- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਏਅਰ ਕੈਨੇਡਾ ਦੋਵਾਂ ਅਧਿਕਾਰਤ ਭਾਸ਼ਾਵਾਂ ਵਿਚ ਮੁਕੰਮਲ ਸੇਵਾਵਾਂ ਪ੍ਰਦਾਨ ਕਰਨ ਵਿਚ ਅਸਫਲ: ਰਿਪੋਰਟ
ਫ਼੍ਰੈਂਚ ਭਾਸ਼ਾ ਵਾਲਾ ਲੋਕਾਂ ਲਈ ਜ਼ਿਆਦਾ ਦਿੱਕਤ
ਕਮਿਸ਼ਨਰ ਔਫ਼ ਔਫ਼ੀਸ਼ੀਅਲ ਲੈਂਗੁਏਜ਼ੇਜ਼ ਔਫ਼ ਕੈਨੇਡਾ, ਰੇਮਮੰਡ ਥੀਬਰਜ ਦੀ ਫ਼ਾਈਲ ਤਸਵੀਰ।
ਤਸਵੀਰ: La Presse canadienne / Adrian Wyld
ਅਧਿਕਾਰਤ ਭਾਸ਼ਾਵਾਂ ਦੇ ਕਮਿਸ਼ਨਰ ਦਾ ਕਹਿਣਾ ਹੈ ਕਿ ਕੈਨੇਡੀਅਨ ਯਾਤਰੀਆਂ - ਖ਼ਾਸ ਤੌਰ ‘ਤੇ ਫ਼੍ਰੈਂਚ ਨੋਲਣ ਵਾਲਿਆਂ ਨੂੰ - ਏਅਰ ਕੈਨੇਡਾ ਤੋਂ ਆਪਣੀ ਪਸੰਦ ਦੀ ਭਾਸ਼ਾ ਵਿਚ ਸੇਵਾ ਪ੍ਰਾਪਤ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ।
ਕਮਿਸ਼ਨਰ ਔਫ਼ ਔਫ਼ੀਸ਼ੀਅਲ ਲੈਂਗੁਏਜ਼ੇਜ਼ ਔਫ਼ ਕੈਨੇਡਾ, ਰੇਮਮੰਡ ਥੀਬਰਜ ਨੇ ਕਿਹਾ ਕਿ ਉਨ੍ਹਾਂ ਦੀ ਸਮੀਖਿਆ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਅਤੇ ਹੋਰ ਅਹਿਮ ਏਅਰਪੋਰਟ ਅਥੌਰਟੀਆਂ ‘ਤੇ ਵੀ ਲਾਗੂ ਹੁੰਦੀ ਹੈ।
ਉਨ੍ਹਾਂ ਦੀ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਕਿਵੇਂ ਫ਼ੈਡਰਲ ਅਦਾਰੇ ਅੰਗ੍ਰੇਜ਼ੀ ਅਤੇ ਫ਼੍ਰੈਂਚ ਦੋਵੇਂ ਭਾਸ਼ਾਵਾਂ ਵਿਚ ਸੇਵਾਵਾਂ ਪ੍ਰਦਾਨ ਕਰਨ ਵਿਚ ਅਸਫਲ ਹੋ ਰਹੇ ਹਨ।
ਰਿਪੋਰਟ ਵਿਚ ਵਿੱਚ ਕਿਹਾ ਗਿਆ ਹੈ ਕਿ ਪੂਰੀ ਟ੍ਰੈਵਲ ਇੰਡਸਟਰੀ ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਏਅਰ ਕੈਨੇਡਾ ਵਿਰੁੱਧ ਦਰਜ ਕੀਤੀਆਂ ਗਈਆਂ ਹਨ।
ਰੇਮੰਡ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਸ਼ਿਕਾਇਤਾਂ ਲੋਕਾਂ ਨਾਲ ਸੰਚਾਰ ਅਤੇ ਸਰਵਿਸ ਨਾਲ ਸਬੰਧਤ ਹਨ।
ਏਅਰ ਕੈਨੇਡਾ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ