1. ਮੁੱਖ ਪੰਨਾ
  2. ਸਮਾਜ
  3. ਐਲ.ਜੀ.ਬੀ.ਟੀ.ਕਿਊ.+ (LGBTQ+) ਭਾਈਚਾਰਾ

ਬੀਸੀ ਦੇ ਡੈਲਟਾ ਵਿਚ ਪ੍ਰਾਈਡ ਫ਼ਲੈਗਜ਼ ਨੂੰ ਕਾਲਾ ਪੇਂਟ ਛਿੜਕ ਕੇ ਬਣਾਇਆ ਨਿਸ਼ਾਨਾ

ਇੱਕ ਚਰਚ ਵਿਚ ਲੱਗੇ ਸਨ ਪ੍ਰਾਈਡ ਫ਼ਲੈਗਜ਼

ਡੈਲਟਾ ਸ਼ਹਿਰ ਵਿਚ ਸਥਿਤ ਲੈਡਨਰ ਯੂਨਾਈਟੇਡ ਚਰਚ ਵਿੱਖੇ ਪ੍ਰਾਈਡ ਫ਼ਲੈਗ ਦੇ ਬਾਹਰ ਲੱਗੇ ਸ਼ੀਸ਼ੇ ਉੱਪਰ ਸੁੱਟਿਆ ਗਿਆ ਕਾਲਾ ਪੇਂਟ। ਪੁਲਿਸ ਨਫ਼ਰਤੀ ਅਪਰਾਧ ਵੱਜੋਂ ਜਾਂਚ ਕਰ ਰਹੀ ਹੈ।

ਡੈਲਟਾ ਸ਼ਹਿਰ ਵਿਚ ਸਥਿਤ ਲੈਡਨਰ ਯੂਨਾਈਟੇਡ ਚਰਚ ਵਿੱਖੇ ਪ੍ਰਾਈਡ ਫ਼ਲੈਗ ਦੇ ਬਾਹਰ ਲੱਗੇ ਸ਼ੀਸ਼ੇ ਉੱਪਰ ਸੁੱਟਿਆ ਗਿਆ ਕਾਲਾ ਪੇਂਟ। ਪੁਲਿਸ ਨਫ਼ਰਤੀ ਅਪਰਾਧ ਵੱਜੋਂ ਜਾਂਚ ਕਰ ਰਹੀ ਹੈ।

ਤਸਵੀਰ: (Ladner United Church)

RCI

ਪ੍ਰਾਈਡ ਮੰਥ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਦੀ ਇੱਕ ਚਰਚ ਵਿਚ ਲਗਾਏ ਗਏ ਪ੍ਰਾਈਡ ਫ਼ਲੈਗ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਸਾਹਮਣੇ ਆਈ ਹੈ।

ਡੈਲਟਾ ਪੁਲਿਸ ਅਨੁਸਾਰ, ਬੁੱਧਵਾਰ ਨੂੰ ਲੈਡਨਰ ਯੂਨਾਈਟੇਡ ਚਰਚ ਵਿੱਖੇ ਪ੍ਰਾਈਡ ਫ਼ਲੈਗ (ਝੰਡੇ) ਦੇ ਬਾਹਰ ਲੱਗੇ ਸ਼ੀਸ਼ੇ ਉੱਪਰ ਕਾਲੇ ਰੰਗ ਦਾ ਪੇਂਟ ਛਿੜਕਿਆ ਗਿਆ ਹੈ।

ਪ੍ਰਾਈਡ ਫ਼ਲੈਗ ਸਮਲਿੰਗਤਾ ਅਤੇ ਵੱਖਰੇ ਜਿਨਸੀ ਝੁਕਾਅ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਪ੍ਰਤੀਕ ਹੈ। ਇਸਨੂੰ ਰੇਨਬੋ ਫ਼ਲੈਗ ਅਤੇ ਗੇਅ ਪ੍ਰਾਈਡ ਫ਼ਲੈਗ ਵੀ ਕਿਹਾ ਜਾਂਦਾ ਹੈ। ਇਸ ਵਤੀਰੇ ਨੂੰ ਮਾਨਤਾ ਦੇਣ ਲਈ ਹਰ ਸਾਲ ਜੂਨ ਮਹੀਨਾ ਪ੍ਰਾਈਡ ਮੰਥ ਦੇ ਤੌਰ ਤੇ ਮਨਾਇਆ ਜਾਂਦਾ ਹੈ। 

ਚਰਚ ਦੀ ਪਾਸਟਰ ਨੈਨਸੀ ਪੇਂਟਰ ਨੇ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ, ਇਹ...... ਢਿੱਡ ਵਿਚ ਮੁੱਕਾ ਮਾਰਨ ਵਰਗਾ ਹੈ

ਇਸ ਘਟਨਾ ਦੇ ਬਾਵਜੂਦ, ਚਰਚ ਨੇ ਕਿਹਾ ਕਿ ਉਹ ਇਸ ਸ਼ਮੂਲੀਅਤ ਦਾ ਸਮਰਥਨ ਕਰਨਾ ਜਾਰੀ ਰੱਖੇਗਾ।

ਨੈਨਸੀ ਨੇ ਕਿਹਾ, ਸਾਡੇ ਝੰਡੇ ਕਿਤੇ ਨਹੀਂ ਜਾ ਰਹੇ ਹਨ, ਉਹ ਇੱਥੇ ਹੀ ਰਹਿਣਗੇ ਅਤੇ ਅਸੀਂ ਅਜੇ ਵੀ ਲੋਕਾਂ ਨਾਲ ਬਰਾਬਰੀ ਅਤੇ ਸਤਿਕਾਰ ਨਾਲ ਪੇਸ਼ ਆਉਣ ਲਈ ਖੜ੍ਹੇ ਰਹਾਂਗੇ

ਵੀਰਵਾਰ ਨੂੰ ਕੋਈ ਅਗਿਆਤ ਸਮਰਥਕ ਚਰਚ ਦੇ ਵਿਹੜੇ ਵਿਚ “Love Wins” ਦਾ ਸਾਈਨ ਲਗਾ ਗਿਆ।

ਵੀਰਵਾਰ ਨੂੰ ਕੋਈ ਅਗਿਆਤ ਸਮਰਥਕ ਚਰਚ ਦੇ ਵਿਹੜੇ ਵਿਚ “Love Wins” ਦਾ ਸਾਈਨ ਲਗਾ ਗਿਆ।

ਤਸਵੀਰ:  (Ben Nelms/CBC)

ਵੀਰਵਾਰ ਸਵੇਰੇ ਚਰਚ ਨੇ ਪ੍ਰਾਈਡ ਝੰਡਾ ਲਹਿਰਾਇਆ ਅਤੇ ਨੈਨਸੀ ਨੇ ਦੱਸਿਆ ਕਿ ਕਾਫ਼ੀ ਲੋਕ ਉੱਥੇ ਸਾਫ਼ ਸਫਾਈ ਲਈ ਫ਼ੰਡ ਦੇਣ ਅਤੇ ਸਮਰਥਨ ਲਈ ਦੋ ਸ਼ਬਦ ਸਾਂਝੇ ਕਰਨ ਲਈ ਵੀ ਪਹੁੰਚੇ।

ਕੋਈ ਅਗਿਆਤ ਸਮਰਥਕ ਤਾਂ ਚਰਚ ਦੇ ਵਿਹੜੇ ਵਿਚ Love Wins ਯਾਨੀ ਪਿਆਰ ਦੀ ਜਿੱਤ ਦਾ ਵੀ ਸਾਈਨ ਲਗਾ ਗਿਆ।

ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਹਾਲ ਹੀ ਵਿਚ ਕੈਨੇਡਾ ਵਿਚ ਪ੍ਰਾਈਡ ਪਰੇਡ ਆਯੋਜਕਾਂ ਨੇ ਸੁਰੱਖਿਆ ਚਿੰਤਾਵਾਂ ਪ੍ਰਗਟ ਕਰਦਿਆਂ (ਨਵੀਂ ਵਿੰਡੋ) ਇਸ ਸਾਲ ਕੈਨੇਡਾ ਵਿਚ ਪ੍ਰਾਈਡ ਆਯੋਜਨਾਂ ਵਿਚ ਕਟੌਤੀ ਕਰਨ ਦੀ ਗੱਲ ਆਖੀ ਹੈ। ਅਮਰੀਕਾ ਵਿਚ ਵੀ ਪ੍ਰਾਈਡ ਸਮਾਗਮਾਂ ਨੂੰ ਵਧੇਰੇ ਧਮਕੀਆਂ (ਨਵੀਂ ਵਿੰਡੋ) ਦਿੱਤੀਆਂ ਗਈਆਂ ਹਨ।

ਬੀਸੀ ਦੇ ਹੋਪ ਸ਼ਹਿਰ ਵਿਚ ਪ੍ਰਾਈਡ ਫ਼ਲੈਗ ਨਾ ਲਹਿਰਾਉਣ ਦਾ ਫ਼ੈਸਲਾ (ਨਵੀਂ ਵਿੰਡੋ) ਕੀਤਾ ਗਿਆ ਹੈ। ਓਨਟੇਰਿਓ ਦੇ ਇੱਕ ਕੈਥਲਿਕ ਸਕੂਲ ਬੋਰਡ (ਨਵੀਂ ਵਿੰਡੋ) ਵਿੱਖੇ ਸਕੂਲਾਂ ਵਿਚ ਪ੍ਰਾਈਡ ਫ਼ਲੈਗ ਲਹਿਰਾਉਣ ਨੂੰ ਲੈਕੇ ਚਲ ਰਹੀ ਮੀਟਿੰਗ ਵਿਚ ਇੰਨੀ ਗਰਮਾ-ਗਰਮੀ ਹੋ ਗਈ ਸੀ ਕਿ ਉੱਥੇ ਪੁਲਿਸ ਸੱਦਣੀ ਪਈ ਸੀ।

1 ਜੂਨ 2023 ਨੂੰ ਡੈਲਟਾ ਸਿਟੀ ਹਾਲ 'ਤੇ ਲਹਿਰਾਉਂਦੇ ਪ੍ਰਾਈਡ ਫ਼ਲੈਗ ਦੀ ਤਸਵੀਰ।

1 ਜੂਨ 2023 ਨੂੰ ਡੈਲਟਾ ਸਿਟੀ ਹਾਲ 'ਤੇ ਲਹਿਰਾਉਂਦੇ ਪ੍ਰਾਈਡ ਫ਼ਲੈਗ ਦੀ ਤਸਵੀਰ।

ਤਸਵੀਰ:  (Ben Nelms/CBC)

ਸਟੈਟਿਸਟਿਕਸ ਕੈਨੇਡਾ ਦੀ ਨਫ਼ਰਤੀ ਅਪਰਾਧਾਂ ਬਾਰੇ ਆਈ ਤਾਜ਼ਾ ਰਿਪੋਰਟ (ਨਵੀਂ ਵਿੰਡੋ) ਵਿਚ ਲੋਕਾਂ ਨੂੰ ਉਨ੍ਹਾਂ ਦੇ ਜਿਨਸੀ ਝੁਕਾਅ ਲਈ ਨਿਸ਼ਾਨਾ ਬਣਾਏ ਜਾਣ ਦੇ ਮਾਮਲਿਆਂ ਵਿਚ 64% ਵਾਧਾ ਦਰਜ ਕੀਤਾ ਗਿਆ ਹੈ।

ਨਫ਼ਰਤੀ ਅਪਰਾਧ ਵੱਜੋਂ ਜਾਂਚ ਸ਼ੁਰੂ

ਡੈਲਟਾ ਪੁਲਿਸ ਅਨੁਸਾਰ ਇਸ ਘਟਨਾ ਦੀ ਇੱਕ ਨਫ਼ਰਤੀ ਅਪਰਾਧ ਵੱਜੋਂ ਜਾਂਚ ਕੀਤੀ ਜਾ ਰਹੀ ਹੈ।

ਐਕਟਿੰਗ ਇੰਸਪੈਕਟਰ ਜੇਮਜ਼ ਸੈਂਡਬਰਗ ਅਨੁਸਾਰ, ਚਰਚ ਦੇ ਪ੍ਰਾਈਡ ਫ਼ਲੈਗਜ਼ ਨੂੰ ਨਿਸ਼ਾਨਾ ਬਣਾਉਣ ਦੀ ਇਹ ਪੰਜਵੀਂ ਘਟਨਾ ਹੈ।

ਫ਼ਿਲਹਾਲ ਪੇਂਟ ਸੁੱਟਣ ਵਾਲੇ ਬਾਰੇ ਕੁਝ ਨਹੀਂ ਪਤਾ। ਡੈਲਟਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰੇ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ