1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਐਲਰਬਟਾ ਦੀ ਸੱਤਾ ਵਿਚ ਇੱਕ ਵਾਰੀ ਫ਼ਿਰ ਯੂਸੀਪੀ ਸਰਕਾਰ, ਡੇਨੀਅਲ ਸਮਿੱਥ ਦੁਬਾਰਾ ਬਣਨਗੇ ਪ੍ਰੀਮੀਅਰ

ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਬਹੁਮਤ

ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿੱਥ ਦੀ 29 ਮਈ 2023 ਦੀ ਤਸਵੀਰ।

ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿੱਥ ਦੀ 29 ਮਈ 2023 ਦੀ ਤਸਵੀਰ।

ਤਸਵੀਰ: Radio-Canada / Jocelyn Boissonneault

RCI

ਐਲਬਰਟਾ ਸੂਬਾਈ ਚੋਣਾਂ ਵਿਚ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਬਹੁਮਤ ਪ੍ਰਾਪਤ ਕਰ ਕੇ ਦੁਬਾਰਾ ਸੱਤਾ ਵਿਚ ਆ ਗਈ ਹੈ।

ਜੇਤੂ ਪ੍ਰੀਮੀਅਰ ਡੇਨੀਅਲ ਸਮਿੱਥ ਨੇ ਕਿਹਾ ਕਿ ਉਹ ਹਰੇਕ ਪਾਰਟੀ ਨਾਲ ਜੁੜੇ ਲੋਕਾਂ ਦੇ ਲਈ ਕੰਮ ਕਰਨਗੇ।

ਮੰਗਲਵਾਰ ਸਵੇਰੇ ਤੱਕ ਯੂਸੀਪੀ 49 ਸੀਟਾਂ ‘ਤੇ ਅੱਗੇ ਚਲ ਰਹੀ ਸੀ ਅਤੇ ਐਨਡੀਪੀ 38 ਸੀਟਾਂ ‘ਤੇ ਅੱਗੇ ਸੀ। ਕੁਝ ਸੀਟਾਂ ‘ਤੇ ਗਿਣਤੀ ਅਜੇ ਜਾਰੀ ਹੈ। ਐਲਬਰਟਾ ਸੂਬਾਈ ਲਜਿਸਲੇਚਰ ਵਿਚ 87 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ 44 ਸੀਟਾਂ ਦੀ ਲੋੜ ਸੀ।

ਸਮਿੱਥ ਨੇ ਕਿਹਾ ਕਿ ਐਲਬਰਟਾ ਵਾਸੀਆਂ ਨੇ ਇੱਕ ਮਜ਼ਬੂਤ ਅਤੇ ਸਥਿਰ ਯੂਨਾਈਟੇਡ ਕੰਜ਼ਰਵੇਟਿਵ ਸਰਕਾਰ ਨੂੰ ਮੁੜ ਚੁਣਨ ਦਾ ਫ਼ੈਸਲਾ ਕੀਤਾ ਹੈ।

ਸਮਿੱਥ ਨੇ ਆਪਣੀ ਵਿਰੋਧੀ ਐਨਡੀਪੀ ਲੀਡਰ ਰੇਚਲ ਨੌਟਲੀ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਜਿਹੜੇ ਲੋਕਾਂ ਨੇ ਯੂਸੀਪੀ ਦਾ ਸਮਰਥਨ ਨਹੀਂ ਕੀਤਾ ਉਨ੍ਹਾਂ ਲਈ ਵੀ ਕੰਮ ਕਰਨ ਦਾ ਵਾਅਦਾ ਕੀਤਾ।

ਉਨ੍ਹਾਂ ਕਿਹਾ ਕਿ ਚੋਣਾਂ ਖ਼ਤਮ ਹੋ ਗਈਆਂ ਹਨ ਅਤੇ ਹੁਣ ਵਖਰੇਵੇਂ, ਧਿਰਬਾਜ਼ੀ, ਸਿਆਸੀ ਅਤੇ ਨਿੱਜੀ ਹਮਲਿਆਂ ਨੂੰ ਪਿੱਛੇ ਛੱਡ ਕੇ ਐਲਬਰਟਾ ਸੂਬੇ ਨੂੰ ਮਿਲ ਕੇ ਅੱਗੇ ਲਿਜਾਣ ਦਾ ਸਮਾਂ ਹੈ।

ਸੋਮਵਾਰ ਨੂੰ ਐਨਡੀਪੀ ਲੀਡਰ ਰੇਚਲ ਨੌਟਲੀ ਨੇ ਡੇਨੀਅਲ ਸਮਿੱਥ ਨੂੰ ਯੂਸੀਪੀ ਦੀ ਜਿੱਤ ‘ਤੇ ਵਧਾਈ ਦਿੱਤੀ।

ਪਾਰਟੀ ਦੀ ਹਾਰ ਤੋਂ ਬਾਅਦ ਐਨਡੀਪੀ ਲੀਡਰ ਰੇਚਲ ਨੌਟਲੀ ਸੋਮਵਾਰ ਰਾਤ ਨੂੰ ਐਡਮੰਟਨ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਨ ਲਈ ਪਹੁੰਚਦੇ ਹੋਏ।

ਪਾਰਟੀ ਦੀ ਹਾਰ ਤੋਂ ਬਾਅਦ ਐਨਡੀਪੀ ਲੀਡਰ ਰੇਚਲ ਨੌਟਲੀ ਸੋਮਵਾਰ ਰਾਤ ਨੂੰ ਐਡਮੰਟਨ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਨ ਲਈ ਪਹੁੰਚਦੇ ਹੋਏ।

ਤਸਵੀਰ:  (Jason Franson/The Canadian Press)

ਨੋਟਲੀ ਨੇ ਲਿਹਾ, ਮੈਂ ਜਾਣਦੀ ਹਾਂ ਕਿ ਅਸੀਂ ਇਨ੍ਹਾਂ ਨਤੀਜਿਆਂ ਤੋਂ ਬਹੁਤ ਨਿਰਾਸ਼ ਹਾਂ

ਅਸੀਂ ਸਾਰਿਆਂ ਨੇ ਇੱਕ ਵੱਖਰੇ [ਨਤੀਜੇ] ਦੀ ਉਮੀਦ ਕੀਤੀ ਸੀ

ਨੋਟਲੀ ਨੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹਨਾਂ ਲਈ ਬਤੌਰ ਐਨਡੀਪੀ ਲੀਡਰ ਲੋਕਾਂ ਦੀ ਸੇਵਾ ਕਰਨਾ ਇੱਕ ਮਾਣ ਵਾਲੀ ਗੱਲ ਹੈ ਅਤੇ ਉਹ ਵਿਰੋਧੀ ਲੀਡਰ ਵੱਜੋਂ ਬਰਕਰਾਰ ਰਹਿਣਗੇ।

ਲਜਿਸਲੇਚਰ ਭੰਗ ਹੋਣ ਵੇਲੇ ਯੂਸੀਪੀ ਕੋਲ 60 ਸੀਟਾਂ ਸਨ ਅਤੇ ਐਨਡੀਪੀ ਕੋਲ 23 ਸੀਟਾਂ ਸਨ।

ਇਲੈਕਸ਼ਨਜ਼ ਐਲਬਰਟਾ 8 ਜੂਨ ਨੂੰ ਅਧਿਕਾਰਤ ਨਤੀਜਿਆਂ ਦਾ ਐਲਾਨ ਕਰੇਗਾ।

ਯੂਸੀਪੀ ਵਾਅਦਾ ਕਰ ਚੁੱਕੀ ਹੈ ਕਿ ਉਨ੍ਹਾਂ ਦਾ ਪਹਿਲਾ ਕਾਨੂੰਨ ਇੱਕ ਸੋਧ ਲਿਆਉਣਾ ਹੋਵੇਗਾ ਜਿਸ ਤਹਿਤ ਆਮਦਨ ਟੈਕਸ ਨੂੰ ਸਿਰਫ ਰਾਏਸ਼ੁਮਾਰੀ ਰਾਹੀਂ ਹੀ ਵਧਾਇਆ ਜਾ ਸਕੇ।

ਬਹੁਤੀ ਤਫ਼ਸੀਲ ਦਿੱਤੇ ਬਿਨਾ, ਸਮਿੱਥ ਨੇ ਕਿਹਾ ਕਿ ਉਨ੍ਹਾਂ ਦੀ ਨੀਤੀ ਵਿਚ ਕੁਦਰਤੀ ਗੈਸ ਤੋਂ ਬਿਜਲੀ ਉਤਪਾਦਨ 'ਤੇ ਪਾਬੰਦੀ ਸ਼ਾਮਲ ਹੋਵੇਗੀ। ਉਨ੍ਹਾਂ ਨੇ ਟ੍ਰੂਡੋ ਨੂੰ ਇਹ ਯੋਜਨਾ ਬੰਦ ਕਰਨ ਅਤੇ ਨਿਕਾਸੀ ਰਣਨੀਤੀ ਲਈ ਐਲਬਰਟਾ ਨਾਲ ਮਿਲਕੇ ਕੰਮ ਕਰਨ ਲਈ ਆਖਿਆ ਹੈ।

ਸਟੀਫ਼ਨ ਕੁਕ- ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ