1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਰੁਜ਼ਗਾਰ

ਕੈਨੇਡਾ ਵਿਚ ਮਈ ਮਹੀਨੇ ਦੌਰਾਨ ਖ਼ਤਮ ਹੋਈਆਂ 17,000 ਨੌਕਰੀਆਂ

ਬੇਰੁਜ਼ਗਾਰੀ ਦਰ ਵਧ ਕੇ 5.2% ਹੋਈ

ਕੈਨੇਡਾ ਵਿਚ ਮਈ ਦੌਰਾਨ 17,000 ਨੌਕਰੀਆਂ ਖ਼ਤਮ ਹੋਈਆਂ।

ਕੈਨੇਡਾ ਵਿਚ ਮਈ ਦੌਰਾਨ 17,000 ਨੌਕਰੀਆਂ ਖ਼ਤਮ ਹੋਈਆਂ।

ਤਸਵੀਰ:  (Michael Wilson/CBC)

RCI

ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਹੋਏ ਅੰਕੜਿਆਂ ਅਨੁਸਾਰ, ਕੈਨੇਡੀਅਨ ਅਰਥਚਾਰੇ ਵਿਚ ਮਈ ਦੌਰਾਨ 17,000 ਨੌਕਰੀਆਂ ਖ਼ਤਮ ਹੋਈਆਂ।

ਇਸ ਨਾਲ ਬੇਰੁਜ਼ਗਾਰੀ ਦਰ ਵਧ ਕੇ 5.2% ‘ਤੇ ਪਹੁੰਚ ਗਈ। ਬੇਰੁਜ਼ਗਾਰੀ ਦਰ ਵਿਚ ਅਹਸਤ 2022 ਤੋਂ ਬਾਅਦ ਪਹਿਲਾ ਵਾਧਾ ਹੋਇਆ ਹੈ।

15 ਸਾਲ ਤੋਂ 24 ਸਾਲ ਦੇ ਉਮਰ ਵਰਗ ਨੇ 77,000 ਨੌਕਰੀਆਂ ਗੁਆਈਆਂ ਜਦਕਿ 25 ਤੋਂ 54 ਸਾਲ ਦੀ ਉਮਰ ਵਰਗ ਵਿਚ 63,000 ਨੌਕਰੀਆਂ ਵਿਚ ਵਾਧਾ ਹੋਇਆ।

ਅਗਸਤ ਤੋਂ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਕੈਨੇਡਾ ਨੇ ਨੌਕਰੀਆਂ ਗੁਆਈਆਂ ਹਨ। ਸਟੈਟਿਸਟਿਕਸ ਕੈਨੇਡਾ ਅਨੁਸਾਰ ਸਤੰਬਰ 2022 ਤੋਂ ਜਨਵਰੀ 2023 ਦੇ ਦਰਮਿਆਨ 326,000 ਨੌਕਰੀਆਂ ਪੈਦਾ ਹੋਈਆਂ ਹਨ।

ਮਈ ਦੌਰਾਨ ਸਲਾਨਾ ਅਧਾਰ ‘ਤੇ ਔਸਤ ਵੇਜ ਰੇਟ ਵਿਚ ਵਾਧਾ ਦਰਜ ਹੋਇਆ। ਇਸ ਮਹੀਨੇ ਔਸਤ ਪ੍ਰਤੀ ਘੰਟਾ ਆਮਦਨ 33.25 ਡਾਲਰ ਦਰਜ ਕੀਤੀ ਗਈ ਜੋਕਿ ਪਿਛਲੇ ਸਾਲ ਦੇ ਮੁਕਾਬਲੇ 5.1 % ਵੱਧ ਹੈ। 

ਮਈ ਵਿਚ ਜ਼ਿਆਦਾਤਰ ਨੌਕਰੀਆਂ (31,000) ਬਿਲਡਿੰਗ, ਬਿਜ਼ਨਸ ਅਤੇ ਹੋਰ ਸਪੋਰਟ ਸਰਵਿਸੇਜ਼ ਵਿਚ ਖ਼ਤਮ ਹੋਈਆਂ, ਜੋਕਿ 4.4% ਦਾ ਨਿਘਾਰ ਹੈ।

ਅਰਥਸ਼ਾਤਰੀਆਂ ਦਾ ਕਹਿਣਾ ਹੈ ਕਿ ਰੁਜ਼ਗਾਰ ਦੇ ਮੌਜੂਦਾ ਅੰਕੜੇ ਬੈਂਕ ਔਫ਼ ਕੈਨੇਡਾ ਵੱਲੋਂ ਭਵਿੱਖ ਵਿਚ ਵਿਆਜ ਦਰਾਂ ਵਧਾਉਣ ‘ਤੇ ਸਵਾਲ ਚੁੱਕ ਸਕਦੇ ਹਨ, ਪਰ ਸਿਰਫ਼ ਇੱਕ ਮਹੀਨੇ ਦੀ ਕਮਜ਼ੋਰ ਜੌਬ ਮਾਰਕੀਟ ਦੇ ਅੰਕੜੇ ਹੀ ਕਾਫ਼ੀ ਨਹੀਂ ਹੋਣਗੇ।

ਅਲੌਇਸਸ ਵੌਂਗ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ