1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਸੈਰ-ਸਪਾਟਾ

ਏਅਰ ਕੈਨੇਡਾ ਦੇ ਪਾਇਲਟਾਂ ਨੇ ਟੋਰੌਂਟੋ ਪੀਅਰਸਨ ਏਅਰਪੋਰਟ ‘ਤੇ ਲਾਇਆ ਧਰਨਾ

ਬਿਹਤਰ ਤਨਖ਼ਾਹਾਂ ਅਤੇ ਕੰਮਕਾਜ ਦੇ ਬਿਹਤਰ ਹਾਲਾਤ ਦੀ ਮੰਗ

ਏਅਰ ਕੈਨੇਡਾ ਦੇ ਪਾਇਲਟਾਂ ਵੱਲੋਂ ਟੋਰੌਂਟੋ ਪੀਅਰਸਨ ਏਅਰਪੋਰਟ ਉੱਤੇ ਕੀਤੇ ਮੁਜ਼ਾਹਰੇ ਦੀ ਤਸਵੀਰ।

ਏਅਰ ਕੈਨੇਡਾ ਦੇ ਪਾਇਲਟਾਂ ਵੱਲੋਂ ਟੋਰੌਂਟੋ ਪੀਅਰਸਨ ਏਅਰਪੋਰਟ ਉੱਤੇ ਕੀਤੇ ਮੁਜ਼ਾਹਰੇ ਦੀ ਤਸਵੀਰ।

ਤਸਵੀਰ:  (Evan Mitsui/CBC)

RCI

ਬਿਹਤਰ ਤਨਖ਼ਾਹਾਂ ਅਤੇ ਕੰਮਕਾਜ ਦੇ ਬਿਹਤਰ ਹਾਲਾਤ ਦੀ ਮੰਗ ਕਰਦਿਆਂ ਦੇਸ਼ ਦੀ ਸੱਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਦੇ ਪਾਇਲਟਾਂ ਵੱਲੋਂ ਟੋਰੌਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਜੂਨ ਵਿਚ ਵੈਸਟਜੈੱਟ ਦੇ ਪਾਇਲਟਾਂ ਦੀ ਯੂਨੀਅਨ ਵੱਲੋਂ ਏਅਰਲਾਈਨ ਨਾਲ ਸਮਝੌਤਾ ਸਿਰੇ ਚੜ੍ਹਨ ਤੋਂ ਇੱਕ ਦਿਨ ਬਾਅਦ ਹੀ ਏਅਰ ਕੈਨੇਡਾ ਦੇ 5000 ਤੋਂ ਵੱਧ ਪਾਇਲਟਸ ਦੀ ਨੁਮਾਇੰਦਗੀ ਕਰਦੀ ਯੂਨੀਅਨ ਏਅਰ ਲਾਈਨ ਪਾਇਲਟਸ ਐਸੋਸਿਏਸ਼ਨ ਵੱਲੋਂ ਵੀ ਗੱਲਬਾਤ ਸੁ਼ਰੂ ਕੀਤੀ ਗਈ ਸੀ।

ਯੂਨੀਅਨ ਤੇ ਏਅਰਲਾਈਨ ਦੋਵਾਂ ਦਾ ਕਹਿਣਾ ਹੈ ਕਿ ਟਰਮੀਨਲ-1 ਉੱਤੇ ਲਗਾਏ ਗਏ ਧਰਨੇ ਨਾਲ ਏਅਰ ਕੈਨੇਡਾ ਦੀਆਂ ਉਡਾਣਾਂ ਦੀ ਸਮਾਂ-ਸਾਰਣੀ ਪ੍ਰਭਾਵਿਤ ਨਹੀਂ ਹੋਵੇਗੀ। ਸ਼ੁੱਕਰਵਾਰ ਨੂੰ ਹੀ ਯੂਨੀਅਨ ਅਤੇ ਇੰਪਲੋਇਰ ਦਾ 9 ਸਾਲ ਦਾ ਸਮਝੌਤਾ ਸਮਾਪਤ ਹੋਇਆ ਹੈ।

ਧਰਨੇ ਦੀ ਅਗਵਾਈ ਕਰ ਰਹੀ ਸ਼ਾਰਲੀਨ ਹੂਡੀ ਨੇ ਕਿਹਾ ਕਿ ਸਮਝੌਤਾ ਪੁਰਾਣਾ ਹੋ ਗਿਆ ਹੈ ਅਤੇ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਪਾਇਲਟ ਚੰਗੀਆਂ ਤਨਖ਼ਾਹਾਂ ਲਈ ਅਮਰੀਕਾ ਨੂੰ ਜਾ ਰਹੇ ਹਨ।

2014 ਵਿੱਚ ਸਮਝੌਤਾ ਹੋਣ ਤੋਂ ਬਾਅਦ, ਏਅਰ ਕੈਨੇਡਾ ਦੇ ਪਾਇਲਟਾਂ ਨੂੰ ਹਰ ਸਾਲ ਦੋ ਪ੍ਰਤੀਸ਼ਤ ਤਨਖ਼ਾਹ ਵਿੱਚ ਵਾਧਾ ਮਿਲਿਆ ਹੈ।

ਏਅਰ ਕੈਨੇਡਾ ਦਾ ਕਹਿਣਾ ਹੈ ਕਿ ਯੂਨੀਅਨ ਨਾਲ ਉਸਦੀ ਉਸਾਰੂ ਗੱਲਬਾਤ ਚਲ ਰਹੀ ਹੈ ਅਤੇ ਸਮਝੌਤੇ ਦੀਆਂ ਸ਼ਰਤਾਂ ਜਾਰੀ ਰਹਿਣਗੀਆਂ।

ਏਅਰ ਕੈਨੇਡਾ ਦੇ ਬੁਲਾਰੇ, ਪੀਟਰ ਫ਼ਿਟਜ਼ਪੈਟਰਿਕ ਨੇ ਕਿਹਾ ਕਿ ਸੌਦੇਬਾਜ਼ੀ ਇੱਕ ਆਮ ਪ੍ਰਕਿਰਿਆ ਹੈ ਅਤੇ ਏਅਰਲਾਈਨ ਪਾਇਲਟਾਂ ਨਾਲ ਵਾਜਬ ਸਮਝੌਤਾ ਕਰਨ ਲਈ ਵਚਨਬੱਧ ਹੈ

ਕ੍ਰਿਸਟੋਫ਼ਰ ਰੇਨੌਲਡਜ਼ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ