1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਨੋਵਾ ਸਕੋਸ਼ੀਆ ਵਿੱਚ ਅੱਗ ਦੇ ਮੱਦੇਨਜ਼ਰ ਜੰਗਲਾਂ ਵਿੱਚ ਯਾਤਰਾ ਅਤੇ ਹੋਰ ਗਤੀਵਿਧੀਆਂ ’ਤੇ ਪਾਬੰਦੀ ਲਾਗੂ

ਪ੍ਰੀਮੀਅਰ ਵੱਲੋਂ ਸੂਬਾ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ

ਅੱਗ ਬੁਝਾਉਂਦੇ ਹੋਏ ਕਰਮਚਾਰੀ I

ਅੱਗ ਬੁਝਾਉਂਦੇ ਹੋਏ ਕਰਮਚਾਰੀ I

ਤਸਵੀਰ: Communications Nova Scotia

RCI

ਨੋਵਾ ਸਕੋਸ਼ੀਆ ਵਿੱਚ ਲੱਗੀ ਹੋਈ ਜੰਗਲੀ ਅੱਗ ਦੇ ਮੱਦੇਨਜ਼ਰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਜੰਗਲ ਵਿੱਚ ਯਾਤਰਾ ਕਰਨ ਸਮੇਤ ਹੋਰ ਗਤੀਵਿਧੀਆਂ ਜਿਵੇਂ ਕਿ ਹਾਈਕਿੰਗ, ਕੈਂਪਿੰਗ, ਫਿਸ਼ਿੰਗ ਆਦਿ ਉੱਪਰ ਪਾਬੰਦੀ ਲਗਾ ਦਿੱਤੀ ਹੈ I

ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਮੰਗਲਵਾਰ ਸ਼ਾਮ ਤੋਂ ਉਪਰੋਕਤ ਗਤੀਵਿਧੀਆਂ ਦੀ ਮਨਾਹੀ ਦਾ ਐਲਾਨ ਕੀਤਾ ਹੈ I ਇਹ ਪਾਬੰਦੀ ਕ੍ਰਾਊਨ ਲੈਂਡ , ਜੰਗਲਾਤ ਅਤੇ ਮਾਈਨਿੰਗ ਉਦਯੋਗਾਂ ਅਤੇ ਹੋਰ ਵਪਾਰਕ ਗਤੀਵਿਧੀਆਂ 'ਤੇ ਵੀ ਲਾਗੂ ਹੁੰਦੀ ਹੈ।

ਪ੍ਰੀਮੀਅਰ ਟਿਮ ਹਿਊਸਟਨ ਨੇ ਕਿਹਾ ਸਾਨੂੰ ਆਪਣੇ ਸਰੋਤਾਂ ਦੀ ਰੱਖਿਆ ਕਰਨੀ ਪਵੇਗੀ ਅਤੇ ਅਸੀਂ ਆਪਣੇ ਸਰੋਤਾਂ ਦੀ ਰੱਖਿਆ ਲਈ ਜੋ ਵੀ ਕਦਮ ਚੱਕ ਸਕਦੇ ਹਾਂ ਅਸੀਂ ਚੁੱਕਣ ਜਾ ਰਹੇ ਹਾਂ।

ਹਿਊਸਟਨ ਨੇ ਕਿਹਾ ਆਪਣੀ ਕਾਰ ਦੀ ਖਿੜਕੀ ਤੋਂ ਸਿਗਰਟ ਦੇ ਟੁਕੜੇ ਨੂੰ ਬਾਹਰ ਕੱਢਣ ਤੋਂ ਲੈ ਕੇ ਜੰਗਲਾਂ ਵਿੱਚ ਜਾ ਕੇ ਅੱਗ ਲਗਾਉਣੀ ਬੰਦ ਕਰੋ I

ਦੱਸਣਯੋਗ ਹੈ ਕਿ ਸੂਬੇ ਦੇ ਹੈਲੀਫ਼ੈਕਸ ਇਲਾਕੇ ਵਿਚ ਫੈਲੀ ਜੰਗਲੀ ਅੱਗ ਬੇਕਾਬੂ ਹੋ ਗਈ ਹੈ ਅਤੇ ਅੱਗ ਨੇ ਕਈ ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਹਾਲਾਤ ਦੇ ਮੱਦੇਨਜ਼ਰ ਹਜ਼ਾਰਾਂ ਘਰਾਂ ਨੂੰ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਹੈਲੀਫ਼ੈਕਸ ਦੇ 25 ਕਿਲੋਮੀਟਰ ਦੇ ਦਾਇਰੇ ਵਿਚ ਪੈਂਦੇ ਕਸਬਿਆਂ ਹੈਮੰਡਜ਼ ਪਲੇਨਜ਼, ਅਪਰ ਟੈਂਟਲਨ ਅਤੇ ਪੌਕਵੌਕ ਲਈ ਘਰ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ ਹੋਏ ਹਨ।

ਸ਼ੈਲਬਰਨ ਕਾਉਂਟੀ ਵਿੱਚ 1,000 ਤੋਂ ਵੱਧ ਘਰਾਂ ਅਤੇ ਇੱਕ ਨਰਸਿੰਗ ਹੋਮ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਜੰਗਲ ਦੀ ਅੱਗ ਚੌਥੇ ਦਿਨ ਵੀ ਜਾਰੀ ਹੈ।

ਸ਼ਨੀਵਾਰ ਨੂੰ ਲੱਗੀ ਅੱਗ ਹੁਣ 19,000 ਹੈਕਟੇਅਰ ਦੇ ਵਿੱਚ ਫ਼ੈਲ ਗਈ ਹੈ ਅਤੇ ਇਸ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ। ਪ੍ਰੋਵਿੰਸ ਵਿੱਚ ਜੰਗਲੀ ਅੱਗ ਦਾ ਇਹ ਇਕ ਰਿਕਾਰਡ ਹੈ । ਜੂਨ 1976 ਦੌਰਾਨ ਗਾਈਸਬਰੋ ਕਾਉਂਟੀ ਵਿੱਚ ਅੱਗ ਛੇ ਦਿਨ ਚੱਲੀ ਸੀ ਅਤੇ 13,000 ਹੈਕਟੇਅਰ ਨੂੰ ਸਾੜ ਦਿੱਤਾ ਸੀ।

ਮੰਗਲਵਾਰ ਸ਼ਾਮ ਨੂੰ ਭੇਜੀ ਗਈ ਇੱਕ ਰੀਲੀਜ਼ ਵਿੱਚ ਬੈਰਿੰਗਟਨ ਦੀ ਮਿਉਂਸਿਪਲ ਨੇ ਅੰਦਾਜ਼ਨ 2,000 ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਹੈ।

ਪੋਰਟ ਕਲਾਈਡ ਤੋਂ ਲੈ ਕੇ ਬੈਕਾਰੋ ਤੱਕ ਅਤੇ ਹਾਈਵੇਅ 309 ਦੇ ਨਾਲ-ਨਾਲ ਬੈਰਿੰਗਟਨ ਵੈਸਟ ਵਿੱਚ ਓਕ ਪਾਰਕ ਰੋਡ ਅਤੇ ਹਾਈਵੇਅ 3 ਦੇ ਇੰਟਰਸੈਕਸ਼ਨ ਤੱਕ, ਅਤੇ 800 ਅੱਪਰ ਕਲਾਈਡ ਰੋਡ ਤੋਂ ਸਾਰੇ ਭਾਈਚਾਰਿਆਂ ਲਈ ਇਲਾਕੇ ਨੂੰ ਖ਼ਾਲੀ ਕਰਨ ਦੇ ਆਦੇਸ਼ ਵੀ ਲਾਗੂ ਹਨ I

ਜੰਗਲੀ ਅੱਗ ਤੋਂ ਪ੍ਰਭਾਵਿਤ ਵਸਨੀਕ ਏਲਨਵੁੱਡ ਲੇਕ ਪ੍ਰੋਵਿੰਸ਼ੀਅਲ ਪਾਰਕ ਅਤੇ ਥਾਮਸ ਰੈਡਲ ਪ੍ਰੋਵਿੰਸ਼ੀਅਲ ਪਾਰਕ ਵਿੱਚ ਮੁਫਤ ਕੈਂਪ ਲਗਾ ਸਕਦੇ ਹਨ।

ਜੰਗਲੀ ਅੱਗ ਤੋਂ ਪ੍ਰਭਾਵਿਤ ਵਸਨੀਕ ਏਲਨਵੁੱਡ ਲੇਕ ਪ੍ਰੋਵਿੰਸ਼ੀਅਲ ਪਾਰਕ ਅਤੇ ਥਾਮਸ ਰੈਡਲ ਪ੍ਰੋਵਿੰਸ਼ੀਅਲ ਪਾਰਕ ਵਿੱਚ ਮੁਫਤ ਕੈਂਪ ਲਗਾ ਸਕਦੇ ਹਨ।

ਤਸਵੀਰ: Jeorge Sadi/CBC

ਮਿਊਂਸਪੈਲਟੀ ਆਪਣੇ ਘਰ ਛੱਡਣ ਵਾਲੇ ਵਸਨੀਕਾਂ ਨੂੰ 902-875-3544, ਐਕਸਟੈਂਸ਼ਨ 245 'ਤੇ ਮਿਊਂਸੀਪਲ ਦਫਤਰ ਨਾਲ ਰਾਬਤਾ ਕਾਇਮ ਕਰਨ ਦੀ ਅਪੀਲ ਕਰ ਰਹੀ ਹੈ, ਤਾਂ ਜੋ ਅਧਿਕਾਰੀਆਂ ਨੂੰ ਦੱਸਿਆ ਜਾ ਸਕੇ ਕਿ ਉਹ ਸੁਰੱਖਿਅਤ ਹਨ ਅਤੇ ਫਾਇਰ ਜ਼ੋਨ ਤੋਂ ਬਾਹਰ ਹਨ।

ਜਿਸ ਕਿਸੇ ਨੂੰ ਵੀ ਨਿਕਾਸੀ ਲਈ ਮਦਦ ਦੀ ਲੋੜ ਹੈ, ਉਹ 902-875-8407 'ਤੇ ਕਾਲ ਕਰ ਸਕਦਾ ਹੈ। ਅੱਗ ਦੇ ਕਾਰਨ ਸ਼ੈਲਬਰਨ ਕਾਉਂਟੀ ਦੇ ਸਾਰੇ ਸਕੂਲ ਬੁੱਧਵਾਰ ਨੂੰ ਬੰਦ ਰਹਿਣਗੇ।

ਬੈਰਿੰਗਟਨ ਦੀ ਮਿਉਂਸਿਪਲ ਨੇ ਅੰਦਾਜ਼ਨ 2,000 ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਹੈ।

ਬੈਰਿੰਗਟਨ ਦੀ ਮਿਉਂਸਿਪਲ ਨੇ ਅੰਦਾਜ਼ਨ 2,000 ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਹੈ।

ਤਸਵੀਰ: Radio-Canada

ਜੰਗਲੀ ਅੱਗ ਤੋਂ ਪ੍ਰਭਾਵਿਤ ਵਸਨੀਕ ਏਲਨਵੁੱਡ ਲੇਕ ਪ੍ਰੋਵਿੰਸ਼ੀਅਲ ਪਾਰਕ ਅਤੇ ਥਾਮਸ ਰੈਡਲ ਪ੍ਰੋਵਿੰਸ਼ੀਅਲ ਪਾਰਕ ਵਿੱਚ ਮੁਫਤ ਕੈਂਪ ਲਗਾ ਸਕਦੇ ਹਨ।

2 ਜੂਨ ਤੋਂ, ਜੰਗਲੀ ਅੱਗ ਤੋਂ ਪ੍ਰਭਾਵਿਤ ਵਸਨੀਕ ਦ ਆਈਲੈਂਡਜ਼ ਪ੍ਰੋਵਿੰਸ਼ੀਅਲ ਪਾਰਕ ਵਿਖੇ ਮੁਫਤ ਕੈਂਪ ਲਗਾ ਸਕਣਗੇ।

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ