1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਜੁਲਾਈ ਦੌਰਾਨ ਕੈਨੇਡਾ ਦੀ ਜੀਡੀਪੀ ਵਿਚ ਖੜੋਤ ਦਰਜ

ਉਮੀਦ ਨਾਲੋਂ ਕਮਜ਼ੋਰ ਰਹੀ ਆਰਥਿਕਤਾ

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੁਲਾਈ ਵਿੱਚ ਨਿਰਮਾਣ ਖੇਤਰ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡੀ ਗਿਰਾਵਟ ਆਈ ਹੈ।

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੁਲਾਈ ਵਿੱਚ ਮੈਨੂਫ਼ੈਕਚਰਿੰਗ ਸੈਕਟਰ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡੀ ਗਿਰਾਵਟ ਆਈ ਹੈ।

ਤਸਵੀਰ: (Renaud Philippe/Bloomberg)

RCI

ਜੁਲਾਈ ਦੌਰਾਨ ਕੈਨੇਡਾ ਦੀ ਜੀਡੀਪੀ ਵਿਚ ਮੋਟੇ ਤੌਰ ‘ਤੇ ਕੋਈ ਤਬਦੀਲੀ ਨਹੀਂ ਹੋਈ। ਸਰਵਿਸ ਸੈਕਟਰ ਵਿਚ ਮਾਮੂਲੀ ਵਿਸਥਾਰ ਹੋਇਆ ਜਦਕਿ ਵਸਤੂ-ਉਤਪਾਦਨ ਉਦਯੋਗ ਵਿਚ ਕਮੀ ਦਰਜ ਹੋਈ।

ਸ਼ੁੱਕਰਵਾਰ ਨੂੰ ਸਟੈਟਿਸਟਿਕਸ ਕੈਨੇਡਾ ਦੇ ਜਾਰੀ ਨਵੇਂ ਅੰਕੜਿਆਂ ਅਨੁਸਾਰ, ਕੈਨੇਡੀਅਨ ਆਰਥਿਕਤਾ ਵਿਚ ਕੋਈ ਬਦਲਾਅ ਨਹੀਂ ਹੋਇਆ ਅਤੇ ਵਿਕਾਸ ਜ਼ੀਰੋ ਫ਼ੀਸਦੀ ਰਿਹਾ। ਅਰਥਸ਼ਾਸਤਰੀ ਲਗਭਗ 0.1% ਦੇ ਮਾਮੂਲੀ ਵਾਧੇ ਦੀ ਉਮੀਦ ਕਰ ਰਹੇ ਸਨ।

ਮੈਨੂਫੈ਼ਕਚਰਿੰਗ ਸੈਕਟਰ 1.5 % ਸੁੰਗੜਿਆ, ਜੋ ਕਿ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡਾ ਸੰਕੁਚਨ ਹੈ।

ਖੇਤੀਬਾੜੀ ਅਤੇ ਜੰਗਲਾਤ, ਆਵਾਜਾਈ ਅਤੇ ਵੇਅਰਹਾਊਸਿੰਗ, ਰਿਟੇਲ ਅਤੇ ਪ੍ਰੋਫ਼ੈਸ਼ਨਲ ਸੇਵਾਵਾਂ ਵਿਚ ਨਿਘਾਰ ਹੋਇਆ।

ਜੇ ਚੰਗੇ ਪਾਸੇ ਦੀ ਗੱਲ ਕਰੀਏ ਤਾਂ ਮਾਈਨਿੰਗ ਅਤੇ ਤੇਲ ਤੇ ਗੈਸ ਸੈਕਟਰ ਵਿਚ ਉਛਾਲ ਦਰਜ ਹੋਇਆ। ਮਾਈਨਿੰਗ ਸੈਕਟਰ ਵਿਚ 4.2% ਵਾਧਾ ਹਇਆ, ਜਦਕਿ ਤੇਲ ਅਤੇ ਗੈਸ ਕੱਢਣ ਵਿਚ 1.5% ਵਾਧਾ ਹੋਇਆ।

ਜੁਲਾਈ ਦੇ ਜੀਡੀਪੀ ਅੰਕੜੇ ਅਰਥਸ਼ਾਸਤਰੀਆਂ ਦੀ ਉਮੀਦ ਨਾਲੋਂ ਕਮਜ਼ੋਰ ਰਹੇ, ਅਤੇ ਅਗਸਤ ਲਈ ਸ਼ੁਰੂਆਤੀ ਸੂਚਕ ਵੀ ਅਜਿਹੇ ਹੀ ਦਿਖਾਈ ਦਿੰਦੇ ਹਨ। ਸ਼ੁਰੂਆਤੀ ਅੰਕੜਿਆਂ ਵਿੱਚ ਅਗਸਤ ਦੌਰਾਨ 0.1% ਦਾ ਵਿਸਤਾਰ ਅਨੁਮਾਨਿਆ ਗਿਆ ਹੈ ਜਦਕਿ ਉਮੀਦ 0.2 % ਦੀ ਕੀਤੀ ਜਾ ਰਹੀ ਸੀ।

ਡਿਜ਼ਯਾਰਡਿਨ ਦੇ ਅਰਥਸ਼ਾਸਤਰੀ, ਰੋਇਸ ਮੈਂਡੀਜ਼ ਦਾ ਕਹਿਣਾ ਹੈ ਕਿ ਆਰਥਿਕਤਾ ਵਿਚ ਧੀਮਾਪਣ ਆਉਣ ਦਾ ਮਤਲਬ ਹੈ ਕਿ ਕੇਂਦਰੀ ਬੈਂਕ ਦੀ ਦਵਾਈ, ਯਾਨੀ ਉੱਚੀਆਂ ਵਿਆਜ ਦਰਾਂ, ਕੰਮ ਕਰ ਰਹੀਆਂ ਹਨ, ਜਿਸ ਦੇ ਨਤੀਜੇ ਵੱਜੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਬੈਂਕ ਔਫ਼ ਕੈਨੇਡਾ ਇਸ ਸਾਲ ਵਿਆਜ ਦਰਾਂ ਵਿਚ ਵਾਧਾ ਨਹੀਂ ਕਰੇਗਾ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ