1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

ਯੂ ਐਸ ਬਾਰਡਰ ਨਜ਼ਦੀਕ ਦਰਿਆ ’ਚੋਂ 6 ਇਮੀਗ੍ਰੈਂਟਸ ਦੀਆਂ ਲਾਸ਼ਾਂ ਬਰਾਮਦ

ਭਾਰਤੀ ਅਤੇ ਰੋਮਾਨੀ ਮੂਲ ਦੇ ਹਨ ਮ੍ਰਿਤਕ

ਪੁਲਿਸ ਦਾ ਮੰਨਣਾ ਹੈ ਕਿ ਇਹ ਪਰਿਵਾਰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਪੁਲਿਸ ਦਾ ਮੰਨਣਾ ਹੈ ਕਿ ਇਹ ਪਰਿਵਾਰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਤਸਵੀਰ: Frédéric Pepin/Radio-Canada

RCI

ਵੀਰਵਾਰ ਨੂੰ ਯੂ ਐਸ ਬਾਰਡਰ ਨਜ਼ਦੀਕ ਸੇਂਟ ਲਾਰੈਂਸ ਦਰਿਆ ਵਿਚੋਂ ਭਾਰਤੀ ਅਤੇ ਰੋਮਾਨੀਅਨ ਮੂਲ ਦੇ ਛੇ ਇਮੀਗ੍ਰੈਂਟਸ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਇਸੇ ਦਰਮਿਆਨ ਇਕ ਬੱਚੇ ਦੇ ਲਾਪਤਾ ਹੋਣ ਦਾ ਸਮਾਚਾਰ ਹੈ I

ਅਕਵੇਸਾਸਨੇ ਮੋਹੌਕ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਲੀਐਨ ਓਬ੍ਰਾਇਨ ਨੇ ਕਿਹਾ ਕਿ ਲਾਸ਼ਾਂ ਕਿਊਬੈਕ ਵਿੱਚ ਸਥਿਤ ਅਕਵੇਸਾਸਨੇ ਦੇ ਹਿੱਸੇ ਵਿੱਚ ਦਰਿਆ 'ਚੋਂ ਮਿਲੀਆਂ ਹਨ ਅਤੇ ਇਹਨਾਂ ਵਿੱਚ ਇਕ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਲਾਸ਼ ਵੀ ਸ਼ਾਮਿਲ ਹੈ I 

ਅਕਵੇਸਨੇ ਕੈਨੇਡਾ-ਅਮਰੀਕਾ ਦੀ ਸਰਹੱਦ 'ਤੇ ਫੈਲਿਆ ਹੋਇਆ ਹੈ ਅਤੇ ਖ਼ੇਤਰ ਦੇ ਕੁਝ ਹਿੱਸੇ ਓਨਟੇਰੀਓ ਅਤੇ ਕਿਊਬੈਕ ਵਿੱਚ ਹਨ I  

ਓਬ੍ਰਾਇਨ ਨੇ ਕਿਹਾ ਕਿ ਛੇ ਲਾਸ਼ਾਂ , 30 ਸਾਲਾ ਵਿਅਕਤੀ ਦੀ ਭਾਲ ਦੌਰਾਨ ਲੱਭੀਆਂ ਗਈਆਂ ਸਨ, ਜਿਸ ਨੂੰ ਵੀਰਵਾਰ ਨੂੰ ਲਾਪਤਾ ਦੱਸਿਆ ਗਿਆ ਸੀ। ਅਕਵੇਸਾਸਨੇ ਫਾਇਰ ਡਿਪਾਰਟਮੈਂਟ ਦੇ ਸਟੇਸ਼ਨ 3 ਦੇ ਕਪਤਾਨ ਕੇਵਿਨ ਸਟੁਰਜ ਲਾਜ਼ੋਰ ਨੇ ਕੇਸੀ ਓਕਸ ਦੇ ਪਰਿਵਾਰ ਦੁਆਰਾ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਖ਼ੋਜ ਲਈ 15 ਵਲੰਟੀਅਰ ਫਾਇਰਫਾਈਟਰਾਂ ਨੂੰ ਇਕੱਠਾ ਕੀਤਾ। 

ਪੁਲਿਸ ਦਾ ਮੰਨਣਾ ਹੈ ਕਿ ਇਹ ਪਰਿਵਾਰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।  

ਪੁਲਿਸ ਮੁਤਾਬਿਕ ਮ੍ਰਿਤਕਾਂ ਵਿੱਚ ਪੰਜ ਬਾਲਗ ਅਤੇ ਤਿੰਨ ਸਾਲ ਤੋਂ ਘੱਟ ਉਮਰ ਦਾ ਇੱਕ ਬੱਚਾ ਸ਼ਾਮਲ ਹੈ ਜੋ ਇੱਕ ਕੈਨੇਡੀਅਨ ਨਾਗਰਿਕ ਸੀ। ਖੋਜਕਰਤਾਵਾਂ ਨੂੰ ਬੱਚੇ ਦਾ ਕੈਨੇਡੀਅਨ ਪਾਸਪੋਰਟ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਉਹ ਰੋਮਾਨੀਅਨ ਪਰਿਵਾਰ ਦਾ ਹਿੱਸਾ ਸੀ I

ਪੁਲਿਸ ਨੇ ਕਿਹਾ ਕਿ ਉਹ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਅਤੇ ਟੌਕਸੀਕੋਲੋਜੀ ਟੈਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।

ਕਿਊਬੈਕ ਪ੍ਰੋਵਿੰਸ਼ੀਅਲ ਪੁਲਿਸ ਅਤੇ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਏਅਰ ਸਪੋਰਟ ਯੂਨਿਟ ਦੋ ਲਾਪਤਾ ਲੋਕਾਂ ਦੀ ਭਾਲ ਜਾਰੀ ਰੱਖ ਰਹੇ ਹਨ। 

ਇਸ ਘਟਨਾ ਬਾਰੇ ਗਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਦਿਲ ਦਹਿਲਾਉਣ ਵਾਲੀ ਘਟਨਾ ਹੈ I 

ਪ੍ਰਧਾਨ ਮੰਤਰੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਇਸਦਾ ਸੰਬੰਧ ਰੌਕਸਮ ਰੋਡ ਨੂੰ ਬੰਦ ਕਰਨ ਬਾਬਤ ਕੈਨੇਡਾ ਅਤੇ ਅਮਰੀਕਾ ਵਿਚਕਾਰ ਹੋਏ ਸਮਝੌਤੇ ਨਾਲ ਹੈ ਤਾਂ ਉਹਨਾਂ ਕਿਹਾ ਕਿ ਉਹ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦੇ I

ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਚੰਗੀ ਤਰ੍ਹਾਂ ਸਮਝਣਾ ਪਏਗਾ ਕਿ ਕੀ ਹੋਇਆ ਹੈ ਅਤੇ ਇਸ ਦੇ ਦੁਬਾਰਾ ਹੋਣ ਵਾਲੇ ਬਦਲਾਅ ਨੂੰ ਘੱਟ ਤੋਂ ਘੱਟ ਕਰਨ ਲਈ ਅਸੀਂ ਜੋ ਵੀ ਕਰ ਸਕਦੇ ਹਾਂ ਉਹ ਕਰਨਾ ਹੈ I

ਅਕਵੇਸਨੇ ਕੈਨੇਡਾ-ਅਮਰੀਕਾ ਦੀ ਸਰਹੱਦ 'ਤੇ ਫੈਲਿਆ ਹੋਇਆ ਹੈ ਅਤੇ ਖ਼ੇਤਰ ਦੇ ਕੁਝ ਹਿੱਸੇ ਓਨਟੇਰੀਓ ਅਤੇ ਕਿਊਬੈਕ ਵਿੱਚ ਹਨ I

ਅਕਵੇਸਨੇ ਕੈਨੇਡਾ-ਅਮਰੀਕਾ ਦੀ ਸਰਹੱਦ 'ਤੇ ਫੈਲਿਆ ਹੋਇਆ ਹੈ ਅਤੇ ਖ਼ੇਤਰ ਦੇ ਕੁਝ ਹਿੱਸੇ ਓਨਟੇਰੀਓ ਅਤੇ ਕਿਊਬੈਕ ਵਿੱਚ ਹਨ I

ਤਸਵੀਰ: CBC

ਰੇਡੀਓ ਕੈਨੇਡਾ ਨੂੰ ਜਾਣਕਾਰੀ ਮਿਲੀ ਹੈ ਕਿ ਟ੍ਰੂਡੋ ਸਰਕਾਰ ਅਤੇ ਅਮਰੀਕਾ ਦਰਮਿਆਨ ਅਨਿਮਯਿਤ ਪਰਵਾਸ ਨੂੰ ਲੈਕੇ ਸਮਝੌਤਾ ਹੋਇਆ ਹੈ ਜਿਸ ਤਹਿਤ ਫ਼ੈਡਰਲ ਸਰਕਾਰ ਨੂੰ ਕੈਨੇਡਾ-ਅਮਰੀਕਾ ਬਾਰਡਰ ‘ਤੇ ਰੌਕਸਮ ਰੋਡ ਨੂੰ ਬੰਦ ਕਰਨ ਦੀ ਆਗਿਆ ਹੋਵੇਗੀ। 

ਰੌਕਸਮ ਰੋਡ ਮੌਂਟਰੀਅਲ ਤੋਂ ਕਰੀਬ 50 ਕਿਲੋਮੀਟਰ ਦੱਖਣ ਵੱਲ ਕਿਊਬੈਕ-ਨਿਊ ਯੌਰਕ ਬਾਰਡਰ ‘ਤੇ ਪੈਂਦੀ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਅਨਿਯਮਿਤ ਬਾਰਡਰ ਕਰਾਸਿੰਗ ਰਾਹੀਂ ਹਜ਼ਾਰਾਂ ਪਨਾਹਗੀਰ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੁੰਦੇ ਰਹੇ ਹਨ, ਜਿਸ ਕਰਕੇ ਇਹ ਲਾਂਘਾ ਦੋਵੇਂ ਮੁਲਕਾਂ ਦਰਮਿਆਨ ਤਣਾਅ ਦਾ ਮੁੱਦਾ ਰਿਹਾ ਹੈ। 

ਅਕਵੇਸਨੇ ਪੁਲਿਸ ਦਾ ਕਹਿਣਾ ਹੈ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਮੋਹੌਕ ਖ਼ੇਤਰ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਜਾਂ  ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੀਆਂ 48 ਘਟਨਾਵਾਂ ਹੋਈਆਂ ਹਨ, ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਭਾਰਤੀ ਜਾਂ ਰੋਮਾਨੀਅਨ ਮੂਲ ਦੇ ਸਨ।

ਅਪ੍ਰੈਲ 2022 ਵਿੱਚ, ਛੇ ਭਾਰਤੀ ਨਾਗਰਿਕਾਂ ਨੂੰ ਸੇਂਟ ਰੇਗਿਸ ਨਦੀ ਵਿੱਚ ਇੱਕ ਡੁੱਬਦੀ ਕਿਸ਼ਤੀ ਵਿੱਚੋਂ ਬਚਾਇਆ ਗਿਆ ਸੀ, ਜੋ ਕਿ ਅਕਵੇਸਾਨੇ ਮੋਹੌਕ ਖੇਤਰ ਵਿੱਚੋਂ ਲੰਘਦੀ ਹੈ। 

ਦੱਸਣਯੋਗ ਹੈ ਕਿ 19 ਜਨਵਰੀ ਦੇ ਦਿਨ ਪੁਲਿਸ ਨੂੰ 39 ਸਾਲ ਦੇ ਜਗਦੀਸ਼ ਬਲਦੇਵਭਾਈ ਪਟੇਲ, 37 ਸਾਲ ਦੀ ਔਰਤ ਵੈਸ਼ਾਲੀਬੇਨ ਜਗਦੀਸ਼ਕੁਮਾਰ ਪਟੇਲ, 11 ਸਾਲ ਦੀ ਲੜਕੀ ਵਿਹਾਂਗੀ ਜਗਦੀਸ਼ਕੁਮਾਰ ਪਟੇਲ ਅਤੇ ਤਿੰਨ ਸਾਲ ਦੇ ਲੜਕੇ ਧਾਰਮਿਕ ਜਗਦੀਸ਼ਕੁਮਾਰ ਪਟੇਲ ਦੀਆਂ ਅਮਰੀਕਾ ਬਾਰਡਰ ਨਜ਼ਦੀਕ ਲਾਸ਼ਾਂ ਬਰਾਮਦ ਹੋਈਆਂ ਸਨ। ਪੁਲਿਸ ਅਨੁਸਾਰ ਇਹ ਪਰਿਵਾਰ ਗੈਰ-ਕਾਨੂੰਨੀ ਢੰਗ ਨਾਲ ਯੂ ਐਸ ਵਿੱਚ ਜਾਣ ਦੀ ਕੋਸ਼ਿਸ਼ ਵਿੱਚ ਸੀ।

ਕੈਨੇਡੀਅਨ ਪ੍ਰੈਸ , ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ