- ਮੁੱਖ ਪੰਨਾ
- ਟੈਕਨੋਲੌਜੀ
- ਐਪਾਂ
ਕੈਨੇਡੀਅਨ ਅਧਿਕਾਰੀਆਂ ਵੱਲੋਂ ਚੈਟਜੀਪੀਟੀ ਦੁਆਰਾ ਨਿੱਜੀ ਜਾਣਕਾਰੀ ਦੀ ਵਰਤੋਂ ਦੀ ਜਾਂਚ ਸ਼ੁਰੂ
ਚਾਰ ਪ੍ਰੋਵਿੰਸਜ਼ ਦੇ ਅਧਿਕਾਰੀ ਜਾਂਚ ਵਿੱਚ ਸ਼ਾਮਿਲ

OpenAI ਆਪਣੇ ਚੈਟਬੋਟ ਸੌਫਟਵੇਅਰ ਚੈਟਜੀਪੀਟੀ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਵਰਤੇ ਗਏ ਡਾਟਾ ਵਿੱਚ ਨਿੱਜੀ ਜਾਣਕਾਰੀ ਦੀ ਵਰਤੋਂ ਲਈ ਵਿਵਾਦ ਦੇ ਘੇਰੇ ਵਿੱਚ ਆ ਗਿਆ ਹੈ।
ਤਸਵੀਰ: Reuters / Dado Ruvic
ਕੈਨੇਡੀਅਨ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਅਧਿਕਾਰੀਆਂ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਚੈਟਬੋਟ ਚੈਟਜੀਪੀਟੀ ਵੱਲੋਂ ਨਿੱਜੀ ਜਾਣਕਾਰੀ ਸਾਂਝੀ ਕਰਨੀ ਬਾਰੇ ਜਾਂਚ ਸ਼ੁਰੂ ਕੀਤੀ ਗਈ ਹੈ I
ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਦੇ ਸੂਬਾਈ ਅਧਿਕਾਰੀ ਅਪ੍ਰੈਲ ਵਿੱਚ ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਦੇ ਦਫ਼ਤਰ ਦੁਆਰਾ ਸ਼ੁਰੂ ਕੀਤੀ ਗਈ ਜਾਂਚ ਵਿੱਚ ਸ਼ਾਮਲ ਹੋਏ ਹਨ ਕਿਉਂਕਿ ਇਹ ਮੁੱਦਾ ਦੇਸ਼ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਆਪਕ ਸਕੋਪ , ਪ੍ਰਭਾਵ ਅਤੇ ਸਾਰੇ ਕੈਨੇਡੀਅਨਜ਼ ਲਈ ਇਸਦੀ ਪ੍ਰਸੰਗਿਕਤਾ ਨੂੰ ਦੇਖਦੇ ਹੋਏ ਚਾਰ ਦਫ਼ਤਰਾਂ ਨੇ ਸਾਂਝੇ ਤੌਰ 'ਤੇ ਮਾਮਲੇ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ I
ਇਕ ਸ਼ਿਕਾਇਤ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਓਪਨਏਆਈ ਕੰਪਨੀ ਨੇ ਬਿਨਾਂ ਸਹਿਮਤੀ ਦੇ ਨਿੱਜੀ ਜਾਣਕਾਰੀ ਇਕੱਠੀ ਕਰ ਇਸਦੀ ਵਰਤੋਂ ਅਤੇ ਖ਼ੁਲਾਸਾ ਕੀਤਾ , ਤੋਂ ਬਾਅਦ ਮਾਮਲਾ ਭਖ ਗਿਆ ਸੀ
ਹੁਣ ਇਹ ਜਾਂਚ ਹੋਵੇਗੀ ਕਿ ਕੀ ਓਪਨਏਆਈ ਨੂੰ ਕੈਨੇਡਾ ਵਿੱਚ ਸਥਿਤ ਚੈਟਜੀਪੀਟੀ ਉਪਭੋਗਤਾਵਾਂ ਤੋਂ ਵੈਧ ਅਤੇ ਅਰਥਪੂਰਨ
ਜਾਣਕਾਰੀ-ਸ਼ੇਅਰਿੰਗ ਸਹਿਮਤੀ ਮਿਲੀ ਹੈ। ਇਹ ਵੀ ਜਾਂਚ ਹੋਵੇਗੀ ਕਿ ਕੀ ਕੰਪਨੀ ਨੇ ਜਾਣਕਾਰੀ ਦੀ ਵਰਤੋਂ ਗੈਰ-ਵਾਜਬ ਜਾਂ ਨਾਜਾਇਜ਼ ਕਾਰਨਾਂ ਕਰਕੇ ਕੀਤੀ ਹੈ।
ਸੀਬੀਸੀ ਨਿਊਜ਼ ਨੇ ਟਿੱਪਣੀ ਲਈ ਓਪਨਏਆਈ ਨਾਲ ਸੰਪਰਕ ਕੀਤਾ ਹੈ।
ਓਪਨਏਆਈ ਇੱਕ ਕੈਲੀਫੋਰਨੀਆ-ਅਧਾਰਤ ਕੰਪਨੀ ਹੈ ਜੋ ਐਲਨ ਮਸਕ ਦੁਆਰਾ ਸਹਿ-ਸਥਾਪਿਤ ਹੈ, ਅਤੇ ਇਸਦੇ ਨਿਵੇਸ਼ਕਾਂ ਵਿੱਚ ਮਾਈਕ੍ਰੋਸਾਫਟ ਅਤੇ ਅਰਬਪਤੀ ਉਦਯੋਗਪਤੀ ਪੀਟਰ ਥੀਏਲ ਜਿਹੇ ਵਿਅਕਤੀ ਸ਼ਾਮਿਲ ਹਨ I
ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ