1. ਮੁੱਖ ਪੰਨਾ
  2. ਅਰਥ-ਵਿਵਸਥਾ

ਅੱਗ ਲੱਗਣ ਦੇ ਖ਼ਤਰੇ ਕਾਰਨ ਹੰਡੇਅ ਅਤੇ ਕੀਆ ਨੇ ਕੈਨੇਡਾ ਚ 600,000 ਤੋਂ ਵੱਧ ਕਾਰਾਂ ਰੀਕਾਲ ਕੀਤੀਆਂ

ਨੁਕਸ ਦੂਰ ਹੋਣ ਤੱਕ ਵਾਹਨਾਂ ਨੂੰ ਦੂਰ ਪਾਰਕ ਕਰਨ ਦੀ ਸਿਫ਼ਾਰਸ਼

ਅੱਗ ਲੱਗਣ ਦੇ ਖ਼ਤਰੇ ਕਾਰਨ ਹੰਡੇਅ ਨੇ 300,000 ਤੋਂ ਵੱਧ ਕਾਰਾਂ ਰੀਕਾਲ ਕੀਤੀਆਂ ਹਨ।

ਅੱਗ ਲੱਗਣ ਦੇ ਖ਼ਤਰੇ ਕਾਰਨ ਹੰਡੇਅ ਨੇ 300,000 ਤੋਂ ਵੱਧ ਕਾਰਾਂ ਰੀਕਾਲ ਕੀਤੀਆਂ ਹਨ।

ਤਸਵੀਰ:  ( Andrew Harrer/Bloomberg)

RCI

ਅੱਗ ਲੱਗਣ ਦੇ ਖ਼ਤਰੇ ਕਾਰਨ ਕਾਰ ਨਿਰਮਾਤਾ ਕੰਪਨੀਆਂ ਹੰਡੇਅ (Hyundai) ਅਤੇ ਕੀਆ (Kia)ਨੇ ਕੈਨੇਡਾ ਵਿਚ 600,000 ਤੋਂ ਵੱਧ ਅਤੇ ਅਮਰੀਕਾ ਵਿਚ ਕਈ ਮਿਲੀਅਨ ਕਾਰਾਂ ਰੀਕਾਲ ਕੀਤੀਆਂ ਹਨ।

ਅਮਰੀਕਾ ਦੇ ਸੇਫਟੀ ਰੈਗੂਲੇਟਰ ਦੁਆਰਾ ਪੋਸਟ ਕੀਤੇ ਦਸਤਾਵੇਜ਼ਾਂ ਅਨੁਸਾਰ, ਕਾਰਾਂ ਦੇ ਐਂਟੀ-ਲੌਕ ਬ੍ਰੇਕ ਕੰਟਰੋਲ ਸਿਸਟਮ ਚੋਂ ਤਰਲ ਪਦਾਰਥ ਲੀਕ ਹੋ ਸਕਦਾ ਹੈ ਜਿਸ ਨਾਲ ਬਿਜਲੀ ਦਾ ਝਟਕਾ ਲੱਗ ਸਕਦਾ ਹੈ। ਬਿਜਲੀ ਸ਼ਾਟ ਹੋਣ ਕਾਰਨ ਚੱਲਦੇ ਜਾਂ ਖੜੇ ਵਾਹਨ ਵਿਚ ਅੱਗ ਲੱਗ ਸਕਦੀ ਹੈ।

ਹੰਡੇਅ ਦਾ ਕਹਿਣਾ ਹੈ ਕਿ ਕੈਨੇਡਾ ਵਿਚ 326,942 ਕਾਰਾਂ ਪ੍ਰਭਾਵਿਤ ਹੋਈਆਂ ਹਨ।

  • 2012-2015 ਮਾਡਲ ਦੀਆਂ 77,571 ਹੰਡੇਅ ਐਕਸੈਂਟ ਕਾਰਾਂ
  • 2011-2015 ਮਾਡਲ ਦੀਆਂ 153,026 ਹੰਡੇਅ ਇਲੈਂਟਰਾ ਕਾਰਾਂ
  • 2013-2015 ਮਾਡਲ ਦੀਆਂ 4,403 ਹੰਡੇਅ ਇਲੈਂਟਰਾ ਕੂਪ ਕਾਰਾਂ
  • 2014-2015 ਮਾਡਲ ਦੀਆਂ 85 ਹੰਡੇਅ ਈਕੂਸ ਕਾਰਾਂ
  • 2011-2015 ਮਾਡਲ ਦੀਆਂ 7,789 ਹੰਡੇਅ ਜੈਨੇਸਿਸ ਕੂਪ ਕਾਰਾਂ
  • 2013-2015 ਮਾਡਲ ਦੀਆਂ 8,507 ਹੰਡੇਅ ਸੈਂਟਾ ਫ਼ੀ ਕਾਰਾਂ
  • 2013 ਮਾਡਲ ਦੀਆਂ ਹੰਡੇਅ 24,795 ਸੈਂਟਾ ਫ਼ੀ ਸਪੋਰਟਸ ਕਾਰਾਂ
  • 2010-2013 ਮਾਡਲ ਦੀਆਂ 46,318 ਹੰਡੇਅ ਟਿਊਸੌਨ ਕਾਰਾਂ
  • 2010-2012 ਮਾਡਲ ਦੀਆਂ 4,448 ਹੰਡੇਅ ਵੈਰਾਕਰੂਜ਼ ਕਾਰਾਂ

ਇਸ ਤੋਂ ਇਲਾਵਾ ਅਮਰੀਕਾ ਵਿਚ 1,642,551 ਹੋਰ ਕਾਰਾਂ ਅਤੇ ਮਾਡਲਾਂ ਨੂੰ ਰੀਕਾਲ ਕੀਤਾ ਜਾ ਰਿਹਾ ਹੈ। ਹੰਡੇਅ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਥਿਤੀ ਦੇ ਕਾਰਨ ਕੋਈ ਦੁਰਘਟਨਾ, ਸੱਟਾਂ, ਜਾਂ ਮੌਤਾਂ ਨਹੀਂ ਹੋਈਆਂ ਹਨ ਅਤੇ "ਮਾਲਕ ਇਹਨਾਂ ਵਾਹਨਾਂ ਨੂੰ ਚਲਾਉਣਾ ਜਾਰੀ ਰੱਖ ਸਕਦੇ ਹਨ; ਹਾਲਾਂਕਿ, ਹੰਡੇਅ ਰੀਕਾਲ ਕੀਤੀਆਂ ਕਾਰਾਂ ਦਾ ਨੁਕਸ ਦੂਰ ਹੋਣ ਤੱਕ ਵਾਹਨਾਂ ਨੂੰ ਬਾਹਰ ਅਤੇ ਦੂਰ ਪਾਰਕ ਕਰਨ ਦੀ ਸਿਫ਼ਾਰਸ਼ ਕਰਦਾ ਹੈ।

ਕੀਆ ਕੈਨੇਡਾ ਦਾ ਕਹਿਣਾ ਹੈ ਰੀਕਾਲ ਵਿਚ 276,225 ਵਾਹਨ ਪ੍ਰਭਾਵਿਤ ਹੋਏ ਹਨ:

  • 2010-2011 ਦੀ ਬੈਰੇਗੋਸ
  • 2015-2016 ਦੀ ਕੈਡਨਜ਼ੈਸ
  • 2010-2013 ਦੀ ਫ਼ੋਰਟੇਸ
  • 2010-2013 ਫ਼ੌਰਟੇਸ ਕੂਪਸ
  • 2015 ਦੀ K900
  • 2010-2015 ਦੀ ਓਪਟੀਮਸ
  • 2012-2017 ਦੀ ਰੀਓਸ
  • 2010-2017 ਰੌਂਡੋਸ
  • 2011-2014 ਸੌਰੇਂਠੋਸ
  • 2011-2013 ਸੋਲਜ਼
  • 2010 ਸਪੋਰਟੇਜੇਜ਼

ਅਮਰੀਕਾ ਵਿਚ ਵੀ 1.7 ਮਿਲੀਅਨ ਕੀਆ ਕਾਰਾਂ ਨੂੰ ਰੀਕਾਲ ਕੀਤਾ ਗਿਆ ਹੈ। ਡੀਲਰ ਕਾਰ ਮਾਲਕਾਂ ਨੂੰ ਬਿਨਾਂ ਕਿਸੇ ਕੀਮਤ ਦੇ ਐਂਟੀ-ਲਾਕ ਬ੍ਰੇਕ ਸਿਸਟਮ ਨੂੰ ਬਦਲ ਦੇਣਗੇ, ਪਰ ਮਾਲਕਾਂ ਨੂੰ ਨਵੰਬਰ ਤੱਕ ਸੂਚਿਤ ਨਹੀਂ ਕੀਤਾ ਜਾਵੇਗਾ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ