- ਮੁੱਖ ਪੰਨਾ
- ਸਿਹਤ
ਸਿਗਰੇਟ ’ਤੇ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ ਲਗਾਉਣ ਵਾਲਾ ਪਹਿਲਾ ਦੇਸ਼ ਬਣੇਗਾ ਕੈਨੇਡਾ
31 ਮਈ ਹੁੰਦਾ ਹੈ ਤੰਬਾਕੂ ਵਿਰੋਧੀ ਦਿਵਸ
ਇਹ ਨਿਯਮ 1 ਅਗਸਤ ਤੋਂ ਲਾਗੂ ਹੋਣੇ ਸ਼ੁਰੂ ਹੋ ਜਾਣਗੇ।
ਤਸਵੀਰ: The Canadian Press / HO
ਤੰਬਾਕੂ ਛੱਡਣ ਨੂੰ ਉਤਸ਼ਾਹਿਤ ਕਰਨ ਅਤੇ ਤੰਬਾਕੂ ਨਾਲ ਸਬੰਧਤ ਮੌਤਾਂ ਨੂੰ ਘਟਾਉਣ ਦੇ ਯਤਨਾਂ ਵਿਚ ਹੈਲਥ ਕੈਨੇਡਾ ਨੇ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ , ਸਿਗਰੇਟਾਂ 'ਤੇ ਸਿੱਧੇ ਤੌਰ 'ਤੇ ਛਾਪੇ ਜਾਣ ਦੀ ਘੋਸ਼ਣਾ ਕੀਤੀ ਹੈ I
ਅਜਿਹਾ ਕਰਨ ਨਾਲ ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ I ਸਿਗਰੇਟ ਉੱਪਰ ਸਿਗਰੇਟ ਕੈਂਸਰ ਦਾ ਕਾਰਨ
ਤੰਬਾਕੂ ਦਾ ਧੂੰਆਂ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ
ਅਤੇ ਹਰੇਕ ਪਫ ਵਿੱਚ ਜ਼ਹਿਰ
ਜਿਹੀਆਂ ਚੇਤਾਵਨੀਆਂ ਲਿਖਿਆ ਹੋਣਗੀਆਂ I
ਹੈਲਥ ਕੈਨੇਡਾ ਸਿਗਰੇਟ ਪੈਕਿੰਗ 'ਤੇ ਨਵੀਆਂ ਸਿਹਤ ਚੇਤਾਵਨੀਆਂ ਨੂੰ ਵੀ ਸ਼ਾਮਲ ਕਰੇਗਾ I ਕੈਨੇਡੀਅਨ ਕੈਂਸਰ ਸੋਸਾਇਟੀ ਦੇ ਸੀਨੀਅਰ ਨੀਤੀ ਵਿਸ਼ਲੇਸ਼ਕ ਰੌਬ ਕਨਿੰਘਮ ਨੇ ਕਿਹਾ ਕੈਨੇਡਾ ਵਿੱਚ ਵਿਕਣ ਵਾਲੀ ਹਰ ਸਿਗਰੇਟ 'ਤੇ ਚੇਤਾਵਨੀ ਦੇਣਾ ਇੱਕ ਵਿਸ਼ਵ ਪੂਰਵ-ਨਿਰਧਾਰਤ ਮਾਪਦੰਡ ਹੈ।
ਰੌਬ ਕਨਿੰਘਮ ਨੇ ਉਮੀਦ ਜਤਾਈ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਦੇਸ਼ ਵੀ ਅਜਿਹੇ ਕਦਮ ਚੁੱਕਣਗੇ I

ਕੈਨੇਡਾ ਵੱਲੋਂ ਤੰਬਾਕੂ ਦੀ ਵਰਤੋਂ ਨੂੰ 5% ਤੋਂ ਘੱਟ ਕਰਨ ਦਾ ਟੀਚਾ ਮਿਥਿਆ ਗਿਆ ਹੈ I
ਤਸਵੀਰ: Health Canada
ਇਹ ਨਿਯਮ 1 ਅਗਸਤ ਤੋਂ ਲਾਗੂ ਹੋਣੇ ਸ਼ੁਰੂ ਹੋ ਜਾਣਗੇ। ਤੰਬਾਕੂ ਕੰਪਨੀਆਂ ਨੂੰ 31 ਜੁਲਾਈ 2024 ਤੱਕ ਕਿੰਗ ਸਾਈਜ਼ ਸਿਗਰਟਾਂ (ਲੰਬਾਈ 83-85 ਮਿਲੀਮੀਟਰ) 'ਤੇ ਪ੍ਰਚੂਨ ਲਈ ਪਾਬੰਦੀਆਂ ਦੇ ਪਹਿਲੇ ਸੈੱਟ ਨੂੰ ਲਾਗੂ ਕਰਨ ਦੀ ਲੋੜ ਹੋਵੇਗੀ ਜਦਕਿ ਨਿਯਮਤ ਆਕਾਰ ਵਾਲੀ ਸਿਗਰੇਟ ਜਿਸਦੀ ਲੰਬਾਈ 70-73 ਮਿਲੀਮੀਟਰ ਹੁੰਦੀ ਹੈ , 'ਤੇ 30 ਅਪ੍ਰੈਲ 2025 ਤੱਕ ਇਹ ਨਿਯਮ ਲਾਗੂ ਕਰਨਗੇ ਪੈਣਗੇ I
ਤੰਬਾਕੂ ਦੀ ਵਰਤੋਂ ਨੂੰ ਘਟਾਉਣ ਦਾ ਟੀਚਾ
ਕੈਨੇਡਾ ਵੱਲੋਂ ਤੰਬਾਕੂ ਦੀ ਵਰਤੋਂ ਨੂੰ 5% ਤੋਂ ਘੱਟ ਕਰਨ ਦਾ ਟੀਚਾ ਮਿਥਿਆ ਗਿਆ ਹੈ I ਇਸਦੀ ਘੋਸ਼ਣਾ ਫ਼ੈਡਰਲ ਸਰਕਾਰ ਵੱਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ( ਵਰਲਡ ਐਂਟੀ ਟੋਬੈਕੂ ਡੇਅ ) ਮੌਕੇ ਕੀਤੀ ਗਈ I
ਫ਼ੈਡਰਲ ਮਨਿਸਟਰ ਫ਼ਾਰ ਮੈਂਟਲ ਹੈਲਥ ਐਂਡ ਅਡਕਿਸ਼ਨਜ਼ , ਕੈਰੋਲਿਨ ਬੇਨੇਟ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕੈਨੇਡਾ ਦੀ ਤੰਬਾਕੂ ਵਿਰੁੱਧ ਰਣਨੀਤੀ ਦਾ ਹਿੱਸਾ ਹੈ ਜਿਸਦਾ ਉਦੇਸ਼ 2035 ਤੱਕ ਤੰਬਾਕੂ ਦੀ ਵਰਤੋਂ ਨੂੰ 5 ਫ਼ੀਸਦ ਤੋਂ ਘੱਟ ਕਰਨ ਦਾ ਟੀਚਾ ਹੈ I
ਮਨਿਸਟਰ ਬੇਨੇਟ ਨੇ ਕਿਹਾ ਤੰਬਾਕੂ ਦੀ ਵਰਤੋਂ ਹਰ ਸਾਲ 48,000 ਕੈਨੇਡੀਅਨਜ਼ ਦੀ ਜਾਨ ਲੈ ਰਹੀ ਹੈ। ਅਸੀਂ ਸਿਗਰੇਟ 'ਤੇ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ ਲਗਾਉਣ ਵਾਲਾ ਪਹਿਲਾ ਦੇਸ਼ ਬਣ ਕੇ ਇਸ ਖ਼ਿਲਾਫ਼ ਕਾਰਵਾਈ ਕਰ ਰਹੇ ਹਾਂ I
ਐਡਮ ਮਿੱਲਰ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ