1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਰਾਜਨੀਤੀ

ਚੀਨ ਦੀ ਰੂਸ ਵਿਚ ਸ਼ਾਂਤੀ ਵਾਰਤਾ ਯੂਕਰੇਨ ਯੁੱਧ ਨੂੰ ਲੰਮਾ ਕਰੇਗੀ: ਕੈਨੇਡੀਅਨ ਵਿਦੇਸ਼ ਮੰਤਰੀ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਯੂਕਰੇਨ ਸੰਕਟ ਸਬੰਧੀ ਸ਼ਾਂਤੀ ਵਾਰਤਾ ਲਈ ਰੂਸ ਪਹੁੰਚੇ ਹਨ

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ 8 ਮਾਰਚ 2023 ਨੂੰ ਪਾਰਲੀਮੈਂਟ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ। ਮਿਨਿਸਟਰ ਜੋਲੀ ਦਾ ਕਹਿਣਾ ਹੈ ਕਿ ਚੀਨ ਦੀ ਰੂਸ ਵਿਚ ਸ਼ਾਂਤੀ ਵਾਰਤਾ ਯੂਕਰੇਨ ਯੁੱਧ ਨੂੰ ਲੰਮਾ ਕਰ ਸਕਦੀ ਹੈ।

ਤਸਵੀਰ:  (Justin Tang/Canadian Press)

RCI

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਕਿਹਾ ਕਿ ਯੂਕਰੇਨ ਵਿਚ ਸ਼ਾਂਤੀ ਬਹਾਲ ਕਰਨ ਵਿਚ ਚੀਨ ਦੀਆਂ ਕੋਸ਼ਿਸ਼ਾਂ ਦਰਅਸਲ ਰੂਸ ਨੂੰ ਦੁਬਾਰਾ ਹਥਿਆਰਬੰਦ ਕਰਕੇ ਯੂਕਰੇਨ ਯੁੱਧ ਨੂੰ ਲੰਮਾ ਕਰ ਸਕਦੀਆਂ ਹਨ।

ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿਚ ਜੋਲੀ ਨੇ ਕਿਹਾ ਕਿ ਇਸ ਜੰਗ ਨੂੰ ਖ਼ਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਆਪਣੇ ਹਥਿਆਰ ਸੁੱਟਣ ਅਤੇ ਯੂਕਰੇਨ ਤੋਂ ਬਾਹਰ ਹੋਣ

ਉਨ੍ਹਾਂ ਕਿਹਾ ਕਿਸੇ ਵੀ ਜੰਗਬੰਦੀ ਵਿੱਚ ਰੂਸ ਨੂੰ ਯੂਕਰੇਨੀ ਇਲਾਕੇ ਤੋਂ ਸੈਨਿਕਾਂ ਨੂੰ ਵਾਪਸ ਲੈਣਾ ਸ਼ਾਮਲ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਰਫ਼ ਸੰਘਰਸ਼ ਨੂੰ ਰੋਕ ਦੇਵੇਗਾ ਅਤੇ ਲੜਾਈ ਵਿੱਚ ਹੋਰ ਰੂਸੀ ਮਾਰੇ ਜਾਣਗੇ।

ਜੋਲੀ ਨੇ ਇਲਜ਼ਾਮ ਲਗਾਇਆ ਕਿ ਰੂਸ ਦੁਬਾਰਾ ਸਪਲਾਈ, ਭਰਤੀ ਅਤੇ ਦੁਬਾਰਾ ਹਮਲਾ ਕਰਨ ਲਈ ਸਮਾਂ ਲੈਣ ਦੀਆਂ ਕੋਸ਼ਿਸ਼ਾਂ ਵਿਚ ਹੈ।

ਸੋਮਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਾਂਤੀ ਵਾਰਤਾ ਲਈ ਰੂਸ ਪਹੁੰਚੇ ਹਨ। ਚੀਨ ਨੇ ਯੂਕਰੇਨ ਵਿਚ ਚਲ ਰਹੇ ਸੰਘਰਸ਼ ਨੂੰ ਖ਼ਤਮ ਕਰਨ ਦੀ ਮੰਗ ਕਰਦਿਆਂ ਇੱਕ ਪ੍ਰਸਤਾਵ ਤਿਆਰ ਕੀਤਾ ਹੈ। ਹਾਲਾਂਕਿ ਸ਼ੀ ਜਿਨਪਿੰਗ ਦੀ ਕੀਵ ਜਾਣ ਦੀ ਕੋਈ ਯੋਜਨਾ ਨਹੀਂ ਹੈ।

ਕੈਨੇਡਾ ਅਤੇ ਜੀ-7 ਦੇਸ਼ਾਂ ਨੇ ਪਿਛਲੇ ਅਕਤੂਬਰ ਵਿਚ ਕਿਹਾ ਸੀ ਕਿ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ, ਉਹ ਯੂਕਰੇਨ ਲਈ ਮਨੁੱਖੀ ਅਤੇ ਫ਼ੌਜੀ ਸਹਾਇਤਾ ਦਾ ਸਮਰਥਨ ਜਾਰੀ ਰੱਖਣਗੇ।

ਡਾਇਲਨ ਰੌਬਰਟਸਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ