1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

[ ਰਿਪੋਰਟ ] ਕੈਨੇਡਾ ਨੇ ਕੱਢਿਆ ਐਕਸਪ੍ਰੈਸ ਐਂਟਰੀ ਦਾ ਵੱਡਾ ਡਰਾਅ

7000 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜਣ ਨਾਲ ਸਕੋਰ 500 ਤੋਂ ਥੱਲੇ ਡਿੱਗਿਆ

ਇਸ ਵਾਰ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ (ਪੀ ਆਰ ਅਪਲਾਈ ਕਰਨ ਲਈ ਸੱਦਾ ) ਭੇਜੇ ਗਏ ਹਨ I

ਇਸ ਵਾਰ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ (ਪੀ ਆਰ ਅਪਲਾਈ ਕਰਨ ਲਈ ਸੱਦਾ ) ਭੇਜੇ ਗਏ ਹਨ I

ਤਸਵੀਰ: Radio-Canada / Jean-Claude Taliana

ਸਰਬਮੀਤ ਸਿੰਘ

ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਦਾ ਵੱਡਾ ਡਰਾਅ ਕੱਢਿਆ ਗਿਆ ਹੈ ਜਿਸਨੂੰ ਲੈ ਕੇ ਬਿਨੈਕਾਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ I 

ਵੱਡਾ ਡਰਾਅ

ਇਸ ਵਾਰ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ (ਪੀ ਆਰ ਅਪਲਾਈ ਕਰਨ ਲਈ ਸੱਦਾ ) ਭੇਜੇ ਗਏ ਹਨ I ਆਮ ਤੌਰ 'ਤੇ ਇਹ ਅੰਕੜਾ 3500 ਦੇ ਆਸ ਪਾਸ ਰਹਿੰਦਾ ਹੈ I 

ਇਸਤੋਂ ਪਹਿਲਾਂ 2021 ਦੌਰਾਨ 27 ਹਜ਼ਾਰ ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ ਅਤੇ ਸਕੋਰ ਸਿਰਫ਼ 85 ਰਹਿ ਗਿਆ ਸੀ I 

ਵੱਡੀ ਪੱਧਰ 'ਤੇ ਇਨਵੀਟੇਸ਼ਨ ਆਉਣ ਨਾਲ ਸਕੋਰ ਵੀ 500 ਤੋਂ ਥੱਲੇ ਡਿੱਗ ਗਿਆ ਹੈ I ਇਸ ਵਾਰ 490 ਅੰਕਾਂ ਵਾਲੇ ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ I

ਦੱਸਣਯੋਗ ਹੈ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਵਧੇਰੇ ਅੰਕਾਂ 'ਤੇ ਆਉਣ ਕਾਰਨ ਬਹੁਤ ਸਾਰੇ ਬਿਨੈਕਾਰਾਂ ਦੇ ਹੱਥ ਨਿਰਾਸ਼ਾ ਲੱਗ ਰਹੀ ਸੀ ਕਿਉਂਕਿ ਬਹੁਤੇ ਵਿਦਿਆਰਥੀਆਂ ਦੇ ਅੰਕ 500 ਤੋਂ ਹੇਠਾਂ ਹਨ I ਇਸ ਸਾਲ ਦੇ ਡਰਾਅ 500 ਤੋਂ ਉੱਪਰ ਹੀ ਰਹਿ ਰਹੇ ਹਨ I

ਕੈਨੇਡਾ ਵੱਲੋਂ 2023 ਦੌਰਾਨ 4 ਲੱਖ 65 ਹਜ਼ਾਰ ਬਿਨੈਕਾਰਾਂ ਨੂੰ ਪੀ ਆਰ ਦੇਣ ਦਾ ਟੀਚਾ ਹੈ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਕੈਨੇਡਾ ਵੱਲੋਂ 2023 ਦੌਰਾਨ 4 ਲੱਖ 65 ਹਜ਼ਾਰ ਬਿਨੈਕਾਰਾਂ ਨੂੰ ਪੀ ਆਰ ਦੇਣ ਦਾ ਟੀਚਾ ਹੈ I

ਤਸਵੀਰ: canada.ca

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਹੌਲੀ ਹੌਲੀ ਥੱਲੇ ਆ ਰਹੇ ਹਨ ਜੋ ਕਿ ਬਿਨੈਕਾਰਾਂ ਲਈ ਇਕ ਵਧੀਆ ਖ਼ਬਰ ਹੈ I 

ਕੋਵਿਡ ਦੌਰਾਨ ਬੰਦ ਹੋ ਗਏ ਸਨ ਡਰਾਅ

ਕੋਵਿਡ ਦੇ ਚਲਦਿਆਂ , ਕੈਨੇਡਾ ਵੱਲੋਂ ਦਸੰਬਰ 2020 ਤੋਂ ਬਾਅਦ ਡਰਾਅ 'ਤੇ ਰੋਕ ਲਗਾ ਦਿੱਤੀ ਗਈ ਸੀ I ਐਕਸਪ੍ਰੈਸ ਐਂਟਰੀ ਦੀ ਕੈਨੇਡੀਅਨ ਐਕਸਪੀਰੀਐਂਸ ਕਲਾਸ ਦੇ ਡਰਾਅ ਹੀ ਨਿਕਲੇ I ਅਜਿਹੇ ਵਿਚ ਸਕੋਰ ਬਹੁਤ ਵੱਧ ਗਿਆ ਸੀ I 

ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜੁਲਾਈ 2022 ਦੌਰਾਨ ਕਰੀਬ ਡੇਢ ਸਾਲ ਦੇ ਵਕਫ਼ੇ ਬਾਅਦ ਐਕਸਪ੍ਰੈਸ ਐਂਟਰੀ ਦੇ ਡਰਾਅ ਮੁੜ ਤੋਂ ਸ਼ੁਰੂ ਕੀਤੇ ਗਏ ਸਨ I  ਜੁਲਾਈ 2022 ਦੌਰਾਨ ਆਏ ਡਰਾਅ ਦਾ ਸਕੋਰ 557 ਸੀ I 

ਕੀ ਹੈ ਐਕਸਪ੍ਰੈਸ ਐਂਟਰੀ

ਐਕਸਪ੍ਰੈਸ ਐਂਟਰੀ (ਨਵੀਂ ਵਿੰਡੋ) ਇਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ 'ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕਰ ਸਕਦੇ ਹਨ I ਇਸ ਵਿੱਚ ਬਿਨੈਕਾਰਾਂ ਨੂੰ ਉਮਰ , ਪੜਾਈ , ਤਜਰਬੇ ਅਤੇ ਆਇਲਟਸ (IELTS) ਆਦਿ ਦੇ ਨੰਬਰ ਮਿਲਦੇ ਹਨ I ਕੈਨੇਡਾ ਵਿੱਚ ਪੜਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮੇ ਵੀ ਇਸ ਪ੍ਰੋਗਰਾਮ ਤਹਿਤ ਪੀ ਆਰ ਲੈ ਸਕਦੇ ਹਨ I

ਇਹ ਵੀ ਪੜ੍ਹੋ :

ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਵਿੱਚ ਹੋਈ ਸੀ I  ਐਕਸਪ੍ਰੈਸ ਐਂਟਰੀ ਅਧੀਨ , ਬਿਨੈਕਾਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੀਟੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀ ਆਰ ਮਿਲ ਜਾਂਦੀ ਸੀ I  ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਵਿੱਚ ਨਿਪਟਾਰਾ ਕੀਤਾ ਜਾਂਦਾ ਹੈ I   

ਹੋਏ ਹਨ ਕੁਝ ਬਦਲਾਅ

ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਹਾਲ ਵਿੱਚ ਹੀ ਕੁਝ ਬਦਲਾਅ ਕੀਤੇ ਗਏ ਹਨ I ਅਪਲਾਈ ਕਰਨ ਲਈ 2021 ਦੀ ਨੈਸ਼ਨਲ ਆਕੂਪੇਸ਼ਨਲ ਕਲਾਸੀਫ਼ਿਕੇਸ਼ਨ (NOC) ਦੀ ਵਰਤੋਂ ਕੀਤੀ ਜਾਂਦੀ ਹੈ I ਇਸਤੋਂ ਪਹਿਲਾਂ 2016 NOC ਦੀ ਵਰਤੋਂ ਕੀਤੀ ਜਾਂਦੀ ਸੀ I  

ਆਸਾਨ ਭਾਸ਼ਾ ਵਿੱਚ NOC ਰਾਸ਼ਟਰੀ ਵਰਗੀਕਰਣ ਢਾਂਚਾ ਹੈ ਜੋ ਅਲੱਗ ਅਲੱਗ ਨੌਕਰੀਆਂ ਨੂੰ ਅਲੱਗ ਅਲੱਗ ਲੈਵਲ ਵਿੱਚ ਵੰਡਦਾ ਹੈ I

ਨਵੇਂ ਸਿਸਟਮ ਵਿੱਚ ਨੌਕਰੀਆਂ ਨੂੰ 5 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ , ਜਿਸਨੂੰ ਕਿ ਟੀਅਰ ਸਿਸਟਮ ਕਿਹਾ ਜਾਂਦਾ ਹੈ I ਮੈਨੇਜਮੈਂਟ ਵਾਲੇ ਕੰਮ ਟੀਅਰ 0 ਵਿੱਚ ਆਉਂਦੇ ਹਨ I ਯੂਨੀਵਰਸਿਟੀ ਡਿਗਰੀ ਲੋੜੀਂਦੇ ਕੰਮ ਟੀਅਰ 1 ਵਿੱਚ ਵੱਢਣਗੇ ਗਏ ਹਨ I ਡਿਪਲੋਮਾ ਜਾਂ ਇਸ ਲੈਵਲ ਦੀ ਪੜ੍ਹਾਈ ਦੀ ਮੰਗ ਕਰਨ ਵਾਲੀਆਂ ਨੌਕਰੀਆਂ ਨੂੰ ਟੀਅਰ 2 ਅਤੇ 3 ਵਿੱਚ ਵੰਡਿਆ ਗਿਆ ਹੈ I

NOC ਰਾਸ਼ਟਰੀ ਵਰਗੀਕਰਣ ਢਾਂਚਾ ਹੈ ਜੋ ਅਲੱਗ ਅਲੱਗ ਨੌਕਰੀਆਂ ਨੂੰ ਅਲੱਗ ਅਲੱਗ ਲੈਵਲ ਵਿੱਚ ਵੰਡਦਾ ਹੈ I

NOC ਰਾਸ਼ਟਰੀ ਵਰਗੀਕਰਣ ਢਾਂਚਾ ਹੈ ਜੋ ਅਲੱਗ ਅਲੱਗ ਨੌਕਰੀਆਂ ਨੂੰ ਅਲੱਗ ਅਲੱਗ ਲੈਵਲ ਵਿੱਚ ਵੰਡਦਾ ਹੈ I

ਤਸਵੀਰ: ਧੰਨਵਾਦ ਸਹਿਤ ਆਈਆਰਸੀਸੀ ਟਵਿੱਟਰ

ਇਸਤੋਂ ਇਲਾਵਾ ਨਵੰਬਰ 2022 ਦੌਰਾਨ ਨਰਸ ਸਹਾਇਕ , ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਅਧਿਆਪਕ ਸਹਾਇਕ ਟਰਾਂਸਪੋਰਟ ਟਰੱਕ ਡਰਾਈਵਰ ਜਿਹੇ 16 ਕਿੱਤਿਆਂ ਨੂੰ ਐਕਸਪ੍ਰੈਸ ਐਂਟਰੀ ਵਿੱਚ ਸ਼ਾਮਿਲ ਕੀਤਾ ਗਿਆ ਸੀ I ਇਹਨਾਂ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਵਿਅਕਤੀ ਪਹਿਲਾਂ ਐਕਸਪ੍ਰੈਸ ਐਂਟਰੀ ਅਧੀਨ ਅਪਲਾਈ ਨਹੀਂ ਕਰ ਸਕਦੇ ਸਨ I 

ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਹਾਲ ਵਿੱਚ ਹੀ ਐਲਾਨ ਕੀਤਾ ਸੀ ਕਿ ਐਕਸਪ੍ਰੈਸ ਐਂਟਰੀ ਦੇ ਕੈਨੇਡੀਅਨ ਐਕਸਪੀਰੀਐਂਸ ਕਲਾਸ , ਫ਼ੈਡਰਲ ਟਰੇਡ ਵਰਕਰ ਅਤੇ ਫ਼ੈਡਰਲ ਸਕਿਲਡ ਵਰਕਰ ਅਧੀਨ ਅਰਜ਼ੀ ਲਾਉਣ ਵਾਲੇ ਬਿਨੈਕਾਰ ਹੁਣ ਆਪਣੀ ਅਰਜ਼ੀ ਨੂੰ ਔਨਲਾਈਨ ਟਰੈਕ ਕਰ ਸਕਣਗੇ I 

ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਸਾਲ 2022 ਦੌਰਾਨ 4 ਲੱਖ 31 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੂੰ ਪੀ ਆਰ ਦੇਣ ਦੀ ਯੋਜਨਾ ਸੀ ਜਦਕਿ 2023 ਦੌਰਾਨ 4 ਲੱਖ 65 ਹਜ਼ਾਰ ਬਿਨੈਕਾਰਾਂ ਨੂੰ ਪੀ ਆਰ ਦੇਣ ਦਾ ਟੀਚਾ ਹੈ I

ਸਰਬਮੀਤ ਸਿੰਘ

ਸੁਰਖੀਆਂ