ਵੱਲੋਂ ਪਿਛਲੇ ਹਫ਼ਤੇ ਅਸਤੀਫ਼ਾ ਦੇਣ ਮਗਰੋਂ ਸਪੀਕਰ ਦੀ ਸੀਟ ਖ਼ਾਲੀ ਹੋ ਗਈ ਸੀ।

ਕੈਨੇਡੀਅਨ ਸੰਵਿਧਾਨ ਅਨੁਸਾਰ, ਫ਼ੈਡਰਲ ਚੋਣਾਂ ਤੋਂ ਬਾਅਦ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਪਹਿਲਾ ਕੰਮ ਸਪੀਕਰ ਦੀ ਚੋਣ ਹੁੰਦਾ ਹੈ। ਇਸ ਕਰਕੇ ਤਕਨੀਕੀ ਤੌਰ 'ਤੇ ਸਪੀਕਰ ਦੇ ਬਗ਼ੈਰ ਹਾਊਸ ਦੀ ਕਾਰਵਾਈ ਨਹੀਂ ਬਿਠਾਈ ਜਾ ਸਕਦੀ।

ਬਲੌਕ ਕਿਊਬੈਕਵਾ ਦੇ ਐਮਪੀ ਲੁਈਸ ਪਲੈਮੰਡਨ ਅੰਤਰਿਮ ਸਪੀਕਰ ਦੀ ਭੂਮਿਕਾ ਨਿਭਾ ਰਹੇ ਹਨ।

ਨਵੇਂ ਸਪੀਕਰ ਦੀ ਚੋਣ ਲਈ ਐਪੀਜ਼ ਦੀ ਵੋਟਿੰਗ ਜਾਰੀ ਹੈ।

ਸਪੀਕਰ ਅਹੁਦੇ ਲਈ ਹੇਠ ਲਿਖੇ ਉਮੀਦਵਾਰ ਮੈਦਾਨ ਚ ਹਨ:

  • ਪੀਈਆਈ ਤੋਂ ਲਿਬਰਲ ਐਮਪੀ ਸ਼ੌਨ ਕੇਸੀ
  • ਨੋਵਾ ਸਕੋਸ਼ੀਆ ਤੋਂ ਕੰਜ਼ਰਵੇਟਿਵ ਐਮਪੀ ਕ੍ਰਿਸ ਡ’ਐਂਟਰਮੌਂਟ
  • ਕਿਊਬੈਕ ਤੋਂ ਲਿਬਰਲ ਐਮਪੀ ਗਰੈਗ ਫ਼ਰਗਸ
  • ਓਨਟੇਰਿਓ ਐਂਡੀਪੀ ਐਮਪੀ ਕੈਰਲ ਹਿਊਜ਼
  • ਬੀਸੀ ਤੋਂ ਗ੍ਰੀਨ ਐਮਪੀ ਐਲੀਜ਼ਾਬੈਥ ਮੇਅ
  • ਕਿਊਬੈਕ ਤੋਂ ਲਿਬਰਲ ਐਮਪੀ ਐਲਗਜ਼ੈਂਡਰ ਮੈਂਡੀਸ
  • ਕਿਊਬੈਕ ਤੋਂ ਲਿਬਰਲ ਐਮਪੀ ਪੀਟਰ ਸ਼ੀਫ਼ਕੇ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ