- ਮੁੱਖ ਪੰਨਾ
- ਸਿਹਤ
ਵਿਨੀਪੈਗ ਵਿੱਚ ਪੁਲ ਤੋਂ ਡਿੱਗਣ ਕਰਕੇ 16 ਸਕੂਲੀ ਵਿਦਿਆਰਥੀ ਜ਼ਖਮੀ
ਫ਼ੀਲਡ ਟ੍ਰਿਪ 'ਤੇ ਸਨ ਵਿਦਿਆਰਥੀ

ਫੋਰਟ ਜਿਬਰਾਲਟਰ 1978 ਦੇ ਇੱਕ ਕਿਲੇ ਦਾ ਪੁਨਰ ਨਿਰਮਾਣ ਹੈ I
ਤਸਵੀਰ: Mario De Ciccio/Radio-Canada
ਵਿਨੀਪੈਗ ਵਿੱਚ ਪੁਲ ਤੋਂ ਡਿੱਗਣ ਕਰਕੇ 16 ਸਕੂਲੀ ਵਿਦਿਆਰਥੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ I
ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਸੇਂਟ ਬੋਨੀਫੇਸ ਦੇ ਫੋਰਟ ਜਿਬਰਾਲਟਰ ਵਿਖੇ 15 ਤੋਂ 20 ਫੁੱਟ ਹੇਠਾਂ ਡਿੱਗਣ ਤੋਂ ਬਾਅਦ 17 ਲੋਕ, ਜਿਨ੍ਹਾਂ ਵਿੱਚੋਂ 16 ਬੱਚੇ ਸਨ, ਨੂੰ ਹਸਪਤਾਲ ਲਿਜਾਇਆ ਗਿਆ।
ਬੱਚਿਆਂ ਵਿੱਚੋਂ ਤਿੰਨ ਨੂੰ ਅਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਬਾਕੀ 13 ਬੱਚਿਆਂ ਅਤੇ ਬਾਲਗ ਦੀ ਹਾਲਤ ਸਥਿਰ ਹੈ। ਬੱਚਿਆਂ ਦੀ ਉਮਰ 10 ਅਤੇ 11 ਸਾਲ ਹੈ I
ਸੀਬੀਸੀ ਨੇ ਪੁਸ਼ਟੀ ਕੀਤੀ ਹੈ ਕਿ ਜ਼ਖਮੀ ਸੇਂਟ ਜੌਨਜ਼-ਰੇਵੇਨਸਕੋਰਟ ਸਕੂਲ ਦੇ ਵਿਦਿਆਰਥੀ ਸਨ ਅਤੇ ਬੱਚੇ ਫੀਲਡ ਟ੍ਰਿਪ 'ਤੇ ਸਨ।
ਦੱਸਣਯੋਗ ਹੈ ਕਿ ਫੋਰਟ ਜਿਬਰਾਲਟਰ 1978 ਦੇ ਇੱਕ ਕਿਲੇ ਦਾ ਪੁਨਰ ਨਿਰਮਾਣ ਹੈ ਜੋ ਕਿ ਵਿਨੀਪੈਗ ਵਿੱਚ ਫਰ ਵਪਾਰ ਅਤੇ ਸ਼ੁਰੂਆਤੀ ਵਸਨੀਕਾਂ ਲਈ ਇੱਕ ਕੇਂਦਰ ਵਜੋਂ ਵਰਤਿਆ ਗਿਆ I

ਹਸਪਤਾਲ ਦੇ ਬਾਹਰ ਖੜੀ ਐਮਬੂਲੈਂਸ I
ਤਸਵੀਰ: Travis Golby/CBC
ਨਾਰਥ ਵੈਸਟ ਕੰਪਨੀ ਨੇ 1810 ਵਿੱਚ ਅਸਲ ਕਿਲ੍ਹਾ ਬਣਾਇਆ ਸੀ ਅਤੇ 1816 ਵਿੱਚ ਸੇਲਕਿਰਕ ਕਲੋਨੀ ਦੁਆਰਾ ਇਥੇ ਕਬਜ਼ਾ ਕਰ ਲਿਆ ਗਿਆ ਸੀ ਅਤੇ ਨਸ਼ਟ ਕਰ ਦਿੱਤਾ ਗਿਆ ਸੀ।
10 ਸਾਲਾ ਤਮੀਮ ਅਲਜਫਾਰੀ ਨੇ ਦੱਸਿਆ ਕਿ ਗਰੇਡ 5 ਦੀਆਂ ਤਿੰਨ ਜਮਾਤਾਂ ਬੁੱਧਵਾਰ ਨੂੰ ਫੋਰਟ ਜਿਬਰਾਲਟਰ ਵਿਖੇ ਫ਼ੀਲਡ ਟ੍ਰਿਪ 'ਤੇ ਸਨ ਅਤੇ ਇਮਾਰਤ ਦੇ ਅੰਦਰ ਇਕ ਪੁਲ 'ਤੇ ਲਗਭਗ 30 ਲੋਕ ਪੈਦਲ ਜਾ ਰਹੇ ਸਨ ਜਦੋਂ ਇਹ ਡਿੱਗ ਗਿਆ।

13 ਬੱਚਿਆਂ ਅਤੇ ਬਾਲਗ ਦੀ ਹਾਲਤ ਸਥਿਰ ਹੈ। ਬੱਚਿਆਂ ਦੀ ਉਮਰ 10 ਅਤੇ 11 ਸਾਲ ਹੈ I
ਤਸਵੀਰ: Travis Golby/CBC
ਅਲਜਫਾਰੀ ਨੂੰ ਝਰੀਟਾਂ ਆਈਆਂ ਪਰ ਉਸਦੇ ਬਾਕੀ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਉਸ ਨੇ ਦੱਸਿਆ ਕਿ ਜਦੋਂ ਇਹ ਪੁਲ ਡਿੱਗਿਆ ਤਾਂ ਇਕ ਅਧਿਆਪਕ ਅਤੇ ਦੋ ਵਿਦਿਆਰਥੀ ਉਸ ਦੇ ਹੇਠਾਂ ਸਨ।
ਅਲਜਫਾਰੀ ਨੇ ਕਿਹਾ ਮੈਨੂੰ ਨਹੀਂ ਪਤਾ ਇਸਤੋਂ ਬਾਅਦ ਕੀ ਹੋਇਆ ਅਤੇ ਫਿਰ ਮੈਂ ਸਾਹ ਨਹੀਂ ਲੈ ਸਕਿਆ I
ਵਿਨੀਪੈਗ ਦੇ ਮੇਅਰ ਸਕਾਟ ਗਿਲਿੰਘਮ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਨ।
ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ