1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਅੰਗਰੇਜ਼ੀ ਭਾਸ਼ਾ ਦੇ 4 ਹੋਰ ਟੈਸਟਾਂ ਨੂੰ ਪ੍ਰਵਾਨਗੀ

ਸਟੂਡੈਂਟ ਡਾਇਰੈਕਟ ਸਟ੍ਰੀਮ ਤਹਿਤ ਸਟੱਡੀ ਵੀਜ਼ੇ ਦੀ ਲੱਗੀ ਅਰਜ਼ੀ ਦਾ ਜਲਦੀ ਹੁੰਦਾ ਹੈ ਨਿਪਟਾਰਾ

2015 ਤੋਂ 2021 ਦੌਰਾਨ 23,74,030 ਵਿਅਕਤੀਆਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਹੈ I

2015 ਤੋਂ 2021 ਦੌਰਾਨ 23,74,030 ਵਿਅਕਤੀਆਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਹੈ I

ਤਸਵੀਰ: Chris Young/Canadian Press

ਸਰਬਮੀਤ ਸਿੰਘ

ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਟੂਡੈਂਟ ਡਾਇਰੈਕਟ ਸਟ੍ਰੀਮ ਤਹਿਤ ਕੈਨੇਡਾ ਦਾ ਸਟੱਡੀ ਵੀਜ਼ਾ ਲਗਾਉਣ ਲਈ ਅੰਗਰੇਜ਼ੀ ਭਾਸ਼ਾ ਦੇ 4 ਹੋਰ ਟੈਸਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ I

ਨਵੇਂ ਨਿਯਮ 10 ਅਗਸਤ 2023 ਤੋਂ ਲਾਗੂ ਹੋਣਗੇ I ਨਵੇਂ ਸ਼ਾਮਿਲ ਕੀਤੇ ਗਏ ਟੈਸਟਾਂ ਵਿੱਚ ਸੈੱਲਪਿਪ (CELPIP) , ਕੇਲ (CAEL) , ਪੀਟੀਈ (PTE) ਅਤੇ ਟੌਫਲ (TOEFL) ਸ਼ਾਮਿਲ ਹਨ I ਇਸਤੋਂ ਪਹਿਲਾਂ ਵਿਦਿਆਰਥੀ ਆਇਲਟਸ (IELTS) ਦਾ ਪੇਪਰ ਹੀ ਦਿੰਦੇ ਸਨ I

ਪ੍ਰਾਪਤ ਜਾਣਕਾਰੀ ਅਨੁਸਾਰ ਬਿਨੈਕਾਰਾਂ ਦੇ ਆਇਲਟਸ ਵਿਚੋਂ 6 , ਕੇਲ ਅਤੇ ਪੀਟੀਈ ਵਿੱਚੋਂ 60 ਅਤੇ ਟੌਫਲ ਵਿੱਚੋਂ 83 ਅੰਕ (ਨਵੀਂ ਵਿੰਡੋ) ਹੋਣੇ ਚਾਹੀਦੇ ਹਨ I

ਪੀਟੀਈ ਦਾ ਪੇਪਰ 2 ਘੰਟੇ ਦਾ ਹੁੰਦਾ ਹੈ ਅਤੇ ਕੁੱਲ 90 ਅੰਕਾਂ ਦਾ ਹੁੰਦਾ ਹੈ I ਇਸਦੀ ਫ਼ੀਸ 15,900 ਭਾਰਤੀ ਰੁਪਏ ਹੈ ਅਤੇ ਨਤੀਜਾ 2 ਦਿਨਾਂ ਵਿਚ ਆ ਜਾਂਦਾ ਹੈ I

ਸੈਲਪਿਪ ਵਿੱਚ ਕੁੱਲ 10 ਅੰਕ ਹੁੰਦੇ ਹਨ I ਸੈਲਪਿਪ ਦਾ ਨਤੀਜਾ 5 ਦਿਨਾਂ ਅੰਦਰ ਆ ਜਾਂਦਾ ਹੈ ਇਸਦੀ ਫ਼ੀਸ 10,845 ਭਾਰਤੀ ਰੁਪਏ ਹੈ I ਕੇਲ ਕੁੱਲ 90 ਅੰਕਾਂ ਦਾ ਹੁੰਦਾ ਹੈ ਅਤੇ ਇਸਦਾ ਨਤੀਜਾ 8 ਦਿਨਾਂ ਵਿੱਚ ਆ ਜਾਂਦਾ ਹੈ I

ਨਵੇਂ ਸ਼ਾਮਿਲ ਕੀਤੇ ਗਏ ਟੈਸਟਾਂ ਵਿੱਚ ਸੈੱਲਪਿਪ (CELPIP) , ਕੇਲ (CAEL) , ਪੀਟੀਈ (PTE) ਅਤੇ ਟੌਫਲ (TOEFL) ਸ਼ਾਮਿਲ ਹਨ I ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਨਵੇਂ ਸ਼ਾਮਿਲ ਕੀਤੇ ਗਏ ਟੈਸਟਾਂ ਵਿੱਚ ਸੈੱਲਪਿਪ (CELPIP) , ਕੇਲ (CAEL) , ਪੀਟੀਈ (PTE) ਅਤੇ ਟੌਫਲ (TOEFL) ਸ਼ਾਮਿਲ ਹਨ I

ਤਸਵੀਰ: canada.ca

ਦੱਸਣਯੋਗ ਹੈ ਕਿ ਪੀਅਰਸਨ ਟੈਸਟ ਆਫ਼ ਇੰਗਲਿਸ਼ ( ਪੀਟੀਈ ) ਕਰਨ ਵਾਲੇ ਬਿਨੈਕਾਰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸ (ਪੀ ਆਰ) ਲਈ ਵੀ ਅਪਲਾਈ ਕਰ ਸਕਣਗੇ I

ਕੀ ਹੈ ਸਟੂਡੈਂਟ ਡਾਇਰੈਕਟ ਸਟ੍ਰੀਮ

ਕੈਨੇਡਾ ਦੀ ਸਟੱਡੀ ਵੀਜ਼ੇ ਦੀ ਅਰਜ਼ੀ ਨੂੰ ਪ੍ਰਮੁੱਖ ਤੌਰ 'ਤੇ ਦੋ ਸ਼੍ਰੇਣੀਆਂ : ਸਟੂਡੈਂਟ ਡਾਇਰੈਕਟ ਸਟ੍ਰੀਮ ਅਤੇ ਨਾਨ ਸਟੂਡੈਂਟ ਡਾਇਰੈਕਟ ਸਟ੍ਰੀਮ ਵਿੱਚ ਵੰਡਿਆ ਗਿਆ ਹੈ I

ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਬਿਨੈਕਾਰ ਨੂੰ ਇਕ ਸਾਲ ਦੀ ਫ਼ੀਸ ਅਤੇ 10 ਹਜ਼ਾਰ ਡਾਲਰ ਜੀ ਆਈ ਸੀ ਭਰਨੇ ਪੈਂਦੇ ਹਨI ਇਸ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮਾਡਿਊਲ 'ਚੋਂ 6 ਬੈਂਡ ਲੈਣੇ ਪੈਂਦੇ ਹਨ I

ਸਟੂਡੈਂਟ ਡਾਇਰੈਕਟ ਸਟ੍ਰੀਮ ਵਿੱਚ ਅਰਜ਼ੀ ਦੇਣ ਲਈ ਸ਼ਰਤਾਂ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਟੂਡੈਂਟ ਡਾਇਰੈਕਟ ਸਟ੍ਰੀਮ ਵਿੱਚ ਅਰਜ਼ੀ ਦੇਣ ਲਈ ਸ਼ਰਤਾਂ I

ਤਸਵੀਰ: canada.ca

ਜਿਹੜੇ ਵਿਦਿਆਰਥੀਆਂ ਦੇ 6 ਬੈਂਡ ਤੋਂ ਘੱਟ ਹੁੰਦੇ ਹਨ ਉਹ ਰੈਗੂਲਰ ਸਟਰੀਮ ਵਿੱਚ ਅਪਲਾਈ ਕਰਦੇ ਹਨ I ਨਾਨ ਐਸ ਡੀ ਐਸ ਸ਼ਰਤਾਂ ਕਾਫ਼ੀ ਆਸਾਨ ਹੁੰਦੀਆਂ ਹਨ I

ਸਟੂਡੈਂਟ ਡਾਇਰੈਕਟ ਸਟ੍ਰੀਮ ਵਿੱਚ ਨਤੀਜੇ ਮੁਕਾਬਲਤਨ ਜਲਦੀ ਮਿਲਦੇ ਹਨ ਇਸ ਲਈ ਸਟੂਡੈਂਟ ਡਾਇਰੈਕਟ ਸਟ੍ਰੀਮ ਵਧੇਰੇ ਪ੍ਰਚਲਿਤ ਹੈ I

ਲੱਖਾਂ ਵਿਦਿਆਰਥੀ ਕਰਦੇ ਨੇ ਅਪਲਾਈ

ਦੁਨੀਆ ਦੇ ਵੱਖ ਵੱਖ ਦੇਸ਼ਾਂ ਤੋਂ ਵਿਦਿਆਰਥੀ ਪੜ੍ਹਾਈ ਕਰਨ ਲਈ ਕੈਨੇਡਾ ਆ ਰਹੇ ਹਨ I ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ (ਆਈਆਰਸੀਸੀ) ਕੈਨੇਡਾ ਦੇ ਅੰਕੜਿਆਂ ਮੁਤਾਬਿਕ 2015 ਤੋਂ 2021 ਦੌਰਾਨ 23,74,030 ਵਿਅਕਤੀਆਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ I

 2015 ਤੋਂ 2021 ਤੱਕ, ਦੁਨੀਆ ਭਰ ਵਿੱਚ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ,

2015 ਤੋਂ 2021 ਤੱਕ, ਦੁਨੀਆ ਭਰ ਵਿੱਚ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ,

ਤਸਵੀਰ: IRCC

ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁੱਲ 13,13,524 ਸਟੱਡੀ ਵੀਜ਼ੇ ਜਾਰੀ ਕੀਤੇ ਗਏ I

ਭਾਰਤੀ ਵਿਦਿਆਰਥੀ ਮੋਹਰੀ

ਕੈਨੇਡਾ ਨੂੰ ਆਉਣ ਵਾਲੀਆਂ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਵਿੱਚ ਭਾਰਤੀ ਵਿਦਿਆਰਥੀ ਮੋਹਰੀ ਹਨ I 2015 ਤੋਂ 2021 ਦਰਮਿਆਨ 8,93,849 (37I65%) ਭਾਰਤੀ ਨਾਗਰਿਕਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ I ਕੈਨੇਡਾ ਵੱਲੋਂ 4,84,724 ਵੀਜ਼ੇ ਭਾਰਤੀ ਬਿਨੈਕਾਰਾਂ ਨੂੰ ਜਾਰੀ ਕੀਤੇ ਗਏ ਜੋ ਕੁੱਲ ਜਾਰੀ ਕੀਤੇ ਗਏ ਵੀਜ਼ਿਆਂ ਦਾ ਲਗਭਗ 37 ਪ੍ਰਤੀਸ਼ਤ ਬਣਦੇ ਹਨ।

ਵਧੇਰੇ ਵਿਦਿਆਰਥੀ ਕਰਨਗੇ ਅਪਲਾਈ : ਮਾਹਰ

ਭਾਰਤ ਵਿੱਚ ਆਇਲਟਸ ਅਤੇ ਹੋਰਨਾਂ ਟੈਸਟਾਂ ਦੀ ਤਿਆਰੀ ਕਰਵਾਉਣ ਵਾਲੇ ਸੈਂਟਰਾਂ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਇਸ ਨਾਲ ਹੋਰ ਵਿਦਿਆਰਥੀ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕਰਨਗੇ I

ਪੰਜਾਬ ਦੇ ਮੁਕਤਸਰ ਸ਼ਹਿਰ ਵਿੱਚ ਸੈਂਟਰ ਚਲਾਉਣ ਵਾਲੇ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਆਇਲਟਸ ਦੇ ਹਰੇਕ ਮਾਡਿਊਲ 'ਚੋਂ 6 ਬੈਂਡ ਨਹੀਂ ਲੈ ਪਾਉਂਦੇ ਸਨ ਅਤੇ ਫ਼ਿਰ ਅਜਿਹੇ ਬਿਨੈਕਾਰ ਨਾਨ ਐਸ ਡੀ ਐਸ ਰਾਹੀਂ ਕੈਨੇਡਾ ਦੀ ਅਰਜ਼ੀ ਦਿੰਦੇ ਹਨ ਜਾਂ ਆਸਟ੍ਰੇਲੀਆ ਦੀ ਅਰਜ਼ੀ ਦਿੰਦੇ ਹਨ I

ਇਹ ਵੀ ਪੜ੍ਹੋ :

ਰਾਜਪਾਲ ਸਿੰਘ ਨੇ ਕਿਹਾ ਹੁਣ ਹੋਰ ਵਿਦਿਆਰਥੀ ਕੈਨੇਡਾ ਦੀ ਅਰਜ਼ੀ ਲਗਾਉਣ ਲਈ ਆਕਰਸ਼ਿਤ ਹੋਣਗੇI

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਇਮੀਗ੍ਰੇਸ਼ਨ ਮਾਹਰ ਗੁਰਪ੍ਰੀਤ ਬਾਵਾ ਦਾ ਕਹਿਣਾ ਹੈ ਕਿ ਇਹ ਇਕ ਚੰਗਾ ਕਦਮ ਹੈ I ਗੱਲਬਾਤ ਦੌਰਾਨ ਗੁਰਪ੍ਰੀਤ ਬਾਵਾ ਨੇ ਕਿਹਾ ਕਿ ਉਹਨਾਂ ਕੋਲ ਬਹੁਤ ਸਾਰੇ ਅਜਿਹੇ ਵਿੱਦਿਆਰਥੀ ਆਉਂਦੇ ਹਨ ਜੋ ਕੈਨੇਡਾ ਜਾਣਾ ਚਾਹੁੰਦੇ ਹਨ ਪਰ ਉਹਨਾਂ ਨੇ ਪੀਟੀਈ ਕੀਤੀ ਹੁੰਦੀ ਹੈ I

ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਵਿਦਿਆਰਥੀ ਕਿਸੇ ਕਾਲਜ ਤੋਂ ਆਫ਼ਰ ਲੈਟਰ ਲੈ ਕੇ ਫ਼ੀਸ ਭਰਦੇ ਹਨ ਅਤੇ ਵੀਜ਼ੇ ਲਈ ਆਪਣੀ ਅਰਜ਼ੀ ਦਿੰਦੇ ਹਨ I ਸਟੱਡੀ ਵੀਜ਼ੇ ਦੀ ਅਰਜ਼ੀ ਦੀ ਫ਼ੀਸ 150 ਡਾਲਰ ਹੈ I ਇਸ ਸੰਬੰਧੀ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ (ਨਵੀਂ ਵਿੰਡੋ) ਕਰੋ I

ਸਰਬਮੀਤ ਸਿੰਘ

ਸੁਰਖੀਆਂ