1. ਮੁੱਖ ਪੰਨਾ
  2. ਅਰਥ-ਵਿਵਸਥਾ

ਏਅਰ ਕੈਨੇਡਾ ਦੇ ਅੰਦਰੂਨੀ ਸਿਸਟਮ ‘ਚ ਆਈ ਤਕਨੀਕੀ ਖ਼ਰਾਬੀ, ਕਈ ਉਡਾਣਾਂ ਪ੍ਰਭਾਵਿਤ

ਏਅਰਲਾਈਨ ਦੀਆਂ ਕਰੀਬ ਇੱਕ ਚੁਥਾਈ ਉਡਾਣਾਂ ਵਿਚ ਦੇਰੀ

ਏਅਰ ਕੈਨੇਡਾ ਦੇ ਜਹਾਜ਼

ਏਅਰ ਕੈਨੇਡਾ ਦੇ ਜਹਾਜ਼

ਤਸਵੀਰ: La Presse canadienne / Nathan Denette

RCI

ਏਅਰ ਕੈਨੇਡਾ ਦੇ ਅੰਦਰੂਨੀ ਸਿਸਟਮ ਵਿਚ ਆਈ ਇੱਕ ਤਨਕੀਨੀ ਖ਼ਰਾਬੀ ਕਰਕੇ, ਕਈ ਫ਼ਲਾਈਟਾਂ ਵਿਚ ਦੇਰੀ ਹੋਈ ਹੈ।

ਏਅਰਲਾਈਨ ਨੇ ਵੀਰਵਾਰ ਨੂੰ ਦੱਸਿਆ ਕਿ ਉਸਦੇ ਕਮਿਊਨਿਕੇਟਰ ਸਿਸਟਮ ਵਿਚ ਕੋਈ ਅਸਥਾਈ ਤਕਨੀਕੀ ਸਮੱਸਿਆ ਆ ਰਹੀ ਹੈ। ਇਹ ਸਿਸਟਮ ਜਹਾਜ਼ ਨਾਲ ਸੰਪਰਕ ਕਰਨ ਅਤੇ ਉਡਾਣ ਸਮੇਂ ਇਸ ਦੀ ਨਿਗਰਾਨੀ ਕਰਨ ਲਈ ਵਰਤਿਆ ਜਾਂਦਾ ਹੈ।

FlightAware.com ਦੇ ਅਨੁਸਾਰ, ਏਅਰ ਕੈਨੇਡਾ ਦੇ ਪੂਰੇ ਨੈੱਟਵਰਕ ਵਿਚ ਹੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ ਅਤੇ ਹੁਣ ਤੱਕ 130 ਉਡਾਣਾਂ ਡਿਲੇਅ ਹੋ ਚੁੱਕੀਆਂ ਹਨ।

ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਇਹ ਦੂਸਰੀ ਵਾਰੀ ਹੈ ਜਦੋਂ ਕਿਸੇ ਤਕਨੀਕੀ ਸਮੱਸਿਆ ਕਾਰਨ ਏਅਰਲਾਈਨ ਨੂੰ ਉਡਾਣਾਂ ਰੱਦ ਜਾਂ ਉਨ੍ਹਾਂ ਚ ਦੇਰੀ ਕਰਨੀ ਪਈ ਹੋਵੇ।

25 ਮਈ ਨੂੰ ਅਮਰੀਕਾ ਦੇ ਹਵਾਬਾਜ਼ੀ ਮਹਿਕਮੇ ਨੇ (ਨਵੀਂ ਵਿੰਡੋ) ਕਿਸੇ ਅਸਪੱਸ਼ਟ ਅੰਦਰੂਨੀ ਕੰਪਿਊਟਰ ਸਮੱਸਿਆ ਕਰਕੇ ਏਅਰ ਕੈਨੇਡਾ ਦੀ ਸਾਰੀਆਂ ਫ਼ਲਾਈਟਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਸੀ। ਇੱਕ ਘੰਟੇ ਤੋਂ ਵੱਧ ਸਮੇਂ ਤੱਕ ਇਹ ਵਿਘਨ ਜਾਰੀ ਰਿਹਾ ਸੀ।

ਉਸ ਸਮੇਂ ਏਅਰ ਕੈਨੇਡਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਮਿਊਨਿਕੇਟਰ ਸਿਸਟਮ ਵਿਚ ਕੁਝ ਮਸਲਾ ਸੀ।

ਏਅਰਲਾਈਨ ਨੇ ਅੱਜ ਉਡਾਣ ਭਰਨ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਏਅਰਪੋਰਟ ਜਾਣ ਤੋਂ ਪਹਿਲਾਂ ਆਪਣੀ ਫ਼ਲਾਈਟ ਦਾ ਸਟੈਟਸ ਚੈੱਕ ਕਰ ਲੈਣ।

ਸੀਬੀਸੀ ਨਿਊਜ਼ ਨੂੰ ਭੇਜੇ ਇੱਕ ਈਮੇਲ ਬਿਆਨ ਵਿਚ ਏਅਰਲਾਈਨ ਨੇ ਕਿਹਾ, ਅਸੀਂ ਸਥਿਤੀ ਨੂੰ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਪ੍ਰਭਾਵਿਤ ਲੋਕਾਂ ਤੋਂ ਮੁਆਫ਼ੀ ਮੰਗਦੇ ਹਾਂ ਅਤੇ ਉਨ੍ਹਾਂ ਦੇ ਸਬਰ ਦੀ ਕਦਰ ਕਰਦੇ ਹਾਂ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ