1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਕੈਨੇਡਾ ਵੱਲੋਂ ਹੁਨਰਮੰਦ ਕਾਮਿਆਂ ਨੂੰ ਪੀ ਆਰ ਪ੍ਰਕਿਰਿਆ ਵਿੱਚ ਤਰਜੀਹ ਦੇਣ ਦਾ ਐਲਾਨ

2015 ਵਿੱਚ ਸ਼ੁਰੂ ਹੋਇਆ ਸੀ ਐਕਸਪ੍ਰੈਸ ਐਂਟਰੀ ਸਿਸਟਮ

ਕੈਨੇਡਾ ਵੱਲੋਂ 2023 ਦੌਰਾਨ 4 ਲੱਖ 65 ਹਜ਼ਾਰ ਬਿਨੈਕਾਰਾਂ ਨੂੰ ਪੀ ਆਰ ਦੇਣ ਦਾ ਟੀਚਾ ਹੈ I

ਕੈਨੇਡਾ ਵੱਲੋਂ 2023 ਦੌਰਾਨ 4 ਲੱਖ 65 ਹਜ਼ਾਰ ਬਿਨੈਕਾਰਾਂ ਨੂੰ ਪੀ ਆਰ ਦੇਣ ਦਾ ਟੀਚਾ ਹੈ I

ਤਸਵੀਰ: (Adrian Wyld/The Canadian Press)

ਸਰਬਮੀਤ ਸਿੰਘ

ਕੈਨੇਡਾ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਬਦਲਾਅ ਕਰਕੇ ਹੁਨਰਮੰਦ ਕਾਮਿਆਂ ਨੂੰ ਪੀ ਆਰ ਪ੍ਰਕਿਰਿਆ ਵਿੱਚ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਹੈ I

ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਨੇ ਇਸਦੀ ਘੋਸ਼ਣਾ ਕੀਤੀ I ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਸਾਂਝੇ ਕੀਤੇ ਗਏ ਕਿੱਤਿਆਂ ਵਿੱਚ ਮੁਹਾਰਤ ਰੱਖਣ ਵਾਲੇ ਬਿਨੈਕਾਰਾਂ ਨੂੰ ਪਹਿਲ ਦੇ ਅਧਾਰ 'ਤੇ ਇਨਵੀਟੇਸ਼ਨ ਭੇਜੇ ਜਾਣਗੇ I

ਸ਼ੌਨ ਫ਼੍ਰੇਜ਼ਰ , ਇਮੀਗ੍ਰੇਸ਼ਨ ਮਿਨਿਸਟਰ।

ਸ਼ੌਨ ਫ਼੍ਰੇਜ਼ਰ , ਇਮੀਗ੍ਰੇਸ਼ਨ ਮਿਨਿਸਟਰ।

ਤਸਵੀਰ: (Adrian Wyld/The Canadian Press)

ਫ਼ਿਲਹਾਲ ਲਈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹੇਠ ਲਿਖੇ ਬਿਨੈਕਾਰਾਂ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਹੈ :

  • ਹੈਲਥਕੇਅਰ ਸੈਕਟਰ ਵਿੱਚ ਮੁਹਾਰਤ ਰੱਖਣ ਵਾਲੇ ਬਿਨੈਕਾਰ
  • ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਅਤੇ ਗਣਿਤ ਆਦਿ ਵਿੱਚ ਮੁਹਾਰਤ ਵਾਲੇ ਬਿਨੈਕਾਰ
  • ਪਲੰਬਰ , ਤਰਖ਼ਾਣ ਅਤੇ ਹੋਰ ਟ੍ਰੇਡ ਮਾਹਰ
  • ਖੇਤੀਬਾੜੀ ਵਿੱਚ ਮੁਹਾਰਤ ਵਾਲੇ ਬਿਨੈਕਾਰ

ਇਸਤੋਂ ਇਲਾਵਾ ਕੈਨੇਡਾ ਵੱਲੋਂ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਵਾਲੇ ਬਿਨੈਕਾਰਾਂ ਨੂੰ ਵੀ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਹੈ I

ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਇਹ ਬਦਲਾਅ ਇਹ ਯਕੀਨੀ ਬਣਾਉਣਗੇ ਕਿ ਨੌਕਰੀਦਾਤਿਆ ਕੋਲ ਉਹ ਹੁਨਰਮੰਦ ਕਾਮੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਆਪਣੇ ਵਪਾਰ ਦੇ ਸਫ਼ਲ ਹੋਣ ਲਈ ਲੋੜ ਹੈ। ਅਸੀਂ ਆਪਣੀ ਆਰਥਿਕਤਾ ਨੂੰ ਵੀ ਵਧਾ ਸਕਦੇ ਹਾਂ ਅਤੇ ਲੇਬਰ ਦੀ ਘਾਟ ਵਾਲੇ ਕਾਰੋਬਾਰਾਂ ਦੀ ਮਦਦ ਕਰ ਸਕਦੇ ਹਾਂ I
ਵੱਲੋਂ ਇੱਕ ਕਥਨ ਸ਼ੌਨ ਫ਼੍ਰੇਜ਼ਰ , ਇਮੀਗ੍ਰੇਸ਼ਨ ਮਿਨਿਸਟਰ

ਕੀ ਹੈ ਐਕਸਪ੍ਰੈਸ ਐਂਟਰੀ

ਐਕਸਪ੍ਰੈਸ ਐਂਟਰੀ ਇਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ 'ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕਰ ਸਕਦੇ ਹਨ I ਇਸ ਵਿੱਚ ਬਿਨੈਕਾਰਾਂ ਨੂੰ ਉਮਰ , ਪੜ੍ਹਾਈ , ਤਜਰਬੇ ਅਤੇ ਭਾਸ਼ਾ ਦੀ ਮੁਹਾਰਤ ਆਦਿ ਦੇ ਨੰਬਰ ਮਿਲਦੇ ਹਨ I ਕੈਨੇਡਾ ਵਿੱਚ ਪੜਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮੇ ਵੀ ਇਸ ਪ੍ਰੋਗਰਾਮ ਤਹਿਤ ਪੀ ਆਰ ਲੈ ਸਕਦੇ ਹਨ I

ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਵਿੱਚ ਹੋਈ ਸੀ I  ਐਕਸਪ੍ਰੈਸ ਐਂਟਰੀ ਅਧੀਨ , ਬਿਨੈਕਾਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੀਟੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀ ਆਰ ਮਿਲ ਜਾਂਦੀ ਸੀ I  ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਵਿੱਚ ਨਿਪਟਾਰਾ ਕੀਤਾ ਜਾਂਦਾ ਹੈ I  

ਹਾਲ ਵਿੱਚ ਹੋਏ ਕੁਝ ਹੋਰ ਬਦਲਾਅ

ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਹਾਲ ਵਿੱਚ ਹੀ ਕੁਝ ਬਦਲਾਅ ਕੀਤੇ ਗਏ ਹਨ I ਅਪਲਾਈ ਕਰਨ ਲਈ 2021 ਦੀ ਨੈਸ਼ਨਲ ਆਕੂਪੇਸ਼ਨਲ ਕਲਾਸੀਫ਼ਿਕੇਸ਼ਨ (NOC) ਦੀ ਵਰਤੋਂ ਕੀਤੀ ਜਾਂਦੀ ਹੈ I ਇਸਤੋਂ ਪਹਿਲਾਂ 2016 NOC ਦੀ ਵਰਤੋਂ ਕੀਤੀ ਜਾਂਦੀ ਸੀ I

ਹੁਣ ਅਪਲਾਈ ਕਰਨ ਲਈ 2021 ਦੀ ਨੈਸ਼ਨਲ ਆਕੂਪੇਸ਼ਨਲ ਕਲਾਸੀਫ਼ਿਕੇਸ਼ਨ (NOC) ਦੀ ਵਰਤੋਂ ਕੀਤੀ ਜਾਂਦੀ ਹੈ I

ਹੁਣ ਅਪਲਾਈ ਕਰਨ ਲਈ 2021 ਦੀ ਨੈਸ਼ਨਲ ਆਕੂਪੇਸ਼ਨਲ ਕਲਾਸੀਫ਼ਿਕੇਸ਼ਨ (NOC) ਦੀ ਵਰਤੋਂ ਕੀਤੀ ਜਾਂਦੀ ਹੈ I

ਤਸਵੀਰ: ਧੰਨਵਾਦ ਸਹਿਤ ਆਈਆਰਸੀਸੀ ਟਵਿੱਟਰ

ਆਸਾਨ ਭਾਸ਼ਾ ਵਿੱਚ NOC ਰਾਸ਼ਟਰੀ ਵਰਗੀਕਰਣ ਢਾਂਚਾ ਹੈ ਜੋ ਅਲੱਗ ਅਲੱਗ ਨੌਕਰੀਆਂ ਨੂੰ ਅਲੱਗ ਅਲੱਗ ਲੈਵਲ ਵਿੱਚ ਵੰਡਦਾ ਹੈ I

ਨਵੇਂ ਸਿਸਟਮ ਵਿੱਚ ਨੌਕਰੀਆਂ ਨੂੰ 5 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ , ਜਿਸਨੂੰ ਕਿ ਟੀਅਰ ਸਿਸਟਮ ਕਿਹਾ ਜਾਂਦਾ ਹੈ I ਮੈਨੇਜਮੈਂਟ ਵਾਲੇ ਕੰਮ ਟੀਅਰ 0 ਵਿੱਚ ਆਉਂਦੇ ਹਨ I ਯੂਨੀਵਰਸਿਟੀ ਡਿਗਰੀ ਲੋੜੀਂਦੇ ਕੰਮ ਟੀਅਰ 1 ਵਿੱਚ ਵੱਢਣਗੇ ਗਏ ਹਨ I ਡਿਪਲੋਮਾ ਜਾਂ ਇਸ ਲੈਵਲ ਦੀ ਪੜ੍ਹਾਈ ਦੀ ਮੰਗ ਕਰਨ ਵਾਲੀਆਂ ਨੌਕਰੀਆਂ ਨੂੰ ਟੀਅਰ 2 ਅਤੇ 3 ਵਿੱਚ ਵੰਡਿਆ ਗਿਆ ਹੈ I

ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਸਾਲ 2022 ਦੌਰਾਨ 4 ਲੱਖ 31 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੂੰ ਪੀ ਆਰ ਦੇਣ ਦੀ ਯੋਜਨਾ ਸੀ ਜਦਕਿ 2023 ਦੌਰਾਨ 4 ਲੱਖ 65 ਹਜ਼ਾਰ ਬਿਨੈਕਾਰਾਂ ਨੂੰ ਪੀ ਆਰ ਦੇਣ ਦਾ ਟੀਚਾ ਹੈ I

ਇਸ ਸਬੰਧੀ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ (ਨਵੀਂ ਵਿੰਡੋ) ਕਰੋ I

ਸਰਬਮੀਤ ਸਿੰਘ

ਸੁਰਖੀਆਂ