1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਬੀਸੀ ਦੀ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ

ਪਿੱਤਲ ਦੇ ਬਣੇ ਬੁੱਤ ਦਾ ਸਿਰ ਵੱਢਿਆ

27 ਮਾਰਚ 2023 ਨੂੰ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ਦੇ ਬਰਨਬੀ ਕੈਂਪਸ ਵਿਚ ਲੱਗੇ ਮਹਾਤਮਾ ਗਾਂਧੀ ਦੇ ਪਿੱਤਲ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ।

27 ਮਾਰਚ 2023 ਨੂੰ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ਦੇ ਬਰਨਬੀ ਕੈਂਪਸ ਵਿਚ ਲੱਗੇ ਮਹਾਤਮਾ ਗਾਂਧੀ ਦੇ ਪਿੱਤਲ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ।

ਤਸਵੀਰ: (Emma Djwa/CBC)

RCI

ਬੀਸੀ ਦੇ ਬਰਨਬੀ ਸ਼ਹਿਰ ਵਿਚ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ਕੈਂਪਸ ਵਿਚ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਵਿਚ ਮਹਾਤਮਾ ਗਾਂਧੀ ਦੇ ਪਿੱਤਲ ਦੇ ਬਣੇ ਬੁੱਤ ਦਾ ਸਿਰ ਵੱਢ ਕੇ ਚੋਰੀ ਕੀਤਾ ਗਿਆ ਹੈ।

ਆਰਸੀਐਮਪੀ ਅਨੁਸਾਰ ਉਨ੍ਹਾਂ ਨੂੰ ਸੋਮਵਾਰ ਰਾਤੀਂ 8.30 ਵਜੇ ਇਸ ਭੰਨਤੋੜ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ।

ਕਾਂਸਟੇਬਲ ਮਾਈਕ ਕੈਲੈਂਜ ਨੇ ਕਿਹਾ, ਇੱਦਾਂ ਲੱਗਦਾ ਹੈ ਕਿ ਕਿਸੇ ਨੇ ਪਾਵਰ ਟੂਲਜ਼ ਦਾ ਇਸਤੇਮਾਲ ਕਰਕੇ ਇਸ ਬੁੱਤ ਦਾ ਸਿਰ ਲਾਹਿਆ ਹੈ

ਮੰਦਭਾਗੀ ਗੱਲ ਇਹ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਇਹ ਕਦੋਂ ਵਾਪਰਿਆ। ਇਹ ਇੱਕ ਰਾਤ ਪਹਿਲਾਂ ਵੀ ਹੋ ਸਕਦਾ ਹੈ। ਇਹ ਕੁਝ ਦਿਨ ਪਹਿਲਾਂ ਹੋ ਸਕਦਾ ਹੈ ... ਪਰ ਮੈਂ ਕਲਪਨਾ ਨਹੀਂ ਕਰਦਾ ਕਿ ਇਸ ਬੁੱਤ ਦਾ ਸਿਰ ਵੱਢਣਾ ਆਸਾਨ ਹੋਵੇਗਾ, ਖ਼ਾਸ ਤੌਰ ‘ਤੇ ਇਹ ਸੋਚ ਕੇ ਇਸ ਨਾਲ ਕਾਫ਼ੀ ਸ਼ੋਰ ਹੋਇਆ ਹੋਣਾ

ਉਨ੍ਹਾਂ ਕਿਹਾ ਕਿ ਜਾਂਚਕਰਤਾਵਾਂ ਨੂੰ ਅਜੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਨ੍ਹੀਂ ਲੱਗਾ ਹੈ ਅਤੇ ਫਿਲਹਾਲ ਸ਼ੱਕੀਆਂ ਦੀ ਪਛਾਣ ਨਹੀਂ ਕੀਤੀ ਗਈ ਹੈ।

ਵੈਨਕੂਵਰ ਵਿਚ ਭਾਰਤੀ ਕਾਂਸੁਲੇਟ ਜਨਰਲ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ।

ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਤੋੜੇ ਗਏ ਬੁੱਤ ਨੂੰ ਹਟਾ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਯੂਨਿਵਰਸਿਟੀ ਨੇ ਕਿਹਾ, ਅਸੀਂ ਬਹੁਤ ਨਿਰਾਸ਼ ਹਾਂ ਕਿ ਕਿਸੇ ਨੇ ਅਜਿਹਾ ਕੀਤਾ। ਕਿਸੇ ਵੀ ਕਿਸਮ ਦੀ ਭੰਨਤੋੜ ਅਸਵੀਕਾਰਨਯੋਗ ਹੈ ਅਤੇ ਬਰਦਾਸ਼ਤ ਨ੍ਹੀਂ ਕੀਤੀ ਜਾਵੇਗੀ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ