1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਬਰੈਂਡਨ ਸ਼ਹਿਰ ਵੱਲੋਂ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਕੁਝ ਨਵੀਆਂ ਅਰਜ਼ੀਆਂ ’ਤੇ ਆਰਜ਼ੀ ਰੋਕ

ਕੁਝ ਪੇਂਡੂ ਇਲਾਕਿਆਂ ਵਿੱਚ ਚਲਦਾ ਹੈ ਪ੍ਰੋਗਰਾਮ

ਪ੍ਰਾਪਤ ਜਾਣਕਾਰੀ ਅਨੁਸਾਰ ਬਰੈਂਡਨ ਮੈਨੀਟੋਬਾ ਦਾ ਦੂਜਾ ਵੱਡਾ ਸ਼ਹਿਰ ਹੈ I 2021 ਦੀ ਜਨਗਣਨਾ ਅਨੁਸਾਰ ਸ਼ਹਿਰ ਦੀ ਅਬਾਦੀ ਕਰੀਬ 51 ਹਜ਼ਾਰ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਬਰੈਂਡਨ ਮੈਨੀਟੋਬਾ ਦਾ ਦੂਜਾ ਵੱਡਾ ਸ਼ਹਿਰ ਹੈ I 2021 ਦੀ ਜਨਗਣਨਾ ਅਨੁਸਾਰ ਸ਼ਹਿਰ ਦੀ ਅਬਾਦੀ ਕਰੀਬ 51 ਹਜ਼ਾਰ ਹੈ I

ਤਸਵੀਰ: Riley Laychuk/CBC

ਸਰਬਮੀਤ ਸਿੰਘ

ਬਰੈਂਡਨ ਸ਼ਹਿਰ ਵੱਲੋਂ ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ( ਆਰਐਨਆਈਪੀ ) ਅਧੀਨ ਫ਼ੂਡ ਸਰਵਿਸ ਸੈਕਟਰ , ਟੀਅਰ 4 ਅਤੇ 5 ਵਾਲੀਆਂ ਨਵੀਆਂ ਅਰਜ਼ੀਆਂ 'ਤੇ ਆਰਜ਼ੀ ਰੋਕ ਲਗਾਉਣ ਨੂੰ ਲੈ ਕੇ ਬਿਨੈਕਾਰ ਪ੍ਰੇਸ਼ਾਨ ਹਨ I

ਵੈਬਸਾਈਟ ਉੱਪਰ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਰੋਕ ਆਰਜ਼ੀ ਹੈ ਅਤੇ ਬਿਨੈਕਾਰਾਂ ਨੂੰ ਅਪਡੇਟ ਲਈ ਵੈਬਸਾਈਟ 'ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਬਰੈਂਡਨ ਮੈਨੀਟੋਬਾ ਦਾ ਦੂਜਾ ਵੱਡਾ ਸ਼ਹਿਰ ਹੈ I 2021 ਦੀ ਜਨਗਣਨਾ ਅਨੁਸਾਰ ਸ਼ਹਿਰ ਦੀ ਅਬਾਦੀ ਕਰੀਬ 51 ਹਜ਼ਾਰ ਹੈ I

ਪੇਂਡੂ ਇਲਾਕਿਆਂ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਚਲਾਇਆ ਗਿਆ ਸੀ ਪ੍ਰੋਗਾਮ

ਕੈਨੇਡਾ ਵੱਲੋ ਪੇਂਡੂ ਇਲਾਕਿਆਂ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 2019 ਦੌਰਾਨ  ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ I ਇਹ ਪ੍ਰੋਗਰਾਮ ਅਗਸਤ 2024 ਤੱਕ ਚਲੇਗਾ I

 2019 ਦੌਰਾਨ  ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ I ਇਹ ਪ੍ਰੋਗਰਾਮ ਅਗਸਤ 2024 ਤੱਕ ਚਲੇਗਾ I ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

2019 ਦੌਰਾਨ ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ I ਇਹ ਪ੍ਰੋਗਰਾਮ ਅਗਸਤ 2024 ਤੱਕ ਚਲੇਗਾ I

ਤਸਵੀਰ: economicdevelopmentbrandon.com

ਇਸ ਪ੍ਰੋਗਰਾਮ ਅਧੀਨ ਪੂਰੇ ਦੇਸ਼ ਵਿੱਚ 11 ਅਜਿਹੇ ਇਲਾਕੇ ਹਨ , ਜਿੰਨ੍ਹਾਂ ਵਿੱਚ ਬਿਨੈਕਾਰ ਅਪਲਾਈ ਕਰਕੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ ) ਹਾਸਿਲ ਕਰ ਸਕਦੇ ਹਨ I

ਇਹਨਾਂ ਇਲਾਕਿਆਂ ਵਿੱਚੋਂ 5 ਓਨਟੇਰੀਓ , 2 ਮੈਨੀਟੋਬਾ , ਇੱਕ-ਇੱਕ ਸਸਕੈਚਵਨ ਅਤੇ ਐਲਬਰਟਾ ਅਤੇ ਦੋ ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ ਹਨ I 

ਜ਼ਿਕਰਯੋਗ ਹੈ ਕਿ ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਧੀਨ ਨੌਕ ਸੀ ਅਤੇ ਨੌਕ ਡੀ ਅਧੀਨ ਤਜਰਬਾ ਹਾਸਿਲ ਕਰ ਚੁੱਕੇ ਵਿਅਕਤੀ ਵੀ ਅਪਲਾਈ ਕਰ ਸਕਦੇ ਹਨ ਜਦਕਿ ਹੋਰਨਾਂ ਪ੍ਰੋਗਰਾਮਾਂ ਵਿੱਚ ਨੌਕ ਓ , ਏ ਅਤੇ ਬੀ ਵਿੱਚ ਤਜਰਬੇ ਵਾਲੇ ਵਿਅਕਤੀ ਪੀ ਆਰ ਲਈ ਅਪਲਾਈ ਕਰਦੇ ਹਨ I

ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ 11 ਇਲਾਕਿਆਂ ਵਿੱਚ ਹਰੇਕ ਖ਼ੇਤਰ ਵਿੱਚ ਔਸਤਨ 125 ਵਿਅਕਤੀ ਹਰ ਸਾਲ ਆਉਂਦੇ ਹਨ I ਨਿਯਮਾਂ ਮੁਤਾਬਿਕ ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਤਹਿਤ ਹਰ ਸਾਲ 2750 ਅਰਜ਼ੀਆਂ ਲਈਆਂ ਜਾਂਦੀਆਂ ਹਨ I

ਵਿਭਾਗ ਵੱਲੋਂ ਲੰਘੇ ਸਾਲ ਅਗਸਤ ਦੌਰਾਨ ਪ੍ਰੋਗਰਾਮ ਵਿੱਚ ਪੈਂਦੇ ਇਲਾਕਿਆਂ ਦੀਆਂ ਭੂਗੋਲਿਕ ਸਰਹੱਦਾਂ 'ਚ ਵਾਧਾ ਕੀਤਾ ਗਿਆ ਹੈ ਤਾਂ ਜੋ ਵਧੇਰੇ ਬਿਨੈਕਾਰ ਅਤੇ ਨੌਕਰੀਦਾਤਾ ਪ੍ਰੋਗਰਾਮ ਦਾ ਲਾਭ ਲੈ ਸਕਣ I

ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ  (ਨਵੀਂ ਵਿੰਡੋ) ਕਰੋ I

ਕੀ ਹੈ ਟੀਅਰ 4 ਅਤੇ 5

ਕੈਨੇਡਾ ਵੱਲੋਂ ਵੱਖ ਵੱਖ ਯੋਗਤਾਵਾਂ ਵਾਲ਼ੇ ਕੰਮਾਂ ਨੂੰ 5 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ , ਜਿਸਨੂੰ ਕਿ ਟੀਅਰ ਸਿਸਟਮ ਕਿਹਾ ਜਾਂਦਾ ਹੈ I

ਹਾਈ ਸਕੂਲ ਜਾਂ ਬਗ਼ੈਰ ਪੜ੍ਹਾਈ ਦੀ ਯੋਗਤਾ ਵਾਲੀਆਂ ਨੌਕਰੀਆਂ ਜਿੰਨ੍ਹਾਂ ਵਿੱਚ ਸਿਰਫ਼ ਟ੍ਰੇਨਿੰਗ ਲੋੜੀਂਦੀ ਹੋਵੇ ਨੂੰ  ਟੀਅਰ 4 ਅਤੇ 5 ਦੀ ਸ਼੍ਰੇਣੀ ਵਿੱਚ ਵੰਡਿਆ ਗਿਆ ਹੈ I ਇਸ ਵਿੱਚ ਲੇਬਰ ਸ਼੍ਰੇਣੀ ਜਿਵੇਂ ਕੀ ਖੇਤੀਬਾੜੀ ਅਤੇ ਨਰਸਰੀ ਵਿੱਚ ਕੰਮ ਕਰਨ ਵਾਲੇ ਕਾਮੇ , ਕੈਸ਼ੀਅਰ , ਬਹਿਰੇ ਆਦਿ ਆਉਂਦੇ ਹਨI

ਇਹਨਾਂ ਸ਼੍ਰੇਣੀਆਂ ਬਾਰੇ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ (ਨਵੀਂ ਵਿੰਡੋ) ਕਰੋ I

ਅਰਜ਼ੀਆਂ ਵਿੱਚ ਵਾਧੇ ਕਾਰਨ ਲਗਾਈ ਰੋਕ

ਡਾਇਰੈਕਟਰ ਆਫ਼ ਇਕਨਾਮਿਕ ਡਿਵੈਲਪਮੈਂਟ ਸੈਂਡੀ ਟਰੂਡ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਇਕ ਈ-ਮੇਲ ਰਾਹੀਂ ਦੱਸਿਆ ਕਿ ਇਹ ਆਰਜ਼ੀ ਰੋਕ , ਫ਼ੂਡ ਸਰਵਿਸ ਸੈਕਟਰ , ਟੀਅਰ 4 ਅਤੇ 5 ਦੀਆਂ ਬਹੁਤ ਸਾਰੀਆਂ ਅਰਜ਼ੀਆਂ ਆਉਣ ਤੋਂ ਬਾਅਦ ਲਗਾਈ ਗਈ ਹੈ I ਸੈਂਡੀ ਦਾ ਕਹਿਣਾ ਹੈ ਕਿ ਇਸ ਨਾਲ ਅਰਜ਼ੀਆਂ ਦੀ ਪ੍ਰੋਸੈਸਸਿੰਗ ਪ੍ਰਭਾਵਿਤ ਹੋ ਰਹੀ ਸੀ I

ਸੈਂਡੀ ਮੁਤਾਬਿਕ ਉਹ ਜਲਦ ਹੀ ਇਸ ਆਰਜ਼ੀ ਰੋਕ ਨੂੰ ਹਟਾਉਣ ਦੇ ਯੋਗ ਹੋ ਜਾਣਗੇ I

ਬਿਨੈਕਾਰਾਂ ਵਿੱਚ ਨਿਰਾਸ਼ਾ

ਇਸ ਆਰਜ਼ੀ ਰੋਕ ਨਾਲ ਬਿਨੈਕਾਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ I ਅਜਿਹੇ ਬਿਨੈਕਾਰਾਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਐਂਟਰੀ ਵਿੱਚ ਸਕੋਰ ਵੱਧ ਹੋਣ ਕਰਕੇ ਪਹਿਲਾਂ ਹੀ ਉਹਨਾਂ ਦੇ ਪੱਲੇ ਨਿਰਾਸ਼ਾ ਹੈ ਅਤੇ ਅਜਿਹੇ ਵਿੱਚ ਆਰਜ਼ੀ ਰੋਕ ਉਹਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਹੈ I

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਬਿਨੈਕਾਰਾਂ ਦੇ ਐਕਸਪ੍ਰੈਸ ਐਂਟਰੀ ਜਾਂ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗ੍ਰਾਮ ਅਧੀਨ ਅੰਕ ਨਹੀਂ ਬਣਦੇ ਸਨ , ਉਹ ਬਿਨੈਕਾਰ ਇਸ ਪ੍ਰੋਗਰਾਮ ਅਧੀਨ ਪੀ ਆਰ ਦੀ ਅਰਜ਼ੀ ਦਿੰਦੇ ਸਨ I 

ਇਮੀਗ੍ਰੇਸ਼ਨ ਮਾਹਰ ਅਮਰਜੀਤ ਬਾਵਾ ਨੇ ਕਿਹਾ ਇਹ ਪ੍ਰੋਗਰਾਮ ਜਿੱਥੇ ਪੇਂਡੂ ਇਲਾਕਿਆਂ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਉੱਥੇ ਹੀ ਬਹੁਤ ਬਿਨੈਕਾਰਾਂ ਦੀ ਪੀ ਆਰ ਹੋਣ ਵਿੱਚ ਵੀ ਮਦਦ ਕਰਦਾ ਹੈ I ਜੋ ਬਿਨੈਕਾਰ ਹੋਰਨਾਂ ਪ੍ਰੋਗਰਾਮਾਂ ਵਿੱਚ ਅਪਲਾਈ ਨਹੀਂ ਕਰ ਸਕਦੇ ਉਹ ਇਸਦਾ ਲਾਭ ਲੈ ਕੈਨੇਡਾ ਵਿੱਚ ਪੱਕੇ ਤੌਰ 'ਤੇ ਵਸਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ I

ਬਿਨੈਕਾਰਾਂ ਵੱਲੋਂ ਜਲਦ ਤੋਂ ਜਲਦ ਇਹ ਰੋਕ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ I

ਸਰਬਮੀਤ ਸਿੰਘ

ਸੁਰਖੀਆਂ