1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਪੂਰਬੀ ਕੈਨੇਡਾ ਵਿਚ ਕੜਾਕੇ ਦੀ ਠੰਡ, ਐਨਵਾਇਰਮੈਂਟ ਕੈਨੇਡਾ ਵੱਲੋਂ ਚਿਤਾਵਨੀ ਜਾਰੀ

ਤਾਪਮਾਨ -38 ਤੋਂ -50 ਡਿਗਰੀ ਦੇ ਦਰਮਿਆਨ ਮਹਿਸੂਸ ਹੋਣ ਦੀ ਸੰਭਾਵਨਾ

22 ਜਨਵਰੀ 2022 ਨੂੰ ਮੌਂਟਰੀਅਲ ਵਿਚ ਵਗਦੀ ਸੇਂਟ ਲੌਰੈਂਸ ਨਦੀ ਦੇ ਉੱਪਰ ਬਰਫ਼ੀਲੀ ਧੁੰਦ ਦੀ ਤਸਵੀਰ। ਐਨਵਾਇਰਨਮੈਂਟ ਕੈਨੇਡਾ ਨੇ ਕਿਊਬੈਕ ਅਤੇ ਪੂਰਬੀ ਓਨਟੇਰਿਓ ਵਿਚ ਅੱਤ ਦੀ ਠੰਡ ਦੀ ਚਿਤਾਵਨੀ ਜਾਰੀ ਕੀਤੀ ਹੈ।

22 ਜਨਵਰੀ 2022 ਨੂੰ ਮੌਂਟਰੀਅਲ ਵਿਚ ਵਗਦੀ ਸੇਂਟ ਲੌਰੈਂਸ ਨਦੀ ਦੇ ਉੱਪਰ ਬਰਫ਼ੀਲੀ ਧੁੰਦ ਦੀ ਤਸਵੀਰ। ਐਨਵਾਇਰਨਮੈਂਟ ਕੈਨੇਡਾ ਨੇ ਕਿਊਬੈਕ ਅਤੇ ਪੂਰਬੀ ਓਨਟੇਰਿਓ ਵਿਚ ਅੱਤ ਦੀ ਠੰਡ ਦੀ ਚਿਤਾਵਨੀ ਜਾਰੀ ਕੀਤੀ ਹੈ।

ਤਸਵੀਰ:  (Graham Hughes/The Canadian Press)

RCI

ਕੈਨੇਡਾ ਦੇ ਪੂਰਬੀ ਹਿੱਸੇ ਨੂੰ ਅੱਤ ਦੀ ਠੰਡ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਓਨਟੇਰਿਓ ਦੇ ਪੂਰਬੀ ਇਲਾਕੇ ਅਤੇ ਕਿਊਬੈਕ ਦੇ ਪੱਛਮੀ ਇਲਾਕੇ ਕੜਾਕੇ ਦੀ ਠੰਡ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ।

ਕੈਨੇਡਾ ਦੇ ਮੌਸਮ ਵਿਭਾਗ, ਐਨਵਾਇਰਨਮੈਂਟ ਕੈਨੇਡਾ ਨੇ ਅਨੁਮਾਨ ਲਗਾਇਆ ਹੈ ਕਿ ਕੁਝ ਇਲਾਕਿਆਂ ਵਿਚ ਤਾਂ ਤਾਪਮਾਨ ਤਾਪਮਾਨ -38 ਤੋਂ -50 ਡਿਗਰੀ ਦੇ ਦਰਮਿਆਨ ਮਹਿਸੂਸ ਹੋਣ ਦੀ ਸੰਭਾਵਨਾ ਹੈ।

ਮੌਂਟਰੀਅਲ ਵਿਚ ਤਾਪਮਾਨ -29 ਡਿਗਰੀ ਤੱਕ ਡਿੱਗ ਸਕਦਾ ਹੈ ਤੇ ਟੋਰੌਂਟੋ ਵਿਚ ਵੀ ਤਾਪਮਾਨ ਦੇ -20 ਤੱਕ ਹੇਠਾਂ ਆਉਣ ਦੀ ਸੰਭਾਵਨਾ ਹੈ ਜੋਕਿ ਸਰਦ ਹਵਾ ਕਰਕੇ -30 ਤੱਕ ਮਹਿਸੂਸ ਹੋ ਸਕਦਾ ਹੈ।

ਬ੍ਰੈਂਪਟਨ, ਮਿਸਿਸਾਗਾ ਅਤੇ ਹਾਲਟਨ ਰੀਜਨ ਵਿਚ ਵੀ ਇਸੇ ਤਰ੍ਹਾਂ ਦੀ ਅੱਤ ਦੀ ਠੰਡ ਦੀ ਚਿਤਾਵਨੀ ਜਾਰੀ ਹੈ।

ਨੋਵਾ ਸਕੋਸ਼ੀਆ ਵਿਚ ਵੀ ਭਿਆਨਕ ਠੰਡ ਦੀ ਚਿਤਾਵਨੀ ਜਾਰੀ ਹੈ ਅਤੇ ਸੂਬੇ ਵਿਚ ਤਾਪਮਾਨ -24 ਤੱਕ ਡਿੱਗਣ ਦੀ ਸੰਭਾਵਨਾ ਹੈ।

ਐਨਵਾਇਰਨਮੈਂਟ ਕੈਨੇਡਾ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬੱਚਿਆਂ, ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡ ਤੋਂ ਜ਼ਿਆਦਾ ਖ਼ਤਰਾ ਹੈ।

ਲੋਕਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਕੱਪੜਿਆਂ ਦੀ ਕਈ ਪਰਤਾਂ ਪਹਿਨਣ ਦੀ ਤਾਕੀਦ ਕੀਤੀ ਗਈ ਹੈ। ਬਗ਼ੈਰ ਢਕੀ ਚਮੜੀ ਦੇ ਸਿੱਧੇ ਸਰਦ ਹਵਾ ਅਤੇ ਠੰਡ ਦੇ ਸੰਪਰਕ ਵਿਚ ਆਉਣ ਨਾਲ ਕੁਝ ਮਿੰਟਾਂ ਵਿਚ ਹੀ ਫ਼੍ਰੌਸਟਬਾਈਟ ਹੋ ਸਕਦੀ ਹੈ।

ਬਹੁਤੀ ਠੰਡ ਵਿਚ ਚਮੜੀ ਅਤੇ ਉਸਦੇ ਹੇਠਲੇ ਟਿਸ਼ੂ ਜੰਮ ਜਾਣ ਨਾਲ ਚਮੜੀ ਸੁੰਨ ਹੋਕੇ ਸੁੱਜ ਜਾਂਦੀ ਹੈ ਅਤੇ ਜੋਕਿ ਚੋਟ ਵਿਚ ਤਬਦੀਲ ਹੋ ਜਾਂਦੀ ਹੈ। ਇਸ ਚੋਟ ਨੂੰ ਫ਼੍ਰੌਸਟਬਾਈਟ ਕਿਹਾ ਜਾਂਦਾ ਹੈ।

ਅੱਤ ਦੀ ਠੰਡ ਦੀ ਚਿਤਾਵਨੀ ਸ਼ਨੀਵਾਰ ਸਵੇਰੇ ਤੱਕ ਜਾਰੀ ਰਹੇਗੀ, ਪਰ ਅਗਲੇ ਹਫ਼ਤੇ ਮੁਕਾਲਬਤਨ ਨਿੱਘੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ