1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਵੈਨਕੂਵਰ ਸਿਟੀ ਵੱਲੋਂ ਕੈਨੇਡਾ ਪਲੇਸ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ’ਤੇ ਰੱਖਣ ਦੀ ਤਜਵੀਜ਼

ਵੈਸਟ ਸੈਕੰਡ ਐਵੇਨਿਊ ਸਟ੍ਰੀਟ ਵੀ ਵਿਚਾਰ ਅਧੀਨ

23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ ਸੀ I ਜਹਾਜ਼ ਵਿੱਚ 376 ਸਾਊਥ ਏਸ਼ੀਅਨ ਇਮੀਗ੍ਰੈਂਟਸ ਸ਼ਾਮਲ ਸਨI ਇਹਨਾਂ ਵਿਅਕਤੀਆਂ ਕੋਲ ਕੋਈ ਵੀ ਡਾਕਟਰੀ ਸਹਾਇਤਾ, ਭੋਜਨ ਜਾਂ ਪਾਣੀ ਨਹੀਂ ਸੀ I

23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ ਸੀ I ਜਹਾਜ਼ ਵਿੱਚ 376 ਸਾਊਥ ਏਸ਼ੀਅਨ ਇਮੀਗ੍ਰੈਂਟਸ ਸ਼ਾਮਲ ਸਨI ਇਹਨਾਂ ਵਿਅਕਤੀਆਂ ਕੋਲ ਕੋਈ ਵੀ ਡਾਕਟਰੀ ਸਹਾਇਤਾ, ਭੋਜਨ ਜਾਂ ਪਾਣੀ ਨਹੀਂ ਸੀ I

ਤਸਵੀਰ: Ben Nelms/CBC

ਸਰਬਮੀਤ ਸਿੰਘ

ਡਿਸੈਨਡੈਂਟਸ ਆਫ਼ ਕਾਮਾਗਾਟਾਮਾਰੂ ਸੋਸਾਇਟੀ ਵੱਲੋਂ ਵੈਨਕੂਵਰ ਵਿੱਚ ਸ਼ਹਿਰ ਵਿੱਚ ਕਿਸੇ ਇਕ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ਉੱਪਰ ਰੱਖਣ ਦੀ ਲਗਾਤਾਰ ਮੰਗ ਨੂੰ ਬੂਰ ਪੈਣ ਜਾ ਰਿਹਾ ਹੈ I

ਇਸ ਸੰਬੰਧੀ ਇਕ ਸਟਾਫ਼ ਰਿਪੋਰਟ (ਨਵੀਂ ਵਿੰਡੋ) 30 ਮਈ ਨੂੰ ਕੌਂਸਲ ਵਿੱਚ ਜਾਣੀ ਹੈ , ਜਿਸ ਵਿੱਚ ਕੈਨੇਡਾ ਪਲੇਸ ਦਾ ਨਾਮ ਕਾਮਾਗਾਟਾਮਾਰੂ ਉੱਪਰ ਰੱਖਣ ਦੀ ਤਜਵੀਜ਼ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਸੈਕੰਡਰੀ ਨਾਮ ਦੇਣ ਨਾਲ ਐਡਰੈੱਸ ਆਦਿ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ I ਕੌਂਸਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਪਲੇਸ ਤੋਂ ਉਹ ਥਾਂ ਦਿਖਦਾ ਹੈ ਜਿੱਥੇ ਜਹਾਜ਼ ਨੂੰ ਰੋਕਿਆ ਗਿਆ ਸੀ I

ਕੌਂਸਲ ਦਾ ਕਹਿਣਾ ਹੈ ਕਿ ਇਸਤੋਂ ਇਲਾਵਾ ਵੈਸਟ ਸੈਕੰਡ ਐਵੇਨਿਊ ਦੀ ਵੱਡੀ ਮਹੱਤਤਾ ਹੈ ਕਿਉਂਕਿ ਜਦੋਂ ਜਹਾਜ਼ ਨੂੰ ਰੋਕਿਆ ਗਿਆ ਸੀ ਤਾਂ ਸਿੱਖ ਸੰਗਤ ਇੱਥੇ ਸਥਿਤ ਗੁਰਦੁਆਰੇ ਵਿੱਚ ਇੱਕਤਰ ਹੋਈ ਸੀ I 

ਦੱਸਣਯੋਗ ਹੈ ਕਿ 2021 ਦੌਰਾਨ ਵੈਨਕੂਵਰ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਕਾਮਾਗਾਟਾਮਾਰੂ ਘਟਨਾ ਦੇ ਸੰਬੰਧ ਵਿੱਚ ਰਸਮੀ ਮੁਆਫ਼ੀ ਮੰਗਣ ਅਤੇ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਘੋਸ਼ਿਤ ਕਰਨ ਦਾ ਮਤਾ ਪਾਸ ਕੀਤਾ ਸੀ I

ਡਿਸੈਨਡੈਂਟਸ ਆਫ਼ ਕਾਮਾਗਾਟਾਮਾਰੂ ਸੋਸਾਇਟੀ ਦੇ ਰਾਜ ਤੂਰ ਦਾ ਕਹਿਣਾ ਹੈ ਕਿ ਉਹਨਾਂ ਵੱਲੋ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਨਾਲ ਨਵੀ ਪੀੜੀ ਆਪਣਾ ਇਤਿਹਾਸ ਯਾਦ ਰੱਖੇਗੀ I ਦੱਸਣਯੋਗ ਹੈ ਕਿ ਤੂਰ ਦੇ ਦਾਦਾ ਵੀ ਉਕਤ ਜਹਾਜ਼ ਵਿੱਚ ਸਵਾਰ ਸਨ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗਲਬਾਤ ਦੌਰਾਨ ਰਾਜ ਤੂਰ ਨੇ ਕਿਹਾ ਕਿ ਉਹਨਾਂ ਵੱਲੋ 2018 ਦੌਰਾਨ ਇਹ ਮੰਗ ਕੀਤੀ ਗਈ ਸੀ ਅਤੇ ਸਿਟੀ ਨੇ ਇਸ ਉੱਪਰ ਕੰਮ ਕਰਨ ਦਾ ਵਾਅਦਾ ਕੀਤਾ ਸੀ I

ਸਿਟੀ ਆਫ਼ ਵੈਨਕੂਵਰ ਦੇ ਅਧਿਕਾਰੀਆਂ ਨਾਲ ਰਾਜ ਸਿੰਘ ਤੂਰ

ਸਿਟੀ ਆਫ਼ ਵੈਨਕੂਵਰ ਦੇ ਅਧਿਕਾਰੀਆਂ ਨਾਲ ਰਾਜ ਸਿੰਘ ਤੂਰ

ਤਸਵੀਰ: ਧੰਨਵਾਦ ਸਹਿਤ ਰਾਜ ਸਿੰਘ ਤੂਰ

ਤੂਰ ਨੇ ਦੱਸਿਆ ਕਿ ਉਹਨਾਂ ਨੇ ਸ਼ਹਿਰ ਵਿੱਚ ਮੇਨ ਸਟ੍ਰੀਟ ਦਾ ਨਾਮ ਬਦਲਣ ਦਾ ਤਜਵੀਜ਼ ਰੱਖੀ ਸੀ ਜੋ ਕਿ ਪਾਸ ਨਹੀਂ ਹੋ ਸਕੀ I

ਤੂਰ ਨੇ ਕਿਹਾ ਸਿਟੀ ਨੇ ਮੈਨੂੰ ਸੰਪਰਕ ਕੀਤਾ ਤਾਂ ਮੈਂ ਕੈਨੇਡਾ ਪਲੇਸ ਦਾ ਨਾਮ ਬਦਲਣ ਦੀ ਸਲਾਹ ਦਿੱਤੀ ਕਿਉਂਕਿ ਕੈਨੇਡਾ ਪਲੇਸ ਉੱਪਰ ਬਹੁਤ ਸਾਰੇ ਲੋਕ ਆਉਂਦੇ ਹਨ ਅਤੇ ਉਹ ਸਾਡੇ ਇਤਿਹਾਸ ਤੋਂ ਜਾਣੂ ਹੋ ਸਕਣਗੇI

ਕੀ ਸੀ ਕਾਮਾਗਾਟਾਮਾਰੂ

ਕੈਨੇਡਾ ਵਿੱਚ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਪ੍ਰਵਾਸ ਰੋਕਣ ਦੇ ਇਰਾਦੇ ਨਾਲ ਕੈਨੇਡੀਅਨ ਸਰਕਾਰ ਨੇ ਇਕ ਕਾਨੂੰਨ ਲਿਆਂਦਾ ਸੀ ਜਿਸ ਤਹਿਤ ਉਕਤ ਦੇਸ਼ ਤੋਂ ਕੋਈ ਵੀ ਜਹਾਜ਼ ਸਿੱਧਾ ਕੈਨੇਡਾ ਆਉਣਾ ਲਾਜ਼ਮੀ ਸੀ ਭਾਵ ਯਾਤਰੀ ਆਪਣੇ ਦੇਸ਼ ਤੋਂ ਕਿਸੇ ਹੋਰ ਦੇਸ਼ ਰਾਹੀਂ ਹੁੰਦੇ ਹੋਏ ਕੈਨੇਡਾ ਨਹੀਂ ਆ ਸਕਦੇ ਸਨ I ਉਸ ਸਮੇਂ ਕੋਈ ਵੀ ਜਹਾਜ਼ ਭਾਰਤ ਤੋਂ ਸਿੱਧਾ ਕੈਨੇਡਾ ਨਹੀਂ ਆਉਂਦਾ ਸੀ।

23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ ਸੀ

23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ ਸੀ

ਤਸਵੀਰ: CBC

ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਬਾਬਾ ਗੁਰਦਿੱਤ ਸਿੰਘ ਨੇ ਸਾਲ 1914 ਦੌਰਾਨ ਇਕ ਜਹਾਜ਼ ਜਿਸਦਾ ਨਾਮ ਕਾਮਾਗਾਟਾਮਾਰੂ  ਸੀ , ਕਿਰਾਏ ’ਤੇ ਲੈ ਲਿਆ ਅਤੇ ਉਸਦਾ ਨਾਮ ਬਦਲ ਕੇ ਨਾਨਕ ਨਾਮ ਜਹਾਜ਼ ਰੱਖ ਲਿਆ I  

23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ I ਇਸ ਵਿੱਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਵਿਅਕਤੀਆਂ ਦੀ ਸੀ I ਦੋ ਮਹੀਨਿਆਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਨੂੰ ਭਾਰਤ ਵਾਪਸ ਪਰਤਣ ਲਈ ਮਜਬੂਰ ਕੀਤਾ ਗਿਆ I ਜਹਾਜ਼ ਵਿੱਚ 376 ਸਾਊਥ ਏਸ਼ੀਅਨ ਇਮੀਗ੍ਰੈਂਟਸ ਸ਼ਾਮਲ ਸਨI ਇਹਨਾਂ ਵਿਅਕਤੀਆਂ ਕੋਲ ਕੋਈ ਵੀ ਡਾਕਟਰੀ ਸਹਾਇਤਾ, ਭੋਜਨ ਜਾਂ ਪਾਣੀ ਨਹੀਂ ਸੀ I

ਉਕਤ ਸਮੁੰਦਰੀ ਜਹਾਜ਼, ਜੋ ਕਿ ਇੱਕ ਜਾਪਾਨੀ ਚਾਰਟਰ ਸਮੁੰਦਰੀ ਜਹਾਜ਼ ਸੀ, ਨੂੰ ਨਸਲਵਾਦੀ ਕਾਨੂੰਨਾਂ ਕਾਰਨ ਕੈਨੇਡਾ ਵਿੱਚ ਏਸ਼ੀਅਨ ਪ੍ਰਵਾਸ ਨੂੰ ਘਟਾਉਣ ਦੇ ਉਦੇਸ਼ ਨਾਲ ਵਾਪਸ ਮੁੜਨ ਲਈ ਮਜਬੂਰ ਕੀਤਾ ਗਿਆ ਸੀ I ਭਾਰਤ ਵਾਪਸ ਪਹੁੰਚਣ 'ਤੇ, 19 ਯਾਤਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ I

ਵੈਨਕੂਵਰ ਸ਼ਹਿਰ ਵਿੱਚ ਬਣੀ ਇਕ ਯਾਦਗਾਰ ਉਪਰ ਸਮੁੰਦਰੀ ਜਹਾਜ਼ ਵਿੱਚ ਸਵਾਰ ਲੋਕਾਂ ਦੇ ਨਾਮ ਹਨ I

ਵੈਨਕੂਵਰ ਸ਼ਹਿਰ ਵਿੱਚ ਬਣੀ ਇਕ ਯਾਦਗਾਰ ਉਪਰ ਸਮੁੰਦਰੀ ਜਹਾਜ਼ ਵਿੱਚ ਸਵਾਰ ਲੋਕਾਂ ਦੇ ਨਾਮ ਹਨ I

ਤਸਵੀਰ: Christer Waara/CBC

ਇਸ ਸਾਲ 23 ਮਈ ਦੇ ਦਿਨ ਕਾਮਾਗਾਟਾਮਾਰੂ ਦੁਖਾਂਤ ਨੂੰ ਵਾਪਰੇ 109 ਸਾਲ ਬੀਤ ਗਏ ਹਨ। ਵੈਨਕੂਵਰ ਸ਼ਹਿਰ ਵਿੱਚ ਬਣੀ ਇਕ ਯਾਦਗਾਰ ਉਪਰ ਸਮੁੰਦਰੀ ਜਹਾਜ਼ ਵਿੱਚ ਸਵਾਰ ਲੋਕਾਂ ਦੇ ਨਾਮ ਹਨ I

ਕੈਨੇਡਾ ਵੱਲੋਂ ਮੁਆਫ਼ੀ

2008 ਦੌਰਾਨ ਬੀ ਸੀ ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵਿਤਕਰੇ ਲਈ ਰਸਮੀ ਤੌਰ ਤੇ ਮੁਆਫੀ ਮੰਗੀ ਸੀI 2016 ਦੌਰਾਨ ਵੈਨਕੂਵਰ ਈਸਟ ਤੋਂ ਐਨ ਡੀ ਪੀ ਐਮ ਪੀ ਜੈਨੀ ਕਵਾਨ ਨੇ ਕਾਮਾਗਾਟਾਮਾਰੂ ਦੁਖਾਂਤ ਲਈ ਸਰਕਾਰ ਵੱਲੋਂ ਮੁਆਫ਼ੀ ਮੰਗਣ ਬਾਰੇ ਮਤਾ ਪੇਸ਼ ਕੀਤਾ ਸੀ ਅਤੇ ਇਸਤੋਂ ਬਾਅਦ ਫ਼ੈਡਰਲ ਸਰਕਾਰ ਵੱਲੋਂ ਵੀ ਮੁਆਫ਼ੀ (ਨਵੀਂ ਵਿੰਡੋ) ਮੰਗੀ ਗਈ ਸੀ I

ਸਰਬਮੀਤ ਸਿੰਘ

ਸੁਰਖੀਆਂ