1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਬੀਸੀ ਦੇ ਬਰਨਬੀ ਵਿਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਪੁਲਿਸ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਇਹ ਗੋਲੀਬਾਰੀ ਦੀ ਘਟਨਾ ਗੈਂਗਵਾਰ ਨਾਲ ਸਬੰਧਤ ਹੈ ਜਾਂ ਨਹੀਂ

ਆਰਸੀਐਮਪੀ ਦੀ ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਸ਼ਨੀਵਾਰ ਨੂੰ ਬਰਨਬੀ ਵਿਚ ਗੋਲੀਆਂ ਮਾਰ ਕੇ ਕਤਲ ਹੋਏ ਨੌਜਵਾਨ ਗਗਨਦੀਪ ਸੰਧੂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਆਰਸੀਐਮਪੀ ਦੀ ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਸ਼ਨੀਵਾਰ ਨੂੰ ਬਰਨਬੀ ਵਿਚ ਗੋਲੀਆਂ ਮਾਰ ਕੇ ਕਤਲ ਹੋਏ ਨੌਜਵਾਨ ਗਗਨਦੀਪ ਸੰਧੂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਤਸਵੀਰ:  (Shane MacKichan)

RCI

ਆਰਸੀਐਮਪੀ ਨੇ ਸ਼ਨੀਵਾਰ ਨੂੰ ਬੀਸੀ ਦੇ ਬਰਨਬੀ ਵਿਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਕਰ ਲਈ ਹੈ। ਮ੍ਰਿਤਕ ਦੀ ਪਛਾਣ 29 ਸਾਲ ਦੇ ਗਗਨਦੀਪ ਸੰਧੂ ਵੱਜੋਂ ਕੀਤੀ ਗਈ ਹੈ।

ਗਗਨਦੀਪ ਬੀਸੀ ਦੇ ਐਬਟਸਫ਼ਰਡ ਦਾ ਰਹਿਣ ਵਾਲਾ ਸੀ। ਪੁਲਿਸ ਅਨੁਸਾਰ ਸ਼ੁਰੂਆਤੀ ਸਬੂਤ ਇਹ ਇਸ਼ਾਰਾ ਕਰਦੇ ਹਨ ਕਿ ਇਹ ਕਤਲ ਇਕ ਗਿਣਮਿੱਥ ਕੇ ਅੰਜਾਮ ਦਿੱਤੀ ਗਈ ਵਾਰਦਾਤ ਹੈ।

ਸ਼ਨੀਵਾਰ ਨੂੰ ਸ਼ਾਮੀਂ 5 ਵਜੇ ਦੇ ਕਰੀਬ ਬਰਨਬੀ ਆਰਸੀਐਮਪੀ ਨੂੰ ਲਾਫ਼ੀਡ ਸ਼ੌਪਿੰਗ ਸੈਂਟਰ ਨੇੜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ।

29 ਸਾਲ ਦਾ ਗਗਨਦੀਪ ਸੰਧੂ ਐਬਟਸਫ਼ਰਡ ਦਾ ਰਹਿਣ ਵਾਲਾ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਗਿਣਮਿੱਥ ਕੇ ਕੀਤਾ ਗਿਆ ਕਤਲ ਹੈ।
ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

29 ਸਾਲ ਦਾ ਗਗਨਦੀਪ ਸੰਧੂ ਐਬਟਸਫ਼ਰਡ ਦਾ ਰਹਿਣ ਵਾਲਾ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਗਿਣਮਿੱਥ ਕੇ ਕੀਤਾ ਗਿਆ ਕਤਲ ਹੈ।

ਤਸਵੀਰ: (Integrated Homicide Investigation Team)

ਆਰਸੀਐਮਪੀ ਦੀ IHIT ਇਕਾਈ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ, ਜਦੋਂ ਪੁਲਿਸ 3433 ਨੌਰਥ ਰੋਡ ‘ਤੇ ਅੰਡਰਗ੍ਰਾਊਂਡ ਪਾਰਕਿੰਗ ਵਿਚ ਮੌਕਾ-ਏ-ਵਾਰਦਾਤ ‘ਤੇ ਪਹੁੰਚੀ ਤਾਂ ਇੱਕ ਕਾਰ ਅੰਦਰ ਗਗਨਦੀਪ ਮ੍ਰਿਤਕ ਪਾਇਆ ਗਿਆ।

ਘਟਨਾ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੂੰ ਗ੍ਰੀਨਵੁਡ ਸਟ੍ਰੀਟ ਅਤੇ ਬੇਨਬ੍ਰਿਜ ਐਵਨਿਊ ਨਜ਼ਦੀਕ ਇੱਕ ਵਾਹਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਹ ਘਟਨਾ ਕਤਲ ਦੇ ਘਟਨਾ ਸਥਾਨ ਤੋਂ ਕਰੀਬ 6 ਕਿਲੋਮੀਟਰ ਦੂਰ ਹੈ।

ਪੁਲਿਸ ਨੂੰ ਇਸ ਜੰਗਲੀ ਇਲਾਕੇ ਤੋਂ ਅੱਗ ਵਿਚ ਸੜ ਚੁੱਕੀ ਕਾਲੇ ਰੰਗ ਦੀ ਹੌਂਡਾ ਪਾਇਲਟ ਐਸਯੂਵੀ ਮਿਲੀ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਨਾਲ ਸਬੰਧਤ ਹੋ ਸਕਦੀ ਹੈ।

ਪੁਲਿਸ ਨੂੰ ਕਤਲ ਵਾਲੇ ਘਟਨਾ ਸਥਾਨ ਤੋਂ 6 ਕਿਲੋਮੀਟਰ ਦੂਰ ਇਕ ਜੰਗਲੀ ਇਲਾਕੇ ਤੋਂ ਅੱਗ ਵਿਚ ਸੜੀ ਕਾਲੇ ਰੰਗ ਦੀ ਹੌਂਡਾ ਪਾਇਲਟ ਐਸਯੂਵੀ ਮਿਲੀ ਹੈ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਨਾਲ ਸਬੰਧਤ ਹੋ ਸਕਦੀ ਹੈ।

ਪੁਲਿਸ ਨੂੰ ਕਤਲ ਵਾਲੇ ਘਟਨਾ ਸਥਾਨ ਤੋਂ 6 ਕਿਲੋਮੀਟਰ ਦੂਰ ਇਕ ਜੰਗਲੀ ਇਲਾਕੇ ਤੋਂ ਅੱਗ ਵਿਚ ਸੜੀ ਕਾਲੇ ਰੰਗ ਦੀ ਹੌਂਡਾ ਪਾਇਲਟ ਐਸਯੂਵੀ ਮਿਲੀ ਹੈ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਨਾਲ ਸਬੰਧਤ ਹੋ ਸਕਦੀ ਹੈ।

ਤਸਵੀਰ:  (Shane MacKichan)

ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਜਾਂਚ ਆਪਣੇ ਹੱਥ ਕਰ ਲਈ ਹੈ, ਪਰ ਉਨ੍ਹਾਂ ਇਸ ਬਾਰੇ ਟਿੱਪਣੀ ਨਹੀਂ ਕੀਤੀ ਕਿ ਕੀ ਜਾਂਚ ਅਧਿਕਾਰੀਆਂ ਨੂੰ ਇਹ ਘਟਨਾ ਲੋਅਰ ਮੇਨਲੈਂਡ ਵਿਚ ਚਲਦੀ ਗੈਂਗਵਾਰ ਨਾਲ ਜੁੜੀ ਲੱਗਦੀ ਹੈ ਜਾਂ ਨ੍ਹੀਂ।

IHIT ਨੇ ਇੱਕ ਬਿਆਨ ਵਿਚ ਕਿਹਾ ਕਿ ਸ਼ੁਰੂਆਤੀ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਇਹ ਇੱਕ ਮਿੱਥ ਕੇ ਕੀਤੀ ਗੋਲੀਬਾਰੀ ਸੀ, ਪਰ ਇਸ ਘਟਨਾ ਪਿੱਛੇ ਇਰਾਦਾ ਸਪਸ਼ਟ ਨਹੀਂ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ