1. ਮੁੱਖ ਪੰਨਾ
  2. ਸਮਾਜ

[ਰਿਪੋਰਟ] ਏਸ਼ੀਅਨ ਹੈਰੀਟੇਜ ਮੰਥ : ਮਿਲੋ ਆਪਣੇ ਚਿਤਰਾਂ ਰਾਹੀਂ ਸੱਭਿਆਚਾਰ ਦਰਸਾਉਣ ਵਾਲੀ ਜੈਸਮੀਨ ਪੰਨੂ ਨੂੰ

ਸਿੱਧੂ ਮੂਸੇ ਵਾਲਾ ਸਮੇਤ ਹੋਰ ਕਈ ਕੰਧ ਚਿਤਰ ਬਣੇ ਚੁੱਕੇ ਹਨ ਜੈਸਮੀਨ ਪੰਨੂ

ਕੰਧ ਚਿਤਰ ਬਣਾਉਂਦੀ ਹੋਈ ਜੈਸਮੀਨ ਪੰਨੂ I

ਕੰਧ ਚਿਤਰ ਬਣਾਉਂਦੀ ਹੋਈ ਜੈਸਮੀਨ ਪੰਨੂ I

ਤਸਵੀਰ: ਧੰਨਵਾਦ ਸਹਿਤ ਜੈਸਮੀਨ ਪੰਨੂੰ

ਸਰਬਮੀਤ ਸਿੰਘ

ਕੈਨੇਡੀਅਨ ਜੰਮਪਲ ਪੰਜਾਬੀ ਮੂਲ ਦੀ ਜੈਸਮੀਨ ਪੰਨੂ ਆਪਣੀਆਂ ਪੇਂਟਿੰਗਜ਼ ਅਤੇ ਕੰਧ ਚਿਤਰਾਂ ਸਦਕਾ ਪੰਜਾਬੀ ਸੱਭਿਆਚਾਰ ਨੂੰ ਕੈਨੇਡਾ ਦੇ ਹੋਰ ਭਾਈਚਾਰਿਆਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗਲਬਾਤ ਦੌਰਾਨ ਪੰਨੂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ ਅਤੇ ਉਹ ਇਕ ਕੜੀ ਦਾ ਕੰਮ ਕਰ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਗੱਲ ਹੋਰਨਾਂ ਭਾਈਚਾਰਿਆਂ ਤੱਕ ਪਹੁੰਚ ਸਕੇ I

ਜੈਸਮੀਨ ਮੁਤਾਬਿਕ ਕੈਨੇਡਾ ਵਿੱਚ ਜੰਮੇ ਬੱਚਿਆਂ ਲਈ ਆਪਣੇ ਸੱਭਿਆਚਾਰ ਨਾਲ ਜੁੜਨਾ ਇਕ ਵੱਡੀ ਚੁਣੌਤੀ ਰਹਿੰਦੀ ਹੈ ਕਿਉਂਕਿ ਉਹਨਾਂ ਨੇ ਕੈਨੇਡੀਅਨ ਮਾਹੌਲ ਵਿੱਚ ਵੱਡੇ ਹੁੰਦਿਆਂ ਆਪਣੇ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਵੀ ਜੁੜਨਾ ਹੁੰਦਾ ਹੈ I

ਪੰਨੂ , ਸੀਬੀਸੀ ਦੀ ਕੈਨੇਡਾ ਵਿੱਚ ਵਿਭਿਨਤਾ ਬਾਬਤ ਇਕ ਮੁਹਿੰਮ ਵਿੱਚ ਹਿੱਸਾ ਲੈ ਕੇ ਚੁੱਕੇ ਹਨ I ਗੱਲਬਾਤ ਦੌਰਾਨ ਪੰਨੂ ਨੇ ਕਿਹਾ ਕਿ ਉਹਨਾਂ ਨੇ ਇਸ ਮੁਹਿੰਮ ਵਿੱਚ ਹਿੱਸਾ ਲੈ ਕੇ ਆਪਣੇ ਨਾਨੇ ਦਾ ਕੰਧ ਚਿਤਰ ਬਣਾਇਆ ਅਤੇ ਉਸਦੇ ਨਾਲ ਹੀ ਆਪਣੀ ਇਕ ਭੈਣ ਦਾ ਚਿਤਰ ਬਣਾਇਆ ਜੋ ਕਿ ਫ੍ਰੈਂਚ ਕੈਨੇਡੀਅਨ ਹੈ I

ਆਪਣੀਆਂ ਬਣਾਈਆਂ ਪੇਂਟਿੰਗਜ਼ ਨਾਲ ਜੈਸਮੀਨ ਪੰਨੂ I

ਆਪਣੀਆਂ ਬਣਾਈਆਂ ਪੇਂਟਿੰਗਜ਼ ਨਾਲ ਜੈਸਮੀਨ ਪੰਨੂ I

ਤਸਵੀਰ: ਧੰਨਵਾਦ ਸਹਿਤ ਜੈਸਮੀਨ ਪੰਨੂੰ

ਪੰਨੂ ਨੇ ਕਿਹਾ ਇਹ ਚਿਤਰ ਬਣਾਉਣਾ ਮੇਰੇ ਲਈ ਬਹੁਤ ਵਧੀਆ ਅਹਿਸਾਸ ਸੀ I ਇਸ ਰਾਹੀਂ ਮੈਂ ਵਿਭਿਨਤਾ ਨੂੰ ਦਰਸਾਇਆ I

ਜੈਸਮੀਨ ਪੰਨੂ ਕੋਕਾ ਕੋਲਾ ਵੱਲੋਂ ਸਪਾਂਸਰ ਕੀਤੀ ਇਕ ਮੁਹਿੰਮ ਵਿੱਚ ਪਗੜੀਧਾਰੀ ਬੈਡਮਿੰਟਨ ਖਿਡਾਰੀ ਦਾ ਕੰਧ ਚਿਤਰ ਬਣਾ ਚੁੱਕੇ ਹਨ I ਪੰਨੂ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਚਿਤਰ ਪੰਜਾਬੀ ਮੂਲ ਦੇ ਕੈਨੇਡੀਅਨ ਨੌਜਵਾਨਾਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕਰਦਾ ਹੈ I

ਸਿੱਧੂ ਮੂਸੇ ਵਾਲੇ ਦਾ ਕੰਧ ਚਿਤਰ

ਜੈਸਮੀਨ ਪੰਨੂ ਨੇ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕੰਧ ਚਿਤਰ ਵੀ ਬਣਾਇਆ ਹੈ I

ਪੰਨੂ ਨੇ ਗੱਲਬਾਤ ਦੌਰਾਨ ਕਿਹਾ ਕਿ ਸਿੱਧੂ ਨੇ ਲੋਕਾਂ ਨੂੰ ਇਹ ਵੀ ਸਿਖਾਇਆ ਕਿ ਕੈਨੇਡਾ ਵਰਗੇ ਦੇਸ਼ ਵਿੱਚ ਇਕ ਇਮੀਗ੍ਰੈਂਟ ਦੇ ਤੌਰ 'ਤੇ ਆ ਕੇ ਵੀ ਉਹ ਬਹੁਤ ਅੱਗੇ ਤੱਕ ਜਾ ਸਕਦੇ ਹਨ ਅਤੇ ਬੁਲੰਦੀਆਂ ਛੂਹ ਸਕਦੇ ਹਨ I ਸਿੱਧੂ ਨੇ ਨੌਜਵਾਨਾਂ ਨੂੰ ਆਪਣਾ ਹੁਨਰ ਪਹਿਚਾਣ ਅਤੇ ਉਸ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ I

ਜੈਸਮੀਨ ਪੰਨੂੰ ਵੱਲੋਂ ਸਿੱਧੂ ਮੂਸੇ ਵਾਲਾ ਦਾ ਬਣਾਇਆ ਗਿਆ ਕੰਧ ਚਿਤਰ I

ਜੈਸਮੀਨ ਪੰਨੂ ਵੱਲੋਂ ਸਿੱਧੂ ਮੂਸੇ ਵਾਲਾ ਦਾ ਬਣਾਇਆ ਗਿਆ ਕੰਧ ਚਿਤਰ I

ਤਸਵੀਰ: ਧੰਨਵਾਦ ਸਹਿਤ ਜੈਸਮੀਨ ਪੰਨੂੰ

ਉਹਨਾਂ ਕਿਹਾ ਸਿੱਧੂ ਅੰਤਰ ਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰਦਾ ਸੀ ਅਤੇ ਉਸਦਾ ਕੰਧ ਚਿਤਰ ਬਣਾਉਣ ਲਈ ਮੈਂ ਕਈ ਗੱਲਾਂ ਦਾ ਧਿਆਨ ਰੱਖਿਆ I ਮੈਂ ਸਿੱਧੂ ਨੂੰ ਇਕ ਟਰੈਕ ਸੂਟ ਦੇਣ ਨਾਲ ਨਾਲ ਕੁੜਤੇ ਪਜਾਮੇ ਵਿੱਚ ਵੀ ਕਲਾਕ੍ਰਿਤ ਕੀਤਾ ਹੈ ਅਤੇ ਇਸ ਕੰਧ ਚਿਤਰ ਵਿੱਚ ਪੰਜਾਬ ਦਾ ਨਕਸ਼ਾ , ਟਰੈਕਟਰ ਅਤੇ ਕਣਕ ਆਦਿ ਨੂੰ ਦਿਖਾਇਆ ਗਿਆ ਹੈ I

ਇਹ ਵੀ ਪੜ੍ਹੋ :

ਪੰਨੂ ਮੁਤਾਬਿਕ ਇਸ ਕੰਧ ਚਿਤਰ ਨੂੰ ਦੇਖਦੇ ਹੋਏ ਮਾਪੇ ਆਪਣੇ ਕੈਨੇਡੀਅਨ ਬੱਚਿਆਂ ਨੂੰ ਪੰਜਾਬ ਬਾਰੇ ਸਮਝਾ ਸਕਣਗੇ I

ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਇਆ ਜਾਂਦਾ ਹੈ।

ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਇਆ ਜਾਂਦਾ ਹੈ।

ਤਸਵੀਰ: ਧੰਨਵਾਦ ਸਹਿਤ ਜੈਸਮੀਨ ਪੰਨੂ

ਜੈਸਮੀਨ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਰਹਿੰਦੇ ਹੋਏ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਇਕ ਵੱਡੀ ਚੁਣੌਤੀ ਹੈ I ਉਹਨਾਂ ਕਿਹਾ ਬਹੁਤ ਸਾਰੇ ਲੋਕ ਆਪਣੇ ਨਾਮ ਤੋਂ ਲੈ ਕੇ ਆਪਣੀ ਪਹਿਚਾਣ ਨੂੰ ਕੈਨੇਡੀਅਨ ਸਮਾਜ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਨ I

ਮਈ ਹੈ ਏਸ਼ੀਅਨ ਹੈਰੀਟੇਜ ਮੰਥ

ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਇਆ ਜਾਂਦਾ ਹੈ। ਏਸ਼ੀਆਈ ਮੂਲ ਦੇ ਲੋਕਾਂ ਵੱਲੋਂ ਕੈਨੇਡਾ ਦੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਇਤਿਹਾਸ ਵਿਚ ਪਾਏ ਵਢਮੁੱਲੇ ਯੋਗਦਾਨ ਨੂੰ ਸਨਮਾਨਿਤ ਕਰਨ ਅਤੇ ਏਸ਼ੀਅਨ ਭਾਈਚਾਰੇ ਦੀ ਵਿਰਾਸਤ ਅਤੇ ਕੈਨੇਡਾ ਵਿਚ ਇਸਦੀਂ ਹੋਂਦ ਦਾ ਜਸ਼ਨ ਮਨਾਉਣ ਲਈ ਏਸ਼ੀਅਨ ਹੈਰੀਟੇਜ ਮੰਥ ਦੀ ਸ਼ੁਰੂਆਤ ਕੀਤੀ ਗਈ ਸੀ।

ਡਾ ਵਿਵੀਐਨੇ ਪੋਏ ਕੈਨੇਡਾ ਦੀ ਸੈਨੇਟ ਦੇ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੀ ਪਹਿਲੀ ਸ਼ਖ਼ਸ ਸਨ।
ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਡਾ ਵਿਵੀਐਨੇ ਪੋਏ ਕੈਨੇਡਾ ਦੀ ਸੈਨੇਟ ਦੇ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੀ ਪਹਿਲੀ ਸ਼ਖ਼ਸ ਸਨ।

ਤਸਵੀਰ: Encyclopédie canadienne

ਏਸ਼ੀਅਨ ਹੈਰੀਟੇਜ ਮੰਥ 1990 ਵਿਆਂ ਤੋਂ ਮਨਾਇਆ ਜਾ ਰਿਹਾ ਹੈ। ਦਸੰਬਰ 2001 ਵਿਚ ਕੈਨੇਡਾ ਦੀ ਸੈਨੇਟ ਨੇ ਸੈਨੇਟਰ ਡਾ ਵਿਵੀਐਨੇ ਪੋਏ ਵੱਲੋਂ ਮਈ ਮਹੀਨੇ ਨੂੰ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਉਣ ਬਾਬਤ ਪੇਸ਼ ਕੀਤੇ ਪ੍ਰਸਤਾਵ ਨੂੰ ਮੰਜ਼ੂਰ ਕੀਤਾ ਸੀ। ਡਾ ਪੋਏ ਕੈਨੇਡਾ ਦੀ ਸੈਨੇਟ ਦੀ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੇ ਪਹਿਲੇ ਸ਼ਖ਼ਸ ਸਨ।

ਮਈ 2002 ਵਿਚ, ਕੈਨੇਡਾ ਸਰਕਾਰ ਨੇ ਅਧਿਕਾਰਕ ਤੌਰ ‘ਤੇ ਮਈ ਮਹੀਨਾ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਘੋਸ਼ਿਤ ਕੀਤਾ ਸੀ।

ਸਰਬਮੀਤ ਸਿੰਘ

ਸੁਰਖੀਆਂ