1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਵਿਨੀਪੈਗ ਚ ਇਕ ਕਥਿਤ ਗੈਂਗਸਟਰ ਦੇ ਕਤਲ ਮਗਰੋਂ ਸ਼ਹਿਰ ਚ ਗੈਂਗ ਹਿੰਸਾ ਦੀ ਸੰਭਾਵਨਾ ਬਾਰੇ ਭਾਈਚਾਰਾ ਚਿੰਤਤ

ਕਥਿਤ ਗੈਂਗਸਟਰ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦਾ 20 ਸਤੰਬਰ ਨੂੰ ਕਤਲ ਹੋਇਆ ਸੀ

20 ਸਤੰਬਰ ਨੂੰ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦਾ ਵਿੀਪੈਗ ਵਿਚ ਕਤਲ ਕਰ ਦਿੱਤਾ ਗਿਆ ਸੀ।

20 ਸਤੰਬਰ ਨੂੰ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦਾ ਵਿੀਪੈਗ ਵਿਚ ਕਤਲ ਕਰ ਦਿੱਤਾ ਗਿਆ ਸੀ।

ਤਸਵੀਰ:  (NIA India/X)

RCI

ਵਿਨੀਪੈਗ ਦੇ ਇੱਕ ਸਿੱਖ ਨੌਜਵਾਨ ਸੰਗਠਨ, ਮਿਸਲ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਇੱਕ ਕਥਿਤ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ਹਿਰ ਵਿਚ ਗੈਂਗ ਸਬੰਧੀ ਗਤੀਵਿਧੀਆਂ ਦੀ ਸੰਭਾਵਨਾ ਨੂੰ ਲੈਕੇ ਭਾਈਚਾਰਾ ਚਿੰਤਤ ਹੈ।

20 ਸਤੰਬਰ ਨੂੰ ਪੁਲਿਸ ਨੂੰ ਸੁਖਦੂਲ ਸਿੰਘ ਗਿੱਲ, ਉਰਫ਼ ਸੁੱਖਾ ਦੁਨੇਕੇ ਵਿਨੀਪੈਗ ਦੇ ਹੇਜ਼ਲਟਨ ਡਰਾਈਵ ‘ਤੇ ਸਥਿਤ ਇੱਕ ਘਰ ਵਿਚ ਮ੍ਰਿਤਕ ਮਿਲੀਆ ਸੀ।

ਸੁਖਦੂਲ ਦਾ ਕਤਲ, ਪ੍ਰਧਾਨ ਮੰਤਰੀ ਟ੍ਰੂਡੋ ਵੱਲੋਂ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਜੂਨ ਚ ਹੋਏ ਕਤਲ ਵਿਚ, ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਦੋ ਦਿਨ ਬਾਅਦ ਹੋਇਆ।

ਵਿਨੀਪੈਗ ਦੇ ਸਿੱਖ ਸੰਗਠਨ, ਮਿਸਲ ਦੇ ਆਗੂ, ਰਾਜਬੀਰ ਸਿੰਘ ਨੇ ਕਿਹਾ ਕਿ ਇਸ ਕਤਲ ਤੋਂ ਬਾਅਦ ਭਾਈਚਾਰੇ ਵਿਚ ਹੈਰਾਨੀ ਅਤੇ ਸ਼ਸ਼ੋਪੰਜ ਸੀ।

ਰਾਜਬੀਰ ਨੇ ਕਿਹਾ, ਇੰਡੋ-ਕੈਨੇਡੀਅਨ ਗੈਂਗ ਕੋਈ ਨਵੀਂ ਚੀਜ਼ ਨਹੀਂ। ਇਹ ਪਿਛਲੇ ਕਾਫ਼ੀ ਸਮੇਂ ਤੋਂ ਪੱਛਮ (ਬੀਸੀ) ਅਤੇ ਓਨਟੇਰਿਓ ਵਿਚ ਮੌਜੂਦ ਹਨ। ਪਰ ਵਿਨੀਪੈਗ ਵਿਚ ਅਜਿਹਾ ਕੁਝ ਪਹਿਲੀ ਵਾਰੀ ਦੇਖਿਆ ਗਿਆ

ਵਿਨੀਪੈਗ ਦੇ ਇੱਕ ਸਿੱਖ ਨੌਜਵਾਨ ਸੰਗਠਨ, ਮਿਸਲ ਦੇ ਆਗੂ, ਰਾਜਬੀਰ ਸਿੰਘ।

ਵਿਨੀਪੈਗ ਦੇ ਇੱਕ ਸਿੱਖ ਨੌਜਵਾਨ ਸੰਗਠਨ, ਮਿਸਲ ਦੇ ਆਗੂ, ਰਾਜਬੀਰ ਸਿੰਘ।

ਤਸਵੀਰ:  (Travis Golby/CBC)

ਜਿਸ ਘਰ ਵਿਚ ਸੁਖਦੂਲ ਦਾ ਕਤਲ ਹੋਇਆ ਸੀ, ਉਸ ਘਰ ਦੇ ਨਜ਼ਦੀਕ ਰਹਿਣ ਵਾਲੇ ਇੱਕ ਸ਼ਖ਼ਸ ਨੇ ਸੀਬੀਸੀ ਨੂੰ ਦੱਸਿਆ ਕਿ ਉਸਨੇ 11 ਗੋਲੀਆਂ ਦੀ ਆਵਾਜ਼ ਸੁਣੀ ਸੀ।

ਭਾਰਤ ਵਿਚ ਪੁਲਿਸ ਦਸਤਾਵੇਜ਼ਾਂ ਅਨੁਸਾਰ ਸੁਖਦੂਲ ਉਰਫ਼ ਸੁੱਖਾ ਦੁਨੇਕੇ ਕਥਿਤ ਤੌਰ ‘ਤੇ ਬੰਬੀਹਾ ਗੈਂਗ ਨਾਲ ਸਬੰਧਤ ਸੀ। ਉਸ ਉੱਪਰ ਫ਼ਿਰੌਤੀ ਅਤੇ ਗੈਂਗਸਟਰਾਂ ਲਈ ਹਥਿਆਰਾਂ ਦਾ ਬੰਦੋਬਸਤ ਦੇ ਇਲਜ਼ਾਮ ਸਨ। ਕਈ ਕਤਲਾਂ ਦੇ ਨਾਲ ਵੀ ਸੁੱਖਾ ਦੁਨੇਕੇ ਦਾ ਨਾਮ ਜੁੜਿਆ ਹੈ।

ਦਸ ਦਈਏ ਕਿ ਮਸ਼ਹੂਰ ਪੰਜਾਬੀ ਗਾਇੱਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਬੰਬੀਹਾ ਗੈਂਗ ਦਾ ਨਾਂ ਖ਼ਬਰਾਂ ਵਿਚ ਰਿਹਾ ਸੀ।

ਸੁਖਦੂਲ ਕਥਿਤ ਤੌਰ ‘ਤੇ ਪੁਲਿਸ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਸਪੋਰਟ ਬਣਵਾਕੇ 2017 ਵਿਚ ਭਾਰਤ ਤੋਂ ਕੈਨੇਡਾ ਆਇਆ ਸੀ।

ਮੋਗੇ ਦੇ ਸਾਬਕਾ ਐਸਐਸਪੀ, ਗੁਲਨੀਤ ਸਿੰਘ ਖੁਰਾਨਾ ਨੇ ਸੀਬੀਸੀ ਨੂੰ ਦੱਸਿਆ ਕਿ ਫਿਰੌਤੀ ਦੇ ਫੋਨ ਆਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਸੁਖਦੂਲ ਕੈਨੇਡਾ ਵਿਚ ਹੈ ਅਤੇ 2022 ਚ ਉਸ ਖ਼ਿਲਾਫ਼ ਪਾਸਪੋਰਟ ਮਾਮਲਾ ਦਰਜ ਕੀਤਾ ਗਿਆ।

ਖੁਰਾਨਾ ਨੇ ਕਿਹਾ ਕਿ ਸੁਖਦੂਲ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਵਿਨੀਪੈਗ ਵਿਚ ਸੀ।

ਵਿਰੋਧੀ ਗੈਂਗਜ਼ ਨੇ ਲਈ ਜ਼ਿੰਮੇਵਾਰੀ

ਭਾਰਤੀ ਮੀਡੀਆ ਦੀ ਖ਼ਬਰਾਂ ਮੁਤਾਬਕ, ਭਾਰਤ ਵਿਚ ਮੌਜੂਦ ਵਿਰੋਧੀ ਗੈਂਗਜ਼ ਨੇ ਸੁਖਦੂਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਗੈਂਗਜ਼ ਵਿਚ ਬਿਸ਼ਨੋਈ ਗੈਂਗ ਵੀ ਸ਼ਾਮਲ ਹੈ, ਜਿਸਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਜ਼ਿੰਮੇਵਾਰੀ ਲਈ ਸੀ।

ਪਰ ਗੁਜਰਾਤ ਦੀ ਜਿਸ ਸਾਬਰਮਤੀ ਜੇਲ ਵਿਚ ਲੌਰੈਂਸ ਬਿਸ਼ਨੋਈ ਕੈਦ ਹੈ, ਉਸ ਜੇਲ ਦੀ ਸੁਪਰਡੈਂਟ ਸ਼ਵੇਤਾ ਸ਼੍ਰੀਮਾਲੀ ਦਾ ਕਹਿਣਾ ਹੈ ਕਿ ਬਿਸ਼ਨੋਈ ਕੋਲ ਨਾ ਤਾਂ ਸੋਸ਼ਲ ਮੀਡੀਆ ਤੱਕ ਪਹੁੰਚ ਹੈ ਅਤੇ ਨਾ ਉਹ ਕਿਸੇ ਅਜਿਹੇ ਸ਼ਖ਼ਸ ਦੇ ਸੰਪਰਕ ਵਿਚ ਹੈ ਜਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਹੋ ਸਕਦੀ ਹੈ।

ਸੀਬੀਸੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਸ਼ਵੇਤਾ ਨੇ ਕਿਹਾ ਕਿ ਬਿਸ਼ਨੋਈ ਪੂਰਾ ਸਮਾਂ ਜੇਲ ਵਿਚ ਹੁੰਦਾ ਹੈ ਅਤੇ ਉਸਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

ਜਿਸ ਹਫ਼ਤੇ ਸੁਖਦੂਲ ਮਾਰਿਆ ਗਿਆ ਸੀ, ਉਦੋਂ ਉਸਦਾ ਨਾਮ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਜਾਰੀ ਵਾਂਟੇਡ ਸੂਚੀ ਵਿਚ ਵੀ ਸਾਹਮਣੇ ਆਇਆ ਸੀ।

ਜਿਸ ਹਫ਼ਤੇ ਸੁਖਦੂਲ ਮਾਰਿਆ ਗਿਆ ਸੀ, ਉਦੋਂ ਉਸਦਾ ਨਾਮ, ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਜਾਰੀ ਵਾਂਟੇਡ ਸੂਚੀ ਵਿਚ ਵੀ ਸਾਹਮਣੇ ਆਇਆ ਸੀ।

ਜਿਸ ਹਫ਼ਤੇ ਸੁਖਦੂਲ ਮਾਰਿਆ ਗਿਆ ਸੀ, ਉਦੋਂ ਉਸਦਾ ਨਾਮ, ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਜਾਰੀ ਵਾਂਟੇਡ ਸੂਚੀ ਵਿਚ ਵੀ ਸਾਹਮਣੇ ਆਇਆ ਸੀ।

ਤਸਵੀਰ:  (NIA India/X)

ਅਮਰੀਕਾ ਅਧਾਰਤ ਖ਼ਾਲਿਸਤਾਨ ਪੱਖੀ ਸੰਗਠਨ, ਸਿੱਖਸ ਫ਼ੌਰ ਜਸਟਿਸ ਦੇ ਜਨਰਲ ਕੌਂਸਲ, ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸੁਖਦੂਲ ਦਾ ਸੂਚੀ ਵਿਚ ਨਾਂ ਆਉਣ ਤੋਂ ਪਹਿਲਾਂ ਉਹ ਉਸਨੂੰ ਨਹੀਂ ਜਾਣਦੇ ਸਨ।

ਪੰਨੂ ਨੇ ਸੀਬੀਸੀ ਨਾਲ ਜ਼ੂਮ ਰਾਹੀਂ ਗੱਲ ਕਰਦਿਆਂ ਕਿਹਾ, ਮੈਨੂੰ ਉਸਦੇ ਅਤੀਤ ਬਾਰੇ ਕੋਈ ਜਾਣਕਾਰੀ ਨਹੀਂ। ਮੈਨੂੰ ਕਈ ਜਾਣਕਾਰੀ ਨਹੀਂ ਕਿ ਉਹ ਖ਼ਾਲਿਸਤਾਨ ਦੀ ਕਿਸੇ ਮੁਹਿੰਮ ਵਿਚ ਸੀ ਜਾਂ ਨਹੀਂ ਜਾਂ ਉਹ ਕਿਸੇ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਸੀ

ਪੰਨੂ ਨੇ ਸੁਖਦੂਲ ਦੀ ਮੌਤ ਦੀ ਜਾਂਚ ਪੂਰੀ ਹੋਣ ਤੱਕ ਕਿਸੇ ਸਿੱਟੇ 'ਤੇ ਨਾ ਪਹੁੰਚਣ ਲਈ ਵੀ ਆਗਾਹ ਕੀਤਾ।

ਵਿਨੀਪੈਗ ਪੁਲਿਸ ਨੇ ਕਿਹਾ ਕਿ ਜਾਂਚਕਰਤਾ ਗੈਂਗ ਸਬੰਧਾਂ ਦੀ ਜਾਂਚ ਕਰ ਰਹੇ ਹਨ। ਪਰ ਮਾਮਲੇ ਦੇ ਗੈਂਗ ਸਬੰਧਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ।

ਨੌਜਵਾਨ ਸਿੱਖ ਲੀਡਰ ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਗੈਂਗ ਹਿੰਸਾ ਭਾਈਚਾਰੇ ਨੇ ਸੁਣੀ ਤਾਂ ਹੈ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਦੀ ਵਿਨੀਪੈਗ ਵਿਚ ਵੀ ਮੌਜੂਦਗੀ ਹੋ ਸਕਦੀ ਹੈ।

ਰਾਜਬੀਰ ਨੇ ਕਿਹਾ ਕਿ ਇਹ ਘਟਨਾ ਪੰਜਾਬੀ ਭਾਈਚਾਰੇ ਲਈ ਅਜਿਹੀ ਘਟਨਾਵਾਂ ਪ੍ਰਤੀ ਜਾਗਰੂਕ ਹੋਣ ਦਾ ਵੀ ਪਲ ਹੈ। ਜੇ ਇਸ ਤਰ੍ਹਾਂ ਦੇ ਪੰਜਾਬੀ ਗੈਂਗ ਇੱਥੇ ਵਧਦੇ ਹਨ ਤਾਂ ਪੰਜਾਬੀ ਭਾਈਚਾਰੇ ਦੀਆਂ ਸੰਸਥਾਵਾਂ ਨੂੰ ਵੀ ਅੱਗੇ ਵਧਕੇ ਕਦਮ ਚੁੱਕਣ ਦੀ ਜ਼ਰੂਰਤ ਹੈ।

ਯਕੀਨਨ, ਕੁਝ ਲੋਕ ਇਸ ਰਸਤੇ ‘ਤੇ ਪੈ ਚੁੱਕੇ ਹਨ, ਪਰ ਕੁਝ ਲੋਕਾਂ ਨੂੰ ਇਸ (ਹਿੰਸਾ ਦੀ) ਰਾਹ ਤੋਂ ਦੂਰ ਰੱਖਿਆ ਜਾ ਸਕਦਾ ਹੈ

ਅਜਿਹੇ ਲੋਕ ਹਨ ਜਿਨ੍ਹਾਂ ਨੂੰ ਗੁਰਦੁਆਰੇ ਵੱਲ ਮੋੜਿਆ ਜਾ ਸਕਦਾ ਹੈ। ਬੱਚਿਆਂ ਨੂੰ ਬਿਹਤਰ ਭਵਿੱਖ ਲਈ ਸਿੱਖਿਆ ਦਿੱਤੀ ਜਾ ਸਕਦੀ ਹੈ

ਜੌਸ਼ ਕਰੈਬ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ