- ਮੁੱਖ ਪੰਨਾ
- ਅਰਥ-ਵਿਵਸਥਾ
- ਪ੍ਰਾਂਤਿਕ ਰਾਜਨੀਤੀ
ਓਨਟੇਰਿਓ ਵਿਚ ਮਿਨਿਮਮ ਵੇਜ 16.55 ਡਾਲਰ ਪ੍ਰਤੀ ਘੰਟਾ ਹੋਈ
1 ਅਕਤੂਬਰ ਤੋਂ ਨਵੀ ਮਿਨਿਮਮ ਵੇਜ ਲਾਗੂ

1 ਅਕਤੂਬਰ ਤੋਂ ਓਨਟੇਰਿਓ ਵਿਚ ਮਿਨਿਮਮ ਵੇਜ 16.55 ਡਾਲਰ ਪ੍ਰਤੀ ਘੰਟਾ ਹੋ ਗਈ ਹੈ।
ਤਸਵੀਰ: The Canadian Press / Jonathan Hayward
ਓਨਟੇਰਿਓ ਵਿਚ ਮਿਨਿਮਮ ਵੇਜ 1 ਅਕਤੂਬਰ ਤੋਂ ਵਧ ਕੇ 16.55 ਡਾਲਰ ਪ੍ਰਤੀ ਘੰਟਾ ਹੋ ਗਈ ਹੈ।
ਪਿਛਲੇ 15.50 ਡਾਲਰ ਪ੍ਰਤੀ ਘੰਟਾ ਵੇਜ ਰੇਟ ਵਿਚ ਇਹ 6.8% ਦਾ ਵਾਧਾ ਹੈ।
ਸੂਬੇ ਨੇ ਮਾਰਚ ਵਿੱਚ ਇਸ ਵਾਧੇ ਦਾ ਐਲਾਨ ਕੀਤਾ ਸੀ, ਤਾਂ ਕਿ ਕਾਰੋਬਾਰਾਂ ਨੂੰ ਇਸਦੇ ਅਨੁਕੂਲ ਹੋਣ ਲਈ ਸਮਾਂ ਮਿਲ ਸਕੇ।
ਲੇਬਰ ਹੱਕਾਂ ਦੀ ਵਕਾਲਤ ਕਰਨ ਵਾਲੇ ਅਤੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਸਰਕਾਰ ਨੂੰ ਮਿਨਿਮਮ ਵੇਜ 20 ਡਾਲਰ ਪ੍ਰਤੀ ਘੰਟਾ ਕਰ ਦੇਣੀ ਚਾਹੀਦੀ ਹੈ।
ਓਨਟੇਰਿਓ ਲਿਵਿੰਗ ਵੇਜ ਨੈਟਵਰਕ ਨਾਂ ਦੇ ਗਰੁਪ ਦਾ ਕਹਿਣਾ ਹੈ ਕਿ ਗ੍ਰੇਟਰ ਟੋਰੌਂਟੋ ਇਲਾਕੇ ਵਿਚ ਲਿਵਿੰਗ ਵੇਜ ਯਾਨੀ ਗੁਜ਼ਾਰੇ ਲਈ ਲੋੜੀਂਦੀ ਵੇਜ 23 ਡਾਲਰ ਪ੍ਰਤੀ ਘੰਟਾ ਹੈ।
2018 ਵਿਚ ਚੋਣ ਜਿੱਤਣ ਤੋਂ ਬਾਅਦ, ਫ਼ੋਰਡ ਸਰਕਾਰ ਨੇ ਪ੍ਰਤੀ ਘੰਟਾ ਮਿਨਿਮਮ ਵੇਜ ਨੂੰ 14 ਡਾਲਰ ਤੋਂ ਵਧਾ ਕੇ 15 ਡਾਲਰ ਪ੍ਰਤੀ ਘੰਟਾ ਕਰਨ ਦੇ ਪਲਾਨ ਨੂੰ ਰੱਦ ਕਰ ਦਿੱਤਾ ਸੀ। ਫ਼ਿਰ ਪਿਛਲੇ ਸਾਲ ਜਨਵਰੀ ਵਿਚ ਸਰਕਾਰ ਨੇ, ਮਹਿੰਗਾਈ ਵਾਧੇ ਨਾਲ ਜੋੜਦਿਆਂ, ਮਿਨਿਮਮ ਵੇਜ ਨੂੰ ਵਧਾ ਕੇ 15 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਸੀ।
ਦ ਕੈਨੇਡੀਅਨ ਪ੍ਰੈ੍ੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ