1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਹਫ਼ਤੇ ਦੇ ਵਕਫ਼ੇ ’ਚ ਐਕਸਪ੍ਰੈਸ ਐਂਟਰੀ ਦਾ ਦੂਜਾ ਵੱਡਾ ਡਰਾਅ ਨਿਕਲਣ ਨਾਲ ਬਿਨੈਕਾਰ ਖੁਸ਼

ਲਗਾਤਾਰ ਦੂਜੀ ਵਾਰ 7000 ਬਿਨੈਕਾਰਾਂ ਨੂੰ ਭੇਜੇ ਇਨਵੀਟੇਸ਼ਨ

ਆਮ ਤੌਰ 'ਤੇ ਇਹ ਡਰਾਅ 15 ਦਿਨ ਬਾਅਦ ਨਿਕਲਦਾ ਹੈ ਪਰ ਇਸ ਵਾਰ ਇਕ ਹਫ਼ਤੇ ਵਿੱਚ ਹੀ ਡਰਾਅ ਕੱਢਿਆ ਗਿਆ ਹੈ I

ਆਮ ਤੌਰ 'ਤੇ ਇਹ ਡਰਾਅ 15 ਦਿਨ ਬਾਅਦ ਨਿਕਲਦਾ ਹੈ ਪਰ ਇਸ ਵਾਰ ਇਕ ਹਫ਼ਤੇ ਵਿੱਚ ਹੀ ਡਰਾਅ ਕੱਢਿਆ ਗਿਆ ਹੈ I

ਤਸਵੀਰ: iStock / alexskopje

ਸਰਬਮੀਤ ਸਿੰਘ

ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਕ ਹਫ਼ਤੇ ਦੇ ਅੰਤਰਾਲ ਤੋਂ ਬਾਅਦ ਐਕਸਪ੍ਰੈਸ ਐਂਟਰੀ ਦਾ ਵੱਡਾ ਡਰਾਅ ਕੱਢਣ ਨਾਲ ਬਿਨੈਕਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ I

ਆਮ ਤੌਰ 'ਤੇ ਇਹ ਡਰਾਅ 15 ਦਿਨ ਬਾਅਦ ਨਿਕਲਦਾ ਹੈ ਪਰ ਇਸ ਵਾਰ ਇਕ ਹਫ਼ਤੇ ਵਿੱਚ ਹੀ ਡਰਾਅ ਕੱਢਿਆ ਗਿਆ ਹੈ I

ਲਗਾਤਾਰ ਦੂਜਾ ਵੱਡਾ ਡਰਾਅ

ਮੰਤਰਾਲੇ ਵੱਲੋਂ ਲਗਾਤਾਰ ਦੂਜਾ ਵੱਡਾ ਡਰਾਅ ਕੱਢਿਆ ਗਿਆ ਹੈ I ਲੰਘੇ ਮੰਗਲਵਾਰ ਵੀ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ (ਪੀ ਆਰ ਅਪਲਾਈ ਕਰਨ ਲਈ ਸੱਦਾ ) ਭੇਜੇ ਗਏ ਸਨ ਅਤੇ ਇਸ ਵਾਰ ਦਾ ਅੰਕੜਾ ਵੀ 7000 ਹੈ I

ਆਮ ਤੌਰ 'ਤੇ ਐਕਸਪ੍ਰੈਸ ਐਂਟਰੀ ਦੇ 3500 ਇਨਵੀਟੇਸ਼ਨ ਭੇਜੇ ਜਾਂਦੇ ਹਨ I ਇਸਤੋਂ ਪਹਿਲਾਂ 2021 ਦੌਰਾਨ 27 ਹਜ਼ਾਰ ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ I

ਸਕੋਰ ਵਿੱਚ ਲਗਾਤਾਰ ਗਿਰਾਵਟ

ਮੰਤਰਾਲੇ ਵੱਲੋਂ ਲਗਾਤਾਰ ਵੱਡੇ ਡਰਾਅ ਕੱਢੇ ਜਾਣ ਨਾਲ ਸਕੋਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ I ਇਸ ਵਾਰ ਡਰਾਅ 484 ਅੰਕਾਂ 'ਤੇ ਰਿਹਾ I ਲੰਘੇ ਮੰਗਲਵਾਰ 490 ਅੰਕਾਂ ਵਾਲੇ ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ I

ਇਸ ਵਾਰ ਡਰਾਅ 484 ਅੰਕਾਂ 'ਤੇ ਰਿਹਾ ਅਤੇ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਇਸ ਵਾਰ ਡਰਾਅ 484 ਅੰਕਾਂ 'ਤੇ ਰਿਹਾ ਅਤੇ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ I

ਤਸਵੀਰ: canada.ca

ਦੱਸਣਯੋਗ ਹੈ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਵਧੇਰੇ ਅੰਕਾਂ 'ਤੇ ਆਉਣ ਕਾਰਨ ਬਹੁਤ ਸਾਰੇ ਬਿਨੈਕਾਰਾਂ ਦੇ ਹੱਥ ਨਿਰਾਸ਼ਾ ਲੱਗ ਰਹੀ ਸੀ ਕਿਉਂਕਿ ਬਹੁਤੇ ਵਿਦਿਆਰਥੀਆਂ ਦੇ ਅੰਕ 500 ਤੋਂ ਹੇਠਾਂ ਹਨ I ਇਸ ਸਾਲ ਦੇ ਡਰਾਅ 500 ਤੋਂ ਉੱਪਰ ਹੀ ਰਹਿ ਰਹੇ ਸਨ I

ਸਕੋਰ ਘਟਣ ਨਾਲ ਬਿਨੈਕਾਰ ਆਸਵੰਦ ਹਨ I ਪੰਜਾਬ ਤੋਂ ਕੈਨੇਡਾ ਆਉਣ ਦੇ ਚਾਹਵਾਨ ਰਮਨਜੀਤ ਸਿੰਘ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਵਿਡ ਦੌਰਾਨ ਡਰਾਅ ਨਾ ਕੱਢੇ ਜਾਣ ਕਰਕੇ ਸਕੋਰ ਬਹੁਤ ਵੱਧ ਗਿਆ ਸੀ ਅਤੇ ਹੁਣ ਸਕੋਰ ਘਟ ਰਿਹਾ ਹੈ , ਜੋ ਕਿ ਬਹੁਤ ਵਧੀਆ ਖ਼ਬਰ ਹੈ I

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਐਂਟਰੀ ਦਾ ਸਕੋਰ ਵੱਧ ਜਾਣ ਨਾਲ ਬਿਨੈਕਾਰਾਂ ਵਿੱਚ ਨਿਰਾਸ਼ਾ ਸੀ I ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਅਜਿਹੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਹੋਰਨਾਂ ਪ੍ਰੋਵਿੰਸਜ਼ ਵਿੱਚ ਜਾ ਕੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮਾਂ ਰਾਹੀਂ ਪੀ ਆਰ ਲੈਣ ਦੀ ਯੋਜਨਾ ਬਣਾ ਰਹੇ ਸਨ ਅਤੇ ਅਜਿਹੇ ਵਿੱਚ ਸਕੋਰ ਦਾ ਘਟਣਾ ਬਿਨੈਕਾਰਾਂ ਲਈ ਸ਼ੁੱਭ ਸੰਕੇਤ ਹੈ I

ਕੀ ਹੈ ਐਕਸਪ੍ਰੈਸ ਐਂਟਰੀ

ਐਕਸਪ੍ਰੈਸ ਐਂਟਰੀ ਇਕ ਅਜਿਹਾ ਪ੍ਰੋਗਰਾਮ (ਨਵੀਂ ਵਿੰਡੋ) ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ 'ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕਰ ਸਕਦੇ ਹਨ I ਇਸ ਵਿੱਚ ਬਿਨੈਕਾਰਾਂ ਨੂੰ ਉਮਰ , ਪੜਾਈ , ਤਜਰਬੇ ਅਤੇ ਆਇਲਟਸ (IELTS) ਆਦਿ ਦੇ ਨੰਬਰ ਮਿਲਦੇ ਹਨ I ਕੈਨੇਡਾ ਵਿੱਚ ਪੜਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮੇ ਵੀ ਇਸ ਪ੍ਰੋਗਰਾਮ ਤਹਿਤ ਪੀ ਆਰ ਲੈ ਸਕਦੇ ਹਨ I

ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਵਿੱਚ ਹੋਈ ਸੀ I  ਐਕਸਪ੍ਰੈਸ ਐਂਟਰੀ ਅਧੀਨ , ਬਿਨੈਕਾਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੀਟੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀ ਆਰ ਮਿਲ ਜਾਂਦੀ ਸੀ I  ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਵਿੱਚ ਨਿਪਟਾਰਾ ਕੀਤਾ ਜਾਂਦਾ ਹੈ I

ਸਰਬਮੀਤ ਸਿੰਘ

ਸੁਰਖੀਆਂ