1. ਮੁੱਖ ਪੰਨਾ
  2. ਸਮਾਜ

ਭਾਰਤ ਵਿੱਚ ਧਰਨੇ ’ਤੇ ਬੈਠੀਆਂ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਕੈਨਡਾ ਵਿੱਚ ਰੈਲੀ

ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ

ਸਰੀ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਦ੍ਰਿਸ਼ I

ਸਰੀ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਦ੍ਰਿਸ਼ I

ਤਸਵੀਰ: ਧੰਨਵਾਦ ਸਹਿਤ ਨਵਜੋਤ ਢਿੱਲੋਂ

ਸਰਬਮੀਤ ਸਿੰਘ

ਭਾਰਤ ਵਿੱਚ ਭਾਰਤੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਚਲ ਰਹੇ ਪ੍ਰਦਰਸ਼ਨ ਦਰਮਿਆਨ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਾਊਥ ਏਸ਼ੀਅਨ ਪ੍ਰੋਗਰੈਸਿਵ ਨਾਰੀ ਐਸੋਸੀਏਸ਼ਨ ਵੱਲੋਂ ਵੀਕਐਂਡ ਦੌਰਾਨ ਪਹਿਲਵਾਨਾਂ ਦੇ ਹੱਕ ਵਿੱਚ ਰੈਲੀ ਕੀਤੀ ਗਈ I

ਸਰੀ ਵਿੱਚ ਕਿੰਗ ਜਾਰਜ ਸਟਰੀਟ ਅਤੇ 88 ਐਵੀਨਿਊ ਉੱਪਰ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ I ਇਸ ਮੌਕੇ ਬੋਲਦਿਆਂ ਸਾਊਥ ਏਸ਼ੀਅਨ ਪ੍ਰੋਗਰੈਸਿਵ ਨਾਰੀ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਭਾਰਤ ਨੂੰ ਦੁਨੀਆਂ ਭਰ ਵਿੱਚ ਸਨਮਾਨ ਦਿਵਾਉਣ ਵਾਲੀਆਂ ਪਹਿਲਵਾਨ ਕੁੜੀਆਂ ਨੂੰ ਇਨਸਾਫ਼ ਦੇਣ ਦੀ ਥਾਂ ਸੜਕਾਂ ਤੇ ਘਸੀਟ ਕੇ ਬੇਇੱਜ਼ਤ ਕੀਤਾ ਜਾ ਰਿਹਾ ਹੈ।

ਸਾਊਥ ਏਸ਼ੀਅਨ ਪ੍ਰੋਗਰੈਸਿਵ ਨਾਰੀ ਐਸੋਸੀਏਸ਼ਨ ਦੀ ਆਗੂ ਪਰਮਿੰਦਰ ਸਵੈਚ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਇਹਨਾਂ ਲੜਕੀਆਂ ਨੂੰ ਇਨਸਾਫ਼ ਦੇਵੇ ਅਤੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੀ ਜਾਵੇ I

ਬੁਲਾਰਿਆਂ ਨੇ ਕਿਹਾ ਕਿ ਸਰਕਾਰ ਇਹਨਾਂ ਪਹਿਲਵਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਅਤੇ ਕਥਿਤ ਦੋਸ਼ੀ ਨੂੰ ਬਚਾ ਰਹੀ ਹੈ I

ਰੇਡੀਓ ਹੋਸਟ ਨਵਜੋਤ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਪਹਿਲਵਾਨ ਕੁੜੀਆਂ ਨਾਲ ਜਿਣਸੀ ਸ਼ੋਸ਼ਣ ਦੇ ਮਾਮਲੇ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ I ਉਹਨਾਂ ਕਿਹਾ ਇਹ ਬੇਹੱਦ ਗ਼ਲਤ ਵਰਤਾਰਾ ਹੈ ਅਤੇ ਕੁੜੀਆਂ ਲਗਾਤਾਰ ਦਬਾਅ ਵਿੱਚ ਰਹਿੰਦੀਆਂ ਹਨ I

ਇਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਉਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ I

ਇਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਉਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ I

ਤਸਵੀਰ:  ਧੰਨਵਾਦ ਸਹਿਤ ਨਵਜੋਤ ਢਿੱਲੋਂ

ਨਵਜੋਤ ਢਿੱਲੋਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵੀ ਔਰਤਾਂ ਨਾਲ ਲਗਾਤਾਰ ਦੁਰਵਿਵਹਾਰ ਹੋ ਰਿਹਾ ਹੈ ਅਤੇ ਮੀਡੀਆ ਇਸਦੀ ਗੱਲ ਨਹੀਂ ਕਰ ਰਿਹਾ I

ਦੱਸਣਯੋਗ ਹੈ ਕਿ ਇਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਉਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ I

ਇਸ ਅੰਦੋਲਨ ਵਿੱਚ ਪਹਿਲਵਾਨਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਬਜਰੰਗ ਪੂਨੀਆ ਜਿਹੇ ਪਹਿਲਵਾਨ ਸ਼ਾਮਿਲ ਹਨ ਅਤੇ ਇਹ ਪਹਿਲਵਾਨ ਲੜਕੀਆਂ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਜੰਤਰ-ਮੰਤਰ ‘ਤੇ ਧਰਨਾ ਲਗਾ ਇਨਸਾਫ਼ ਦੀ ਮੰਗ ਕਰ ਰਹੀਆਂ ਹਨ I

ਹਾਲਾਂਕਿ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖ਼ਿਲਾਫ਼ ਕੇਸ ਤਾਂ ਦਰਜ ਹੋ ਗਏ ਪਰ ਫ਼ਿਲਹਾਲ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ।

ਭਾਰਤ ਵਿੱਚ ਵੀ ਵੱਖ ਵੱਖ ਜਥੇਬੰਦੀਆਂ ਵੱਲੋਂ ਪਹਿਲਵਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ I

ਸਰਬਮੀਤ ਸਿੰਘ

ਸੁਰਖੀਆਂ