1. ਮੁੱਖ ਪੰਨਾ
  2. ਸਮਾਜ
  3. ਐਲ.ਜੀ.ਬੀ.ਟੀ.ਕਿਊ.+ (LGBTQ+) ਭਾਈਚਾਰਾ

ਕੈਨੇਡਾ ਵਿਚ LGBTQ ਲੋਕਾਂ ਖ਼ਿਲਾਫ਼ ਵਧ ਰਹੀ ਹੈ ਨਫ਼ਰਤ: ਟ੍ਰੂਡੋ

ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਹਿੱਲ ਵਿੱਖੇ ਲਹਿਰਾਇਆ ਪ੍ਰਾਈਡ ਫ਼ਲੈਗ

8 ਜੂਨ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਪਾਰਲੀਮੈਂਟ ਹਿੱਲ ਵਿੱਖੇ ਪ੍ਰਾਈਡ ਝੰਡਾ ਲਹਿਰਾਇਆ।

8 ਜੂਨ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਪਾਰਲੀਮੈਂਟ ਹਿੱਲ ਵਿੱਖੇ ਪ੍ਰਾਈਡ ਝੰਡਾ ਲਹਿਰਾਇਆ।

ਤਸਵੀਰ: La Presse canadienne / Sean Kilpatrick

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਵੀਰਵਾਰ ਨੂੰ ਪਾਰਲੀਮੈਂਟ ਹਿੱਲ ਵਿੱਖੇ ਪ੍ਰਾਈਡ-ਫ਼ਲੈਗ (ਝੰਡਾ) ਲਹਿਰਾਉਣ ਦੇ ਸਮਾਰੋਹ ਦੌਰਾਨ ਆਪਣੇ ਭਾਸ਼ਣ ਵਿਚ ਕਿਹਾ ਕਿ ਕੈਨੇਡਾ ਵਿਚ LGBTQ ਲੋਕਾਂ ਪ੍ਰਤੀ ਨਫ਼ਰਤ ਵਧ ਰਹੀ ਹੈ।

ਪ੍ਰਾਈਡ ਫ਼ਲੈਗ ਸਮਲਿੰਗਤਾ ਅਤੇ ਵੱਖਰੇ ਜਿਨਸੀ ਝੁਕਾਅ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਪ੍ਰਤੀਕ ਹੈ। ਇਸਨੂੰ ਰੇਨਬੋ ਫ਼ਲੈਗ ਅਤੇ ਗੇਅ ਪ੍ਰਾਈਡ ਫ਼ਲੈਗ ਵੀ ਕਿਹਾ ਜਾਂਦਾ ਹੈ। ਇਸ ਵਤੀਰੇ ਨੂੰ ਮਾਨਤਾ ਦੇਣ ਲਈ ਹਰ ਸਾਲ ਜੂਨ ਮਹੀਨਾ ਪ੍ਰਾਈਡ ਮੰਥ ਦੇ ਤੌਰ ਤੇ ਮਨਾਇਆ ਜਾਂਦਾ ਹੈ।

ਪ੍ਰਾਈਡ ਮੰਥ ਦੀ ਨਿਸ਼ਾਨਦੇਹੀ ਕਰਦਾ ਰੇਨਬੋਅ ਫ਼ਲੈਗ ਹੁਣ ਪਾਰਲੀਮੈਂਟ ਬਿਲਡਿੰਗਾਂ ਦੇ ਬਾਹਰ ਲਹਿਰਾ ਰਿਹਾ ਹੈ। ਲਿਬਰਲ ਸਰਕਾਰ ਨੇ 2016 ਵਿਚ ਇਹ ਸਾਲਾਨਾ ਪਰੰਪਰਾ ਸ਼ੁਰੂ ਕੀਤੀ ਸੀ। ਟ੍ਰੂਡੋ ਨੇ ਕਿਹਾ ਕਿ ਉਦੋਂ ਤੋਂ ਐਲਜੀਬੀਟੀਕਿਊ ਲੋਕਾਂ ਲਈ ਮਾਹੌਲ ਵਿਗੜ ਗਿਆ ਹੈ।

ਟ੍ਰੂਡੋ ਨੇ ਕਿਹਾ, ਜਦੋਂ ਅਸੀਂ ਸੱਤ ਸਾਲ ਪਹਿਲਾਂ ਪਾਰਲੀਮੈਂਟ ਹਿੱਲ 'ਤੇ ਪਹਿਲੀ ਵਾਰ ਪ੍ਰਾਈਡ ਫ਼ਲੈਗ ਲਹਿਰਾਇਆ ਸੀ, ਮੈਨੂੰ ਲੱਗਦਾ ਹੈ, ਕਿ ਅਸੀਂ ਸਭ ਨੇ ਸੋਚਿਆ ਸੀ ਕਿ ਉਸ ਪਲ ਤੋਂ ਬਾਅਦ ਇਹ ਸੁਖਾਲਾ ਹੋ ਜਾਵੇਗਾ

ਫ਼ੈਡਰਲ ਸਰਕਾਰ ਨੇ ਸਮਾਰੋਹ ਦੌਰਾਨ LGBTQ ਅਧਿਕਾਰ ਸਮੂਹਾਂ ਲਈ 1.7 ਮਿਲੀਅਨ ਡਾਲਰ ਦੀ ਫ਼ੰਡਿੰਗ (ਨਵੀਂ ਵਿੰਡੋ) ਦਾ ਵੀ ਐਲਾਨ ਕੀਤਾ। ਵੂਮਨ,ਜੈਂਡਰ ਇਕੁਐਲਟੀ ਐਂਡ ਯੂਥ ਮਿਨਿਸਟਰ ਮਾਰਸੀ ਈਅਨ ਨੇ ਇਸ ਹਫ਼ਤੇ ਦੇ ਸ਼ੁਰੂ ਵਚ ਪ੍ਰਾਈਡ ਆਯੋਜਨਾਂ ਲਈ ਵਧਦੀ ਸੁਰੱਖਿਆ ਅਤੇ ਬੀਮਾਂ ਲਾਗਤਾਂ ਨੂੰ ਕਵਰ ਕਰਨ ਵਿਚ ਮਦਦ ਲਈ 1.5 ਮਿਲੀਅਨ ਦੀ ਐਮਰਜੈਂਸੀ ਫ਼ੰਡਿੰਗ (ਨਵੀਂ ਵਿੰਡੋ) ਦਾ ਐਲਾਨ ਕੀਤਾ ਸੀ।

ਸਟੈਟਿਸਟਿਕਸ ਕੈਨੇਡਾ (ਨਵੀਂ ਵਿੰਡੋ) ਅਨੁਸਾਰ ਸਾਲ 2021 ਵਿਚ ਉਸਤੋਂ ਪਿਛਲੇ ਸਾਲ ਦੇ ਮੁਕਾਬਲੇ ਜਿਨਸੀ ਝੁਕਾਅ ਨਾਲ ਸਬੰਧਤ ਪੁਲਿਸ ਕੋਲ ਰਿਪੋਰਟ ਹੋਏ ਨਫ਼ਰਤੀ ਅਪਰਾਧਾਂ ਦੀ ਗਿਣਤੀ ਵਿਚ 64 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਟ੍ਰੂਡੋ ਨੇ ਕਿਹਾ ਕਿ LGBTQ ਵਿਰੋਧੀ ਨਫ਼ਰਤ ਅਮਰੀਕਾ ਤੋਂ ਕੈਨੇਡਾ ਤੱਕ ਫੈਲ ਰਹੀ ਹੈ।

ਉਨ੍ਹਾਂ ਨੇ ਹਾਲ ਹੀ ਦੇ ਕਈ ਵਿਵਾਦਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਪ੍ਰਾਈਡ ਜਸ਼ਨਾਂ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ (ਨਵੀਂ ਵਿੰਡੋ), ਸਕੂਲ ਲਾਇਬ੍ਰੇਰੀਆਂ ਤੋਂ ਜਿਨਸੀ ਰੁਝਾਨ ਅਤੇ ਪਛਾਣ ਬਾਰੇ ਕਿਤਾਬਾਂ ਨੂੰ ਹਟਾਉਣ (ਨਵੀਂ ਵਿੰਡੋ) ਦੀਆਂ ਕੋਸ਼ਿਸ਼ਾਂ, ਅਤੇ ਕੁਝ ਸਕੂਲਾਂ ਦੁਆਰਾ ਪ੍ਰਾਈਡ ਝੰਡਾ ਲਹਿਰਾਉਣ ਤੋਂ ਇਨਕਾਰ (ਨਵੀਂ ਵਿੰਡੋ) ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ:

ਟ੍ਰੂਡੋ ਨੇ ਕਿਹਾ, ਬਹੁਤ ਸਾਰੀਆਂ ਥਾਵਾਂ 'ਤੇ, ਬੱਚਿਆਂ ਨੂੰ ਪ੍ਰਾਈਡ ਝੰਡੇ ਨੂੰ ਲਹਿਰਾਏ ਜਾਣ ਲਈ ਲੜਨਾ ਪਿਆ ਹੈ, ਅਤੇ ਕੁਝ ਥਾਵਾਂ 'ਤੇ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਹੈ

ਉਨ੍ਹਾਂ ਬੱਚਿਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਹੋ ਸਕਦਾ ਹੈ ਕਿ ਭਾਵੇਂ ਪ੍ਰਾਈਡ ਫ਼ਲੈਗ ਤੁਹਾਡੇ ਸਕੂਲ ਵਿਚ ਨਹੀਂ ਲਹਿਰਾਇਆ ਗਿਆ ਹੋਵੇ, ਪਰ ਇੱਥੇ ਤੁਹਾਡੀ ਸਰਕਾਰ ਦੀ ਥਾਂ ‘ਤੇ ਇਸਨੂੰ ਮਾਣ ਨਾਲ ਲਹਿਰਾਇਆ ਗਿਆ ਹੈ

ਟ੍ਰੂਡੋ ਨੇ ਅੱਗੇ ਕਿਹਾ ਕਿ ਜ਼ਿਆਦਾਤਰ ਕੈਨੇਡੀਅਨਜ਼ LGBTQ ਭਾਈਚਾਰੇ ਦਾ ਸਮਰਥਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰੋਜ਼ਮਰਾ ਦੇ ਜੀਵਨ ਅਤੇ ਔਨਲਾਈਨ, ਕਈ ਥਾਂਵਾਂ ‘ਤੇ ਪ੍ਰਾਈਡ ਬਾਰੇ ਨਫ਼ਰਤ ਦੇਖਦੇ ਹਾਂ, ਪਰ ਇਹ ਲੋਕ ਬਹੁਗਿਣਤੀ ਕੈਨੇਡੀਅਨਜ਼ ਨੂੰ ਨਹੀਂ ਦਰਸਾਉਂਦੇ।

ਰਿਚਰਡ ਰੇਅਕਰਾਫ਼ਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ