- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਬ੍ਰਿਟਿਸ਼ ਕੋਲੰਬੀਆ ਵਿਚ ਮਿਨਿਮਮ ਵੇਜ $16.75 ਪ੍ਰਤੀ ਘੰਟਾ ਹੋਈ
ਬਿਹਤਰ ਉਜਰਤ ਦੀ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਵੇਜ ਵਾਧਾ ਗੁਜ਼ਾਰੇ ਯੋਗ ਵੇਜ ਨਹੀਂ

ਬੀਸੀ ਵਿਚ 1 ਜੂਨ ਤੋਂ ਮਿਨਿਮਮ ਵੇਜ 16.75 ਡਾਲਰ ਪ੍ਰਤੀ ਘੰਟਾ ਹੋ ਗਈ ਹੈ।
ਤਸਵੀਰ: DirkKafka
ਬ੍ਰਿਟਿਸ਼ ਕੋਲੰਬੀਆ ਵਿਚ ਮਿਨਿਮਮ ਵੇਜ $16.75 ਪ੍ਰਤੀ ਘੰਟਾ ਹੋ ਗਈ ਹੈ।
ਅਪ੍ਰੈਲ ਮਹੀਨੇ ਵਿਚ ਬੀਸੀ ਦੀ 15.65 ਡਾਲਰ ਪ੍ਰਤੀ ਘੰਟਾ ਵੇਜ ਵਿਚ ਵਾਧੇ ਦਾ ਐਲਾਨ ਕੀਤਾ ਗਿਆ ਸੀ ਅਤੇ 1 ਜੂਨ ਤੋਂ ਨਵੀਂ $16.75 ਵੇਜ ਲਾਗੂ ਹੋਣੀ ਸੀ।
ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ 2022 ਦੀ ਔਸਤ ਮਹਿੰਗਾਈ ਦਰ ਦੇ ਮੇਚ ਦਾ ਹੈ।

ਬੀਸੀ ਵਿਚ ਮਿਨਿਮਮ ਵੇਜ ਵਿਚ ਇੱਕ ਡਾਲਰ ਪ੍ਰਤੀ ਘੰਟਾ ਤੋਂ ਵੱਧ ਦਾ ਵਾਧਾ ਹੋਇਆ ਹੈ।
ਤਸਵੀਰ: (CBC)
ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਵੇਜ ਵਾਧਾ ਗੁਜ਼ਾਰੇ ਯੋਗ ਨਹੀਂ ਹੈ।
ਬੀਸੀ ਦੇ ਵਿਲੀਅਮਜ਼ ਲੇਕ ਵਿਚ ਰਹਿਣ ਵਾਲੀ ਰੂਥ ਮੈਕਮਿਲਨ ਨੇ ਕਿਹਾ ਕਿ ਵੇਜ ਵਾਧੇ ਦੇ ਬਾਵਜੂਦ, ਨਵੀਂ ਵੇਜ ਗੁਜ਼ਾਰੇ ਯੋਗ ਆਮਦਨ ਨਹੀਂ ਦਰਸਾਉਂਦੀ। ਉਸਨੇ ਦੱਸਿਆ ਕਿ ਉਸਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਘੱਟ ਗੁਣਵੱਤਾ ਵਾਲੀ ਗ੍ਰੋਸਰੀ ਤੱਕ ਖ਼ਰੀਦਣੀ ਪੈਂਦੀ ਹੈ।
ਗੁਜ਼ਾਰੇ ਯੋਗ ਵੇਜ ਕੀ ਹੈ?
ਲਿਵਿੰਗ ਵੇਜ ਫ਼ੌਰ ਫ਼ੈਮਿਲੀਜ਼ ਬੀਸੀ ਦੀ ਸੂਬਾਈ ਮੈਨੇਜਰ, ਐਨਸਟੇਸ਼ੀਆ ਫ਼੍ਰੈਂਚ ਨੇ ਕਿਹਾ ਭਾਵੇਂ ਇਸ ਸਾਲ ਦਾ ਵੇਜ ਵਾਧਾ ਮਹਿੰਗਾਈ ਦਰ ਨਾਲ ਮੇਚ ਖਾਂਦਾ ਹੈ, ਪਰ ਸੂਬੇ ਦੇ ਜ਼ਿਆਦਾਤਰ ਵਰਕਰਾਂ ਲਈ ਇਹ ਗੁਜ਼ਾਰੇ ਯੋਗ ਵੇਜ ਨਹੀਂ ਹੈ।
ਫ਼੍ਰੈਂਚ ਦਾ ਗਰੁੱਪ ਵਰਕਰਾਂ ਨੂੰ ਮਿਨਿਮਮ ਵੇਜ ਤੋਂ ਪਰੇ ਗੁਜ਼ਾਰੇ ਯੋਗ ਵੇਜ ਦਿੱਤੇ ਜਾਣ ਦੀ ਵਕਾਲਤ ਕਰ ਰਿਹਾ ਹੈ। ਚਾਰ ਜੀਆਂ ਦੇ ਪਰਿਵਾਰ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਦੋ ਬਾਲਗ਼ ਵਿਅਕਤੀਆਂ ਨੂੰ ਪ੍ਰਤੀ ਘੰਟਾ ਜਿੰਨੀ ਵੇਜ ਕਮਾਉਣ ਦੀ ਜ਼ਰੂਰਤ ਪੈਂਦੀ ਹੈ, ਉਸਨੂੰ ਗੁਜ਼ਾਰੇ ਯੋਗ (ਲਿਵਿੰਗ ਵੇਜ) ਵੇਜ ਕਿਹਾ ਜਾਂਦਾ ਹੈ।
ਮੈਟਰੋ ਵੈਨਕੂਵਰ ਵਿਚ ਇਹ ਗੁਜ਼ਾਰੇਯੋਗ ਵੇਜ $24.08 ਪ੍ਰਤੀ ਘੰਟਾ ਹੈ, ਅਤੇ ਫ਼੍ਰੈਂਚ ਅਨੁਸਾਰ ਇਹ ਗੁਜ਼ਾਰੇਯੋਗ ਵੇਜ ਨਵੀਂ ਮਿਨਿਮਮ ਵੇਜ ਨਾਲੋਂ $12,500 ਪ੍ਰਤੀ ਸਾਲ ਵੱਧ ਹੈ।
ਫ਼੍ਰੈਂਚ ਨੇ ਕਿਹਾ, ਉਹ ਵਰਕਰਜ਼ ਇਹ 12,500 ਵਾਧੂ ਡਾਲਰ ਕਿੱਥੋਂ ਲਿਆਉਣਗੇ
?
ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਮਿਨਿਮਮ ਵੇਜ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਗੁਜ਼ਾਰੇ ਲਈ ਅਕਸਰ ਖ਼ਰਚਿਆਂ ਵਿੱਚ ਕਟੌਤੀ ਕਰਨੀ ਪੈਂਦੀ ਹੈ ਜਾਂ ਵਾਧੂ ਕੰਮ ਕਰਨਾ ਪੈਂਦਾ ਹੈ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ