1. ਮੁੱਖ ਪੰਨਾ
  2. ਵਾਤਾਵਰਨ
  3. ਪ੍ਰਦੂਸ਼ਨ

ਔਟਵਾ ਵਿਚ ਧੂੰਏ ਵਾਲੀ ਖ਼ਤਰਨਾਕ ਹਵਾ ਬਰਕਰਾਰ

ਹਵਾ ਸਾਫ਼ ਹੋਣ ਨੂੰ ਕਈ ਦਿਨ ਲੱਗ ਸਕਦੇ ਹਨ

ਪੱਛਮੀ ਕਿਊਬੈਕ ਅਤੇ ਪੂਰਬੀ ਓਨਟੇਰਿਓ ਦੀਆਂ ਜੰਗਲੀ ਅੱਗਾਂ ਦੇ ਧੂੰਏਂ ਨੇ ਔਟਵਾ ਅਤੇ ਨਾਲ਼ ਲੱਗਦੇ ਇਲਾਕਿਆਂ ਵਿਚ ਹਵਾ ਦੀ ਗਿਣਵੱਤਾ ਖ਼ਰਾਬ ਕਰ ਦਿੱਤੀ ਹੈ।

ਬੁੱਧਵਾਰ ਸਵੇਰ ਦੀ ਪਾਰਲੀਮੈਂਟ ਹਿੱਲ ਦੀ ਤਸਵੀਰ। ਪੱਛਮੀ ਕਿਊਬੈਕ ਅਤੇ ਪੂਰਬੀ ਓਨਟੇਰਿਓ ਦੀਆਂ ਜੰਗਲੀ ਅੱਗਾਂ ਦੇ ਧੂੰਏਂ ਨੇ ਔਟਵਾ ਅਤੇ ਨਾਲ਼ ਲੱਗਦੇ ਇਲਾਕਿਆਂ ਵਿਚ ਹਵਾ ਦੀ ਗਿਣਵੱਤਾ ਖ਼ਰਾਬ ਕਰ ਦਿੱਤੀ ਹੈ।

ਤਸਵੀਰ: Radio-Canada / Matéo Garcia-Tremblay

RCI

ਪੱਛਮੀ ਕਿਊਬੈਕ ਅਤੇ ਪੂਰਬੀ ਓਨਟੇਰਿਓ ਵਿਚ ਲੱਗੀ ਜੰਗਲ ਦੀ ਅੱਗ (ਨਵੀਂ ਵਿੰਡੋ) ਤੋਂ ਫੈਲ ਰਹੇ ਧੂੰਏ ਕਾਰਨ ਔਟਵਾ ਇਲਾਕੇ ਵਿਚ ਹਵਾ ਦੀ ਗੁਣਵੱਤਾ ਖ਼ਾਸੀ ਪ੍ਰਭਾਵਿਤ ਹੋਈ ਹੈ।

ਐਨਵਾਇਰਨਮੈਂਟ ਕੈਨੇਡਾ ਦਾ ਏਅਰ ਕੁਆਲਟੀ ਹੈਲਥ ਇੰਡੈਕਸ (ਨਵੀਂ ਵਿੰਡੋ) ਔਟਵਾ, ਕਿੰਗਸਟਨ, ਕੌਰਨਵੌਲ ਅਤੇ ਬੈਲਵਿਲ ਇਲਾਕੇ ਵਿਚ 10+ ਦਰਜ ਹੋਇਆ, ਜਿਸਨੂੰ ਲੋਕਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਮੰਨਿਆ ਜਾਂਦਾ ਹੈ।

ਹਵਾ ਦੇ ਗੁਣਵੱਤਾ ਦੇ ਪੈਮਾਨੇ ‘ਤੇ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।

ਗੈਟੀਨੌ ਦਾ ਮੌਜੂਦਾ ਪੱਧਰ ਅਜੇ ਉਪਲਬਧ ਨਹੀਂ ਹੈ ਪਰ ਬੁੱਧਵਾਰ ਨੂੰ ਜੋਖਮ ਦਾ ਪੱਧਰ ਬਹੁਤ ਜ਼ਿਆਦਾ ਹੋਣ ਅਤੇ ਰਾਤ ਨੂੰ ਮੱਧਮ ਜੋਖਮ ਦੀ ਭਵਿੱਖਬਾਣੀ ਕੀਤੀ ਗਈ ਹੈ।

ਬਹੁਤ ਜ਼ਿਆਦਾ ਜੋਖਮ (very high risk) ਪੱਧਰ ਦਾ ਮਤਲਬ ਹੈ ਕਿ ਲੋਕਾਂ ਨੂੰ ਬਾਹਰ ਦੀਆਂ ਗਤੀਵਿਧੀਆਂ ਨੂੰ ਘਟਾਉਣ ਅਤੇ ਪ੍ਰਦੂਸ਼ਣ ਤੋਂ ਸਿਹਤ ਸਮੱਸਿਆ ਹੋ ਸਕਣ ਵਾਲੇ ਲੋਕਾਂ ਜਿਵੇਂ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ, ਬਾਹਰਲੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨ ਲਈ ਆਖਿਆ ਜਾਂਦਾ ਹੈ।

ਉੱਚ ਜੋਖਮ (high risk) ਦਾ ਮਤਲਬ ਹੈ ਕਿ ਸੰਭਾਵਿਤ ਖ਼ਤਰੇ ਵਾਲੇ ਲੋਕਾਂ ਨੂੰ ਬਾਹਰੀ ਗਤੀਵਿਧੀਆਂ ਘਟਾਉਣੀ ਚਾਹੀਦੀਆਂ ਹਨ ਅਤੇ ਆਮ ਲੋਕਾਂ ਨੂੰ ਵੀ ਇਸ ਨੂੰ ਮੁੜ ਵਿਚਾਰਨਾ ਚਾਹੀਦਾ ਹੈ। ਮੱਧਮ ਰਿਸਕ ਵਿਚ ਜੋਖਮ-ਵਾਲੇ ਯਾਨੀ ਸਿਹਤ ਸਮੱਸਿਆ ਹੋ ਸਕਣ ਵਾਲੇ ਲੋਕਾਂ ਨੂੰ ਬਾਹਰ ਜਾਣ ਲੱਗਿਆਂ ਮੁੜ ਵਿਚਾਰ ਕਰਨਾ ਚਾਹੀਦਾ ਹੈ, ਪਰ ਆਮ ਲੋਕਾਂ ਨੂੰ ਇਸਦੀ ਜ਼ਰੂਰਤ ਨਹੀਂ ਹੁੰਦੀ।

ਮੌਸਮ ਅਨੁਮਾਨਾਂ ਦੇ ਅਨੁਸਾਰ, ਪੱਛਮੀ ਕਿਊਬੈਕ ਵਿਚ ਹਵਾ ਦੀ ਮਾੜੀ ਗੁਣਵੱਤਾ ਕੁਝ ਹੋਰ ਦਿਨ ਜਾਰੀ ਰਹਿ ਸਕਦੀ ਹੈ, ਜਦਕਿ ਪੂਰਬੀ ਓਨਟੇਰਿਓ ਵਿਚ ਵੀਰਵਾਰ ਨੂੰ ਹਵਾ ਵਿਚ ਸੁਧਾਰ ਹੋਵੇਗਾ, ਪਰ ਸ਼ੁੱਕਰਵਾਰ ਤੱਕ ਇਸਦੇ ਫਿਰ ਤੋਂ ਨਿੱਘਰ ਜਾਣ ਦਾ ਅਨੁਮਾਨ ਹੈ।

ਹਵਾ ਦੀ ਵਿਗੜੀ ਗੁਣਵੱਤਾ ਕਾਰਨ ਬਹੁਤ ਸਾਰੇ ਸਕੂਲ ਬੋਰਡਾਂ ਅਤੇ ਖੇਡ ਸੰਸਥਾਨਾਂ (ਨਵੀਂ ਵਿੰਡੋ) ਨੇ ਆਪਣੀਆਂ ਗਤੀਵਿਧੀਆਂ ਰੱਦ ਕੀਤੀਆਂ ਹਨ ਜਾਂ ਉਨ੍ਹਾਂ ਵਿਚ ਤਬਦੀਲੀ ਕੀਤੀ ਹੈ।

ਕਿੰਗਸਟਨ (ਨਵੀਂ ਵਿੰਡੋ) ਵਰਗੀਆਂ ਕੁਝ ਮਿਉਂਨਿਸਪੈਲਟੀਜ਼ ਤਾਂ ਲੋਕਾਂ ਨੂੰ ਕਮਿਊਨਿਟੀ ਸੈਂਟਰਾਂ ਅਤੇ ਲਾਇਬ੍ਰੇਰੀਆਂ ਵਿੱਚ ਆਉਣ ਨੂੰ ਕਹਿ ਰਹੀਆਂ ਹਨ ਜੇਕਰ ਲੋਕ ਅੰਦਰ ਆਕੇ ਧੂੰਏਂ ਵਾਲੀ ਹਵਾ ਤੋਂ ਬਚਣਾ ਚਾਹੁੰਦੇ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ