- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਫ਼੍ਰੀਲੈਂਡ ਦੀ ਸੂਬਾਈ ਅਤੇ ਪ੍ਰਦੇਸ਼ ਵਿੱਤ ਮੰਤਰੀਆਂ ਨਾਲ ਮੁਲਾਕਾਤ
ਮੁਲਕ ਦੀ ਮੌਜੂਦਾ ਆਰਥਿਕ ਸਥਿਤੀ ਬਾਰੇ ਚਰਚਾ
ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ
ਤਸਵੀਰ: La Presse canadienne / Sean Kilpatrick
ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਅੱਜ ਸੂਬਾਈ ਅਤੇ ਪ੍ਰਦੇਸ਼ ਵਿੱਤ ਮੰਤਰੀਆਂ ਨਾਲ ਸਾਹਮੋ-ਸਾਹਮਣੇ ਦੀ ਮੁਲਾਕਾਤ ਕਰ ਰਹੇ ਹਨ। ਇਸ ਬੈਠਕ ਵਿਚ ਗ੍ਰੀਨ ਅਰਥਚਾਰੇ ਵੱਲ ਟ੍ਰਾਂਜ਼ੀਸ਼ਨ, ਹੈਲਥ ਕੇਅਰ ਪ੍ਰਣਾਲੀਆਂ ਨੂੰ ਦਰਪੇਸ਼ ਚੁਣੌਤੀਆਂ ਅਤੇ ਮੌਜੂਦਾ ਆਰਥਿਕ ਮਾਹੌਲ ਬਾਰੇ ਚਰਚਾ ਕੀਤੀ ਜਾ ਰਹੀ ਹੈ।
ਇਹ ਬੈਠਕ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਕੈਨੇਡੀਅਨਜ਼ ਵਧੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਵਿਆਜ ਦਰਾਂ ਵੀ ਆਸਮਾਨ ਛੂਹ ਰਹੀਆਂ ਹਨ।
ਬੈਂਕ ਔਫ਼ ਕੈਨੇਡਾ ਨੇ ਪਿਛਲੇ ਹਫ਼ਤੇ ਵਿਆਜ ਦਰਾਂ ਵਿਚ ਫਿਰ ਤੋਂ ਵਾਧਾ ਕਰਕੇ ਇਸਨੂੰ 4.5 ਪ੍ਰਤੀਸ਼ਤ ਕਰ ਦਿੱਤਾ ਸੀ। ਹਾਲਾਂਕਿ ਬੈਂਕ ਨੇ ਇਸ ਵਾਧੇ ਦੇ ਸਿਲਸਿਲੇ ਨੂੰ ਬ੍ਰੇਕਾਂ ਲਾਉਣ ਦੇ ਵੀ ਸੰਕੇਤ ਦਿੱਤੇ ਸਨ।
ਅਰਥਚਾਰੇ ਵਿਚ ਧੀਮੇਪਣ ਦੇ ਸੰਕੇਤ ਮਿਲ ਰਹੇ ਹਨ, ਮਹਿੰਗਾਈ ਅਜੇ ਵੀ ਉਤਲੇ ਪੱਧਰ ‘ਤੇ ਹੈ ਅਤੇ ਦਸੰਬਰ ਵਿਚ ਮਹਿੰਗਾਈ ਦਰ 6.3 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਭੋਜਨ ਵਸਤਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ।
ਵਿਆਜ ਦਰਾਂ ਵਿਚ ਵਾਧੇ ਨੇ ਹਾਊਸਿੰਗ ਮਾਰਕੀਟ ਨੂੰ ਹੌਲਾ ਜ਼ਰੂਰ ਕੀਤਾ ਹੈ, ਜਿੱਥੇ ਘਰਾਂ ਦੀ ਵਿਕਰੀ ਅਤੇ ਕੀਮਤਾਂ ਦੋਵੇਂ ਹੀ ਨੀਚੇ ਆਈਆਂ ਹਨ, ਪਰ ਕਿਰਾਇਆਂ ਵਿਚ ਵਾਧਾ ਹੋਇਆ ਹੈ।
ਪਰ ਇਸ ਸਭ ਦੌਰਾਨ, ਲੇਬਰ ਮਾਰਕੀਟ ਵਿਚ ਮਜ਼ਬੂਤੀ ਨਜ਼ਰੀਂ ਪਈ ਹੈ। ਦਸੰਬਰ ਵਿਚ ਬੇਰੁਜ਼ਗਾਰੀ ਦਰ ਪੰਜ ਪ੍ਰਤੀਸ਼ਤ ਦੇ ਰਿਕਾਰਡ ਹੇਠਲੇ ਪੱਧਰ ‘ਤੇ ਦਰਜ ਹੋਈ ਹੈ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ