1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਬੰਦੂਕ ਹਿੰਸਾ ਵਿਰੁੱਧ ਇੱਕ ਸਲਾਨਾ ਰਾਸ਼ਟਰੀ ਦਿਵਸ ਮਨਾਵੇਗਾ ਕੈਨੇਡਾ

ਹਰ ਸਾਲ ਜੂਨ ਦਾ ਪਹਿਲਾ ਸ਼ੁੱਕਰਵਾਰ ਨੈਸ਼ਨਲ ਡੇਅ ਅਗੇਂਸਟ ਗੰਨ ਵਾਇਲੈਂਸ ਹੋਵੇਗਾ

23 ਮਈ 2023 ਨੂੰ ਔਟਵਾ ਵਿਚ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ, ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚਿਨੋ (ਖੱਬੇ) ਅਤੇ ਐਮਰਜੈਂਸੀ ਪ੍ਰੀਪੇਅਰਡਨੈੱਸ ਮਿਨਿਸਟਰ ਬਿਲ ਬਲੇਅਰ।

23 ਮਈ 2023 ਨੂੰ ਔਟਵਾ ਵਿਚ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ, ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚਿਨੋ (ਖੱਬੇ) ਅਤੇ ਐਮਰਜੈਂਸੀ ਪ੍ਰੀਪੇਅਰਡਨੈੱਸ ਮਿਨਿਸਟਰ ਬਿਲ ਬਲੇਅਰ।

ਤਸਵੀਰ: La Presse canadienne / Sean Kilpatrick

RCI

ਫ਼ੈਡਰਲ ਸਰਕਾਰ ਬੰਦੂਕ ਹਿੰਸਾ ਦੇ ਵਿਰੁੱਧ ਇੱਕ ਰਾਸ਼ਟਰੀ ਦਿਵਸ ਮਨਾਉਣ ਦਾ ਐਲਾਨ ਕਰ ਰਹੀ ਹੈ।

ਕੈਨੇਡਾ ਵਿਚ ਹਰ ਸਾਲ ਜੂਨ ਮਹੀਨੇ ਦਾ ਪਹਿਲਾ ਸ਼ੁੱਕਰਵਾਰ ਨੈਸ਼ਨਲ ਡੇਅ ਅਗੇਂਸਟ ਗੰਨ ਵਾਇਲੈਂਸ ਵੱਜੋਂ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ, ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚਿਨੋ ਅਤੇ ਟੋਰੌਂਟੋ ਰੈਪਟਰਜ਼ ਬਾਸਕੇਟਬਾਲ ਟੀਮ ਦੇ ਨੁਮਾਇੰਦੇ ਟੋਰੌਂਟੋ ਵਿਚ ਆਯੋਜਿਤ ਇੱਕ ਸਮਾਗਮ ਵਿਖੇ ਇਸ ਯੋਜਨਾ ‘ਤੇ ਵਿਚਾਰ-ਵਟਾਂਦਰਾ ਕਰਨਗੇ।

ਸਰਕਾਰ ਦਾ ਕਹਿਣਾ ਹੈ ਕਿ ਰਾਸ਼ਟਰੀ ਦਿਵਸ ਦਾ ਉਦੇਸ਼ ਬੰਦੂਕ ਹਿੰਸਾ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਰਾਸ਼ਟਰੀ ਪੱਧਰ ‘ਤੇ ਇਸ ਬਾਰੇ ਵਿਚਾਰ-ਚਰਚਾ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਮੁੱਦਾ ਉਦੋਂ ਉਜਾਗਰ ਹੋਇਆ ਹੈ, ਜਦੋਂ ਸੈਨੇਟ ਉਸ ਸਰਕਾਰੀ ਬਿਲ ਦੀ ਸਮੀਖਿਆ ਕਰ ਰਹੀ ਹੈ ਜੋ ਹੈਂਡਗਨਜ਼ ‘ਤੇ ਪਾਬੰਦੀਆਂ ਨੂੰ ਮਜ਼ਬੂਤ ਕਰੇਗਾ, ਹਥਿਆਰਾਂ ਦੀ ਤਸਕਰੀ ਲਈ ਜੁਰਮਾਨੇ ਵਧਾਏਗਾ, ਦੇਸੀ ਕੱਟਿਆਂ (ਬੰਦੂਕਾਂ) ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਅਤੇ ਮਾਰੂ ਹਥਿਆਰਾਂ ‘ਤੇ ਪਾਬੰਦੀ ਲਗਾਏਗਾ।

ਕੰਜ਼ਰਵੇਟਿਵਜ਼ ਨੇ ਹਾਊਸ ਆਫ਼ ਕਾਮਨਜ਼ ਵਿਚ ਇਸ ਬਿਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਹ ਕਾਨੂੰਨ ਬੰਦੂਕ ਹਿੰਸਾ ਨਾਲ ਨਜਿੱਠਣ ਦੀ ਬਜਾਏ, ਕਾਨੂੰਨ ਦੀ ਪਾਲਣਾ ਕਰਨ ਵਾਲੇ ਹਥਿਆਰਾਂ ਦੇ ਮਾਲਕਾਂ ਨੂੰ ਸਜ਼ਾ ਦਿੰਦਾ ਹੈ।

ਸਰਕਾਰ ਨੇ ਬੰਦੂਕ ਅਤੇ ਗੈਂਗ ਹਿੰਸਾ ਨੂੰ ਘਟਾਉਣ, ਅਤੇ ਨੌਜਵਾਨਾਂ ਨੂੰ ਅਪਰਾਧ ਦੇ ਰਾਹ ‘ਤੇ ਜਾਣ ਤੋਂ ਰੋਕਣ ਦੇ ਉਦੇਸ਼ ਨਾਲ ਕਮਿਊਨਿਟੀ ਪ੍ਰੋਗਰਾਮਿੰਗ ਲਈ ਲੱਖਾਂ ਡਾਲਰ ਰਾਖਵੇਂ ਕੀਤੇ ਹਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ