1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਲਿਬਰਲਾਂ ਨੇ ਹਥਿਆਰ ਨਿਯੰਤ੍ਰਣ ਬਿੱਲ ਵਿੱਚ ਵਿਵਾਦਪੂਰਨ ਸੋਧ ਵਾਪਸ ਲਈ

ਲੰਘੇ ਸਾਲ ਲਿਆਂਦਾ ਸੀ ਬਿੱਲ C21

ਫ਼ੈਡਰਲ ਸਰਕਾਰ ਨੇ ਲੰਘੇ ਸਾਲ ਮਈ ਮਹੀਨੇ ਦੌਰਾਨ ਮੁਲਕ ਵਿਚ ਹਥਿਆਰਾਂ ਦੀ ਖ਼ਰੀਦ, ਵਿਕਰੀ ਅਤੇ ਆਯਾਤ ਨੂੰ ਨਿਯੰਤਰਿਤ ਕਰਨ ਸਬੰਧੀ ਬਿੱਲ ਪੇਸ਼ ਕੀਤਾ ਸੀ I

ਫ਼ੈਡਰਲ ਸਰਕਾਰ ਨੇ ਲੰਘੇ ਸਾਲ ਮਈ ਮਹੀਨੇ ਦੌਰਾਨ ਮੁਲਕ ਵਿਚ ਹਥਿਆਰਾਂ ਦੀ ਖ਼ਰੀਦ, ਵਿਕਰੀ ਅਤੇ ਆਯਾਤ ਨੂੰ ਨਿਯੰਤਰਿਤ ਕਰਨ ਸਬੰਧੀ ਬਿੱਲ ਪੇਸ਼ ਕੀਤਾ ਸੀ I

ਤਸਵੀਰ: Westley Richards & Co.

RCI

ਫ਼ੈਡਰਲ ਲਿਬਰਲ ਸਰਕਾਰ ਨੇ ਸ਼ੁੱਕਰਵਾਰ ਨੂੰ ਹਥਿਆਰ ਨਿਯੰਤ੍ਰਣ ਬਿੱਲ ਦੇ ਸੰਬੰਧ ਵਿੱਚ ਇਕ ਵਿਵਾਦਪੂਰਨ ਸੋਧ ਨੂੰ ਵਾਪਿਸ ਲੈ ਲਿਆ ਹੈ I

ਦੱਸਣਯੋਗ ਹੈ ਕਿ ਫ਼ੈਡਰਲ ਸਰਕਾਰ ਨੇ ਲੰਘੇ ਸਾਲ ਮਈ ਮਹੀਨੇ ਦੌਰਾਨ ਮੁਲਕ ਵਿਚ ਹਥਿਆਰਾਂ ਦੀ ਖ਼ਰੀਦ, ਵਿਕਰੀ ਅਤੇ ਆਯਾਤ ਨੂੰ ਨਿਯੰਤਰਿਤ ਕਰਨ ਸਬੰਧੀ ਬਿੱਲ ਪੇਸ਼ ਕੀਤਾ ਸੀ I 

ਵੈਨਕੂਵਰ ਦੇ ਐਮੀ ਪੀ ਤਾਲੀਬ ਨੂਰ ਮੁਹੰਮਦ ਨੇ ਸ਼ੁੱਕਰਵਾਰ ਸਵੇਰੇ ਹਾਊਸ ਆਫ਼ ਕਾਮਨਜ਼ ਦੀ ਪਬਲਿਕ ਸੇਫਟੀ ਕਮੇਟੀ ਵਿੱਚ ਬਿੱਲ ਸੀ-21 ਵਿੱਚ ਸੋਧ ਨੂੰ ਵਾਪਸ ਲੈਣ ਲਈ ਸਰਬਸੰਮਤੀ ਨਾਲ ਸਹਿਮਤੀ ਮੰਗੀ ਜੋ ਕਿ ਮੰਜ਼ੂਰ ਹੋ ਗਈ।

ਸੋਧ ਵਿੱਚ ਅਸੌਲਟ-ਸਟਾਈਲ ਬੰਦੂਕ ਦੀ ਇੱਕ ਨਵੀਂ ਪਰਿਭਾਸ਼ਾ ਪੇਸ਼ ਕੀਤੀ ਗਈ ਸੀ ਜਿਸ ਵਿੱਚ ਅਰਧ-ਆਟੋਮੈਟਿਕ ਰਾਈਫਲਾਂ ਅਤੇ ਪੰਜ ਤੋਂ ਵੱਧ ਕਾਰਤੂਸਾਂ ਦੀ ਸਮਰੱਥਾ ਵਾਲੀਆਂ ਸ਼ਾਟਗਨ ਸ਼ਾਮਲ ਹਨ I

ਇਸਤੋਂ ਬਾਅਦ ਕੈਨੇਡਾ ਦੇ ਪੇਂਡੂ ਹਿੱਸਿਆਂ ਵਿੱਚ ਇਸਨੂੰ ਲੈ ਕੇ ਬਹੁਤ ਚਰਚਾ ਸੀ I ਸ਼ਿਕਾਰੀਆਂ ਦੀ ਦਲੀਲ ਸੀ ਕਿ ਇਸ ਸੋਧ ਨਾਲ ਉਹਨਾਂ ਵੱਲੋਂ ਸ਼ਿਕਾਰ ਲਈ ਕਾਨੂੰਨੀ ਤੌਰ 'ਤੇ ਵਰਤੇ ਜਾਂਦੇ ਹਥਿਆਰ ਅਪਰਾਧ ਦੀ ਸ਼੍ਰੇਣੀ ਵਿੱਚ ਆ ਗਏ ਹਨ I 

ਸਰਕਾਰ 'ਤੇ ਪਾਬੰਦੀਸ਼ੁਦਾ ਹਥਿਆਰਾਂ ਦੀ ਨਵੀਂ ਪਰਿਭਾਸ਼ਾ ਨੂੰ ਬਦਲਣ ਜਾਂ ਵਾਪਸ ਲੈਣ ਲਈ ਉਨ੍ਹਾਂ ਦੇ ਆਪਣੇ ਕਈ ਐਮ ਪੀਜ਼ ਦਾ ਦਬਾਅ ਵੀ ਸੀ। 

ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚੀਨੋ ਨੇ ਟਵਿੱਟਰ 'ਤੇ ਪੋਸਟ ਕੀਤੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਸਰਕਾਰ ਅਸੌਲਟ-ਸਟਾਈਲ ਦੇ ਹਥਿਆਰ ਦਾ ਗਠਨ ਕਰਨ ਦੀ ਇੱਕ ਸਪੱਸ਼ਟ, ਮਿਆਰੀ ਪਰਿਭਾਸ਼ਾ ਦੇ ਨਾਲ ਆਉਣ ਲਈ ਵਚਨਬੱਧ ਹੈ।

ਅੱਜ ਸੋਧ ਨੂੰ ਵਾਪਿਸ ਲਏ ਜਾਣ ਤੋਂ ਬਾਅਦ ਤਿੰਨੇ ਪਾਰਟੀਆਂ ਦੇ ਐਮ ਪੀਜ਼ ਨੇ ਰਾਹਤ ਜ਼ਾਹਰ ਕੀਤੀ I 

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਹਾਊਸ ਆਫ ਕਾਮਨਜ਼ ਦੇ ਬਾਹਰ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਸੋਧ ਲੈਣ ਦਾ ਸਿਹਰਾ ਆਪਣੀ ਪਾਰਟੀ ਵੱਲੋਂ ਕੀਤੇ ਵਿਰੋਧ ਨੂੰ ਦਿੱਤਾ I 

ਕੰਜ਼ਰਵੇਟਿਵਜ਼ ਸੋਧ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਮੈਂਡੀਚੀਨੋ ਨੂੰ ਕਮੇਟੀ ਵਿੱਚ ਦੋ ਘੰਟੇ ਲਈ ਹਾਜ਼ਰ ਹੋਣ ਲਈ ਜ਼ੋਰ ਦੇ ਰਹੇ ਹਨ। 

ਕੰਜ਼ਰਵੇਟਿਵ ਐਮਪੀ ਗਲੇਨ ਮੋਟਜ਼ ਨੇ ਕਿਹਾ ਕਿ ਕੈਨੇਡੀਅਨਜ਼ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਇਸ ਕਰਕੇ ਹੋਇਆ ਹੈ ਕਿਉਂਕਿ ਲਿਬਰਲਜ਼ ਨੇ ਇੱਕ ਸਿਆਸੀ ਏਜੰਡਾ ਨੂੰ ਅੱਗੇ ਵਧਾਇਆ ਸੀ ਅਤੇ ਇਹ ਕਦਮ ਕਿਸਾਨਾਂ ਜਾਂ ਮੂਲਨਿਵਾਸੀ ਭਾਈਚਾਰੇ ਨਾਲ ਸਲਾਹ-ਮਸ਼ਵਰੇ ਤੋਂ ਬਿਨ੍ਹਾਂ ਲਿਆ ਗਿਆ I 

ਉਹਨਾਂ ਕਿਹਾ ਕੈਨੇਡੀਅਨ ਇਸ ਨੂੰ ਨਹੀਂ ਭੁੱਲਣਗੇ I

ਐਨਡੀਪੀ ਦੇ ਸੰਸਦ ਮੈਂਬਰ ਅਲਿਸਟੇਅਰ ਮੈਕਗ੍ਰੇਗਰ ਨੇ ਕਿਹਾ ਕਿ ਸੋਧ ਨੇ ਇਸ ਬਿੱਲ 'ਤੇ ਹੋਈ ਸਾਰੀ ਪ੍ਰਗਤੀ ਨੂੰ ਪਟੜੀ ਤੋਂ ਉਤਾਰ ਦਿੱਤਾ ਹੈ।

ਦੱਸਣਯੋਗ ਹੈ ਕਿ ਸਰਕਾਰ ਨੇ ਹਜ਼ਾਰਾਂ ਪਾਬੰਦੀਸ਼ੁਦਾ ਅਸੌਲਟ-ਸਟਾਈਲ ਹਥਿਆਰਾਂ ਨੂੰ ਲੋਕਾਂ ਕੋਲੋਂ ਵਾਪਸ ਖਰੀਦਣ (ਬਾਏ-ਬੈਕ) ਦਾ ਤਹੱਈਆ ਪ੍ਰਗਟਾਇਆ ਸੀ I 

ਹਾਲਾਂਕਿ ਇਸ ਪ੍ਰਤਸਾਵ ਵਿਚ ਹੈਂਡ-ਗੰਨਜ਼ ਉੱਪਰ ਮੁਕੰਮਲ ਪਾਬੰਦੀ ਦੀ ਵਿਵਸਥਾ ਨਹੀਂ ਹੈ, ਪਰ ਇਸ ਨਾਲ ਕੈਨੇਡਾ ਵਿਚ ਉਹਨਾਂ ਦੀ ਗਿਣਤੀ ਸੀਮਤ ਜ਼ਰੂਰ ਹੋ ਸਕੇਗੀ। 

ਇਸ ਬਿਲ ਵਿਚ ਅਜਿਹੇ ਲੋਕਾਂ ਤੋਂ ਬੰਦੂਕ ਦੇ ਲਾਇਸੈਂਸ ਵਾਪਿਸ ਲੈਣ ਦੀ ਵਿਵਸਥਾ ਹੈ ਜਿਹੜੇ ਘਰੇਲੂ ਹਿੰਸਾ ਜਾਂ ਅਪਰਾਧਕ ਤੌਰ ‘ਤੇ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨ ਵਿਚ ਸ਼ਾਮਲ ਹੋਣ। ਇਤ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਲਈ ਅਪਰਾਧਕ ਜੁਰਮਾਨਿਆਂ ਵਿਚ ਵਾਧੇ ਦਾ ਵੀ ਜ਼ਿਕਰ ਹੈ ਅਤੇ ਇੱਕ ਰੈੱਡ ਫ਼ੈਗ ਕਾਨੂੰਨ ਤਹਿਤ ਜਿਹੜੇ ਲੋਕ ਖ਼ੁਦ ਲਈ ਜਾਂ ਹੋਰਨਾਂ ਲਈ ਖ਼ਤਰਾ ਮੰਨੇ ਜਾਂਦੇ ਹੋਣ ਉਹਨਾਂ ਨੂੰ ਆਪਣੇ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਉਣਾ ਦੀ ਜ਼ਰੂਰਤ ਹੋਵੇਗੀ। 

ਗ਼ੈਰ-ਕਾਨੂੰਨੀ ਹਥਿਆਰ ਰੱਖਣ, ਖ਼ਰੀਦਣ ਜਾਂ ਤਿਆਰ ਕਰਨ ਦੀ 10 ਸਾਲ ਦੀ ਸਜ਼ਾ ਨੂੰ ਵਧਾਕੇ 14 ਸਾਲ ਕਰਨ ਦਾ ਵੀ ਪ੍ਰਸਤਾਵ ਸੀ I 

ਕੈਨੇਡੀਅਨ ਪ੍ਰੈੱਸ
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ