- ਮੁੱਖ ਪੰਨਾ
- ਸਮਾਜ
- ਮੱਤ ਅਤੇ ਧਰਮ
ਅੱਤਵਾਦ ਨੂੰ ਫ਼ੰਡਿੰਗ ਦੇ ਝੂਠੇ ਦੋਸ਼ਾਂ ਤੋਂ ਬਾਅਦ ਇਸਲਾਮਿਕ ਰਿਲੀਫ਼ ਕੈਨੇਡਾ ਨੇ ਸੈਟਲਮੈਂਟ ਕੇਸ ਜਿੱਤਿਆ
ਕੈਨਡਾ ਵਿੱਚ ਵੱਡੀ ਮੁਸਲਿਮ ਚੈਰਿਟੀ ਸੰਸਥਾ ਹੈ ਇਸਲਾਮਿਕ ਰਿਲੀਫ਼ ਕੈਨੇਡਾ

ਸੰਸਥਾ ਵੱਲੋਂ ਥਾਮਸ ਕੁਇਗਿਨ ਸਮੇਤ ਦੋਸ਼ ਲਗਾਉਣ ਵਾਲੇ 6 ਹੋਰ ਵਿਅਕਤੀਆਂ ਨਾਲ ਸਮਝੌਤਾ ਕੀਤਾ ਗਿਆ ਹੈ I
ਤਸਵੀਰ: Islamic Relief Canada
ਕੈਨੇਡਾ ਵਿੱਚ ਇਕ ਵੱਡੀ ਚੈਰਿਟੀ (ਦਾਨ-ਪੁੰਨ ਕਰਨ ਵਾਲੀ ਸੰਸਥਾ) , ਇਸਲਾਮਿਕ ਰਿਲੀਫ਼ ਕੈਨੇਡਾ ਨੇ ਆਪਣੇ ਖ਼ਿਲਾਫ਼ ਅੱਤਵਾਦ ਨੂੰ ਫ਼ੰਡਿੰਗ ਦੇ ਝੂਠੇ ਦੋਸ਼ਾਂ ਤੋਂ ਬਾਅਦ ਦਰਜ ਕਰਵਾਇਆ ਸੈਟਲਮੈਂਟ ਕੇਸ ਜਿੱਤ ਲਿਆ ਹੈ I
ਇਸਲਾਮਿਕ ਰਿਲੀਫ਼ ਕੈਨੇਡਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਥਾਮਸ ਕੁਇਗਿਨ ਦੇ ਖ਼ਿਲਾਫ਼ ਇੱਕ ਮੁਕੱਦਮੇ ਵਿੱਚ ਅਦਾਲਤ ਤੋਂ ਬਾਹਰ ਸਮਝੌਤਾ ਕੀਤਾ ਹੈ I ਥਾਮਸ ਕੁਇਗਿਨ ਇਕ ਸਾਬਕਾ ਫ਼ੌਜੀ ਅਧਿਕਾਰੀ ਹਨ , ਜੋ ਕਿ ਲੰਘੇ ਸਾਲ ਵੈਕਸੀਨ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ , ਸਵੈ-ਵਰਣਿਤ ਖ਼ੋਜਕਰਤਾ ਬਣ ਗਏ ਹਨ I
ਸੰਸਥਾ ਵੱਲੋਂ ਥਾਮਸ ਕੁਇਗਿਨ ਸਮੇਤ ਦੋਸ਼ ਲਗਾਉਣ ਵਾਲੇ 6 ਹੋਰ ਵਿਅਕਤੀਆਂ ਨਾਲ ਸਮਝੌਤਾ ਕੀਤਾ ਗਿਆ ਹੈ I ਕੁਇਗਿਨ ਤੋਂ ਇਲਾਵਾ ਇਸ ਮੁੱਕਦਮੇ ਵਿੱਚ ਵੈਕਸੀਨ ਪ੍ਰਦਰਸ਼ਨਾਂ ਵਿੱਚ ਇਕ ਵੱਡਾ ਬੁਲਾਰਾ , ਬੈਂਜਾਮਿਨ ਡਿਕਟਰ , ਲੇਖ਼ਕ ਤਾਹਿਰ ਅਸਲਮ ਗੋਰਾ , ਲੇਖਕ ਰਾਹੀਲ ਰਜ਼ਾ ਅਤੇ ਉਸਦੇ ਪਤੀ ਸਈਦ ਸੋਹੇਲ ਰਜ਼ਾ ਅਤੇ ਇਕ ਯੂਟਿਊਬਰ ਜੋਸੇਫ ਹੇਜ਼ਲਟਨ ਸ਼ਾਮਿਲ ਸਨ I
ਇਸਲਾਮਿਕ ਰਿਲੀਫ਼ ਕੈਨੇਡਾ ਦੇ ਸੀਈਓ ਉਸਾਮਾ ਖਾਨ ਨੇ ਕਿਹਾ ਗ਼ਲਤ ਜਾਣਕਾਰੀ ਫ਼ੈਲਾਉਣ ਵਾਲਿਆਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾ ਕੇ, ਅਸੀਂ ਇੱਕ ਸਪੱਸ਼ਟ ਸੰਦੇਸ਼ ਦੇ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ I

ਵਕੀਲ ਨਾਦਰ ਹਸਨ ਦਾ ਕਹਿਣਾ ਹੈ ਕਿ ਸੰਸਥਾ ਨੂੰ ਪਹਿਲਾਂ ਵੀ ਅੱਤਵਾਦੀ ਸਮੂਹਾਂ ਨਾਲ ਸਬੰਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।
ਤਸਵੀਰ: Susan Goodspeed/CBC
ਨਿਪਟਾਰੇ ਦੀਆਂ ਸ਼ਰਤਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ, ਪਰ ਬਚਾਅ ਪੱਖ ਨੇ ਸਪੱਸ਼ਟੀਕਰਨ ਵਿੱਚ ਬਿਆਨ ਜਾਰੀ ਕਰ ਸਵੀਕਾਰ ਕੀਤਾ ਕਿ ਉਹਨਾਂ ਦੇ ਬਿਆਨ ਬੇਬੁਨਿਆਦ
ਸਨ।
ਆਸਾਨੀ ਨਾਲ ਫ਼ੈਲਦੀ ਹੈ ਗ਼ਲਤ ਜਾਣਕਾਰੀ : ਵਕੀਲ
ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਬਚਾਓ ਪੱਖਾਂ ਦਾ ਕਦੇ ਵੀ ਇਰਾਦਾ ਨਹੀਂ
ਸੀ ਕਿ ਉਕਤ ਸੰਸਥਾ ਅੱਤਵਾਦੀ ਸਮੂਹਾਂ ਦਾ ਸਮਰਥਨ ਕਰਦੀ ਹੈ ਅਤੇ ਇੱਕ ਇਸਲਾਮੀ ਏਜੰਡਾ ਹੈ
I ਸਮਝੌਤੇ ਵਿੱਚ ਬਚਾਓ ਪੱਖਾਂ ਨੇ ਵੱਖ-ਵੱਖ ਪ੍ਰਕਾਸ਼ਕਾਂ ਨੂੰ ਆਪਣੇ ਅਪਮਾਨਜਨਕ ਬਿਆਨਾਂ ਨੂੰ ਹਟਾਉਣ ਲਈ ਕਿਹਾ ਹੈ ਅਤੇ ਹਟਾਏ ਜਾਣ ਦਾ ਦਾਅਵਾ ਵੀ ਕੀਤਾ ਹੈ I
ਸਮਝੌਤੇ ਦੇ ਬਾਵਜੂਦ, ਸੀਬੀਸੀ ਨਿਊਜ਼ ਨੇ ਆਸਾਨੀ ਨਾਲ 132 ਪੰਨਿਆਂ ਦੀ ਕੁਇਗਿਨ ਰਿਪੋਰਟ
ਨੂੰ ਔਨਲਾਈਨ ਲੱਭ ਲਿਆ ਹੈ ਜੋ ਕਿ ਡਾਊਨਲੋਡ ਕਰਨ ਲਈ ਉਪਲਬਧ ਹੈ।
ਇਹ ਵੀ ਪੜ੍ਹੋ :
- ਕੈਨੇਡਾ ਦੀ ਵੱਡੀ ਮੁਸਲਿਮ ਸੰਸਥਾ ਨੇ ਸੀਆਰਏ ‘ਤੇ ਲਗਾਇਆ ਇਸਲਾਮੋਫੋਬੀਆ ਅਤੇ ਪੱਖਪਾਤ ਦਾ ਇਲਜ਼ਾਮ
- ਕੈਨੇਡਾ ਵਿਚ ਇਸਲਾਮੋਫੋਬੀਆ ਬਾਰੇ ਰਾਸ਼ਟਰੀ ਸਿਖਰ ਸੰਮੇਲਨ ਦਾ ਆਯੋਜਨ
ਵਕੀਲ ਨਾਦਰ ਹਸਨ, ਜੋ ਇਸਲਾਮਿਕ ਰਿਲੀਫ਼ ਕੈਨੇਡਾ ਦੀ ਨੁਮਾਇੰਦਗੀ ਕਰਦੇ ਹਨ, ਨੇ ਕਿਹਾ ਕਿ ਚੈਰਿਟੀ, ਬਚਾਓ ਪੱਖਾਂ ਨੂੰ ਉਨ੍ਹਾਂ ਦੇ ਬਿਆਨਾਂ ਨੂੰ ਹਟਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਕਾਇਮ ਰੱਖਣ ਦੀ ਉਮੀਦ ਕਰਦੀ ਹੈ ਪਰ ਇਹ ਤੱਥ ਕਿ ਜਾਣਕਾਰੀ ਇੰਟਰਨੈਟ 'ਤੇ ਰਹਿ ਸਕਦੀ ਹੈ , ਇਹ ਦਰਸਾਉਂਦੀ ਹੈ ਕਿ ਗ਼ਲਤ ਜਾਣਕਾਰੀ ਆਨਲਾਈਨ ਕਿੰਨੀ ਆਸਾਨੀ ਨਾਲ ਫ਼ੈਲ ਸਕਦੀ ਹੈ।
ਬਚਾਓ ਪੱਖਾਂ ਵੱਲੋਂ ਆਰਸੀਐਮਪੀ ਨੂੰ ਸ਼ਿਕਾਇਤ
ਇਸਲਾਮਿਕ ਰਿਲੀਫ਼ ਵਰਲਡਵਾਈਡ ਨੂੰ ਪਹਿਲਾਂ ਵੀ ਅੱਤਵਾਦੀ ਸਮੂਹਾਂ ਨਾਲ ਸਬੰਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। 2014 ਵਿੱਚ, ਇਜ਼ਰਾਈਲੀ ਸਰਕਾਰ ਨੇ ਸੰਗਠਨ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਇਹ ਦਾਅਵਾ ਕੀਤਾ ਕਿ ਇਹ ਹਮਾਸ ਨੂੰ ਫੰਡਿੰਗ ਕਰ ਰਹੀ ਸੀ।
ਵਕੀਲ ਹਸਨ ਮੁਤਾਬਿਕ , ਇਸਤੋਂ ਬਾਅਦ ਸੰਸਥਾ ਨੇ ਫ਼ਲਸਤੀਨ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਆਪਣੇ ਕਾਰਜਾਂ ਦੀ ਵਿਆਪਕ, ਸੁਤੰਤਰ
ਸਮੀਖਿਆ ਕੀਤੀ, ਜਿਸ ਵਿੱਚ ਕੋਈ ਗ਼ਲਤ ਜਾਂ ਗ਼ੈਰ ਕਾਨੂੰਨੀ ਕਾਰਵਾਈ ਦੇ ਕੋਈ ਸਬੂਤ ਨਹੀਂ ਮਿਲੇ ਸਨ I
ਹਸਨ ਦਾ ਕਹਿਣਾ ਹੈ ਕਿ ਇਜ਼ਰਾਈਲ ਦੀ ਪਾਬੰਦੀ ਦੇ ਬਾਵਜੂਦ ਯੂ ਕੇ , ਯੂ ਐਸ ਸਵੀਡਨ ਅਤੇ ਕੈਨੇਡੀਅਨ ਸਰਕਾਰਾਂ ਨੇ ਸੰਸਥਾ ਦੇ ਪ੍ਰੋਗਰਾਮਾਂ ਫ਼ੰਡ ਕਰਨਾ ਜਾਰੀ ਰੱਖਿਆ ਹੈ।

2021 ਸਰਦੀਆਂ ਦੌਰਾਨ ਲੋੜਵੰਦਾਂ ਨੂੰ ਕਪੜੇ ਦਿੰਦੇ ਹੋਏ ਸੰਸਥਾ ਦੇ ਵਲੰਟੀਅਰ I
ਤਸਵੀਰ: Victoria Welland/CBC
ਇਸ ਮੁਕੱਦਮੇ ਦੇ ਅਨੁਸਾਰ 9 ਅਕਤੂਬਰ 2018 ਨੂੰ ਕੁਇਗਿਨ, ਗੋਰਾ, ਡਿਕਟਰ, ਰਜ਼ਾ ਅਤੇ ਉਸਦੇ ਪਤੀ ਨੇ ਉਸ ਸਮੇਂ ਦੀ ਆਰਸੀਐਮਪੀ ਕਮਿਸ਼ਨਰ ਬਰੈਂਡਾ ਲੱਕੀ ਨੂੰ ਇੱਕ ਪੱਤਰ ਭੇਜਿਆ।
ਪੱਤਰ ਵਿੱਚ ਕੁਇਗਿਨ ਦੁਆਰਾ ਇੱਕ ਪ੍ਰਕਾਸ਼ਨ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਫ਼ੈਡਰਲ ਸਰਕਾਰ ਇਸਲਾਮਿਕ ਰਿਲੀਫ਼ ਕੈਨੇਡਾ ਨੂੰ ਗ੍ਰਾਂਟਾਂ ਪ੍ਰਦਾਨ ਕਰਕੇ ਟੈਕਸਦਾਤਾਵਾਂ ਦੇ ਪੈਸੇ ਨਾਲ ਅੱਤਵਾਦ ਨੂੰ ਫ਼ੰਡ ਦੇ ਰਹੀ ਹੈ।
ਹਸਨ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹਨਾਂ ਦੀ ਸੰਸਥਾ ਦੁਨੀਆ ਭਰ ਦੇ ਗਰਮ ਇਲਾਕਿਆਂ ਵਿੱਚ ਕੰਮ ਕਰਦੀ ਹੈ ਅਤੇ ਇਸਲਾਮਿਕ ਰਿਲੀਫ਼ ਦੁਨੀਆਂ ਵਿੱਚ ਸਭ ਤੋਂ ਵੱਧ ਆਡਿਟ, ਜਾਂਚ ਅਤੇ ਨਿਰੀਖਣ ਕੀਤੀ ਚੈਰਿਟੀ ਸੰਸਥਾ ਵਿੱਚੋਂ ਇੱਕ ਹੈ।
ਉਹਨਾਂ ਕਿਹਾ ਜੋ ਵੀ ਡਾਲਰ ਖ਼ਰਚੇ ਜਾਂਦੇ ਹਨ ਉਹ ਜਾਇਜ਼ ਉਦੇਸ਼ਾਂ ਲਈ ਹੁੰਦੇ ਹਨ। ਇਹੀ ਕਾਰਨ ਹੈ ਕਿ ਇਲਜ਼ਾਮ ਬਹੁਤ ਨਿਰਾਸ਼ਾਜਨਕ ਅਤੇ ਅਪਮਾਨਜਨਕ ਸਨ I
ਵਕੀਲ ਲੋਰਨ ਹੋਨਿਕਮੈਨ, ਜੋ ਬਚਾਅ ਪੱਖ ਦੀ ਨੁਮਾਇੰਦਗੀ ਕਰਦੇ ਹਨ , ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਸਦੇ ਮੁਵੱਕਿਲ ਸਮਝੌਤੇ ਤੋਂ ਬਹੁਤ ਖੁਸ਼ ਹਨ I
ਸ਼ਨੀਫਾ ਨਸੀਰ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ