1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਸੰਬੰਧ

ਕਿੰਗ ਚਾਰਲਜ਼ ਦੀ ਤਾਜਪੋਸ਼ੀ ‘ਤੇ ਕੈਨੇਡਾ ਵਿਚ ਵੀ ਹੋਵੇਗਾ ਵਿਸ਼ੇਸ਼ ਸਮਾਗਮ: ਟ੍ਰੂਡੋ

6 ਮਈ ਨੂੰ ਕਿੰਗ ਚਾਰਲਜ਼ ਦੀ ਰਸਮੀ ਤਾਜਪੋਸ਼ੀ ਹੋਣੀ ਹੈ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਕਿੰਗ ਚਾਰਲਜ਼ ਦੀ 17 ਸਤੰਬਰ 2022 ਨੂੰ ਬਕਿੰਘਮ ਪੈਲੇਸ ਵਿਚ ਮੁਲਾਕਾਤ ਦੀ ਤਸਵੀਰ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਕਿੰਗ ਚਾਰਲਜ਼ ਦੀ 17 ਸਤੰਬਰ 2022 ਨੂੰ ਬਕਿੰਘਮ ਪੈਲੇਸ ਵਿਚ ਮੁਲਾਕਾਤ ਦੀ ਤਸਵੀਰ।

ਤਸਵੀਰ: Associated Press / Stefan Rousseau

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ 6 ਮਈ ਨੂੰ ਕਿੰਗ ਚਾਰਲਜ਼ ਦੀ ਤਾਜਪੋਸ਼ੀ ਮੌਕੇ ਕੈਨੇਡਾ ਵਿਚ ਵੀ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਜਾਵੇਗਾ।

ਰਾਜਧਾਨੀ ਔਟਵਾ ਵਿਚ ਹੋਣ ਵਾਲਾ ਸਮਾਗਮ ਕੈਨੇਡਾ ਦੇ ਨਵੇਂ ਰਾਜਾ ਦੀ ਤਾਜਪੋਸ਼ੀ ਦੀ ਨਿਸ਼ਾਨਦੇਹੀ ਕਰੇਗਾ।

ਟ੍ਰੂਡੋ ਨੇ ਕਿਹਾ ਕਿ ਕੈਨੇਡੀਅਨ ਸਮਾਰੋਹ ਵਿਚ ਕਿੰਗ ਚਾਰਲਜ਼ ਦੇ ਪ੍ਰਿੰਸ ਔਫ਼ ਵੇਲਜ਼ ਦੇ ਤੌਰ ‘ਤੇ ਪਿਛਲੇ 50 ਸਾਲਾਂ ਵਿਚ ਕੈਨੇਡਾ ਨਾਲ ਰਹੇ ਰਿਸ਼ਤਿਆਂ ‘ਤੇ ਵਿਸ਼ੇਸ਼ ਰੌਸ਼ਨੀ ਪਾਈ ਜਾਵੇਗੀ।

ਸਮਾਰੋਹ ਬਾਰੇ ਹੋਰ ਵੇਰਵੇ, ਅਤੇ ਕੈਨੇਡੀਅਨਜ਼ ਇਸਨੂੰ ਕਿਵੇਂ ਦੇਖ ਸਕਦੇ ਹਨ, ਆਉਂਦੇ ਹਫ਼ਤਿਆਂ ਵਿਚ ਜਾਰੀ ਕੀਤੇ ਜਾਣਗੇ।

ਕਿੰਗ ਚਾਰਲਜ਼ ਦੀ ਤਾਜਪੋਸ਼ੀ ਵੈਸਟਮਿੰਸਟਰ ਐਬੇ ਵਿੱਖੇ 6 ਮਈ ਨੂੰ ਹੋਵੇਗੀ ਅਤੇ ਇਸ ਦੌਰਾਨ ਇੱਕ ਵਿਸ਼ੇਸ਼ ਜੁਲੂਸ, ਵਿੰਡਸਰ ਕੈਸਲ ਵਿੱਖੇ ਸੰਗੀਤ ਸਮਾਰੋਹ ਅਤੇ ਕੁਝ ਹੋਰ ਸਮਾਗਮ ਆਯੋਜਿਤ ਕੀਤੇ ਜਾਣਗੇ।

ਇਸ ਹਫ਼ਤੇ ਮਾਰਕੀਟ ਰਿਸਰਚ ਫ਼ਰਮ ਲੈਜਰ ਦੁਆਰਾ ਪ੍ਰਕਾਸ਼ਿਤ ਇੱਕ ਸਰਵੇਖਣ ਦਰਸਾਉਂਦਾ ਹੈ ਕਿ ਜ਼ਿਆਦਾਤਰ ਕੈਨੇਡੀਅਨਜ਼ ਕਿੰਗ ਚਾਰਲਜ਼ ਪ੍ਰਤੀ ਬੇਮੁਹੱਬਤੇ ਹਨ ਅਤੇ ਅੱਧੇ ਤੋਂ ਵੱਧ ਲੋਕ ਮੰਨਦੇ ਹਨ ਕਿ ਉਨ੍ਹਾਂ ਦੀ ਤਾਜਪੋਸ਼ੀ ਕੈਨੇਡਾ ਲਈ ਰਾਜਸ਼ਾਹੀ ਨਾਲ ਆਪਣੇ ਸਬੰਧਾਂ 'ਤੇ ਮੁੜ ਵਿਚਾਰ ਕਰਨ ਦਾ ਸਹੀ ਸਮਾਂ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ