1. ਮੁੱਖ ਪੰਨਾ
  2. ਕਲਾ
  3. ਕਿਤਾਬਾਂ

ਪੰਜਾਬੀ ਮੂਲ ਦੀ ਜੈਸ ਔਜਲਾ ਵੱਲੋਂ ਲਿਖਿਆ ਨਾਵਲ ਚਰਚਾ ਵਿੱਚ

ਜੁੜਵਾ ਭੈਣਾਂ 'ਤੇ ਅਧਾਰਿਤ ਹੈ ਨਾਵਲ

ਨੈਕਸਟ ਆਫ਼ ਟਵਿੰਨ ਦੋ ਜੁੜਵਾ ਭੈਣਾਂ ਦੀ ਕਹਾਣੀ ਹੈ ਜੋ ਕਿ ਭਾਰਤ ਵਿੱਚ ਜੰਮੀਆਂ ਹਨ ਪਰ ਅਲੱਗ ਹੋ ਜਾਂਦੀਆਂ ਹਨ I

ਨੈਕਸਟ ਆਫ਼ ਟਵਿੰਨ ਦੋ ਜੁੜਵਾ ਭੈਣਾਂ ਦੀ ਕਹਾਣੀ ਹੈ ਜੋ ਕਿ ਭਾਰਤ ਵਿੱਚ ਜੰਮੀਆਂ ਹਨ ਪਰ ਅਲੱਗ ਹੋ ਜਾਂਦੀਆਂ ਹਨ I

ਤਸਵੀਰ: ਧੰਨਵਾਦ ਸਹਿਤ ਜੈਸ ਔਜਲਾ

ਸਰਬਮੀਤ ਸਿੰਘ

ਪੰਜਾਬੀ ਮੂਲ ਦੀ ਜੈਸ ਔਜਲਾ ਵੱਲੋਂ ਲਿਖਿਆ ਗਿਆ ਨਾਵਲ ਨੈਕਸਟ ਆਫ਼ ਟਵਿੰਨ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ I

ਔਜਲਾ ਦਾ ਜਨਮ ਭਾਰਤ ਵਿੱਚ ਹੋਇਆ ਹੈ ਅਤੇ ਉਹ ਦੋ ਸਾਲ ਦੀ ਉਮਰ ਵਿੱਚ ਕੈਨੇਡਾ ਆ ਗਏ ਸਨ I ਜੈਸ ਔਜਲਾ ਟੋਰੌਂਟੋ ਵਸਨੀਕ ਹਨ ਅਤੇ ਬੈਂਕਿੰਗ ਖ਼ੇਤਰ ਨਾਲ ਜੁੜੇ ਹੋਏ ਹਨ I 

ਰੋਮਾਂਚ ਭਰਪੂਰ ਨਾਵਲ

ਨੈਕਸਟ ਆਫ਼ ਟਵਿੰਨ ਦੋ ਜੁੜਵਾ ਭੈਣਾਂ ਦੀ ਕਹਾਣੀ ਹੈ ਜੋ ਕਿ ਭਾਰਤ ਵਿੱਚ ਜੰਮੀਆਂ ਹਨ ਪਰ ਅਲੱਗ ਹੋ ਜਾਂਦੀਆਂ ਹਨ I ਇਹਨਾਂ ਵਿੱਚੋਂ ਇਕ ਭੈਣ ਲੁੱਟ ਮਾਰ ਕਰਕੇ ਆਪਣਾ ਗ਼ੁਜ਼ਾਰਾ ਕਰਦੀ ਹੈ ਅਤੇ ਦੂਸਰੀ ਵਧੀਆ ਜ਼ਿੰਦਗੀ ਗੁਜ਼ਾਰ ਰਹੀ ਹੁੰਦੀ ਹੈ I 

ਕਹਾਣੀ ਵਿੱਚ ਇਟਲੀ ਵਿੱਚ ਰਹਿੰਦੀ ਰਿਆ ਅਰੋੜਾ ਆਪਣੀ ਸੇਨ ਫ੍ਰਾਂਸਿਸਕੋ ਰਹਿੰਦੀ ਭੈਣ , ਅੰਜਲੀ ਮਰਫ਼ੀ ਨੂੰ ਲੱਭ ਕੇ ਮਿਲਣ ਆਉਂਦੀ ਹੈ I ਇਸ ਦੌਰਾਨ ਹੀ ਅੰਜਲੀ ਦੇ ਘਰਵਾਲੇ ਦੀ ਮੌਤ ਹੋ ਜਾਂਦੀ ਹੈ ਅਤੇ ਰਿਆ ਹਸਪਤਾਲ ਵਿੱਚ ਹੁੰਦੀ ਹੈ ਅਤੇ ਉਸਨੂੰ ਅੰਜਲੀ ਸਮਝ ਲਿਆ ਜਾਂਦਾ ਹੈ I

ਜੈਸ ਔਜਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਪਹਿਲੀ ਕਹਾਣੀ ਅੱਠ ਸਾਲ ਦੀ ਉਮਰ ਵਿੱਚ ਲਿਖੀ ਸੀ I

ਜੈਸ ਔਜਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਪਹਿਲੀ ਕਹਾਣੀ ਅੱਠ ਸਾਲ ਦੀ ਉਮਰ ਵਿੱਚ ਲਿਖੀ ਸੀ I

ਤਸਵੀਰ: ਧੰਨਵਾਦ ਸਹਿਤ ਜੈਸ ਔਜਲਾ

ਪਾਠਕ ਅੰਤ ਵਿੱਚ ਕਾਤਲ ਬਾਰੇ ਪੜ ਕੇ ਹੈਰਾਨ ਹੁੰਦੇ ਹਨ I ਕਿਤਾਬ ਦੀ ਪਾਠਕ ਮਧੂ ਦਾ ਕਹਿਣਾ ਹੈ ਕਿ ਹਰ ਪਾਤਰ ਨੂੰ ਕਹਾਣੀ ਵਿਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਬੁਣਿਆ ਗਿਆ ਹੈ I ਮਧੂ ਮੁਤਾਬਿਕ ਅੰਤ ਤੱਕ ਕਹਾਣੀ ਕਈ ਮੋੜ ਲੈਂਦੀ ਹੈ ਅਤੇ ਹੈਰਾਨ ਕਰਦੀ ਰਹਿੰਦੀ ਹੈ I 

ਇਹ ਨਾਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ ਅਤੇ ਐਮਾਜ਼ਾਨ , ਇੰਡੀਗੋ ਸਮੇਤ ਵੱਖ ਵੱਖ ਸਟੋਰਾਂ 'ਤੇ ਉਪਲਬਧ ਹੈ I 

ਬਚਪਨ ਵਿੱਚ ਪਿਆ ਲਿਖਣ ਦਾ ਸ਼ੌਂਕ

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਜੈਸ ਔਜਲਾ ਨੇ ਕਿਹਾ ਕਿ ਉਹਨਾਂ ਨੂੰ ਲਿਖਣ ਅਤੇ ਕਿਤਾਬਾਂ ਪੜਨ ਦਾ ਸ਼ੌਂਕ ਬਚਪਨ ਵਿੱਚ ਪੈ ਗਿਆ ਸੀ I 

ਔਜਲਾ ਦੇ ਮਾਪੇ ਕੈਨੇਡਾ ਵਿੱਚ ਇਮੀਗ੍ਰੈਂਟ ਦੇ ਤੌਰ 'ਤੇ ਆਏ ਸਨ I ਔਜਲਾ ਨੇ ਕਿਹਾ ਮੇਰੇ ਮਾਪਿਆਂ ਨੇ ਕੈਨੇਡਾ ਵਿੱਚ ਆ ਕੇ ਬਹੁਤ ਪਰਿਵਾਰ ਚਲਾਉਣ ਲਈ ਬਹੁਤ ਮੁਸ਼ੱਕਤ ਕੀਤੀ I ਜਦੋਂ ਉਹ ਮੇਰੇ ਨਾਲ ਨਹੀਂ ਹੁੰਦੇ ਸਨ ਤਾਂ ਮੈਂ ਕਿਤਾਬਾਂ ਪੜਨੀਆਂ ਸ਼ੁਰੂ ਕੀਤੀਆਂ ਅਤੇ ਇਸ ਤਰ੍ਹਾਂ ਹੌਲੀ ਹੌਲੀ ਮੇਰੀ ਦਿਲਚਸਪੀ ਵਧਦੀ ਗਈ I

ਜੈਸ ਔਜਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਪਹਿਲੀ ਕਹਾਣੀ ਅੱਠ ਸਾਲ ਦੀ ਉਮਰ ਵਿੱਚ ਲਿਖੀ ਸੀ I

ਇਹ ਵੀ ਪੜ੍ਹੋ :

ਔਜਲਾ ਨੇ ਕਿਹਾ ਮੈਂ ਇਕ ਸਕੂਲ ਪ੍ਰੋਜੈਕਟ ਲਈ ਅੱਠ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਹਾਣੀ ਲਿਖੀ ਸੀ I ਹੌਲੀ ਹੌਲੀ ਇਸ ਨਾਲ ਮੇਰੀ ਦਿਲਚਸਪੀ ਵਧਦੀ ਗਈ I

ਜੈਸ ਔਜਲਾ ਸ਼ੁਰੂ ਵਿੱਚ ਕਵਿਤਾਵਾਂ ਲਿਖਦੇ ਰਹੇ ਹਨ ਅਤੇ ਉਹਨਾਂ ਦੀਆ ਕਵਿਤਾਵਾਂ ਵੱਖ ਵੱਖ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ I ਉਹਨਾਂ ਕਿਹਾ ਕੈਨੇਡਾ ਵਿੱਚ ਆਉਣ ਤੋਂ ਬਾਅਦ ਮੈਂ ਆਪਣੀਆਂ ਭਾਵਨਾਵਾਂ ਨੂੰ ਕਵਿਤਾਵਾਂ ਰਾਹੀਂ ਕਾਗਜ਼ 'ਤੇ ਉਤਾਰਦੀ ਸੀ I ਮੇਰੀਆਂ ਰਚਨਾਵਾਂ ਅਲੱਗ ਅਲੱਗ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ I

ਨੈਕਸਟ ਆਫ਼ ਟਵਿੰਨ ਬਾਰੇ ਗੱਲਬਾਤ ਕਰਦਿਆਂ ਜੈਸ ਔਜਲਾ ਨੇ ਕਿਹਾ ਕਿ ਉਹਨਾਂ ਦਾ ਨਿੱਜੀ ਜ਼ਿੰਦਗੀ ਵਿੱਚ ਇਸ ਕਹਾਣੀ ਨਾਲ ਕੋਈ ਸਿੱਧਾ ਰਾਬਤਾ ਨਹੀਂ ਹੈ I ਉਹਨਾਂ ਕਿਹਾ ਮੈਨੂੰ ਖ਼ਬਰਾਂ ਪੜਨ ਦਾ ਸ਼ੌਂਕ ਹੈ ਅਤੇ ਮੈਂ ਆਪਣੇ ਆਲੇ ਦੁਆਲੇ ਬਾਰੇ ਹੋਰ ਜਾਣਕਾਰੀ ਇੱਕਤਰ ਕਰਨ ਦੀ ਕੋਸ਼ਿਸ਼ ਕਰਦੀ ਹਾਂ I

ਔਜਲਾ ਨੇ ਕਿਹਾ ਮੈਂ ਇਕ ਜੁੜਵਾ ਭੈਣਾਂ ਬਾਰੇ ਅਜਿਹੀ ਹੀ ਖ਼ਬਰ ਵੀ ਪੜੀ ਸੀ , ਜਿਸਤੋਂ ਬਾਅਦ ਮੈਂ ਅਜਿਹੀ ਇਕ ਕਹਾਣੀ ਉੱਪਰ ਕੰਮ ਕਰਨ ਦਾ ਸੋਚਿਆ I

ਪਰਿਵਾਰ ਦਾ ਸਾਥ

ਆਪਣੀਆਂ ਚੁਣੌਤੀਆਂ ਬਾਰੇ ਗੱਲਬਾਤ ਕਰਦਿਆਂ ਜੈਸ ਔਜਲਾ ਨੇ ਕਿਹਾ ਕਿ ਇਕ ਲੇਖਕ ਅਤੇ ਔਰਤ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਹਨ I

ਜੈਸ ਔਜਲਾ ਟੋਰੌਂਟੋ ਵਸਨੀਕ ਹਨ ਅਤੇ ਬੈਂਕਿੰਗ ਖ਼ੇਤਰ ਨਾਲ ਜੁੜੇ ਹੋਏ ਹਨ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਜੈਸ ਔਜਲਾ ਟੋਰੌਂਟੋ ਵਸਨੀਕ ਹਨ ਅਤੇ ਬੈਂਕਿੰਗ ਖ਼ੇਤਰ ਨਾਲ ਜੁੜੇ ਹੋਏ ਹਨ I

ਤਸਵੀਰ: ਧੰਨਵਾਦ ਸਹਿਤ ਜੈਸ ਔਜਲਾ

ਔਜਲਾ ਨੇ ਕਿਹਾ ਕਿਤਾਬ ਨੂੰ ਲਿਖਣਾ ਬਹੁਤ ਚੁਣੌਤੀ ਭਰਿਆ ਕੰਮ ਸੀ I ਕਿਤਾਬ ਲਿਖਣ ਤੋਂ ਲੈ ਕੇ ਛਾਪਣ ਤੱਕ ਵੱਖ ਵੱਖ ਪੜਾਵਾਂ ਵਿੱਚੋਂ ਗੁਜ਼ਰਨਾ ਪਿਆ ਅਤੇ ਇਸ ਦੌਰਾਨ ਕੰਮ ਅਤੇ ਪਰਿਵਾਰ ਨੂੰ ਵੀ ਦੇਖਣਾ ਪਿਆ I 

ਔਜਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਲੇਖਣੀ ਨੂੰ ਪਰਿਵਾਰ ਵੱਲੋਂ ਬਹੁਤ ਸਮਰਥਨ ਮਿਲਦਾ ਹੈ ਅਤੇ ਪਰਿਵਾਰ ਦੇ ਸਮਰਥਨ ਬਗ਼ੈਰ ਕਿਤਾਬ ਲਿਖਣਾ ਸੰਭਵ ਨਹੀਂ ਸੀ I 

ਜੈਸ ਔਜਲਾ ਅਤੇ ਉਹਨਾਂ ਦੀ ਕਿਤਾਬ ਬਾਰੇ ਵਧੇਰੇ ਜਾਣਕਾਰੀ ਇੱਥੋਂ ਹਾਸਿਲ  (ਨਵੀਂ ਵਿੰਡੋ)ਕਰੋ I

ਸਰਬਮੀਤ ਸਿੰਘ

ਸੁਰਖੀਆਂ