1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਖੇਤੀਬਾੜੀ

[ ਰਿਪੋਰਟ ] ਕੈਨੇਡੀਅਨ ਕੰਪਨੀ ਦੀ ਬਿਜਾਈ ਮਸ਼ੀਨ ਭਾਰਤੀ ਕਿਸਾਨਾਂ ਵਿੱਚ ਪ੍ਰਚਲਿਤ

ਕੰਪਨੀ ਵੱਲੋਂ ਇਕ ਤੋਂ ਵਧੇਰੇ ਫ਼ਸਲਾਂ ਦੀ ਬਿਜਾਈ ਇੱਕ ਹੀ ਮਸ਼ੀਨ ਨਾਲ ਹੋਣ ਦਾ ਦਾਅਵਾ

ਕਲੀਨ ਸੀਡਜ਼ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਕਣਕ ਅਤੇ ਝੋਨੇ ਸਮੇਤ ਹੋਰ ਫ਼ਸਲਾਂ ਦੇ ਟਰਾਇਲ ਲਗਾਏ ਜਾ ਚੁੱਕੇ ਹਨ I

ਕਲੀਨ ਸੀਡਜ਼ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਕਣਕ ਅਤੇ ਝੋਨੇ ਸਮੇਤ ਹੋਰ ਫ਼ਸਲਾਂ ਦੇ ਟਰਾਇਲ ਲਗਾਏ ਜਾ ਚੁੱਕੇ ਹਨ I

ਤਸਵੀਰ: ਧੰਨਵਾਦ ਸਹਿਤ ਜੀਤ ਜੀਤੇ ਕਲੀਨ ਸੀਡਜ਼

ਸਰਬਮੀਤ ਸਿੰਘ

ਕੈਨੇਡਾ ਦੀ ਕੰਪਨੀ , ਕਲੀਨ ਸੀਡਜ਼ ਦੁਆਰਾ ਬਣਾਈ ਗਈ ਬਿਜਾਈ ਮਸ਼ੀਨ ਭਾਰਤੀ ਕਿਸਾਨਾਂ ਵਿੱਚ ਪ੍ਰਚਲਿਤ ਹੋ ਰਹੀ ਹੈ I

ਕੰਪਨੀ ਦੁਆਰਾ ਲਿਆਂਦੀ ਗਈ ਮਸ਼ੀਨ , ਸਮਾਰਟ ਸੀਡਰ , ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੀ ਬਿਜਾਈ ਲਈ ਵਰਤੀ ਜਾ ਰਹੀ ਹੈ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਕਲੀਨ ਸੀਡਜ਼ ਦੇ ਓਪ੍ਰੇਸ਼ਨਜ਼ ਅਤੇ ਪ੍ਰੋਡਕਟ ਡਿਵੈਲਪਮੈਂਟ ਵਾਈਸ ਪ੍ਰੈਜ਼ੀਡੈਂਟ , ਜੀਤ ਜੀਤੇ ਦਾ ਦਾਅਵਾ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਬਣਾਈ ਗਈ ਇਹ ਮਸ਼ੀਨ ਇਕਲੌਤੀ ਅਜਿਹੀ ਮਸ਼ੀਨ ਹੈ ਜੋ ਇਕ ਤੋਂ ਵਧੇਰੇ ਫ਼ਸਲਾਂ ਦੀ ਬਿਜਾਈ ਲਈ ਵਰਤੀ ਜਾ ਰਹੀ ਹੈ I

ਗੱਲਬਾਤ ਦੌਰਾਨ ਜੀਤ ਜੀਤੇ ਨੇ ਕਿਹਾ ਪੰਜਾਬ ਵਿੱਚ ਹੋਰ ਬਿਜਾਈ ਮਸ਼ੀਨਾਂ ਉਪਲਬਧ ਹਨ ਪਰ ਹੋਰ ਮਸ਼ੀਨਾਂ ਸਿਰਫ਼ ਇਕ ਹੀ ਫ਼ਸਲ ਦੀ ਬਿਜਾਈ ਕਰ ਸਕਦੀਆਂ ਹਨ I

ਕਲੀਨ ਸੀਡਰ ਦੁਆਰਾ ਬੀਜੀ ਗਈ ਝੋਨੇ ਦੀ ਫ਼ਸਲ ਦਾ ਦ੍ਰਿਸ਼ I

ਕਲੀਨ ਸੀਡਰ ਦੁਆਰਾ ਬੀਜੀ ਗਈ ਝੋਨੇ ਦੀ ਫ਼ਸਲ ਦਾ ਦ੍ਰਿਸ਼ I

ਤਸਵੀਰ: ਧੰਨਵਾਦ ਸਹਿਤ ਜੀਤ ਜੀਤੇ ਕਲੀਨ ਸੀਡਜ਼

ਜੀਤ ਜੀਤੇ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਕਣਕ ਅਤੇ ਝੋਨੇ ਸਮੇਤ ਹੋਰ ਫ਼ਸਲਾਂ ਦੇ ਟਰਾਇਲ ਲਗਾਏ ਜਾ ਚੁੱਕੇ ਹਨ I

ਅੱਗ ਲਗਾਉਣ ਦੀ ਸਮੱਸਿਆ ਦਾ ਹੱਲ

ਜੀਤ ਜੀਤੇ ਦਾ ਕਹਿਣਾ ਹੈ ਕਿ ਉਹਨਾਂ ਦੀ ਮਸ਼ੀਨ ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਰਹਿੰਦ ਖੂੰਦ ਨੂੰ ਲੱਗ ਰਹੀ ਅੱਗ ਦਾ ਸੰਭਾਵਿਤ ਹੱਲ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ , ਪੰਜਾਬ ਵਿੱਚ 35 ਲੱਖ ਹੈਕਟੇਅਰ ਰਕਬੇ ਉੱਪਰ ਪ੍ਰਮੁੱਖ ਤੌਰ 'ਤੇ ਝੋਨੇ ਦੀ ਕਾਸ਼ਤ ਹੁੰਦੀ ਹੈ ਅਤੇ ਹਰਿਆਣੇ ਵਿੱਚ ਰਕਬਾ 34 ਏਕੜ ਦੇ ਕਰੀਬ ਹੈ I ਦੋਨਾਂ ਸੂਬਿਆਂ ਵਿੱਚ ਕਣਕ ਅਤੇ ਝੋਨੇ ਦੀ ਰਹਿੰਦ ਨੂੰ ਅੱਗ ਲਗਾਉਣਾ ਇਕ ਵੱਡਾ ਮਸਲਾ ਬਣਿਆ ਹੋਇਆ ਹੈ I

ਸਥਾਨਕ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਦੀ ਮਾਲੀ ਮਦਦ ਵੀ ਕੀਤੀ ਜਾ ਰਹੀ ਹੈ I

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ I ਇਸ ਵਿੱਚ ਪੰਜਾਬ ਸਰਕਾਰ , ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ 500 -500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ I

ਜੀਤ ਜੀਤੇ ਦਾ ਕਹਿਣਾ ਹੈ ਕਿ ਕਲੀਨ ਸੀਡਰ ਕਣਕ ਦੀ ਬਿਜਾਈ ਮੌਕੇ ਯੂਰੀਆ ਨਾਲ ਹੀ ਪਾਉਣ ਦਾ ਵਿਕਲਪ ਪੇਸ਼ ਕਰਦੀ ਹੈ ਜਿਸ ਨਾਲ ਕਿਸਾਨਾਂ ਨੂੰ ਵਧੇਰੇ ਝਾੜ ਮਿਲਦਾ ਹੈ I

ਜੀਤ ਜੀਤੇ ਦਾ ਕਹਿਣਾ ਹੈ ਕਿ ਕਲੀਨ ਸੀਡਰ ਕਣਕ ਦੀ ਬਿਜਾਈ ਮੌਕੇ ਯੂਰੀਆ ਨਾਲ ਹੀ ਪਾਉਣ ਦਾ ਵਿਕਲਪ ਪੇਸ਼ ਕਰਦੀ ਹੈ ਜਿਸ ਨਾਲ ਕਿਸਾਨਾਂ ਨੂੰ ਵਧੇਰੇ ਝਾੜ ਮਿਲਦਾ ਹੈ I

ਤਸਵੀਰ: ਧੰਨਵਾਦ ਸਹਿਤ ਜੀਤ ਜੀਤੇ ਕਲੀਨ ਸੀਡਜ਼

ਜੀਤ ਜੀਤੇ ਨੇ ਕਿਹਾ ਕਿ ਉਹਨਾਂ ਦੀ ਬਣਾਈ ਹੋਈ ਮਸ਼ੀਨ ਨਾਲ ਫ਼ਸਲ ਦੀ ਰਹਿੰਦ ਖੂੰਦ ਨੂੰ ਅੱਗ ਲਗਾਏ ਬਿਨ੍ਹਾਂ ਅਗਲੀ ਫ਼ਸਲ ਬੀਜੀ ਜਾ ਸਕਦੀ ਹੈ I

ਜੀਤ ਜੀਤੇ ਨੇ ਕਿਹਾ ਅਸੀਂ ਪੰਜਾਬ ਅਤੇ ਹਰਿਆਣੇ ਵਿੱਚ ਝੋਨੇ ਦੀ ਫ਼ਸਲ ਦੀ ਰਹਿੰਦ ਖੂੰਦ ਨੂੰ ਅੱਗ ਲਗਾਏ ਬਿਨ੍ਹਾਂ ਕਣਕ ਦੀ ਬਿਜਾਈ ਕੀਤੀ ਅਤੇ ਸਾਨੂੰ ਬਹੁਤ ਹੀ ਵਧੀਆ ਨਤੀਜੇ ਦੇਖਣ ਨੂੰ ਮਿਲੇ I ਕਿਸਾਨਾਂ ਨੂੰ ਰਿਕਾਰਡ ਤੋੜ ਝਾੜ ਮਿਲਿਆ ਕਿਉਂਕਿ ਸਾਡੀ ਮਸ਼ੀਨ ਕਣਕ ਦੀ ਬਿਜਾਈ ਮੌਕੇ ਯੂਰੀਆ ਨਾਲ ਹੀ ਪਾਉਣ ਦਾ ਵਿਕਲਪ ਪੇਸ਼ ਕਰਦੀ ਹੈ I

ਇਹ ਵੀ ਪੜ੍ਹੋ :

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਪੰਜਾਬ ਤੋਂ ਖੇਤੀਬਾੜੀ ਵਿਕਾਸ ਅਫ਼ਸਰ , ਸ਼ੁਭਕਰਨ ਸਿੰਘ ਨੇ ਕਿਹਾ ਪੰਜਾਬ ਵਿੱਚ ਅੱਗ ਲੱਗਣ ਦੀ ਸਮੱਸਿਆ ਬਹੁਤ ਗੰਭੀਰ ਹੈ I ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ , ਉੱਥੇ ਹੀ ਧਰਤੀ ਵਿਚਲੇ ਬਹੁਤ ਸਾਰੇ ਸੂਖ਼ਮ ਜੀਵ ਮਾਰੇ ਜਾਂਦੇ ਹਨ I

ਸ਼ੁਭਕਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੇ ਨਾੜ ਨੂੰ ਸਾੜੇ ਬਿਨ੍ਹਾਂ ਕਣਕ ਦੀ ਬਿਜਾਈ ਲਈ ਕੁਝ ਮਸ਼ੀਨਾਂ ਉਪਲਬਧ ਹਨ ਪਰ ਝੋਨੇ ਦੀ ਕਟਾਈ ਸਮੇਂ ਮਸ਼ੀਨਾਂ ਉੱਪਰ ਕੁਝ ਖ਼ਾਸ ਕਿਸਮ ਦੇ ਉਪਕਰਨ ਹੋਣੇ ਚਾਹੀਦੇ ਹਨ I

ਕੈਨੇਡਾ ਦੀ ਖੇਤੀਬਾੜੀ ਮੰਤਰੀ ਮੈਰੀ-ਕਲੌਡ ਬੀਬੌ ਵੱਲੋਂ ਆਪਣੀ ਭਾਰਤੀ ਫ਼ੇਰੀ ਦੌਰਾਨ ਇਸ ਤਕਨਾਲੌਜੀ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ I

ਕੈਨੇਡਾ ਦੀ ਖੇਤੀਬਾੜੀ ਮੰਤਰੀ ਮੈਰੀ-ਕਲੌਡ ਬੀਬੌ ਵੱਲੋਂ ਆਪਣੀ ਭਾਰਤੀ ਫ਼ੇਰੀ ਦੌਰਾਨ ਇਸ ਤਕਨਾਲੌਜੀ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ I

ਤਸਵੀਰ: ਧੰਨਵਾਦ ਸਹਿਤ ਜੀਤ ਜੀਤੇ ਕਲੀਨ ਸੀਡਜ਼

ਕਲੀਨ ਸੀਡ ਵੱਲੋਂ ਅਤੇ ਕਿਸਾਨਾਂ ਨੂੰ ਮਸ਼ੀਨਾਂ ਉਪਲੱਬਧ ਕਰਾਉਣ ਲਈ ਮਹਿੰਦਰਾ ਨਾਲ ਕਰਾਰ ਕੀਤਾ ਗਿਆ ਹੈ I

ਕਲੀਨ ਸੀਡ ਦੇ ਚੇਅਰਮੈਨ ਅਤੇ ਸੀਈਓ, ਗ੍ਰੀਮ ਲੈਮਪੀਅਰ ਨੇ ਕਿਹਾ ਕਲੀਨ ਸੀਡ ਇਹ ਯਕੀਨੀ ਬਣਾਉਣ ਲਈ ਦ੍ਰਿੜ ਸੀ ਕਿ ਕੰਪਨੀ ਹੋਰਨਾਂ ਦੇਸ਼ਾਂ ਦੇ ਕਿਸਾਨਾਂ ਵਿੱਚ ਪਹੁੰਚ ਕਰ ਸਕੇ I ਭਾਰਤ ਵਿੱਚ ਸਾਡਾ ਅਨੁਭਵ ਬਹੁਤ ਵਧੀਆ ਰਿਹਾ ਹੈ I ਅਸੀਂ ਕੈਨੇਡਾ , ਭਾਰਤ ਅਤੇ ਸੂਬਾਈ ਸਰਕਾਰਾਂ ਦੇ ਧੰਨਵਾਦੀ ਹਾਂ I

ਕੈਨੇਡਾ ਦੀ ਖੇਤੀਬਾੜੀ ਮੰਤਰੀ ਮੈਰੀ-ਕਲੌਡ ਬੀਬੌ ਨੇ ਹਾਲ ਵਿੱਚ ਹੀ ਕਲੀਨ ਸੀਡ ਕੰਪਨੀ ਵੱਲੋਂ ਲਗਾਏ ਜਾ ਰਹੇ ਟਰਾਇਲਜ਼ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ I

ਜੀਤ ਜੀਤੇ ਨੇ ਦੱਸਿਆ ਕਿ ਕੰਪਨੀ ਵੱਲੋਂ ਭਾਰਤ ਸਰਕਾਰ ਨਾਲ ਮਸ਼ੀਨ ਉੱਪਰ ਸਬਸਿਡੀ ਦੇਣ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ ਅਤੇ ਆਉਂਦੇ ਦਿਨਾਂ ਦੌਰਾਨ ਕਿਸਾਨਾਂ ਨੂੰ ਸਬਸਿਡੀ ਉੱਪਰ ਮਸ਼ੀਨ ਮਿਲ ਸਕਦੀ ਹੈ I

ਸਰਬਮੀਤ ਸਿੰਘ

ਸੁਰਖੀਆਂ