- ਮੁੱਖ ਪੰਨਾ
- ਸਮਾਜ
ਕੈਨੇਡਾ ’ਚ 2 ਵੱਖ ਵੱਖ ਘਟਨਾਵਾਂ ਵਿੱਚ ਭਾਰਤੀ ਮੂਲ ਦੇ 2 ਵਿਅਕਤੀਆਂ ਦੀ ਮੌਤ
ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਆਂ ਲਗਾਤਾਰ ਮੌਤਾਂ ਨਾਲ ਭਾਈਚਾਰਾ ਚਿੰਤਾ ਵਿੱਚ
ਖੁਸ਼ਨੀਤ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਖੁਸ਼ਨੀਤ ਦੀ ਦੋਸਤ ਕਮਲਪ੍ਰੀਤ ਵੱਲੋਂ ਇਕ ਗੋ ਫੰਡ ਮੀ ਪੇਜ ਚਲਾਇਆ ਗਿਆ ਹੈ I
ਤਸਵੀਰ: gofundme
ਕੈਨੇਡਾ ਵਿੱਚ 2 ਅਲੱਗ ਅਲੱਗ ਮਾਮਲਿਆਂ ਵਿੱਚ ਇਕ ਨੌਜਵਾਨ ਲੜਕੇ ਅਤੇ ਇਕ ਅੰਤਰ ਰਾਸ਼ਟਰੀ ਵਿਦਿਆਰਥਣ ਦੀ ਮੌਤ ਦਾ ਸਮਾਚਾਰ ਹੈ I
ਬ੍ਰੈਂਪਟਨ ਸ਼ਹਿਰ ਵਿੱਚ ਭਾਰਤੀ ਮੂਲ ਦੀ ਇਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ I
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਖੁਸ਼ਨੀਤ ਕੌਰ ਕਰੀਬ ਇਕ ਮਹੀਨਾ ਪਹਿਲਾਂ ਹੀ ਸਟੱਡੀ ਵੀਜ਼ੇ 'ਤੇ ਕੈਨੇਡਾ ਆਈ ਸੀ I
ਖੁਸ਼ਨੀਤ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਖੁਸ਼ਨੀਤ ਦੀ ਦੋਸਤ ਕਮਲਪ੍ਰੀਤ ਵੱਲੋਂ ਇਕ ਗੋ ਫੰਡ ਮੀ ਪੇਜ ਚਲਾਇਆ ਗਿਆ ਹੈ I
ਕਮਲਪ੍ਰੀਤ ਮੁਤਾਬਿਕ 20 ਵਰ੍ਹਿਆਂ ਦੀ ਖੁਸ਼ਨੀਤ ਡਿਪਰੈਸ਼ਨ ਦਾ ਸ਼ਿਕਾਰ ਸੀ I
ਉਧਰ ਸਰੀ ਸ਼ਹਿਰ ਵਿੱਚ 19 ਸਾਲ ਦੇ ਨੌਜਵਾਨ ਗੁਰਜੋਤ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ I
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੋਤ ਵੀ ਕਰੀਬ ਇਕ ਮਹੀਨਾ ਪਹਿਲਾਂ ਕੈਨੇਡਾ ਆਇਆ ਸੀ I ਗੁਰਜੋਤ ਬੁਢਲਾਡਾ ਕਸਬੇ ਦੇ ਬਖ਼ਸ਼ੀਵਾਲਾ ਕਸਬੇ ਦਾ ਰਹਿਣ ਵਾਲਾ ਸੀ I
ਗੌਰਤਲਬ ਹੈ ਕਿ ਕੈਨੇਡਾ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਆਂ ਲਗਾਤਾਰ ਹੋ ਰਹੀਆਂ ਮੌਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ I