1. ਮੁੱਖ ਪੰਨਾ
  2. ਸਮਾਜ

[ ਰਿਪੋਰਟ ] ਬਲੈਕ ਹਿਸਟਰੀ ਮੰਥ : ਜਾਣੋਂ ਕੈਨੇਡਾ ਵਿੱਚ ਹੋ ਰਹੇ ਵੱਖ ਵੱਖ ਸਮਾਗਮਾਂ ਬਾਰੇ

ਸਿਆਹਫ਼ਾਮ ਲੋਕਾਂ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਸਮਰਪਿਤ ਹੁੰਦਾ ਹੈ ਬਲੈਕ ਹਿਸਟਰੀ ਮੰਥ

ਇਸ ਸਾਲ ਬਲੈਕ ਹਿਸਟਰੀ ਮੰਥ ਦਾ ਥੀਮ ‘From Darkness to Light’ ਭਾਵ ‘ਹਨੇਰੇ ਤੋਂ ਚਾਨਣ ਵੱਲ’ ਰੱਖਿਆ ਗਿਆ ਹੈ।

ਇਸ ਸਾਲ ਬਲੈਕ ਹਿਸਟਰੀ ਮੰਥ ਦਾ ਥੀਮ ‘From Darkness to Light’ ਭਾਵ ‘ਹਨੇਰੇ ਤੋਂ ਚਾਨਣ ਵੱਲ’ ਰੱਖਿਆ ਗਿਆ ਹੈ।

ਤਸਵੀਰ: CBC Communications

ਸਰਬਮੀਤ ਸਿੰਘ

ਕੈਨੇਡਾ ਵਿੱਚ ਫ਼ਰਵਰੀ ਮਹੀਨੇ ਨੂੰ ਬਲੈਕ ਹਿਸਟਰੀ ਮੰਥ ਵੱਜੋਂ ਮਨਾਇਆ ਜਾਂਦਾ ਹੈ I ਦੇਸ਼ ਦੀਆਂ ਵੱਖ ਵੱਖ ਸਿਟੀਜ਼ ਵੱਲੋਂ ਆਪਣੇ ਪੱਧਰ 'ਤੇ ਸਮਾਗਮ ਕੀਤੇ ਜਾ ਰਹੇ ਹਨ I ਜਾਣੋਂ ਬਲੈਕ ਹਿਸਟਰੀ ਮੰਥ ਨੂੰ ਲੈ ਕੇ ਹੋ ਰਹੇ ਸਮਾਗਮਾਂ ਬਾਰੇ :

ਸਿਟੀ ਆਫ਼ ਬ੍ਰੈਂਪਟਨ ਵੱਲੋਂ 1 ਫ਼ਰਵਰੀ ਨੂੰ ਸਿਟੀ ਹਾਲ ਵਿੱਚ ਬਲੈਕ ਹਿਸਟਰੀ ਮੰਥ ਬਾਬਤ ਇਕ ਸਮਾਗਮ ਕਰਾਇਆ ਗਿਆ , ਜਿਸ ਵਿੱਚ ਸਿਆਹ ਭਾਈਚਾਰੇ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ I

ਸਿਟੀ ਆਫ਼ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਿਟੀ ਦੇ ਹੋਰਨਾਂ ਨੁਮਾਇੰਦਿਆਂ ਵੱਲੋਂ ਅਫ਼ਰੀਕਨ ਝੰਡਾ ਲਹਿਰਾ ਕੇ ਬਲੈਕ ਹਿਸਟਰੀ ਮੰਥ ਮਨਾਏ ਜਾਣ ਦੀ ਸ਼ੁਰੂਆਤ ਕੀਤੀ ਗਈ I

ਸਿਟੀ ਆਫ਼ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਸਿਆਹ ਨਸਲ ਦੇ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਸਿਟੀ ਨੇ ਭਾਈਚਾਰੇ ਨਾਲ ਮਿਲ ਕੇ ਸਾਰਥਕ ਪ੍ਰੋਗਰਾਮ ਉਲੀਕੇ ਹਨ I ਬਲੈਕ ਹਿਸਟਰੀ ਮੰਥ ਸਿਆਹ ਭਾਈਚਾਰੇ ਦੇ ਲੋਕਾਂ ਵੱਲੋਂ ਕੈਨੇਡਾ ਲਈ ਪਾਏ ਯੋਗਦਾਨ ਨੂੰ ਯਾਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ I ਮੈਂ ਸ਼ਹਿਰ ਨਿਵਾਸੀਆਂ ਨੂੰ ਸਿਟੀ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਦੀ ਅਪੀਲ ਕਰਦਾ ਹਾਂ I

ਸਿਟੀ ਆਫ਼ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਿਟੀ ਦੇ ਹੋਰਨਾਂ ਨੁਮਾਇੰਦਿਆਂ ਵੱਲੋਂ ਅਫ਼ਰੀਕਨ ਝੰਡਾ ਲਹਿਰਾ ਕੇ ਬਲੈਕ ਹਿਸਟਰੀ ਮੰਥ ਮਨਾਏ ਜਾਣ ਦੀ ਸ਼ੁਰੂਆਤ ਕੀਤੀ ਗਈ I

ਸਿਟੀ ਆਫ਼ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਿਟੀ ਦੇ ਹੋਰਨਾਂ ਨੁਮਾਇੰਦਿਆਂ ਵੱਲੋਂ ਅਫ਼ਰੀਕਨ ਝੰਡਾ ਲਹਿਰਾ ਕੇ ਬਲੈਕ ਹਿਸਟਰੀ ਮੰਥ ਮਨਾਏ ਜਾਣ ਦੀ ਸ਼ੁਰੂਆਤ ਕੀਤੀ ਗਈ I

ਤਸਵੀਰ: Twitter/City of Brampton

ਬ੍ਰੈਂਪਟਨ ਮਿਊਜ਼ੀਅਮ ਆਫ਼ ਹਿਸਟਰੀ ਐਂਡ ਕਲਚਰ ਵੱਲੋਂ ਪੀਲ ਆਰਟ ਗੈਲਰੀ ਮਿਊਜ਼ੀਅਮ ਨਾਲ ਮਿਲ ਕੇ 12 ਫ਼ਰਵਰੀ ਨੂੰ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ , ਜਿਸ ਵਿੱਚ ਭਾਈਚਾਰੇ ਦੇ ਮੈਂਬਰਾਂ ਵੱਲੋਂ ਨਾਚ ਪੇਸ਼ ਕੀਤੇ ਜਾਣਗੇ I ਇਹ ਪ੍ਰੋਗਰਾਮ ਮੁਫ਼ਤ ਵਿਚ ਦੇਖਿਆ ਜਾ ਸਕਦਾ ਹੈ ਪਰ ਪਹਿਲਾਂ ਰਜਿਸਟਰੇਸ਼ਨ ਲਾਜ਼ਮੀ ਹੈ I

ਦੱਸਣਯੋਗ ਹੈ ਕਿ ਕੈਨੇਡੀਅਨ ਐਮਪੀ ਯੌਂ ਔਗਸਟੀਨ ਨੇ ਪਾਰਲੀਮੈਂਟ ਵਿਚ 1995 ਵਿਚ ਬਲੈਕ ਹਿਸਟਰੀ ਨੂੰ ਸਨਮਾਨਿਤ ਕਰਨ ਬਾਬਤ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਮੋਸ਼ਨ ਨੂੰ ਸਰਬਸੰਮਤੀ ਨਾਲ ਮੰਜ਼ੂਰੀ ਮਿਲੀ ਸੀ। ਯੌਂ ਔਗਸਟੀਨ ਕੈਨੇਡੀਅਨ ਪਾਰਲੀਮੈਂਟ ਵਿਚ ਚੁਣੀ ਜਾਣ ਵਾਲੀ ਪਹਿਲੀ ਸਿਆਹ ਨਸਲ ਦੀ ਔਰਤ ਸਨ।

ਉਧਰ ਸਰੀ ਸ਼ਹਿਰ ਵਿੱਚ ਅਫ਼ਰੀਕਨ ਡਿਸੈਨਡੈਂਟਸ ਸੋਸਾਇਟੀ ਆਫ਼ ਬੀਸੀ ਵੱਲੋਂ ਪੂਰੇ ਮਹੀਨੇ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ I ਇਸ ਵਿੱਚ ਮੁਫ਼ਤ ਰਜਿਸਟਰ ਵਜੋਂ ਕਰਨ ਲਈ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ (ਨਵੀਂ ਵਿੰਡੋ) ਕਰੋ I ਇਸਤੋਂ ਇਲਾਵਾ ਬ੍ਰੈਂਪਟਨ ਦੇ ਰੋਜ਼ ਪਰਫ਼ਾਰਮਿੰਗ ਸੈਂਟਰ ਵਿੱਚ ਵੱਖ ਵੱਖ ਸ਼ੋਅ ਕਰਵਾਏ ਜਾ ਰਹੇ ਹਨ I

ਲਾਇਬ੍ਰੇਰੀਆਂ ਵਿੱਚ ਸਮਾਗਮ

ਬਲੈਕ ਹਿਸਟਰੀ ਮੰਥ ਨੂੰ ਲੈ ਕੇ ਕੈਨੇਡਾ ਭਰ ਵਿੱਚ ਲਾਇਬ੍ਰੇਰੀਆਂ ਵਿੱਚ ਵੀ ਵੱਖ ਵੱਖ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਹਨ I

ਇਹਨਾਂ ਲਾਇਬ੍ਰੇਰੀਜ਼ ਵਿੱਚ ਸਿਆਹਫਾਮ ਭਾਈਚਾਰੇ ਦੇ ਇਤਿਹਾਸ ਸੰਬੰਧੀ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ I ਵੱਖ ਵੱਖ ਸ਼ਹਿਰਾਂ ਵਿੱਚ ਸਥਿਤ ਲਾਇਬ੍ਰੇਰੀਜ਼ ਵੱਲੋਂ ਬਲੈਕ ਹਿਸਟਰੀ ਮੰਥ ਨਾਲ ਸੰਬੰਧਿਤ ਕਿਤਾਬਾਂ ਦੀ ਸੂਚੀ ਪਾਠਕਾਂ ਲਈ ਤਿਆਰ ਕੀਤੀ ਗਈ ਹੈ I ਇਹਨਾਂ ਕਿਤਾਬਾਂ ਨੂੰ ਬੱਚਿਆਂ ਅਤੇ ਵੱਡਿਆਂ ਦੇ ਹਿਸਾਬ ਨਾਲ ਸ਼੍ਰੇਣੀਬੱਧ ਵੀ ਕੀਤਾ ਗਿਆ ਹੈ I

ਕੈਲਗਰੀ ਵਿੱਚ ਹੋ ਰਹੇ ਇਕ ਸੈਮੀਨਾਰ ਵਿੱਚ ਸਿਆਹ ਨਸਲ ਦੇ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਨਵੇਂ ਆਏ ਹੋਏ ਇਮੀਗ੍ਰੈਂਟਸ ਨਾਲ ਆਪਣੇ ਤਜ਼ਰਬੇ ਸਾਂਝੇ ਕਰਨਗੇ I 

ਸਰੀ ਸ਼ਹਿਰ ਵਿੱਚ ਰਹਿ ਰਹੀ ਪੰਜਾਬੀ ਮੂਲ ਦੇ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਇਸ ਨਾਲ ਨਵੇਂ ਆਏ ਹੋਏ ਇਮੀਗ੍ਰੈਂਟਸ ਨੂੰ ਹੋਰਨਾਂ ਭਾਈਚਾਰੇ ਬਾਰੇ ਜਾਨਣ ਦਾ ਮੌਕਾ ਮਿਲਦਾ ਹੈ I ਅਮਨਦੀਪ ਕੌਰ ਨੇ ਕਿਹਾ ਕੈਨੇਡਾ ਵਿੱਚ ਵੱਖ ਵੱਖ ਦੇਸ਼ਾਂ ਤੋਂ ਆਏ ਹੋਏ ਲੋਕ ਰਹਿ ਰਹੇ ਹਨ I ਅਜਿਹੇ ਸਮਾਗਮਾਂ ਨਾਲ ਉਹ ਹੋਰਨਾਂ ਭਾਈਚਾਰਿਆਂ ਦੀਆਂ ਚੁਣੌਤੀਆਂ ਅਤੇ ਪ੍ਰਾਪਤੀਆਂ ਤੋਂ ਜਾਣੂ ਹੁੰਦੇ ਹਨ I

ਸਰੀ ਸ਼ਹਿਰ ਵਿੱਚ ਸਥਿਤ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਅਰਮਾਨ ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸਟੂਡੈਂਟ ਐਸੋਸੀਏਸ਼ਨ ਬਲੈਕ ਹਿਸਟਰੀ ਮੰਥ ਨਾਲ ਸੰਬੰਧਿਤ ਹੋ ਰਹੀ ਕਾਨਫ਼ਰੰਸ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਫ਼ੰਡਿੰਗ ਦੇ ਰਹੀ ਹੈ I 

ਇਸ ਸਾਲ ਬਲੈਕ ਹਿਸਟਰੀ ਮੰਥ ਦਾ ਥੀਮ ‘From Darkness to Light’ ਭਾਵ ‘ਹਨੇਰੇ ਤੋਂ ਚਾਨਣ ਵੱਲ’ ਰੱਖਿਆ ਗਿਆ ਹੈ।

ਸਰਬਮੀਤ ਸਿੰਘ

ਸੁਰਖੀਆਂ