1. ਮੁੱਖ ਪੰਨਾ
  2. ਸਮਾਜ

ਕਿਊਬੈਕ ਵਿਚ ਇੱਕ ਡੇਅਕੇਅਰ ਨਾਲ ਟਕਰਾਈ ਬੱਸ, ਦੋ ਬੱਚਿਆਂ ਦੀ ਮੌਤ, ਕਈ ਜ਼ਖ਼ਮੀ

ਪੁਲਿਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ

ਕਿਊਬੈਕ ਦੇ ਲਵੈਲ ਵਿਚ ਇੱਕ ਡੇਅਕੇਅਰ ਵਿਚ ਬਸ ਟਕਰਾਊਣ ਦੀ ਘਟਨਾ ਤੋਂ ਬਾਅਦ ਵਾਰਮਿੰਗ ਬੱਸ ਵਿਚ ਬੱਚਿਆਂ ਨੂੰ ਲਿਜਾਏ ਜਾਣ ਦੀ ਤਸਵੀਰ।

ਕਿਊਬੈਕ ਦੇ ਲਵੈਲ ਵਿਚ ਇੱਕ ਡੇਅਕੇਅਰ ਵਿਚ ਬਸ ਟਕਰਾਊਣ ਦੀ ਘਟਨਾ ਤੋਂ ਬਾਅਦ ਵਾਰਮਿੰਗ ਬੱਸ ਵਿਚ ਬੱਚਿਆਂ ਨੂੰ ਲਿਜਾਏ ਜਾਣ ਦੀ ਤਸਵੀਰ।

ਤਸਵੀਰ:  (Ryan Remiorz/The Canadian Press

RCI

ਕਿਊਬੈਕ ਦੇ ਲਵੈਲ ਵਿੱਚ ਬੁੱਧਵਾਰ ਸਵੇਰੇ ਇੱਕ ਡੇਅਕੇਅਰ ਵਿੱਚ ਇੱਕ ਸਿਟੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ।

ਲਵੈਲ ਸਿਟੀ ਦੀ ਸਰਕਾਰੀ ਬੱਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 51 ਸਾਲ ਦੇ ਇਸ ਡਰਾਈਵਰ ਉੱਪਰ ਹੱਤਿਆ ਅਤੇ ਖ਼ਤਰਨਾਕ ਡਰਾਈਵਿੰਗ ਦੇ ਮਾਮਲੇ ਦਰਜ ਕੀਤੇ ਗਏ ਹਨ।

ਬੁੱਧਵਾਰ ਸਵੇਰੇ 8:30 ਵਜੇ ਸੇਂਟ ਰੋਜ਼ ਇਲਾਕੇ ਵਿਚ ਸਥਿਤ ਇੱਕ ਡੇਅਕੇਅਰ ਵਿਚ ਇਹ ਸਿਟੀ ਬੱਸ ਟਕਰਾ ਗਈ ਅਤੇ ਭਿਆਨਕ ਹਾਦਸਾ ਵਾਪਰ ਗਿਆ।

ਹਾਦਸੇ ਦੇ ਗਵਾਹ ਇੱਕ ਗੁਆਂਢੀ ਨੇ ਕਿਹਾ ਕਿ ਉਸਨੇ ਅਤੇ ਬੱਚਿਆਂ ਦੇ ਮਾਂਪਿਆ ਨੇ ਡਰਾਈਵਰ ਨੂੰ ਕਾਬੂ ਕੀਤਾ, ਜੋਕਿ ਗ਼ਲਤ ਹਰਕਤਾਂ ਕਰ ਰਿਹਾ ਸੀ, ਅਤੇ ਬੱਸ ਦੇ ਹੇਠਾਂ ਫ਼ਸੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਜ਼ਖ਼ਮੀ ਬੱਚਿਆਂ ਨੂੰ ਮੌਂਟਰੀਅਲ ਦੇ ਸੇਂਟ ਜਸਟਿਨ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਪੀੜਤਾਂ ਦੀ ਉਮਰ ਬਾਰੇ ਅਜੇ ਜਾਣਕਾਰੀ ਨਹੀਂ ਹੈ।

‘ਡਰਾਈਵਰ ਹੋਰ ਹੀ ਦੁਨੀਆ ਵਿਚ ਸੀ’

ਹਮਦੀ ਬਿਨ ਚਾਬਾਨੇ ਹਾਦਸੇ ਦੀ ਗਵਾਹ ਹੈ ਅਤੇ ਉਸੇ ਇਲਾਕੇ ਵਿਚ ਰਹਿੰਦੀ ਹੈ।

ਉਸਨੇ ਦੱਸਿਆ ਕਿ ਘਟਨਾ ਸਮੇਂ ਬੱਸ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ‘ਤੇ ਹੋਵੇਗੀ। ਹਮਦੀ ਨੇ ਦੱਸਿਆ ਕਿ ਜਦੋਂ ਬਸ ਡੇਅਕੇਅਰ ਨਾਲ ਟਕਰਾਈ ਤਾਂ ਉਸਤੋਂ ਬਾਅਦ ਡਰਾਈਵਰ ਅਜੀਬ ਹਰਕਤਾਂ ਕਰਨ ਲੱਗ ਪਿਆ। ਉਹ ਬੱਸ ਚੋਂ ਉਤਰਿਆ ਅਤੇ ਉਸਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਅਲਫ਼ ਨੰਗਾ ਹੋ ਗਿਆ।

ਹਮਦੀ ਨੇ ਕਿਹਾ, ਜੋ ਮੈਂ ਦੇਖਿਆ ਹੈ, ਉਸ ਹਿਸਾਬ ਨਾਲ ਇਹ ਹਾਦਸਾ ਤਾਂ ਨ੍ਹੀਂ ਹੈ

ਉਸਨੇ ਕਿਹਾ ਕਿ ਡਰਾਈਵਰ ਹੋਰ ਹੀ ਦੁਨੀਆ ਵਿਚ ਲੱਗ ਰਿਹਾ ਸੀ। 

ਲਵੈਲ ਦੀ ਮੇਅਰ ਸਟੈਫ਼ਨੀ ਬੋਇਰ ਨੇ ਦੱਸਿਆ ਕਿ ਜਿਸ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਪਿਛਲੇ ਦਸ ਸਾਲ ਤੋਂ ਸਿਟੀ ਬੱਸ ਲਈ ਕੰਮ ਕਰ ਰਿਹਾ ਸੀ ਅਤੇ ਉਸਦਾ ਕੋਈ ਹੋਰ ਅਪਰਾਧਕ ਰਿਕਾਰਡ ਨਹੀਂ ਹੈ।

ਮੇਅਰ ਨੇ ਕਿਹਾ ਕਿ ਅਜਿਹੀ ਧਾਰਨਾ ਵੀ ਬਣ ਰਹੀ ਹੈ ਕਿ ਇਹ ਇੱਕ ਜਾਣਬੁੱਝ ਕੇ ਅੰਜਾਮ ਦਿੱਤੀ ਗਈ ਘਟਨਾ ਹੈ, ਪਰ ਜਾਂਚ ਤੋਂ ਬਾਅਦ ਹੀ ਇਸਦੀ ਪੁਸ਼ਟੀ ਕੀਤੀ ਜਾਵੇਗੀ।

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਇਸ ਘਟਨਾ ਨੂੰ ਖ਼ੌਫ਼ਨਾਕ ਆਖਦਿਆਂ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਡੇਅਕੇਅਰ ਦੇ ਮੁਲਾਜ਼ਮਾਂ ਨੂੰ ਆਪਣੀਆਂ ਸੰਵੇਦਨਾਵਾਂ ਦਿੱਤੀਆਂ ਹਨ। 

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਵੀ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ