1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਕੈਨੇਡਾ ਦੁਆਰਾ ਚੀਨੀ ਪਰਵਾਸ ‘ਤੇ ਰੋਕ ਲਾਉਣ ਵਾਲਾ ਕਾਨੂੰਨ ‘ਇਤਿਹਾਸਕ ਮਹੱਤਵ ਵਾਲੀ ਘਟਨਾ’ ਵੱਜੋਂ ਮਨੋਨੀਤ

ਨਸਲਵਾਦੀ ਚੀਨੀ ਇਮੀਗ੍ਰੇਸ਼ਨ ਐਕਟ ਦੀ 100ਵੀਂ ਵਰ੍ਹੇਗੰਢ

ਪਾਰਕਸ ਕਨੇਡਾ ਦੇ ਮਿਨਿਸਟਰ ਸਟੀਵਨ ਗਿਲਬੌ  29 ਮਈ, 2023 ਨੂੰ ਔਟਵਾ ਵਿੱਖੇ ਨੈਸ਼ਨਲ ਗੈਲਰੀ ਆਫ ਕੈਨੇਡਾ ਵਿੱਚ ਆਯੋਜਿਤ ਏਸ਼ੀਅਨ ਹੈਰੀਟੇਜ ਮੰਥ ਦੇ ਰਿਸੈਪਸ਼ਨ ਦੌਰਾਨ ਬੋਲਦੇ ਹੋਏ।

ਪਾਰਕਸ ਕਨੇਡਾ ਦੇ ਮਿਨਿਸਟਰ ਸਟੀਵਨ ਗਿਲਬੌ 29 ਮਈ, 2023 ਨੂੰ ਔਟਵਾ ਵਿੱਖੇ ਨੈਸ਼ਨਲ ਗੈਲਰੀ ਆਫ ਕੈਨੇਡਾ ਵਿੱਚ ਆਯੋਜਿਤ ਏਸ਼ੀਅਨ ਹੈਰੀਟੇਜ ਮੰਥ ਦੇ ਰਿਸੈਪਸ਼ਨ ਦੌਰਾਨ ਬੋਲਦੇ ਹੋਏ।

ਤਸਵੀਰ: THE CANADIAN PRESS/Spencer Colby

RCI

ਪਾਰਕਸ ਕੈਨੇਡਾ ਦੇ ਮਿਨਿਸਟਰ, ਸਟੀਵਨ ਗਿਲਬੌ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ 1923 ਵਿਚ ਚੀਨੀ ਪਰਵਾਸ ਨੂੰ ਰੋਕਣ ਲਈ ਲਿਆਂਦੇ ਗਏ ਕਾਨੂੰਨ ਨੂੰ ਇੱਕ ਮਹੱਤਵਪੂਰਨ ਇਤਿਹਾਸਕ ਘਟਨਾ ਵੱਜੋਂ ਮਨੋਨੀਤ ਕੀਤਾ ਹੈ।

ਜੁਲਾਈ 1923 ਨੂੰ, ਚਾਈਨੀਜ਼ ਇਮੀਗ੍ਰੇਸ਼ਨ ਐਕਟ, ਜਿਸਨੂੰ ਚਾਈਨੀਜ਼ ਐਕਸਕਲੂਜ਼ਨ ਐਕਟ ਵੀ ਕਿਹਾ ਜਾਂਦਾ ਹੈ ਲਾਗੂ ਕੀਤਾ ਗਿਆ ਸੀ।

ਇਸ ਕਾਨੂੰਨ ਤਹਿਤ ਚੀਨੀ ਮੂਲ ਦੇ ਲੋਕਾਂ ਲਈ ਕੈਨੇਡਾ ਦਾਖ਼ਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। 1947 ਵਿਚ ਇਹ ਕਾਨੂੰਨ ਰੱਦ ਕਰ ਦਿੱਤਾ ਗਿਆ ਸੀ।

ਏਸ਼ੀਅਨ ਹੈਰੀਟੇਜ ਮੰਥ ਨਾਲ ਸਬੰਧਤ ਇੱਕ ਰਿਸੈਪਸ਼ਨ ‘ਤੇ ਬੋਲਦਿਆਂ, ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਉਕਤ ਪਾਬੰਧੀ ਅਨੈਤਿਕ ਅਤੇ ਗ਼ੈਰ-ਵਾਜਬ ਸੀ।

ਇੱਕ ਪ੍ਰੈਸ ਰਿਲੀਜ਼ ਵਿੱਚ, ਪਾਰਕਸ ਕੈਨੇਡਾ ਨੇ ਕਿਹਾ ਹੈ ਕਿ ਇਹ ਕਾਨੂੰਨ ਏਸ਼ੀਅਨ ਵਿਰੋਧੀ ਨਸਲਵਾਦ ਦਾ ਨਤੀਜਾ ਸੀ, ਅਤੇ ਇਹ 24 ਸਾਲਾਂ ਤੱਕ ਚੱਲਿਆ ਸੀ।

ਇਸ ਐਕਟ ਅਧੀਨ ਕੈਨੇਡਾ ਵਿੱਚ ਰਹਿਣ ਵਾਲੇ ਸਾਰੇ ਚੀਨੀ ਮੂਲ ਦੇ ਵਿਅਕਤੀਆਂ ਨੂੰ ਸਰਕਾਰ ਕੋਲ ਰਜਿਸਟਰ ਕਰਵਾਉਣਾ ਅਤੇ ਫੋਟੋ ਵਾਲੇ ਸ਼ਨਾਖ਼ਤੀ ਸਰਟੀਫਿਕੇਟ ਨਾਲ ਰੱਖਣਾ ਵੀ ਜ਼ਰੂਰੀ ਸੀ। ਅਜਿਹਾ ਨਾ ਹੋਣ ‘ਤੇ ਜੁਰਮਾਨੇ, ਨਜ਼ਰਬੰਦੀ ਜਾਂ ਦੇਸ਼ ਨਿਕਾਲੇ ਦਾ ਖ਼ਤਰਾ ਹੁੰਦਾ ਸੀ।

ਟ੍ਰੂਡੋ ਨੇ ਕਿਹਾ ਕਿ ਉਕਤ ਘਟਨਾਵਾਂ ਨੂੰ ਮਾਨਤਾ ਦੇਣ ਲਈ ਜੋ ਸਰਕਾਰੀ ਤਖ਼ਤੀ ਜਾਰੀ ਕੀਤੀ ਜਾਵੇਗੀ, ਉਹ ਇਸ ਗੱਲ ਦੀ ਯਾਦ ਦਵਾਏਗੀ ਕਿ ਕੈਨੇਡਾ ਨੇ ਕਿੰਨਾ ਲੰਬਾ ਸਫਰ ਤੈਅ ਕੀਤਾ ਹੈ।

ਟ੍ਰੂਡੋ ਨੇ ਕਿਹਾ, ਚਾਹੇ ਇਹ ਚਾਈਨੀਜ਼ ਐਕਸਕਲੂਜ਼ਨ ਐਕਟ ਹੋਵੇ ਜਾਂ ਸਾਡੇ ਅਤੀਤ ਦੀਆਂ ਹੋਰ ਸਮਾਨ ਉਦਾਹਰਣਾਂ ਹੋਣ, ਅਸੀਂ ਜਾਣਦੇ ਹਾਂ ਕਿ ਕੈਨੇਡਾ ਵਿੱਚ ਵਿਭਿੰਨਤਾ ਨੂੰ ਹਮੇਸ਼ਾ ਤੋਂ ਇੱਕ ਤਾਕਤ ਦੇ ਸਰੋਤ ਵਜੋਂ ਨਹੀਂ ਦੇਖਿਆ ਗਿਆ ਹੈ

ਇਸ ਨੂੰ ਬਦਲਣ ਲਈ ਬਹੁਤ ਮਿਹਨਤ ਅਤੇ ਦ੍ਰਿੜਤਾ ਲੱਗੀ ਹੈ

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ